‘ਸਿੱਖ ਕੌਮ ਕਦੀ ਵੀ ਨਾ ਤਾਂ ਆਪਣੇ ਦੁਸ਼ਮਣ ਨੂੰ ਭੁੱਲਦੀ ਹੈ ਅਤੇ ਨਾ ਹੀ ਆਪਣੇ ਕੌਮੀ ਦੁਸ਼ਮਣਾਂ ਨੂੰ ਮੁਆਫ਼ ਕਰਦੀ ਹੈ’: ਮਾਨ

ਸਾਨੂੰ ਸਮਝ ਨਹੀਂ ਆਉਂਦੀ ਕਿ ‘ਦਾ ਟ੍ਰਿਬਿਊਨ’ ਜੋ ਕਿ ਅੰਗਰੇਜ਼ੀ ਪੇਪਰ ਹੈ, ਉਸ ਵੱਲੋਂ ਅਤੇ ਉਨ੍ਹਾਂ ਦੀ ਬੋਰਡ ਆਫ਼ ਟਰੱਸਟੀ ਵੱਲੋਂ ਅਤੇ ਸੰਪਾਦਕ ਵੱਲੋਂ ਵਾਰ-ਵਾਰ ਜ਼ਬਰ-ਜੁਲਮ ਦਾ ਕੇਂਦਰ ਬਣੀ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਹਿੱਤ ਸਿੱਖ ਕੌਮ ਦੇ ਕਾਤਲਾਂ ਸੰਬੰਧੀ ਇਸਤਿਹਾਰਬਾਜ਼ੀ ਕਿਉਂ ਕੀਤੀ ਜਾਂਦੀ ਆ ਰਹੀ ਹੈ ? ਅੱਜ ਦੇ ਟ੍ਰਿਬਿਊਨ ਵਿਚ ਸਿੱਖ ਕੌਮ ਦੀ ਕਾਤਲ ਅਤੇ ਸਿੱਖ ਧਾਰਮਿਕ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਤਿੰਨ ਫੌ਼ਜਾਂ ਬਰਤਾਨੀਆ, ਸੋਵੀਅਤ ਯੂਨੀਅਨ ਅਤੇ ਇੰਡੀਆਂ ਫ਼ੌਜ ਵੱਲੋਂ ਹਮਲਾ ਕੀਤਾ ਗਿਆ ਸੀ। ਉਸ ਮਰਹੂਮ ਇੰਦਰਾ ਗਾਂਧੀ ਦੀ ਫੋਟੋ ਲਗਾਕੇ ਅਤੇ ਮੌਜੂਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਕੇ, ਉਸ ਕਾਤਲ ਦੇ ਜਨਮ ਦਿਵਸ ਮਨਾਉਣ ਦੀ ਦੁੱਖਦਾਇਕ ਕਾਰਵਾਈ ਕੀਤੀ ਗਈ ਹੈ । ਇਸੇ ਤਰਾਂ ਅਡਵਾਨੀ ਨੇ ਕਿਹਾ ਸੀ ਕਿ ਬਲਿਊ ਸਟਾਰ ਦਾ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ, ਪ੍ਰੰਤੂ ਹੁਣ ਸ਼੍ਰੀ ਅਡਵਾਨੀ ਦੇ ਮੂੰਹ ਉਤੇ ਮੱਖੀ ਉਡਾਉਣ ਵਾਲਾ ਵੀ ਕੋਈ ਨਹੀ (ਜਿਵੇ ਹਲਵਾਈ ਦੀ ਦੁਕਾਨ ਉਤੇ ਮੱਖੀਆਂ ਬੈਠੀਆਂ ਹੁੰਦੀਆਂ, ਉਹਨਾ ਨੂੰ ਉਡਾਉਣ ਵਾਲਾ ਕੋਈ ਨਹੀ ਹੁੰਦਾ)। ਸਿੱਖ ਕੌਮ ਦੇ ਕਾਤਲਾਂ ਦੀਆ ਜਿੰਨੀਆਂ ਮਰਜੀ ਫੋਟੋਆ ਪਾ ਲਵੋ ਪਰ ਜੋ ਸਿੱਖ ਕੌਮ ਨੇ ਜੁਆਬੀ ਕਾਰਵਾਈ ਕੀਤੀ ਹੈ, ਉਸ ਨਾਲ ਕਾਂਗਰਸ ਜਮਾਤ ਕਦੀ ਉੱਠ ਨਹੀ ਸਕਦੀ। ਜਦੋ ਅਹਿਮਦ ਸ਼ਾਹ ਅਬਦਾਲੀ ਨੇ 1761 ਵਿਚ ਸ਼੍ਰੀ ਦਰਬਾਰ ਸਾਹਿਬ ਵਿਖੇ ਹਮਲਾ ਕੀਤਾ ਸੀ ਉਸ ਸਮੇ ਵੀ ਸਿੱਖ ਕੌਮ ਦੀ ਜੁਆਬੀ ਕਾਰਵਾਈ ਤੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਕਈ ਪੁਸਤਾ ਵੀ ਨਹੀ ਉੱਠ ਸਕੀਆ ਸਨ। ਸਮੁੱਚੀ ਦੁਨੀਆਂ ਅਤੇ ਇਸ ਦੁਨੀਆਂ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ ਅਤੇ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕ ਸਾਹਿਬਾਨਾਂ ਨੂੰ ਇਹ ਜਾਣਕਾਰੀ ਹੈ ਕਿ:-
‘ਸਿੱਖ ਕੌਮ ਕਦੀ ਵੀ ਨਾ ਤਾਂ ਆਪਣੇ ਦੁਸ਼ਮਣ ਨੂੰ ਭੁੱਲਦੀ ਹੈ ਅਤੇ ਨਾ ਹੀ ਆਪਣੇ ਕੌਮੀ ਦੁਸ਼ਮਣਾਂ ਨੂੰ ਮੁਆਫ਼ ਕਰਦੀ ਹੈ’।