Select your Top Menu from wp menus
Header
Header
ਤਾਜਾ ਖਬਰਾਂ

ਸਿੱਖ ਕੌਮ ਤੇ ਧਰਮ ਵਿਚ ‘ਭਾਈ’ ਅਤੇ ‘ਬਾਬਾ’ ਜੀ ਦੀ ਰਵਾਇਤ ਤਾਂ ਹੈ, ਬੁੱਧੀਜੀਵੀ ਕੋਈ ਸ਼ਬਦ ਨਹੀਂ : ਮਾਨ

ਸਿੱਖ ਕੌਮ ਤੇ ਧਰਮ ਵਿਚ ‘ਭਾਈ’ ਅਤੇ ‘ਬਾਬਾ’ ਜੀ ਦੀ ਰਵਾਇਤ ਤਾਂ ਹੈ, ਬੁੱਧੀਜੀਵੀ ਕੋਈ ਸ਼ਬਦ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 4 ਅਕਤੂਬਰ ( ) “ਸਿੱਖ ਕੌਮ ਤੇ ਧਰਮ ਵਿਚ ਭਾਈ ਅਤੇ ਬਾਬਾ ਜੀ ਦੀ ਰਵਾਇਤ ਤਾਂ ਹੈ, ਲੇਕਿਨ ਬੁੱਧੀਜੀਵੀ ਕੋਈ ਸ਼ਬਦ ਨਹੀਂ, ਜੋ ਅਖੌਤੀ ਬੁੱਧੀਜੀਵੀ ਸ੍ਰੀ ਲੰਗਾਹ ਦੇ ਮਾਮਲੇ ਵਿਚ ਕਹਿੰਦੇ ਹਨ ਕਿ ਸਿੱਖ ਕੌਮ ਦੀ ਬੇਇੱਜ਼ਤੀ ਕਰਵਾ ਦਿੱਤੀ, ਇਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਸੁੱਚਾ ਸਿੰਘ ਲੰਗਾਹ, ਸਿਕੰਦਰ ਸਿੰਘ ਮਲੂਕਾ ਆਦਿ ਅਖੌਤੀ ਅਕਾਲੀ ਤਾਂ ਸਿੱਖ ਹੀ ਨਹੀਂ ਹਨ, ਜੋ ਸਮੇਂ-ਸਮੇਂ ਤੇ ਹਵਨ ਪੂਜਾ, ਸਿ਼ਵ-ਲਿੰਗ ਪੂਜਾ ਅਤੇ ਬ੍ਰਾਹਮਣਬਾਦੀ ਕਰਮ-ਕਾਡਾਂ ਵਿਚ ਪੈਕੇ ਹਿੰਦੂ ਮੰਤਰਾਂ ਦਾ ਉਚਾਰਨ ਕਰਨ ਦੇ ਆਦੀ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਗੁਰਦਰਸ਼ਨ ਸਿੰਘ ਢਿੱਲੋਂ, ਸ. ਗੁਰਤੇਜ ਸਿੰਘ ਅਤੇ ਹੋਰਨਾਂ ਵੱਲੋਂ ਆਪਣੇ-ਆਪ ਨੂੰ ਬੁੱਧੀਜੀਵੀ ਕਹਾਉਦੇ ਹਨ, ਉਹ ਤਾਂ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਹੀ ਨਹੀਂ ਮੰਨਦੇ । ਹਿੰਦੂਤਵ ਸੋਚ ਦੇ ਗੁਲਾਮ ਬਣਕੇ ਦਸਮ ਗ੍ਰੰਥ ਵਿਰੁੱਧ ਕੂੜ ਪ੍ਰਚਾਰ ਕਰਦੇ ਆ ਰਹੇ ਹਨ । ਇਨ੍ਹਾਂ ਨੂੰ ਵੀ ਸਿੱਖ ਨਹੀਂ ਕਿਹਾ ਜਾ ਸਕਦਾ, ਭਾਵੇ ਕਿ ਸਿਰਾਂ ਉਤੇ ਦਸਤਾਰਾਂ ਅਤੇ ਕੇਸ ਤੇ ਵਿਖਾਵੇ ਤੌਰ ਤੇ ਕਕਾਰ ਵੀ ਕਿਉਂ ਨਾ ਪਹਿਨੇ ਹੋਣ । ਜਦੋਂਕਿ ਇਨ੍ਹਾਂ ਦੇ ਅਮਲ ਸਿੱਖੀ ਅਸੂਲਾਂ ਤੇ ਨਿਯਮਾਂ ਤੇ ਸਿੱਖ ਸੋਚ ਨੂੰ ਤਿਲਾਜਲੀ ਦੇਣ ਵਾਲੇ ਅਤੇ ਸਿੱਖ ਕੌਮ ਵਿਚ ਗੁਰੂ ਸਾਹਿਬਾਨ ਵੱਲੋਂ ਕਾਇਮ ਕੀਤੀਆ ਗਈਆ ਮਰਿਯਾਦਾਵਾਂ ਅਤੇ ਰਵਾਇਤਾ ਸੰਬੰਧੀ ਭੰਬਲਭੂਸੇ ਪਾ ਕੇ ਸਿੱਖ ਕੌਮ ਨੂੰ ਖਾਨਾਜੰਗੀ ਵੱਲ ਧਕੇਲਣ ਵਾਲੇ ਕਦੀ ਵੀ ਸਿੱਖ ਨਹੀਂ ਅਖਵਾ ਸਕਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਅਖੌਤੀ ਬੁੱਧੀਜੀਵੀਆਂ ਵੱਲੋਂ ਅੱਜ ਦੇ ਅੰਗੇਰਜ਼ੀ ਟ੍ਰਿਬਿਊਨ, ਰੋਜਾਨਾ ਸਪੋਕਸਮੈਨ ਅਤੇ ਹੋਰ ਅਖ਼ਬਾਰਾਂ ਵਿਚ ਸੁੱਚਾ ਸਿੰਘ ਲੰਗਾਹ ਵੱਲੋਂ ਬਲਾਤਕਾਰ ਕਾਰਵਾਈ ਬਾਰੇ ਇਹ ਕਹਿਣਾ ਕਿ ਸਿੱਖ ਕੌਮ ਦੀ ਲੰਗਾਹ ਨੇ ਬੇਇੱਜ਼ਤੀ ਕਰਵਾ ਦਿੱਤੀ ਹੈ, ਦੀ ਕਾਰਵਾਈ ਨੂੰ ਅਪ੍ਰਵਾਨ ਕਰਦੇ ਹੋਏ ਅਤੇ ਇਨ੍ਹਾਂ ਅਖੌਤੀ ਬੁੱਧੀਜੀਵੀਆਂ ਵੱਲੋਂ ਕੀਤੀਆ ਜਾਣ ਵਾਲੀਆ ਕਾਰਵਾਈਆ ਨੂੰ ਰੱਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਲੰਗਾਹ ਤੇ ਬਾਦਲ ਪਰਿਵਾਰ, ਸ੍ਰੀ ਮਲੂਕਾ ਹਿੰਦੂ ਰਵਾਇਤਾ ਅਨੁਸਾਰ ਹਵਨ ਕੁੰਡ, ਸਿ਼ਵ ਲਿੰਗ ਪੂਜਾ ਅਤੇ ਮੱਥੇ ਟੇਕਣੇ, ਮੂਰਤੀ ਪੂਜਾ ਕਰਦੇ ਹਨ ਤਾਂ ਇਨ੍ਹਾਂ ਨੂੰ ਸਿੱਖ ਕਿਵੇ ਕਿਹਾ ਜਾ ਸਕਦਾ ਹੈ ? ਇਸ ਲਈ ਸਿੱਖ ਕੌਮ ਹਮੇਸ਼ਾਂ ਚੜ੍ਹਦੀ ਕਲਾਂ ਵਿਚ ਤੇ ਕੌਮਾਂਤਰੀ ਪੱਧਰ ਤੇ ਉੱਚੀ ਧੌਣ ਕਰਕੇ ਮੁਗਲਾਂ ਵੇਲੇ ਵੀ, ਅਫ਼ਗਾਨਾਂ ਵੇਲੇ ਵੀ, ਅੰਗਰੇਜ਼ਾਂ ਸਮੇਂ ਵੀ ਅਤੇ ਅੱਜ ਵੀ ਵਿਚਰਦੀ ਆ ਰਹੀ ਹੈ ਅਤੇ ਸਿੱਖ ਕੌਮ ਦਾ ਬੀਤੇ ਸਮੇਂ ਦਾ ਇਤਿਹਾਸ ਅਤੇ ਅਜੋਕਾ ਇਤਿਹਾਸ ਜਿਥੇ ਸਾਨੂੰ ਬਲ ਬਖਸਦਾ ਹੈ, ਉਥੇ ਨਿਵੇਕਲੀ ਤੇ ਅਣਖੀਲੀ ਪਹਿਚਾਣ ਨੂੰ ਵੀ ਉਜਾਗਰ ਕਰਦਾ ਹੈ । ਜਿਨ੍ਹਾਂ ਬੁੱਧੀਜੀਵੀਆਂ ਵੱਲੋਂ ਸਿੱਖ ਕੌਮ ਨੂੰ ਨੀਵਾਂ ਦਿਖਾਉਦੇ ਹੋਏ ਸਿੱਖ ਕੌਮ ਦੀ ਬੇਇੱਜ਼ਤੀ ਹੋਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਇਹ ਭੁੱਲ ਜਾਣ ਕਿ ਸ੍ਰੀ ਲੰਗਾਹ, ਸ੍ਰੀ ਬਾਦਲ ਪਰਿਵਾਰ, ਚੀਮਾਂ, ਮਲੂਕਾਂ ਆਦਿ ਨੂੰ ਅੱਜ ਸਿੱਖ ਕੌਮ ਸਿੱਖ ਵੱਜੋ ਪ੍ਰਵਾਨ ਕਰਦੀ ਹੈ । ਇਨ੍ਹਾਂ ਅਖੌਤੀ ਬੁੱਧੀਜੀਵੀਆਂ ਨੂੰ ਸਾਡੀ ਸਲਾਹ ਹੈ ਕਿ ਉਹ ਵੱਖ-ਵੱਖ ਕੌਮੀ ਮੁੱਦਿਆ ਉਤੇ ਹਿੰਦੂਤਵ ਹੁਕਮਰਾਨਾਂ ਦੇ ਇਸਾਰੇ ਤੇ ਸਿੱਖ ਕੌਮ ਵਿਚ ਵੰਡੀਆ ਪਾਉਣ ਅਤੇ ਆਪਣੇ-ਆਪ ਨੂੰ ਬੁੱਧੀਜੀਵੀ ਅਖਵਾਉਣਾ ਬੰਦ ਕਰ ਦੇਣ ਅਤੇ ਸਿੱਖ ਕੋਮ ਨੂੰ ਅਜਿਹੀਆ ਗੱਲਾਂ ਨਾਲ ਬਦਨਾਮ ਕਰਨ ਤੋਂ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ ।

About The Author

Related posts

Leave a Reply

Your email address will not be published. Required fields are marked *