Verify Party Member
Header
Header
ਤਾਜਾ ਖਬਰਾਂ

ਸਿੱਖਾਂ ਦੇ ਖਾਲਸਾ ਰਾਜ ਦੁਆਰਾ ਫਤਿਹ ਕੀਤੇ ਇਲਾਕਿਆਂ ਵਿੱਚ ਸਿੱਖਾਂ ਦੇ ਬੱਚਿਆਂ ਦੀਆਂ ਸ਼ਹਾਦਤਾਂ ਅਸਿਹ : ਮਾਨ

ਸਿੱਖਾਂ ਦੇ ਖਾਲਸਾ ਰਾਜ ਦੁਆਰਾ ਫਤਿਹ ਕੀਤੇ ਇਲਾਕਿਆਂ ਵਿੱਚ ਸਿੱਖਾਂ ਦੇ ਬੱਚਿਆਂ ਦੀਆਂ ਸ਼ਹਾਦਤਾਂ ਅਸਿਹ : ਮਾਨ

ਹਿੰਦੂਤਵ ਦੁਆਰਾ ਫੋਜ਼ ਵਿੱਚ ਮੋਬਾਈਲ ਐਪਸ ਤੇ ਪਬੰਦੀ ਲਗਾੳਣਾ, ਫੋਜ਼ੀ ਜਵਾਨਾਂ ਦੇ ਮਨੁੱਖੀ ਅਧਿਕਾਰਾਂ ਨਾਲ ਖਿਲਵਾੜ ਹੋਵੇਗਾ।

ਫਤਿਹਗੜ੍ਹ ਸਾਹਿਬ ਮਿਤੀ 10 ਜੁਲਾਈ 2020, ਪਿਛਲੇ ਦਿਨੀਂ ਲੱਦਾਖ਼ ਵਿੱਚ 15 ਅਤੇ 16 ਜੂਨ ਨੂੰ ਸ਼ਹੀਦ ਹੋਏ ਪੰਜਾਬ ਦੇ ਚਾਰ ਸਿੱਖ ਫੌਜੀ ਜਵਾਨ ਅਤੇ ਇੱਕ ਮੁਸਲਿਮ ਫੌਜੀ ਜਵਾਨ ਦਾ ਸ਼ਹੀਦ ਹੋਣਾ ਅਤੇ ਹੁਣ ਫੇਰ ਜੰਮੂ ਕਸ਼ਮੀਰ ਵਿੱਚ ਇੱਕ ਸਿੱਖ ਨੌਜਵਾਨ ਜੋ ਕਿ 29 ਸਾਲਾ ਰਾਜਵਿੰਦਰ ਸਿੰਘ ਦਾ ਸ਼ਹੀਦ ਹੋਣਾ ਸਾਡੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦਾ ਹੈ। ਜਿਨ੍ਹਾਂ ਇਲਾਕਿਆਂ ਜਿਵੇਂ ਕਿ ਲੱਦਾਖ ਜੰਮੂ ਕਸ਼ਮੀਰ ਆਦਿ ਵਿੱਚ ਸਿੱਖਾਂ ਦੇ ਬੱਚੇ ਸ਼ਹੀਦ ਹੋ ਰਹੇ ਹਨ। ਉਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਖ਼ਾਲਸਾ ਰਾਜ ਵਿੱਚ ਫ਼ਤਹਿ ਕੀਤੇ ਗਏ ਸਨ। ਜਿਵੇਂ ਕਿ ਲੱਦਾਖ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੇ 1834 ਵਿੱਚ ਫ਼ਤਿਹ ਕੀਤਾ ਸੀ। ਖ਼ਾਲਸਾ ਰਾਜ ਦੇ ਇਨ੍ਹਾਂ ਇਲਾਕਿਆਂ ਨੂੰ ਖੁੱਸੇ ਜਾਂਦਾ ਦੇਖ ਅਤੇ ਆਪਣੇ ਸਿੱਖਾਂ ਦੇ ਬੱਚਿਆਂ ਨੂੰ ਸ਼ਹੀਦ ਹੁੰਦਾ ਦੇਖ ਸਿੱਖਾਂ ਦੇ ਮਨਾਂ ਉੱਪਰ ਗੈਹਿਰੀ ਠੇਸ ਪਹੁੰਚਾਉਂਦਾ ਹੈ। ਪਿਛਲੇ ਦਿਨੀਂ ਹੋਈਆਂ ਇਨ੍ਹਾਂ ਸ਼ਹਾਦਤਾਂ ਵਿੱਚ ਹਿੰਦੂਤਵ ਦੁਆਰਾ ਫੌਜ ਨੂੰ, ਚੀਨੀ ਫੌਜ ਜੋ ਕਿ ਅੱਵਲ ਦਰਜੇ ਦੀ ਫੌਜ ਹੈ। ਉਸ ਨਾਲ ਨਿਹੱਥੇ ਲੜਨ ਲਈ ਭੇਜਣਾ ਹਿੰਦੂਤਵ ਦੀ ਇੱਕ ਵੱਡੀ ਨਾਕਾਮਯਾਬੀ ਦਰਸਾਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀਆਂ ਲਾਹੌਰ ਦਰਬਾਰ ਦੀਆਂ ਫ਼ੌਜਾਂ ਦਾ ਲੋਹਾ ਪੂਰੀ ਦੁਨੀਆਂ ਵਿੱਚ ਮੰਨਿਆ ਜਾਂਦਾ ਸੀ ਅਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆਂ ਭਰ ਵਿੱਚ ਅੱਵਲ ਦਰਜੇ ਦਾ ਰਾਜ ਮੰਨਿਆ ਗਿਆ ਹੈ। ਲਾਹੌਰ ਦਰਬਾਰ ਦੁਆਰਾ ਫ਼ਤਹਿ ਕੀਤੇ ਗਏ ਇਲਾਕਿਆਂ ਨੂੰ ਹਿੰਦੂਤਵ ਸਿਆਸਤ ਸਾਂਭਣ ਦੇ ਯੋਗ ਨਹੀਂ ਹੈ। ਜੇਕਰ ਹਿੰਦੂਤਵ ਸਰਕਾਰ ਇਸ ਗੱਲ ਨੂੰ ਕਬੂਲ ਕਰਦੀ ਹੈ ਤਾਂ ਉਹ ਸਿੱਖਾਂ ਦੇ ਬੱਚਿਆਂ ਨੂੰ ਇਨ੍ਹਾਂ ਥਾਵਾਂ ਤੇ ਸ਼ਹੀਦ ਕਰਵਾਉਣਾ ਬੰਦ ਕਰੇ।

ਪਿਛਲੇ ਦਿਨੀਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 8 ਜੁਲਾਈ 2020 ਨੂੰ ਲਦਾਂਖ ਵਿਖੇ 4 ਸਿੱਖ ਅਤੇ ਇਕ ਮੁਸਲਿਮ ਫ਼ੌਜੀਆਂ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਭੋਗ ਪਵਾਉਦੇ ਹੋਏ ਸਰਧਾ ਦੇ ਫੁੱਲ ਭੇਂਟ ਕੀਤੇ ਗਏ।
ਜਥੇਬੰਦੀ ਵੱਲੋਂ ਜਿਵੇਂ ਕਾਰਗਿਲ ਦੇ ਸ਼ਹੀਦਾਂ ਦੀ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ ਸਨ, ਉਸੇ ਤਰ੍ਹਾਂ ਚੀਨ-ਲਦਾਂਖ ਦੀ ਸਰਹੱਦ ਤੇ ਸ਼ਹੀਦ ਹੋਏ ਸਿੱਖ ਅਤੇ ਮੁਸਲਿਮ ਫ਼ੌਜੀਆਂ ਦੀ ਆਤਮਾ ਦੀ ਸ਼ਾਂਤੀ ਲਈ ਵੀ ਅਰਦਾਸ ਕੀਤੀ ਗਈ। ਜਿਸ ਵਿਚ ਨਾਇਬ ਸੂਬੇਦਾਰ ਮਨਦੀਪ ਸਿੰਘ, ਨਾਇਬ ਸੂਬੇਦਾਰ ਸਤਨਾਮ ਸਿੰਘ, ਸਿਪਾਹੀ ਗੁਰਬਿੰਦਰ ਸਿੰਘ, ਸਿਪਾਹੀ ਗੁਰਤੇਜ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿਰਪਾਓ, ਸ਼ਹੀਦਾਂ ਦੀ ਫੋਟੋ ਅਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਪੁੱਤਰੀ ਬੀਬੀ ਪਵਿੱਤ ਕੌਰ ਦੁਆਰਾ ਲਿਖਤ ‘ਚੁਰਾਏ ਗਏ ਵਰ੍ਹੇ’ ਦੀ ਕਿਤਾਬ ਸਿਰਪਾਓ ਸਮੇਤ ਭੇਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ ।”
ਇਥੋਂ ਦੇ ਹੁਕਮਰਾਨਾਂ ਨੇ ਲਾਹੌਰ ਖ਼ਾਲਸਾ ਦਰਬਾਰ ਦੁਆਰਾ 1834 ਵਿਚ ਜੋ ਲਦਾਖ ਨੂੰ ਫ਼ਤਹਿ ਕੀਤਾ ਗਿਆ ਸੀ, ਉਸਨੂੰ ਇੰਡੀਅਨ ਫ਼ੌਜਾਂ ਨੇ ਚੀਨ ਨੂੰ ਲੁਟਾ ਦਿੱਤਾ ਸੀ । ਜੋ ਅਜੇ ਤੱਕ ਵਾਪਿਸ ਨਹੀਂ ਲਿਆ ਗਿਆ ਅਤੇ ਹੁਣ ਲਦਾਂਖ ਵਿਖੇ ਚੀਨ ਦੀਆਂ ਫ਼ੌਜਾਂ ਨਾਲ ਲੜਨ ਲਈ ਇੰਡੀਅਨ ਫ਼ੌਜੀਆਂ ਨੂੰ ਹਥਿਆਰਾਂ ਤੋਂ ਬਿਨ੍ਹਾਂ ਭੇਜਣ ਦੀ ਗੁਸਤਾਖੀ ਕਿਉਂ ਕੀਤੀ ਗਈ ? ਇਹ ਗੱਲ ਵੀ ਉਭਰਕੇ ਸਾਹਮਣੇ ਆਈ ਕਿ ਸਾਡੇ ਸਿੱਖ ਫ਼ੌਜੀ ਸ. ਗੁਰਤੇਜ ਸਿੰਘ ਨੇ ਆਪਣੀ ਸ੍ਰੀ ਸਾਹਿਬ ਨਾਲ ਅਨੇਕਾ ਚੀਨੀ ਫ਼ੌਜੀਆਂ ਨਾਲ ਮੁਕਾਬਲਾ ਕੀਤਾ । ਜੇਕਰ ਇੰਡੀਅਨ ਫ਼ੌਜ ਵਿਚ ਸਿੱਖਾਂ ਨੂੰ ਗੋਰਖਿਆ ਦੀ ਖੁਖਰੀ ਦੀ ਤਰ੍ਹਾਂ ਸ੍ਰੀ ਸਾਹਿਬ (ਕਿਰਪਾਨ) ਪਹਿਨਣ ਦੀ ਇਜਾਜਤ ਦਿੱਤੀ ਹੁੰਦੀ ਜੋ ਕਿ ਸਿੱਖਾਂ ਨੂੰ ਵਿਧਾਨ ਰਾਹੀ ਇਹ ਹੱਕ ਪ੍ਰਾਪਤ ਹੈ ਕਿ ਉਹ ਆਪਣੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ਪਹਿਨ ਵੀ ਸਕਦੇ ਹਨ, ਨਾਲ ਵੀ ਲਿਜਾ ਸਕਦੇ ਹਨ ਅਤੇ ਸਫ਼ਰ ਵੀ ਕਰ ਸਕਦੇ ਹਨ ਤਾਂ ਇਸ ਲੜਾਈ ਵਿਚ ਹੋਰ ਵੀ ਵੱਡੀ ਫ਼ਤਹਿ ਵਾਲੇ ਨਤੀਜੇ ਸਾਹਮਣੇ ਆਉਣੇ ਸਨ । ਸਰਦਾਰ ਮਾਨ ਕਿਹਾ ਕਿ ਜਦੋਂ ਵੀ ਆਉਣ ਵਾਲੇ ਸਮੇਂ ਵਿਚ ਲਦਾਂਖ ਸੰਬੰਧੀ ਕੌਮਾਂਤਰੀ ਪੱਧਰ ਤੇ ਗੱਲ ਹੋਵੇ ਤਾਂ ਉਸ ਵਿਚ ਸਿੱਖ ਨੁਮਾਇੰਦਾ ਜ਼ਰੂਰ ਹੋਣਾ ਚਾਹੀਦਾ ਹੈ । ਇਸਦੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਜੋ ਸ਼ਹੀਦ ਪਰਿਵਾਰਾਂ ਨੂੰ ਜੋ ਸਰਕਾਰ ਵੱਲੋਂ ਵਿੱਤੀ ਸਹਾਇਤਾ ਐਲਾਨੀ ਗਈ ਹੈ, ਉਸ ਨਾਲ ਇਨ੍ਹਾਂ ਪਰਿਵਾਰਾਂ ਦਾ ਜੀਵਨ ਨਿਰਵਾਹ ਨਹੀਂ ਹੋ ਸਕਦਾ । ਇਸ ਲਈ ਇਨ੍ਹਾਂ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਵਿੱਤੀ ਸਹਾਇਤਾ, ਕਾਰਗਿਲ ਦੇ ਸ਼ਹੀਦਾਂ ਦੀ ਤਰ੍ਹਾਂ 1-1 ਪੈਟਰੋਲ ਪੰਪ ਜਾਂ ਗੈਂਸ ਏਜੰਸੀ ਤੁਰੰਤ ਐਲਾਨੀ ਜਾਵੇ ਤਾਂ ਕਿ ਇਹ ਸ਼ਹੀਦ ਪਰਿਵਾਰ ਸਹੀ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕਣ । ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਮਿਲਟਰੀ ਅਕੈਡਮੀਆਂ ਜਿਵੇਂ ਸ੍ਰੀ ਆਨੰਦਪੁਰ ਸਾਹਿਬ, ਪਟਿਆਲਾ, ਮੋਹਾਲੀ, ਨਾਭਾ, ਕਪੂਰਥਲਾ ਆਦਿ ਵਿਖੇ ਹਨ, ਉਥੇ ਵਜੀਫਿਆ ਸਹਿਤ ਇਨ੍ਹਾਂ ਦੀ ਪੂਰੀ ਪੜ੍ਹਾਈ ਦਾ ਮੁਫ਼ਤ ਪ੍ਰਬੰਧ ਹੋਵੇ । ਲਦਾਂਖ ਦੀ ਗੰਭੀਰ ਸਥਿਤੀ ਨੂੰ ਦੇਖਦਿਆ ਅਤੇ ਬੀਤੇ ਸਮੇਂ ਵਿਚ ਸਰਹੱਦਾਂ ਉਤੇ ਸਿੱਖ ਫ਼ੌਜੀਆਂ ਵੱਲੋਂ ਦਿਖਾਏ ਬਹਾਦਰੀ ਵਾਲੇ ਕਾਰਨਾਮਿਆ ਨੂੰ ਮੁੱਖ ਰੱਖਦੇ ਹੋਏ ਫੌ਼ਜ ਵਿਚ ਸਿੱਖਾਂ ਦੀ ਨੁਮਾਇੰਦਗੀ ਜੋ 33% ਭਰਤੀ ਤੋਂ ਘਟਾਕੇ 2% ਕੀਤੀ ਗਈ ਹੈ, ਉਸ ਨੂੰ ਫਿਰ ਤੋਂ 33% ਐਲਾਨੀ ਜਾਵੇ ਤਾਂ ਕਿ ਇੰਡੀਅਨ ਫ਼ੌਜਾਂ ਨੂੰ ਕਿਸੇ ਵੀ ਸਮੇਂ ਨਮੋਸੀ ਦਾ ਸਾਹਮਣਾ ਨਾ ਕਰਨਾ ਪਵੇ । ਪਰ ਜੇਕਰ ਲੱਦਾਖ ਵਿੱਚ ਦੇਖਿਆ ਜਾਵੇ ਤਾਂ ਪਿਛਲੇ ਦਿਨੀਂ ਸ਼ਹੀਦ ਹੋਏ ਜਵਾਨਾਂ ਵਿੱਚ ਸਿੱਖ ਫ਼ੌਜੀ ਜਵਾਨਾਂ ਦੀ ਸ਼ਹੀਦੀ 20% ਹੈ। ਜਿਹੜਾ ਕਿ ਸਿੱਖ ਕੌਮ ਲਈ ਇੱਕ ਅਸਹਿਣ ਯੋਗ ਹੈ ।
ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਹਿੰਦੂਤਵ ਸਰਕਾਰ ਦੁਆਰਾ ਪਿਛਲੇ ਦਿਨੀਂ ਫ਼ੌਜੀ ਜਵਾਨਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਉੱਤੇ ਸੋਸ਼ਲ ਮੀਡੀਆ ਨੂੰ ਬੰਦ ਕਰਨ ਲਈ ਕਹਿਣਾ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਕਿਉਂਕਿ ਅੱਜ ਦੇ ਇਸ ਮਾਡਰਨ ਸਮੇਂ ਵਿੱਚ ਸੋਸ਼ਲ ਮੀਡੀਆ ਹਰ ਇੱਕ ਦੀ ਇੱਕ ਜ਼ਰੂਰੀ ਲੋੜ ਹੈ ਅਤੇ ਹਰ ਇਨਸਾਨ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਖਾਸ ਕਰ ਸਾਡੇ ਫ਼ੌਜੀ ਜਵਾਨ ਘਰ ਪਰਿਵਾਰ ਤੋਂ ਦੂਰ ਰਹਿਣ ਕਾਰਨ ਇਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਜਾਣਕਾਰਾਂ ਨਾਲ ਸੰਪਰਕ ਰੱਖਣ ਲਈ ਵਰਤਦੇ ਹਨ। ਇੱਕ ਦਮ ਇਸ ਨੂੰ ਬੰਦ ਕਰਨ ਲਈ ਕਹਿਣਾ ਫ਼ੌਜੀ ਜਵਾਨਾਂ ਨੂੰ ਉਨ੍ਹਾਂ ਦੇ ਪਿਛੋਕੜ ਤੋਂ ਤੋੜਨ ਦੇ ਬਰਾਬਰ ਹੀ ਹੋਵੇਗਾ।
ਫੌਜੀਆਂ ਦੇ ਬੁਨਿਆਦੀ ਹੱਕ ਜੋ ਸੰਵਿਧਾਨ ਦੀ ਦਫ਼ਾ 14,19 ਤੇ 21 ਤਹਿਤ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਦਿੱਤੇ ਗਏ ਹਨ ਉਹ ਹੱਕ ਫੌਜੀਆਂ ਦੇ ਉੱਤੇ ਵੀ ਲਾਗੂ ਹੁੰਦੇ ਹਨ। ਸਰਕਾਰ ਅਤੇ ਕਿਸੇ ਵੀ ਜਰਨੈਲ ਦਾ ਹੁਕਮ ਇਨ੍ਹਾਂ ਬੁਨਿਆਦੀ ਹੱਕਾਂ ਨੂੰ ਨਹੀਂ ਖੋਹ ਸਕਦਾ। ਇਨ੍ਹਾਂ ਦੇ ਖੋਹੇ ਜਾਣ ਬਾਰੇ ਅਸੀਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾ ਸਕਦੇ ਹਾਂ। ਇਸ ਕਰਕੇ ਫੌਜ ਨੂੰ ਅਜਿਹਾ ਗੈਰ ਜਮਹੂਰੀ ਅਤੇ ਸੰਵਿਧਾਨਕ ਹੱਕ ਜੋ ਖੋਹਿਆ ਗਿਆ ਹੈ ਉਸ ਨੂੰ ਸਾਡੀ ਅਪੀਲ ਹੈ ਕਿ ਵਾਪਿਸ ਕੀਤਾ ਜਾਵੇ। ਜੇਕਰ ਸਰਕਾਰ ਨੇ ਇਹ ਫੌਜੀਆਂ ਦੇ ਹੱਕ ਜੋ ਖੋਹ ਲਏ ਹਨ ਇਹ ਨਾ ਵਾਪਸ ਕੀਤੇ ਤਾਂ ਬਾਹਰ ਦੇ ਮੁਲਕਾਂ ਨੂੰ ਇਹ ਮਹਿਸੂਸ ਹੋਵੇਗਾ ਕਿ ਹਿੰਦੂਤਵ ਦੀ ਸਰਕਾਰ ਆਪਣੀ ਫ਼ੌਜ ਉੱਤੇ ਇਤਬਾਰ ਨਹੀਂ ਕਰਦੀ।

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ),
ਈਮੇਲ: simranjitsinghmann@yahoo.com
ਵੈਬਸਾਈਟ: 
www.akalidalamritar.in
ਫੇਸਬੁੱਕ ਪੇਜ: @sardarsimranjitsinghmann 

About The Author

Related posts

Leave a Reply

Your email address will not be published. Required fields are marked *