
ਸਿੱਖਾਂ ਦੇ ਹਿੱਤਾਂ ਲਈ ਲੜਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ, ਜਿੰਨਾ ਨੂੰ ਅੱਜ ਦੇ ਦਿਨ 6 ਸਤੰਬਰ 1995 ਨੂੰ ਗੈਰ-ਕਾਨੂੰਨੀ ਢੰਗ ਨਾਲ ਘਰੋਂ ਚੱਕ ਕੇ ਲਾਪਤਾ ਕਰ ਦਿੱਤਾ ਗਿਆ। ਕਨੇਡਾ ਦੇ ਸ਼ਹਿਰ ਬਰਨਬੀ ਨੇ ਅੱਜ ਦਾ ਦਿਨ ਨੂੰ ਉਹਨਾਂ ਦੇ ਨਾਮ ਸਮਰਪਿਤ ਕੀਤਾ ਹੈ। ਅੱਜ ਇਸ ਦਿਨ ਮੌਕੇ ਸ਼ੋ੍ਮਣੀ ਅਕਾਲੀ ਦਲ (ਅੰਮ੍ਰਿਤਸਰ) ਉਹਨਾਂ ਨੂੰ ਯਾਦ ਕਰਦਿਆਂ ਸਨਮਾਨ ਭੇਟ ਕਰਦੇ ਹੋਏ ਸਿੱਖ ਕੌਮ ਦੇ ਇਸ ਮਹਾਨ ਜਰਨੈਲ ਨੂੰ ਸਲਾਮ ਕਰਦਾ ਹੈ।
ਉਨ੍ਹਾਂ ਕਤਲੇਆਮ ਦੇ ਦਿਨਾਂ ਵਿੱਚ ਜਦੋਂ ਕਿ ਹਿਊਮਨ ਰਾਈਟਸ ਦੀ ਗੱਲ ਕਰਨਾ ਵੀ ਇੱਕ ਬਹੁਤ ਵੱਡਾ ਗੁਨਾਹ ਬਣਾ ਦਿੱਤਾ ਜਾਂਦਾ ਸੀ। ਉਸ ਸਮੇਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੱਖਾਂ ਹੀ ਲਾਵਾਰਸ ਲਾਸ਼ਾਂ ਦੀ ਪੜਤਾਲ ਕੀਤੀ ਅਤੇ ਪੁਰਜ਼ੋਰ ਹਿਊਮਨ ਰਾਈਟਸ ਦਾ ਕਾਰਜ ਕੀਤਾ।