Select your Top Menu from wp menus
Header
Header
ਤਾਜਾ ਖਬਰਾਂ

ਸਿੱਖ ਕੌਮ ਅਤੇ ਪੰਜਾਬੀ, ਮੌਕਾਪ੍ਰਸਤੀ ਦੀ ਸੋਚ ਅਧੀਨ ਗਿਰਗਿਟ ਦੀ ਤਰ੍ਹਾਂ ਰੰਗ ਬਦਲਣ ਵਾਲੇ ਚੰਦੂਮਾਜਰੇ ਵਰਗੇ ਬਾਦਲ ਦਲੀਆਂ ਦੀ ਪਹਿਚਾਣ ਕਰ ਲੈਣ : ਮਾਨ

ਸਿੱਖ ਕੌਮ ਅਤੇ ਪੰਜਾਬੀ, ਮੌਕਾਪ੍ਰਸਤੀ ਦੀ ਸੋਚ ਅਧੀਨ ਗਿਰਗਿਟ ਦੀ ਤਰ੍ਹਾਂ ਰੰਗ ਬਦਲਣ ਵਾਲੇ ਚੰਦੂਮਾਜਰੇ ਵਰਗੇ ਬਾਦਲ ਦਲੀਆਂ ਦੀ ਪਹਿਚਾਣ ਕਰ ਲੈਣ : ਮਾਨ

ਫ਼ਤਹਿਗੜ੍ਹ ਸਾਹਿਬ, 20 ਸਤੰਬਰ ( ) “ਜੇਕਰ ਨਿਰਪੱਖਤਾ ਅਤੇ ਆਜ਼ਾਦਆਨਾ ਤੌਰ ਤੇ ਸ. ਪ੍ਰੇਮ ਸਿੰਘ ਚੰਦੂਮਾਜਰੇ ਵੱਲੋਂ ਬੀਤੇ ਸਮੇਂ ਦੀਆਂ ਕਾਰਵਾਈਆ ਅਤੇ ਅਜੋਕੇ ਸਮੇਂ ਦੀਆਂ ਮੌਕਾਪ੍ਰਸਤੀ ਦੀ ਸੋਚ ਅਧੀਨ ਕੀਤੀਆ ਜਾਣ ਵਾਲੀਆ ਕਾਰਵਾਈਆ ਦੀ ਪੜਚੋਲ ਕੀਤੀ ਜਾਵੇ ਤਾਂ ਇਕ ਗੱਲ ਨਿਖਰਕੇ ਸਾਹਮਣੇ ਆ ਜਾਂਦੀ ਹੈ ਕਿ ਸ. ਪ੍ਰੇਮ ਸਿੰਘ ਚੰਦੂਮਾਜਰਾ ਨਾ ਤਾਂ ਪੰਜਾਬ ਹਿਤੈਸੀ ਹੈ, ਨਾ ਸਿੱਖ ਕੌਮ ਹਿਤੈਸੀ ਅਤੇ ਨਾ ਹੀ ਇਨਸਾਨੀਅਤ ਪੱਖੀ । ਕਿਉਂਕਿ ਮਰਹੂਮ ਗੁਰਚਰਨ ਸਿੰਘ ਟੋਹੜੇ ਦੇ ਸਮੇਂ ਇਹ ਆਗੂ ਸ. ਟੋਹੜਾ ਵੱਲੋਂ ਕੀਤੀਆ ਜਾਣ ਵਾਲੀਆ ਖ਼ਾਲਸਾ ਪੰਥ ਵਿਰੋਧੀ ਕਾਰਵਾਈਆ ਅਤੇ ਐਸ.ਜੀ.ਪੀ.ਸੀ. ਦੀ ਸੰਸਥਾਂ ਵਿਚ ਹੋਣ ਵਾਲੀਆ ਬੇਨਿਯਮੀਆਂ ਦੀ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਡੱਟਕੇ ਪੈਰਵੀ ਕਰਦੇ ਰਹੇ ਹਨ । ਇਨ੍ਹਾਂ ਕਦੇ ਵੀ ਉਸ ਸਮੇਂ ਐਸ.ਜੀ.ਪੀ.ਸੀ. ਜਾਂ ਸਿੱਖ ਕੌਮ ਵਿਚ ਸ. ਟੋਹੜਾ ਵੱਲੋਂ ਕੀਤੀਆ ਜਾਣ ਵਾਲੀਆ ਗੈਰ-ਇਖ਼ਲਾਕੀ ਕਾਰਵਾਈਆ ਦੀ ਵਿਰੋਧਤਾ ਨਹੀਂ ਕੀਤੀ । ਬਲਕਿ ਗੈਰ-ਦਲੀਲ ਢੰਗ ਨਾਲ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਿਚ ਹੀ ਮਸਰੂਫ਼ ਰਹੇ ਹਨ । ਇਹ ਲੋਕ ਇਹ ਵੀ ਭੁੱਲ ਚੁੱਕੇ ਹਨ ਕਿ ਇਨ੍ਹਾਂ ਵੱਲੋਂ ਅਖ਼ਬਾਰਾਂ ਵਿਚ ਇਹ ਬਿਆਨ ਦਿੱਤੇ ਗਏ ਸਨ ਕਿ ‘ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਕੇ ਇਥੇ ਝੌਨਾ ਬੀਜ਼ ਦੇਣਾ ਚਾਹੀਦਾ ਹੈ’। ਫਿਰ ਜਦੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸ੍ਰੀ ਦਰਬਾਰ ਸਾਹਿਬ ਤੋਂ ਕੌਮ ਦੀ ਆਜ਼ਾਦੀ ਦਾ ਸੰਘਰਸ਼ ਸੁਰੂ ਕੀਤਾ, ਤਾਂ ਮੌਕਾਪ੍ਰਸਤੀ ਦੀ ਸੋਚ ਅਧੀਨ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ‘ਮਰਜੀਵੜਿਆ’ ਦੀ ਫ਼ੌਜ ਤਿਆਰ ਕੀਤੀ ਗਈ । ਜਦੋਂ ਹਿੰਦੂਤਵ ਹੁਕਮਰਾਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫ਼ੌਜੀ ਹਮਲਾ ਕੀਤਾ ਤਾਂ ਇਨ੍ਹਾਂ ਵੱਲੋਂ ਅਖੌਤੀ ਮਰਜੀਵੜਿਆ ਵਿਚੋਂ ਇਕ ਵੀ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਨਾ ਬਹੁੜਿਆ ਅਤੇ ਨਾ ਹੀ ਕਿਸੇ ਨੇ ਸ਼ਹੀਦੀ ਪਾਈ । ਬਲਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਨਿਸ਼ਾਨੇ ਵਿਰੁੱਧ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਅਗਵਾਈ ਵਿਚ ਸੰਤਾਂ ਦੀ ਸੋਚ ਦੀ ਵਿਰੋਧਤਾ ਕਰਦੇ ਰਹੇ । ਬਲੈਕ ਥੰਡਰ ਦੇ ਹਮਲੇ ਸਮੇਂ ਜਦੋਂ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ, ਤਾਂ ਸ੍ਰੀ ਦਰਬਾਰ ਸਾਹਿਬ ਉਤੇ ਧਾਵਾ ਬੋਲਣ ਵਾਲਿਆ ਦੀ ਅਗਵਾਈ ਚੰਦੂਮਾਜਰੇ ਵਰਗੇ ਕਰ ਰਹੇ ਸਨ । ਬੀਤੇ ਪਾਰਲੀਮੈਂਟ ਦੇ ਸੈਂਸਨ ਸਮੇਂ ਸ. ਚੰਦੂਮਾਜਰਾ ਬਰਗਾੜੀ ਮੋਰਚੇ ਵਿਰੁੱਧ ਗੈਰ-ਦਲੀਲ ਢੰਗ ਨਾਲ ਊਲ-ਜਲੂਲ ਬੋਲਕੇ ਆਪਣੇ ਆਕਾਵਾਂ ਬਾਦਲ ਪਰਿਵਾਰ, ਬੀਜੇਪੀ-ਆਰ.ਐਸ.ਐਸ. ਦੇ ਆਗੂਆਂ ਨੂੰ ਖੁਸ਼ ਕਰ ਰਹੇ ਸਨ ਅਤੇ ਅੱਜ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਸੱਚ ਸਾਹਮਣੇ ਆਉਣ ਤੇ ਬਾਦਲ ਪਰਿਵਾਰ ਤੇ ਬਾਦਲ ਦਲ ਸਿਆਸਤ ਦੇ ਹਾਸੀਏ ਤੇ ਪਹੁੰਚ ਚੁੱਕਾ ਹੈ, ਤਾਂ ਬਰਗਾੜੀ ਮੋਰਚੇ ਵਿਰੁੱਧ ਗੱਲਾਂ ਕਰਨ ਵਾਲੇ ਇਹ ਲੋਕ ਅੱਜ ਬਰਗਾੜੀ ਮੋਰਚੇ ਲਈ ਮੌਕਾਪ੍ਰਸਤੀ ਦੀ ਸੋਚ ਅਧੀਨ ਇਕਜੁੱਟ ਹੋਣ ਦੀ ਗੱਲ ਕਰ ਰਹੇ ਹਨ । ਜਿਸ ਤੋਂ ਅਜਿਹੇ ਆਗੂਆਂ ਦੇ ਸਿਧਾਂਤਹੀਣ ਸੋਚ ਦੇ ਮਾਲਕਾਂ ਦੀ ਮੌਕਾਪ੍ਰਸਤੀ ਪ੍ਰਤੱਖ ਰੂਪ ਵਿਚ ਸਪੱਸਟ ਹੋ ਰਹੀ ਹੈ । ਜਿਸ ਤੋਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਹਿਲੇ ਬਰਗਾੜੀ ਮੋਰਚੇ ਦੀ ਵਿਰੋਧਤਾ ਕਰਨਾ, ਹੁਣ ਬਾਦਲ ਦਲ ਜਿਸਨੂੰ ਸਿੱਖ ਕੌਮ ਪੂਰੀ ਤਰ੍ਹਾਂ ਨਕਾਰ ਚੁੱਕੀ ਹੈ, ਉਸ ਨੂੰ ਬਰਗਾੜੀ ਮੋਰਚੇ ਵਿਚ ਸਾਮਿਲ ਕਰਨ ਦੀ ਗੱਲ ਕਰਦੇ ਹੋਏ ਇਕਜੁੱਟ ਕਰਨ ਦੇ ਸਾਜ਼ਸੀ ਬਿਆਨਾਂ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਅਜਿਹੇ ਆਗੂਆਂ ਦੇ ਬੀਤੇ ਅਤੇ ਅਜੋਕੇ ਸਮੇਂ ਦੇ ਕਿਰਦਾਰ ਨੂੰ ਸਾਹਮਣੇ ਰੱਖਕੇ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਰਲੀਮੈਂਟ ਵਿਚ ਤਾਂ ਮੁਤੱਸਵੀ ਹੁਕਮਰਾਨਾਂ ਨੂੰ ਖੁਸ਼ ਕਰਨ ਲਈ ਬਰਗਾੜੀ ਮੋਰਚੇ ਲਈ ਪਾਣੀ ਦਾ ਪ੍ਰਬੰਧ ਕਰਨ, ਪੀਣ ਵਾਲੇ ਪਾਣੀ ਲਈ ਟੈਕੀਆ ਬਣਾਉਣ ਦੀ ਗੱਲ ਕਰਕੇ ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲਿਆ ਨੂੰ ਕਾਂਗਰਸੀ, ਕਦੀ ਆਈ.ਐਸ.ਆਈ. ਦੇ ਏਜੰਟ ਗਰਦਾਨਦੇ ਹਨ । ਲੇਕਿਨ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਲੋਕਾਈ ਵੱਲੋਂ ਬਾਦਲ ਦਲ ਦੀ ਹਰ ਪੱਖੋ ਹੋ ਰਹੀ ਛਿੱਤਰਪ੍ਰੇਡ ਨੂੰ ਦੇਖਕੇ ਬਰਗਾੜੀ ਮੋਰਚੇ ਦੇ ਪੱਖ ਵਿਚ ਮੌਕਾਪ੍ਰਸਤੀ ਅਧੀਨ ਬਿਆਨਬਾਜੀ ਕਰ ਰਹੇ ਹਨ । ਜਦੋਂਕਿ ਇਨ੍ਹਾਂ ਦੀਆਂ ਹੁਣ ਤੱਕ ਦੀਆਂ ਕਾਰਵਾਈਆ ਸਿੱਖ ਕੌਮ ਦੀ ਆਜ਼ਾਦੀ ਖ਼ਾਲਿਸਤਾਨ ਦੇ ਮਿਸ਼ਨ ਵਿਰੁੱਧ, ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਹੱਕ ਵਿਚ, ਪੰਜਾਬ ਸੂਬੇ ਅਤੇ ਕੌਮੀ ਮੰਗਾਂ ਉਤੇ ਗੰਭੀਰ ਨਾ ਹੋਣ ਦੀ ਬਦੌਲਤ ਸੈਂਟਰ ਵਿਚ ਇਨ੍ਹਾਂ ਦੀਆਂ ਭਾਈਵਾਲਾ ਦੀਆਂ ਸਰਕਾਰਾਂ ਰਹਿਣ, ਪੰਜਾਬ ਵਿਚ ਇਨ੍ਹਾਂ ਦੀਆਂ ਸਰਕਾਰਾਂ ਰਹਿਣ ਦੇ ਬਾਵਜੂਦ ਵੀ ਬਾਦਲ ਪਰਿਵਾਰ ਤੇ ਚੰਦੂਮਾਜਰੇ ਵਰਗੇ ਕਿਸੇ ਵੀ ਇਕ ਕੌਮੀ ਮਸਲੇ ਨੂੰ ਹੱਲ ਨਹੀਂ ਕਰਵਾ ਸਕੇ ਅਤੇ ਨਾ ਹੀ ਪੰਜਾਬ ਸੂਬੇ ਨਾਲ ਸੰਬੰਧਤ ਮਸਲਿਆ ਨੂੰ ਹੱਲ ਕਰਵਾ ਸਕੇ ਹਨ । ਜਿਸ ਤੋਂ ਇਹ ਵੀ ਸਪੱਸਟ ਹੋ ਜਾਂਦਾ ਹੈ ਕਿ ਇਨ੍ਹਾਂ ਦੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਹਨ ਅਤੇ ਦਿਖਾਉਣ ਵਾਲੇ ਹੋਰ ਹਨ । ਕੇਵਲ ਨੀਲੀਆ ਤੇ ਕੇਸਰੀ ਦਸਤਾਰਾਂ ਸਿੱਖ ਕੌਮ ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਹਿੱਤ ਪਹਿਨਦੇ ਹਨ । ਅਸਲ ਵਿਚ ਆਤਮਿਕ ਤੇ ਸਰੀਰਕ ਤੌਰ ਤੇ ਇਹ ਬੀਜੇਪੀ-ਆਰ.ਐਸ.ਐਸ. ਇਥੋਂ ਤੱਕ ਕਾਂਗਰਸ ਵਰਗੀਆ ਜਮਾਤਾਂ ਦੇ ਵੀ ਗੁਲਾਮ ਬਣੇ ਹੋਏ ਹਨ । ਇਸ ਵਿਚ ਵੀ ਕੋਈ ਸੱਕ ਨਹੀਂ ਕਿ ਕਾਂਗਰਸ ਪਾਰਟੀ ਸਿੱਖ ਕੌਮ ਨੂੰ ਕਦੇ ਵੀ ਸਹਿਣ ਨਹੀਂ ਕਰ ਸਕਦੀ ਅਤੇ ਇਸਨੇ ਸਿੱਖਾਂ ਉਤੇ ਜ਼ਬਰ-ਜੁਲਮ ਕੀਤੇ ਹਨ । ਪਰ ਅਸੀਂ ਪ੍ਰੋ. ਚੰਦੂਮਾਜਰੇ ਤੋਂ ਪੁੱਛਣਾ ਚਾਹਵਾਂਗੇ ਕਿ ਜਿਸ ਬੀਜੇਪੀ-ਆਰ.ਐਸ.ਐਸ. ਦੇ ਉਹ ਹੁਣ ਤੱਕ ਗੁਲਾਮ ਬਣੇ ਚੱਲਦੇ ਆ ਰਹੇ ਹਨ, ਉਹ ਸਿੱਖ ਕੌਮ ਤੇ ਪੰਜਾਬ ਸੂਬੇ ਦੀ ਕਦੋਂ ਬਣੀ ਹੈ ਅਤੇ ਕਿਹੜੇ ਪੰਜਾਬ ਸੂਬੇ ਤੇ ਸਿੱਖ ਮਸਲਿਆ ਨੂੰ ਇਨ੍ਹਾਂ ਫਿਰਕੂਆ ਨੇ ਹੱਲ ਕੀਤਾ ਹੈ ? ਸ. ਚੰਦੂਮਾਜਰਾ ਵੱਲੋਂ ਬੀਜੇਪੀ-ਆਰ.ਐਸ.ਐਸ. ਨੂੰ ਕਾਂਗਰਸ ਵਾਲੇ ਖੇਤਰ ਵਿਚੋਂ ਪਾਸੇ ਕਰਕੇ ਫਿਰ ਮੁਤੱਸਵੀਆਂ ਤੇ ਸਿੱਖ ਵਿਰੋਧੀ ਜਮਾਤਾਂ ਦੀ ਗੱਲ ਕੀਤੀ ਜਾ ਰਹੀ ਹੈ । ਜਦੋਂਕਿ ਇਹ ਉਪਰੋਕਤ ਤਿੰਨੇ ਜਮਾਤਾਂ ਅਤੇ ਹੋਰ ਫਿਰਕੂ ਜਮਾਤਾਂ ਪਹਿਲੇ ਵੀ ਅਤੇ ਅੱਜ ਵੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਰਹੀਆ ਹਨ । ਸ. ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘੇ ਦੀ ਗੱਲ ਨੂੰ ਪਾਕਿਸਤਾਨ ਹਕੂਮਤ ਕੋਲੋ ਪੂਰਨ ਕਰਵਾਉਣ ਉਪਰੰਤ ਹੁਣ ਇਹ ਅਤੇ ਬਾਦਲ ਪਰਿਵਾਰ ਆਪਣੇ ਪਤੀ-ਪਤਨੀ ਦੇ ਰਿਸਤੇ ਵਾਲੀ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਕਿ ਉਹ ਪਾਕਿਸਤਾਨ ਨਾਲ ਲੱਗਦੀ ਸਰਹੱਦ ਉਤੇ ਜ਼ਬਰੀ ਲਗਾਈ ਕੰਡਿਆਲੀ ਤਾਰ ਨੂੰ ਖ਼ਤਮ ਕਰਕੇ ਅਤੇ ਕਰਤਾਰਪੁਰ ਲਾਂਘੇ ਦੀ ਇਜ਼ਾਜਤ ਦੇ ਕੇ ਸਿੱਖ ਕੌਮ ਦੀਆਂ ਚਿਰਕੋਣੀ ਮੰਗ ਨੂੰ ਕਿਉਂ ਨਹੀਂ ਪੂਰਨ ਕਰਵਾਉਦੇ ?

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *