Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਜੋ ਸਟੇਟਲੈਸ ਕੌਮ ਹੈ, ਉਸ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਲਈ ਭਾਰਤ, ਬਰਤਾਨੀਆ ਅਤੇ ਰੂਸ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਕਾਰਵਾਈ ਕਿਸ ਦਲੀਲ ਰਾਹੀ ਕੀਤੀ ? : ਮਾਨ

ਸਿੱਖ ਕੌਮ ਜੋ ਸਟੇਟਲੈਸ ਕੌਮ ਹੈ, ਉਸ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਲਈ ਭਾਰਤ, ਬਰਤਾਨੀਆ ਅਤੇ ਰੂਸ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਕਾਰਵਾਈ ਕਿਸ ਦਲੀਲ ਰਾਹੀ ਕੀਤੀ ? : ਮਾਨ

ਫ਼ਤਹਿਗੜ੍ਹ ਸਾਹਿਬ, 5 ਮਈ ( ) “ਸਿੱਖ ਕੌਮ ਜੋ ਇਸ ਸਮੇਂ ਇਕ ਸਟੇਟਲੈਸ ਕੌਮ ਵੱਜੋ ਵਿਚਰ ਰਹੀ ਹੈ ਅਤੇ ਆਪਣੀ ਸੰਪੂਰਨ ਪ੍ਰਭੂਸਤ੍ਹਾ ਸਿੱਖ ਰਾਜ ਦੀ ਕਾਇਮੀ ਲਈ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਤੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਬਾਦਲੀਲ ਢੰਗ ਨਾਲ ਸੰਘਰਸ਼ ਕਰ ਰਹੀ ਹੈ, ਉਸ ਵਿਰੁੱਧ ਭਾਰਤ ਦੀ ਹਿੰਦੂਤਵ ਹਕੂਮਤ ਅਤੇ ਹੁਕਮਰਾਨਾਂ ਨੇ ਲੰਮੇ ਸਮੇਂ ਤੋ ਹੀ ਜ਼ਬਰ-ਜੁਲਮ, ਬੇਇਨਸਾਫ਼ੀਆਂ ਦਾ ਸਿਲਸਿਲਾ ਸੁਰੂ ਕੀਤਾ ਹੋਇਆ ਹੈ । ਸਾਨੂੰ ਇਹ ਸਮਝ ਨਹੀਂ ਆਉਦੀ ਜੋ ਹਿੰਦੂਤਵ ਹਕੂਮਤ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਉਤੇ ਨਿਰੰਤਰ ਇਨਸਾਨੀਅਤ ਅਤੇ ਕਾਨੂੰਨ ਦਾ ਉਲੰਘਣ ਕਰਕੇ ਭਾਰੀ ਵਿਤਕਰੇ ਕਰਦੀ ਆ ਰਹੀ ਹੈ, ਬਰਤਾਨੀਆ ਦੀ ਹਕੂਮਤ ਜਿਥੇ ਸ੍ਰੀ ਕਾਰਲ ਮਾਰਕਸ ਵਰਗੇ ਲੋਕ ਹੱਕਾਂ ਲਈ ਜੂਝਣ ਵਾਲੇ ਨੂੰ ਵੀ ਸ਼ਰਨ ਲੈਣ ਦੀ ਸਹੂਲਤ ਸੀ ਅਤੇ ਜਿਸ ਬਰਤਾਨੀਆ ਦੀ ਧਰਤੀ ਤੇ ਜਮਹੂਰੀਅਤ ਹੱਕਾਂ ਲਈ ਸੰਘਰਸ਼ ਕਰਨ ਵਾਲਿਆ ਨੂੰ ਹਮੇਸ਼ਾਂ ਜਾਣ-ਆਉਣ ਦੀ ਖੁੱਲ੍ਹ ਰਹੀ ਹੈ, ਉਹ ਬਰਤਾਨੀਆ ਦੀ ਹਕੂਮਤ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਨ ਵਾਲੀ ਹਿੰਦੂਤਵ ਹੁਕਮਰਾਨਾਂ ਨਾਲ ਕਿਸ ਬਿਨ੍ਹਾਂ ਤੇ ਸਾਂਝਾ ਰੱਖ ਰਹੀ ਹੈ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰ ਰਹੀ ਹੈ ? ਜਦੋਂਕਿ ਭਾਰਤ, ਪਾਕਿਸਤਾਨ ਅਤੇ ਚੀਨ ਤਿੰਨੇ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕਾਂ ਦੀ ਪੁਰਾਤਨ ਡੂੰਘੀ ਦੁਸ਼ਮਣੀ ਹੈ ਅਤੇ ਲੰਮੇ ਸਮੇਂ ਤੋਂ ਇਹ ਦੌਰ ਚੱਲਦਾ ਆ ਰਿਹਾ ਹੈ, ਪਰ ਇਨ੍ਹਾਂ ਦੀ ਤ੍ਰਿਕੋਣ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਆਦਿ ਸਿੱਖ ਵਸੋਂ ਵਾਲੇ ਇਲਾਕੇ ਜਿਥੇ ਸਿੱਖ ਕੌਮ ਵੱਸਦੀ ਹੈ, ਉਸ ਇਲਾਕੇ ਨੂੰ ਮੈਦਾਨ-ਏ-ਜੰਗ ਬਣਾਉਣ ਦੀਆਂ ਸਾਜਿ਼ਸਾਂ ਕਿਉਂ ਹੋ ਰਹੀਆਂ ਹਨ ? ਜਦੋਂਕਿ ਜੰਗ ਲੱਗਣ ਦੀ ਸੂਰਤ ਵਿਚ ਤਾਂ ਸਿੱਖ ਕੌਮ ਦਾ ਬੀਜ਼ ਨਾਸ ਹੋ ਕੇ ਰਹਿ ਜਾਵੇਗਾ, ਜਿਸਦਾ ਚੀਨ, ਭਾਰਤ, ਪਾਕਿਸਤਾਨ ਮੁਲਕਾਂ ਜਾਂ ਇਨ੍ਹਾਂ ਮੁਲਕਾਂ ਵਿਚ ਵੱਸਣ ਵਾਲੀਆਂ ਕੌਮਾਂ ਤੇ ਨਿਵਾਸੀਆਂ ਨਾਲ ਕੋਈ ਰਤੀਭਰ ਵੀ ਵੈਰ-ਵਿਰੋਧ ਨਹੀਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਹਕੂਮਤ ਵੱਲੋਂ ਮਨੁੱਖੀ ਹੱਕਾਂ ਦਾ ਉਲੰਘਣ ਕਰਨ ਵਾਲੀ ਭਾਰਤ ਸਰਕਾਰ ਨਾਲ ਸਾਂਝ ਰੱਖਣ ਅਤੇ ਸਟੇਟਲੈਸ ਸਿੱਖ ਕੌਮ ਉਤੇ ਹੋ ਰਹੇ ਜ਼ਬਰ-ਜੁਲਮਾਂ ਦਾ ਬਰਤਾਨੀਆ ਵੱਲੋਂ ਕੋਈ ਵੀ ਨੋਟਿਸ ਨਾ ਲੈਣ ਅਤੇ ਸਿੱਖਾਂ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਦੇ ਹੋਏ ਆਪਣੇ ਮੁਲਕ ਵਿਚ ਆਉਣ-ਜਾਣ ਦੀ ਖੁੱਲ੍ਹ ਨਾ ਦੇਣ ਦੀਆਂ ਕਾਰਵਾਈਆ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬਰਤਾਨੀਆ ਤੇ ਕੈਨੇਡਾ ਵਿਚ ਖ਼ਾਲਿਸਤਾਨ ਦੇ ਨਾਮ ਦੀ ਸਾਜਿ਼ਸ ਢੰਗ ਨਾਲ ਦੁਰਵਰਤੋਂ ਕਰਕੇ ਸਹੀ ਖ਼ਾਲਿਸਤਾਨੀਆਂ ਜਾਂ ਖ਼ਾਲਿਸਤਾਨੀ ਲਹਿਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਅਸਲੀਅਤ ਵਿਚ ਤਾਂ ਇਨ੍ਹਾਂ ਮੁਲਕਾਂ ਦੇ ਖ਼ਾਲਿਸਤਾਨੀ ਤਾਂ ਵੱਡੀ ਗਿਣਤੀ ਵਿਚ ਬੀਤੀਆ ਪੰਜਾਬ ਦੀਆਂ ਚੋਣਾਂ ਵਿਚ ਡਾਰਾ ਦੀਆਂ ਡਾਰਾਂ ਬਣਕੇ ਪੰਜਾਬ ਆਏ । ਜਿਨ੍ਹਾਂ ਨੇ ਆਮ ਆਦਮੀ ਪਾਰਟੀ, ਕਾਂਗਰਸ, ਬੀਜੇਪੀ-ਬਾਦਲ ਦਲ ਦੀ ਹਰ ਪੱਖੋ ਮਦਦ ਕੀਤੀ । ਜਦੋਂਕਿ ਖ਼ਾਲਿਸਤਾਨ ਦੀ ਸੋਚ ਅਤੇ ਲਹਿਰ ਨੂੰ ਜਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਕੌਮਾਂਤਰੀ ਪੱਧਰ ਤੇ ਲਿਜਾਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇਨ੍ਹਾਂ ਬਰਤਾਨੀਆ, ਕੈਨੇਡਾ, ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਨਿਊਜੀਲੈਡ ਆਦਿ ਮੁਲਕਾਂ ਤੋਂ ਆਏ ਉਨ੍ਹਾਂ ਖ਼ਾਲਿਸਤਾਨੀਆਂ ਜਿਨ੍ਹਾਂ ਵਿਚ ਬੱਬਰ ਖ਼ਾਲਸਾ, ਆਖੰਡ ਕੀਰਤਨੀ ਜਥਾ, ਪੰਚ ਪ੍ਰਧਾਨੀ, ਦਲ ਖ਼ਾਲਸਾ, ਦਮਦਮੀ ਟਕਸਾਲ, ਸਿੱਖ ਸਟੂਡੈਟ ਫੈਡਰੇਸ਼ਨਾਂ ਦੇ ਬਾਹਰਲੇ ਮੁਲਕਾਂ ਦੇ ਮੈਬਰਾਂ ਨੇ ਉਪਰੋਕਤ ਹਿੰਦੂਤਵ ਜਮਾਤਾਂ ਦੀ ਸਿੱਖ ਵਿਰੋਧੀ ਸੋਚ ਦੀ ਪਿੱਠ ਪੂਰੀ ਅਤੇ ਉਨ੍ਹਾਂ ਨੂੰ ਵੋਟਾਂ ਪਵਾਈਆ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਬਰਤਾਨੀਆ ਦੀ ਹਕੂਮਤ ਜੋ ਭਾਰਤੀ ਹੁਕਮਰਾਨਾਂ ਦੀ ਸਿੱਖ ਵਿਰੋਧੀ ਸੋਚ ਤੋਂ ਜਾਣੂ ਹੈ, ਉਹ ਆਪਣੇ ਵੱਲੋਂ ਭਾਰਤੀ ਹੁਕਮਰਾਨਾਂ ਨਾਲ ਆਪਣੀ ਸਾਂਝ ਅਤੇ ਭਾਰਤੀ ਹੁਕਮਰਾਨਾਂ ਵੱਲੋਂ ਸਿੱਖਾਂ ਉਤੇ ਨਿਰੰਤਰ ਕੀਤੇ ਜਾ ਰਹੇ ਜ਼ਬਰ-ਜੁਲਮਾਂ ਦੀ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਭਾਰਤ ਨਾਲ ਸੰਬੰਧਾਂ ਉਤੇ ਸੰਜ਼ੀਦਗੀ ਨਾਲ ਫਿਰ ਤੋ ਗੌਰ ਕਰੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਆਪਣੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਅਮਨਮਈ ਅਤੇ ਜਮਹੂਰੀਅਤ ਢੰਗਾਂ ਰਾਹੀ ਦ੍ਰਿੜਤਾ ਨਾਲ ਸੰਘਰਸ਼ ਵੀ ਕਰਦੀ ਰਹੇਗੀ ਅਤੇ ਭਾਰਤੀ ਹੁਕਮਰਾਨਾਂ ਦੀਆਂ ਸਾਜਿ਼ਸਾਂ ਅੱਗੇ ਕਦੀ ਗੋਡੇ ਨਹੀਂ ਟੇਕੇਗੀ ਅਤੇ ਨਾ ਹੀ ਸਿੱਖਾਂ ਉਤੇ ਕੀਤੇ ਗਏ ਜ਼ਬਰ-ਜੁਲਮਾਂ ਨੂੰ ਕਦੀ ਭੁਲਾਏਗੀ ।

About The Author

Related posts

Leave a Reply

Your email address will not be published. Required fields are marked *