Select your Top Menu from wp menus
Header
Header
ਤਾਜਾ ਖਬਰਾਂ

ਸਿੱਖ ਕੌਮ ਅਤੇ ਪੰਜਾਬ ਦੇ ਏਅਰ ਸਪੇਸ ਵਿਚ ਹਿੰਦੂਤਵਾਂ ਵੱਲੋਂ ਉਡਾਏ ਜਾ ਰਹੇ ਲੜਾਕੂ ਹਵਾਈ ਜਹਾਜ਼ਾਂ ਨੂੰ ਬਿਲਕੁਲ ਬਰਦਾਸਤ ਨਹੀਂ ਕਰਾਂਗੇ : ਮਾਨ

ਸਿੱਖ ਕੌਮ ਅਤੇ ਪੰਜਾਬ ਦੇ ਏਅਰ ਸਪੇਸ ਵਿਚ ਹਿੰਦੂਤਵਾਂ ਵੱਲੋਂ ਉਡਾਏ ਜਾ ਰਹੇ ਲੜਾਕੂ ਹਵਾਈ ਜਹਾਜ਼ਾਂ ਨੂੰ ਬਿਲਕੁਲ ਬਰਦਾਸਤ ਨਹੀਂ ਕਰਾਂਗੇ : ਮਾਨ
ਫਤਹਿਗੜੵ ਸਾਹਿਬ, 10 ਅਕਤੂਬਰ, (                  ) ਕੱਲੵ ਸਾਰੀ ਰਾਤ 9 ਤਰੀਕ, ਅੱਜ 10 ਤਰੀਕ ਅਤੇ ਅੱਜ ਸਾਰਾ ਦਿਨ ਸਾਡੇ ਪੰਜਾਬ ਸੂਬੇ ਦੇ ਵੱਖ-ਵੱਖ ਜਿਲਿਆਂ ਦੇ ਪਿੰਡਾਂ ਉਪਰੋ ਇੰਡੀਆਂ ਦੇ ਲੜਾਕੂ ਹਵਾਈ ਜਹਾਜ਼ ਉੱਡਦੇ ਨਜ਼ਰ ਆ ਰਹੇ ਹਨ। ਸਾਨੂੰ ਸਿੱਖ ਕੌਮ ਨੂੰ ਇਹਨਾ ਲੜਾਕੂ ਹਵਾਈ ਜਹਾਜ਼ਾਂ ਦੇ ਉੱਡਣ ਦਾ ਕੋਈ ਦੁੱਖ ਤਾਂ ਨਹੀਂ ਹੈ, ਪਰ ਇਹਨਾਂ ਵੱਲੋ ਲਗਾਤਾਰ ਇਹ ਲੜਾਕੂ ਹਵਾਈ ਜਹਾਜ਼ ਉਡਾਈ ਜਾਣਾ ਸਾਡੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੇ ਅਤੇ ਸਿੱਖ ਕੌਮ, ਪੰਜਾਬ ਦੇ ਬਸਿੰਦਿਆਂ ਵਿਚ ਦਹਿਸ਼ਤ ਅਤੇ ਡਰ ਪੈਦਾ ਕਰਨ ਵਾਲੇ ਇਹ ਇੰਡੀਅਨ ਹੁਕਮਰਾਨ ਮਾਹੌਲ ਪੈਦਾ ਕਰ ਰਹੇ ਹਨ। ਇਸ ਕਰਕੇ ਅਸੀਂ ਸੈਂਟਰ ਦੀ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਲੜਾਈ ਤਾਂ ਤੁਹਾਡੇ ਦੋ ਫਿਰਕਿਆ ਹਿੰਦੂ ਅਤੇ ਮੁਸਲਿਮ ਕੌਮ ਦੀ ਹੈ। ਅਸੀਂ ਸਿੱਖ ਤਾਂ ਇਕ ਵੱਖਰੀ ਕੌਮ ਹਾਂ, ਸਾਡਾ ਇਹਨਾਂ ਦੋਵੇ ਫਿਰਕਿਆਂ ਹਿੰਦੂ-ਮੁਸਲਿਮ ਅਤੇ ਮੁਲਕਾਂ ਨਾਲ ਕੋਈ ਵੈਰ-ਵਿਰੋਧ ਨਹੀਂ ਹੈ, ਫਿਰ ਸਾਨੂੰ ਸਿੱਖ ਕੌਮ ਅਤੇ ਪੰਜਾਬ ਨਿਵਾਸੀਆਂ ਨੂੰ ਤੰਗ-ਪਰੇਸਾਨ ਕਿਉ ਕਰ ਰਹੇ ਹੋ? ਸਾਡੇ ਏਅਰ ਸਪੇਸ ਵਿਚ ਜੋ ਇਹ ਲੜਾਕੂ ਹਵਾਈ ਜਹਾਜ਼ ਉਡਾਏ ਜਾ ਰਹੇ ਹਨ, ਉਹਨਾਂ ਨੂੰ ਹਿੰਦੂਤਵ ਹੁਕਮਰਾਨ ਬੰਦ ਕਰਨ ਅਤੇ ਅਸੀਂ ਇਹਨਾਂ ਨੂੰ ਬਿਲਕੁਲ ਬਰਦਾਸਤ ਨਹੀਂ ਕਰਾਂਗੇ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਮੋਦੀ ਹਕੂਮਤ ਨੂੰ ਚੇਤਾਵਨੀ ਦਿੰਦੇ ਹੋਏ ਇਕ ਪਰੈਸ ਬਿਆਨ ਵਿਚ ਪ੍ਗਟ ਕੀਤੇ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *