Verify Party Member
Header
Header
ਤਾਜਾ ਖਬਰਾਂ

ਸਿੱਖ ਕੌਮ ਆਪਣੇ ਖਜ਼ਾਨੇ ਵੇਖੇ।

ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪੰਥ ਦੀ ਇਤਲਾਹ ਦੇ ਲਈ ਬੀਬੀਸੀ ਲੰਡਨ(BBC London) ਵੱਲੋਂ ਬਣਾਈ ਗਈ ਇੱਕ ਵੀਡੀਓ ਜੋ ਕਿ ਸਿੱਖਾਂ ਦੇ ਖਜ਼ਾਨਿਆਂ,ਕਲਾ, ਡਿਜ਼ਾਈਨ ਅਤੇ ਫੌਜ ਦੀਆਂ ਤੋਪਾਂ ਆਦਿ ਬਾਰੇ ਜਾਣਕਾਰੀ ਦਿੰਦੀ ਹੈ। ਸਮੁੱਚੀ ਸਿੱਖ ਕੌਮ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਅਸੀਂ ਆਪ ਸਭ ਦੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਲਾਹੌਰ ਦਰਬਾਰ 1799-1849 ਤੱਕ ਜੋ ਖਾਲਸਾ ਰਾਜ ਸੀ। ਇਸ ਦੇ ਖ਼ਜ਼ਾਨਿਆਂ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਫੈਲੀਆਂ ਹੋਈਆਂ ਹਨ। ਇਸੇ ਤਰ੍ਹਾਂ ਭੰਗੀਆਂ ਦੀ ਮਿਸਲ ਨੇ ਅਹਿਮਦ ਸ਼ਾਹ ਅਬਦਾਲੀ ਦੀ ਫ਼ੌਜ ਤੋਂ ਉਸ ਜ਼ਮਾਨੇ ਦੀ ਸਭ ਤੋਂ ਵੱਡੀ ਤੋਪ ਜਿਸ ਦਾ ਨਾਮ “ਜ਼ਮਜ਼ਮਾ” ਤੋਪ ਸੀ। ਉਹ ਆਪਣੇ ਕਬਜ਼ੇ ਵਿਚ ਕਬਜ਼ੇ ਵਿੱਚ ਕੀਤੀ ਸੀ। ਜਦ ਇਹ ਤੋਂ ਸਿੱਖਾਂ ਦੇ ਕਬਜ਼ੇ ਵਿੱਚ ਆ ਗਈ ਤਾਂ ਇਸ ਦਾ ਨਾਂ ਅੱਜ ਵੀ ਭੰਗੀਆਂ ਦੀ ਤੋਪ ਕਰਕੇ ਹੀ ਜਾਣਿਆ ਜਾਂਦਾ ਹੈ।ਇਸ ਤੋਪ ਨੂੰ ਸਿੱਖਾਂ ਦੀ ਰਾਜਧਾਨੀ ਲਾਹੌਰ ਵਿਖੇ ਬਣੇ ਅਜੈਬ ਘਰ ਦੇ ਅੱਗੇ ਲੱਗਿਆ ਦੇਖਿਆ ਜਾ ਸਕਦਾ ਹੈ।


ਅੱਜ ਸਿੱਖ ਕੌਮ ਹਿੰਦੂਤਵ ਰਾਜ ਹੇਠ ਆਪਣਾ ਜੀਵਨ ਬਤੀਤ ਕਰ ਰਹੀ ਹੈ। ਤੁਹਾਨੂੰ ਪਤਾ ਹੈ ਕਿ ਹਿੰਦੂਤਵ ਦੀ ਹਕੂਮਤ ਅੱਜ ਤੱਕ ਫੌਜ ਦੀ ਇਨਫੈਂਟਰੀ ਦੀ ਰਾਈਫਲ ਵੀ ਨਹੀਂ ਬਣਾ ਸਕਦੇ। ਜਦ ਕਿ ਲੱਖਾਂ ਦੀ ਤਦਾਦ ਦੇ ਵਿੱਚ ਹਿੰਦ – ਹਕੂਮਤ ਅਮਰੀਕਾ ਤੋਂ ਆਪਣੀ ਇਨਫੈਂਟਰੀ ਰਾਜ ਲਈ ਰਾਈਫਲ ਮੰਗਵਾ ਰਹੀ ਹੈ। ਪਰ ਜਦੋਂ ਲਾਹੌਰ ਦਰਬਾਰ ਖਾਲਸਾ ਰਾਜ ਸੀ ਤਾਂ ਸਭ ਤੋਂ ਵੱਡੀਆਂ ਅਤੇ ਚੰਗੀਆਂ ਤੋਪਾਂ, ਚੰਗੇ ਮੁਸਲਮਾਨ,ਹਿੰਦੂ ਤੇ ਸਿੱਖ ਕਾਰੀਗਰਾ ਦੁਆਰਾ ਲਾਹੌਰ ਦਰਬਾਰ ਵਿਖੇ ਬਣਾਈਆਂ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਯੂਰਪ,ਇਟਲੀ ਤੇ ਫਰਾਂਸ ਤੋਂ ਮੰਗਵਾਏ ਜਰਨੈਲ ਨਵੀਂ ਤੋਂ ਨਵੀਂ ਕਾਡ ਤੋਂਪਖਾਨੇ ਦੇ ਵਿਚ ਲਿਆਉਂਦੇ ਸਨ, ਇਹੀ ਕਾਰਨ ਸੀ ਕਿ ਇਨ੍ਹਾਂ ਦੁਆਰਾ ਬਣਾਈਆਂ ਤੋਪਾਂ ਯੂਰਪ ਦੀਆਂ ਬਣਾਈਆਂ ਤੋਪਾਂ ਦਾ ਮੁਕਾਬਲਾ ਕਰਦੀਆਂ ਸਨ।
ਹੁਣ ਸਾਡਾ ਰਾਜ ਤਾਂ ਨਹੀਂ ਰਿਹਾ ਪਰ ਜਦੋਂ ਤੱਕ ਮੈਂ ਆਈਪੀਐੱਸ (IPS)ਅਫ਼ਸਰ ਸੀ। ਮੈਨੂੰ ਪਤਾ ਸੀ ਅਤੇ ਹੁਣ ਵੀ ਪਤਾ ਹੈ ਕਿ ਸਾਡੇ ਮਿਸਤਰੀ ਸਿੰਘ ਅੱਜ ਵੀ ਵਧੀਆ ਤੋਂ ਵਧੀਆ ਰਿਵਾਲਵਰ, ਪਿਸਟਲ, ਰਾਈਫਲਾਂ ਤੇ ਬੰਦੂਕਾਂ ਆਪਣੀਆਂ ਲੇਠਾ ਦੇ ਉੱਤੇ ਬਣਾ ਸਕਦੇ ਹਨ ਜਿਹੜੇ ਅਸੀਂ ਸਿੰਘ ਹੁਣ ਢਹਿੰਦੀ ਕਲਾਂ ਦੇ ਵਿੱਚ ਆ ਗਏ ਹਾਂ ਕਾਂਗਰਸ, ਬੀਜੇਪੀ – ਆਰਐੱਸ, ਬਾਦਲ ਦਲ ਅਤੇ ਆਮ ਪਾਰਟੀ ਨੂੰ ਵੋਟਾਂ ਪਾ ਦਿੰਦੇ ਹਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਸਾਡਾ ਰਾਜ ਆਇਆ ਅੱਜ ਵੀ ਦੁਨੀਆਂ ਦੇ ਮੁਕਾਬਲੇ ਦਾ ਅਸਲਾ ਸਿੱਖ ਕੌਮ ਪੈਦਾ ਕਰ ਸਕੇਗੀ। ਇਸ ਵੀਡੀਓ ਰਾਹੀਂ ਆਪਣਾ ਪੁਰਾਣਾ ਵਿਰਸਾ ਵੇਖੋ ਅਤੇ ਚੜ੍ਹਦੀ ਕਲਾ ਦਾ ਹੰਭਲਾ ਮਾਰੋ।


ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚਾਹੁੰਦਾ ਹੈ ਕਿ ਅੰਗਰੇਜ਼ੀ ਦੇ ਵਿੱਚ ਬਿਆਨ ਕੀਤੇ ਸਿੱਖਾਂ ਦੇ ਇਸ ਕੀਮਤੀ ਇਤਿਹਾਸ ਨੂੰ ਕੋਈ ਮਹਾਂਰਥੀ, ਪੰਜਾਬੀ ਵਿੱਚ ਵੀ ਜ਼ਰੂਰ ਬਦਲ ਕੇ ਸਿੱਖ ਕੌਮ ਅੱਗੇ ਪੇਸ਼ ਕਰੇ। ਤਾਂ ਜੋ ਹਰ ਕੋਈ ਇਸ ਬਾਰੇ ਜਾਣੂ ਹੋ ਸਕੇ ਅਸੀਂ ਉਸ ਦੇ ਧੰਨਵਾਦੀ ਹੋਵਾਂਗੇ।

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ),
ਈਮੇਲ: simranjitsinghmann@yahoo.com
ਵੈਬਸਾਈਟ: 
www.akalidalamritar.in
ਫੇਸਬੁੱਕ ਪੇਜ: @sardarsimranjitsinghmann

About The Author

Related posts

Leave a Reply

Your email address will not be published. Required fields are marked *