Verify Party Member
Header
Header
ਤਾਜਾ ਖਬਰਾਂ

ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਬੁੱਤ ਪਾਰਲੀਮੈਂਟ ਕੰਪਲੈਕਸ ਵਿਚ ਸਥਾਪਿਤ ਨਾ ਕਰਕੇ ਹਿੰਦੂਵਾਦੀ ਆਗੂਆਂ ਨੇ ਫਿਰਕੂ ਸੋਚ ਦਾ ਹੀ ਸਬੂਤ ਦਿੱਤਾ ਹੈ : ਮਾਨ

ਸਿੱਖ ਆਗੂ ਮਾਸਟਰ ਤਾਰਾ ਸਿੰਘ ਦਾ ਬੁੱਤ ਪਾਰਲੀਮੈਂਟ ਕੰਪਲੈਕਸ ਵਿਚ ਸਥਾਪਿਤ ਨਾ ਕਰਕੇ ਹਿੰਦੂਵਾਦੀ ਆਗੂਆਂ ਨੇ ਫਿਰਕੂ ਸੋਚ ਦਾ ਹੀ ਸਬੂਤ ਦਿੱਤਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 26 ਜੂਨ ( ) “ਸਾਨੂੰ ਇਹ ਦੇਖਕੇ ਬਹੁਤ ਅਜੀਬ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਸਿੱਖ ਕੌਮ ਦੇ ਆਗੂ ਮਾਸਟਰ ਤਾਰਾ ਸਿੰਘ ਦੀ 136ਵੀਂ ਜਨਮ ਸ਼ਤਾਬਦੀ ਮਨਾਉਦੇ ਹੋਏ ਅਖ਼ਬਾਰਾਂ ਵਿਚ ਇਸਤਿਹਾਰ ਤਾਂ ਦਿੱਤੇ ਗਏ ਹਨ, ਜਦੋਂਕਿ ਹਿੰਦੂਵਾਦੀ ਤਾਕਤਾਂ ਨੇ ਬੀਤੇ ਸਮੇਂ 1947 ਵਿਚ ਸਿੱਖ ਕੌਮ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਅੱਜ ਤੱਕ ਨਜ਼ਰ ਅੰਦਾਜ ਕੀਤਾ ਹੋਇਆ ਹੈ, ਇਹੀ ਵਜਹ ਹੈ ਕਿ ਉਸ ਸਮੇਂ ਦੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦਾ ਬੁੱਤ ਪਾਰਲੀਮੈਂਟ ਕੰਪਲੈਕਸ ਵਿਚ ਸੁਸੋਭਿਤ ਨਹੀਂ ਕੀਤਾ ਗਿਆ । ਸਿੱਖ ਕੌਮ ਨੂੰ ਇਸ ਗੱਲ ਦਾ ਭਾਰੀ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਸਿੱਖ ਕੌਮ ਦੇ ਸਤਿਕਾਰ ਅਨੁਸਾਰ ਮਾਸਟਰ ਤਾਰਾ ਸਿੰਘ ਦਾ ਬੁੱਤ ਪਾਰਲੀਮੈਟ ਕੰਪਲੈਕਸ ਵਿਚ ਲੱਗਣਾ ਚਾਹੀਦਾ ਸੀ, ਉਸ ਬੁੱਤ ਨੂੰ ਪਾਰਲੀਮੈਂਟ ਦੇ ਬਾਹਰ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਸੜਕ ਉਤੇ ਸਥਾਪਿਤ ਕੀਤਾ ਗਿਆ ਹੈ। ਕੀ ਇਹ ਹਿੰਦੂਵਾਦੀ ਤਾਕਤਾਂ ਵੱਲੋਂ ਸਿੱਖ ਕੌਮ ਨੂੰ ਇੱਜ਼ਤ ਦੇਣ ਦਾ ਢੰਗ ਸਹੀ ਹੈ ? ਮਾਸਟਰ ਤਾਰਾ ਸਿੰਘ ਦਾ ਬੁੱਤ ਅਜਿਹੇ ਬੇਧਿਆਨ ਵਾਲੇ ਸਥਾਂਨ ਤੇ ਸਥਾਪਿਤ ਕੀਤਾ ਗਿਆ, ਜਿਥੇ ਉਸਦੀ ਕੋਈ ਦੇਖਭਾਲ ਨਹੀਂ ਹੋ ਰਹੀ । ਉਸ ਬੁੱਤ ਉਤੇ ਜਾਨਵਰ ਬਿੱਠਾਂ ਕਰ ਰਹੇ ਹਨ ਅਤੇ ਕੁੱਤੇ ਪੇਸ਼ਾਬ ਕਰ ਰਹੇ ਹਨ । ਜੇਕਰ ਇਹ ਬੁੱਤ ਪਾਰਲੀਮੈਂਟ ਕੰਪਲੈਕਸ ਵਿਚ ਲਗਾਇਆ ਹੁੰਦਾ, ਤਾਂ ਇਸ ਬੁੱਤ ਦੀ ਸਫ਼ਾਈ ਅਤੇ ਸੁੰਦਰਤਾ ਦਾ ਵੀ ਖਿਆਲ ਰੱਖਿਆ ਜਾਂਦਾ ਅਤੇ ਸਿੱਖ ਕੌਮ ਨੂੰ ਬਣਦਾ ਮਾਣ-ਸਤਿਕਾਰ ਵੀ ਮਿਲ ਜਾਂਦਾ । ਜੋ ਕਿ ਹਿੰਦੂਤਵ ਹੁਕਮਰਾਨ ਬਿਲਕੁਲ ਨਹੀਂ ਦੇਣਾ ਚਾਹੁੰਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੀ 136ਵੀਂ ਜਨਮ ਸ਼ਤਾਬਦੀ ਉਤੇ ਕਾਂਗਰਸ ਵੱਲੋਂ ਅਖ਼ਬਾਰਾਂ ਵਿਚ ਇਸਤਿਹਾਰ ਦੇਣ ਨੂੰ ਢਕਵਾਉਜ ਕਰਾਰ ਦਿੰਦੇ ਹੋਏ ਅਤੇ ਉਨ੍ਹਾਂ ਦੇ ਬੁੱਤ ਨੂੰ ਸਹੀ ਸਥਾਂਨ ਪਾਰਲੀਮੈਂਟ ਕੰਪਲੈਕਸ ਵਿਚ ਸਥਾਪਿਤ ਨਾ ਕਰਨ ਦੀ ਕਾਰਵਾਈ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਹਿੰਦੂਵਾਦੀ ਅਮਲਾਂ ਦੀ ਬਦੌਲਤ ਹੀ ਇੰਡੀਆਂ ਦੀ ਵਿਧਾਨਘਾੜਤਾ ਕਮੇਟੀ ਵਿਚ ਜੋ ਸਿੱਖ ਕੌਮ ਵੱਲੋਂ ਦੋ ਨੁਮਾਇੰਦੇ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਸਨ, ਉਨ੍ਹਾਂ ਨੇ 1950 ਵਿਚ ਬਣੇ ਇਸ ਇੰਡੀਅਨ ਵਿਧਾਨ ਉਤੇ ਇਸ ਕਰਕੇ ਹੀ ਦਸਤਖ਼ਤ ਨਹੀਂ ਸਨ ਕੀਤੇ ਕਿਉਂਕਿ ਇਹ ਵਿਧਾਨ ਸਿੱਖ ਕੌਮ ਦੀਆਂ ਭਾਵਨਵਾਂ ਨੂੰ ਨਾ ਤਾਂ ਪੂਰਨ ਕਰਦਾ ਸੀ ਅਤੇ ਨਾ ਹੀ ਸਤਿਕਾਰ ਕਰਦਾ ਸੀ । ਉਨ੍ਹਾਂ ਕਿਹਾ ਕਿ 1947 ਵਿਚ ਮੁਲਕ ਦੀ ਵੰਡ ਸਮੇਂ ਸਭ ਤੋਂ ਵੱਧ 90% ਕੁਰਬਾਨੀਆਂ, ਸ਼ਹੀਦੀਆਂ, ਕਾਲੇਪਾਣੀ ਦੀਆਂ ਸਜ਼ਾਵਾਂ, ਫ਼ਾਂਸੀਆਂ, ਬਜਬਜ ਘਾਟ ਵਿਖੇ ਸਿੱਖ ਕੌਮ ਦੀ ਬਹੁਗਿਣਤੀ ਹੀ ਨਿਸ਼ਾਨਾਂ ਬਣੀ । ਲੇਕਿਨ ਹਿੰਦੂਵਾਦੀ ਆਗੂਆਂ ਨੇ ਜੋ ਆਜ਼ਾਦੀ ਤੋਂ ਪਹਿਲੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਸਿੱਖ ਕੌਮ ਨੂੰ ਉਤਰੀ ਭਾਰਤ ਵਿਚ ਇਕ ਅਜਿਹਾ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਸਿੱਖ ਕੌਮ ਆਪਣੀਆ ਰਹੁ-ਰੀਤੀਆ ਅਨੁਸਾਰ ਹਰ ਤਰ੍ਹਾਂ ਦੀ ਆਜ਼ਾਦੀ ਨਾਲ ਵਿਚਰ ਸਕੇਗੀ ਅਤੇ ਪ੍ਰਫੁੱਲਿਤ ਹੋ ਸਕੇਗੀ । ਹਿੰਦੂ ਆਗੂਆਂ ਨੇ ਇਸ ਬਚਨ ਨੂੰ ਤੋੜਕੇ ਸਿੱਖ ਕੌਮ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ । ਇਹ ਸਭ ਵਾਅਦੇ ਮਾਸਟਰ ਤਾਰਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਕੀਤੇ ਗਏ ਸਨ। ਅੱਜ ਇਹ ਹਿੰਦੂਵਾਦੀ ਹੁਕਮਰਾਨ ਅਤੇ ਕਾਂਗਰਸ ਬੇਸ਼ੱਕ ਮਾਸਟਰ ਤਾਰਾ ਸਿੰਘ ਦੀ 136ਵੀਂ ਜਨਮ ਸ਼ਤਾਬਦੀ ਨੂੰ ਮਨਾਉਣ ਸੰਬੰਧੀ ਅਖ਼ਬਾਰਾਂ ਵਿਚ ਇਸਤਿਹਾਰ ਦੇ ਰਹੇ ਹੋਣ, ਪਰ ਇਨ੍ਹਾਂ ਨੇ ਨਾ ਤਾਂ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੇ ਬੁੱਤ ਦਾ ਸਨਮਾਨ ਕੀਤਾ ਅਤੇ ਨਾ ਹੀ ਸਿੱਖ ਕੌਮ ਨਾਲ ਕੀਤੇ ਕੌਲ-ਇਕਰਾਰਾ ਨੂੰ ਪੂਰਨ ਕੀਤਾ । ਫਿਰ ਸਿੱਖ ਕੌਮ ਅਜਿਹੀ ਹਿੰਦੂਵਾਦੀ ਲੀਡਰਸਿ਼ਪ ਤੇ ਕਿਵੇਂ ਵਿਸਵਾਸ ਕਰ ਸਕਦੀ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਸਾਨੂੰ ਇਨਸਾਫ਼ ਦੇਣਗੇ, ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣਗੇ, ਸਿੱਖ ਕੌਮ ਦਾ ਕੌਮਾਂਤਰੀ ਪੱਧਰ ਦਾ ਮਾਣ-ਸਨਮਾਨ ਬਹਾਲ ਕਰਵਾਉਣ ਵਿਚ ਕੋਈ ਭੂਮਿਕਾ ਨਿਭਾਉਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *