Select your Top Menu from wp menus
Header
Header
ਤਾਜਾ ਖਬਰਾਂ

ਸਿੰਘ ਸਾਹਿਬਾਨ ਵੱਲੋਂ ‘ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ’ ਅਧੀਨ ਰੱਖੀਆਂ ਇਕੱਤਰਤਾਵਾਂ ਵਿਚ ਸਮੁੱਚੇ ਪਾਠੀ, ਰਾਗੀ, ਕਵਿਸਰ ਗ੍ਰੰਥੀ, ਕਥਾਵਾਚਕਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵੀ ਸਮੂਲੀਅਤ ਕਰਨ : ਟਿਵਾਣਾ

ਸਿੰਘ ਸਾਹਿਬਾਨ ਵੱਲੋਂ ‘ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ’ ਅਧੀਨ ਰੱਖੀਆਂ ਇਕੱਤਰਤਾਵਾਂ ਵਿਚ ਸਮੁੱਚੇ ਪਾਠੀ, ਰਾਗੀ, ਕਵਿਸਰ ਗ੍ਰੰਥੀ, ਕਥਾਵਾਚਕਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵੀ ਸਮੂਲੀਅਤ ਕਰਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 4 ਜੁਲਾਈ ( ) “10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ) ਵਿਖੇ ਹੋਏ ਸਿੱਖ ਕੌਮ ਦੇ ਸਰਬੱਤ ਖ਼ਾਲਸਾ ਵੱਲੋਂ ਤਖ਼ਤ ਸਾਹਿਬਾਨਾਂ ਦੇ ਚੁਣੇ ਗਏ ਜਥੇਦਾਰ ਸਾਹਿਬਾਨ ਵੱਲੋਂ 22 ਜੂਨ 2017 ਤੋਂ ਜੋ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਅਧੀਨ ਸਮੁੱਚੇ ਜਿ਼ਲ੍ਹਿਆਂ ਵਿਚ ਧਾਰਮਿਕ ਵਿਚਾਰਾਂ ਕਰਨ ਲਈ ਇਕੱਤਰਤਾਵਾਂ ਰੱਖੀਆਂ ਗਈਆਂ ਹਨ, ਉਨ੍ਹਾਂ ਵਿਚ ਖ਼ਾਲਸਾ ਪੰਥ ਨਾਲ ਸੰਬੰਧਤ ਜਿ਼ਲ੍ਹਿਆਂ ਦੇ ਸਮੁੱਚੇ ਪਾਠੀ, ਗ੍ਰੰਥੀ, ਰਾਗੀ, ਕਵਿਸਰ ਅਤੇ ਕਥਾਵਾਚਕਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵੀ ਆਪਣੇ ਵਿਚਾਰਾਂ ਰਾਹੀ ਯੋਗਦਾਨ ਪਾਉਣ ਤਾਂ ਕਿ ਇਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਹੋਰ ਪ੍ਰਚੰਡ ਹੋ ਸਕੇ ਅਤੇ ਸਿੰਘ ਸਾਹਿਬਾਨ ਆਪਣੀਆਂ ਧਾਰਮਿਕ ਸਖਸ਼ੀਅਤਾਂ ਅਤੇ ਧਾਰਮਿਕ ਜਿੰਮੇਵਾਰੀਆਂ ਪੂਰਨ ਕਰਨ ਵਾਲਿਆਂ ਦੀ ਸਾਂਝੀ ਰਾਏ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਮਰਿਯਾਦਾਵਾਂ, ਨਿਯਮਾਂ, ਅਸੂਲਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਸਿੱਖ ਕੌਮ ਵਿਚ ਇਕਸੁਰਤਾ ਲਿਆਉਣ ਦੇ ਮਿਸ਼ਨ ਵਿਚ ਕਾਮਯਾਬ ਹੋ ਸਕਣ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਭ ਧਾਰਮਿਕ ਸਖਸ਼ੀਅਤਾਂ, ਆਗੂਆਂ ਨੂੰ ਇਕ ਪ੍ਰੈਸ ਰੀਲੀਜ਼ ਰਾਹੀ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਜਾਣਕਾਰੀ ਦਿੱਤੀ ਕਿ ਜੋ ਆਉਣ ਵਾਲੇ ਦਿਨਾਂ ਵਿਚ ਸਿੰਘ ਸਾਹਿਬਾਨ ਵੱਲੋਂ ਮੋਹਾਲੀ ਜਿ਼ਲ੍ਹੇ ਦੀ ਮੀਟਿੰਗ 07 ਜੁਲਾਈ, ਚੰਡੀਗੜ੍ਹ 08, ਰੋਪੜ੍ਹ 09, ਸੰਗਰੂਰ 10, ਅੰਮ੍ਰਿਤਸਰ 11, ਤਰਨਤਾਰਨ 12, ਗੁਰਦਾਸਪੁਰ 13, ਬਰਨਾਲਾ 15, ਫ਼ਤਹਿਗੜ੍ਹ ਸਾਹਿਬ 17, ਲੁਧਿਆਣਾ 18, ਜਲੰਧਰ 19, ਹੁਸਿਆਰਪੁਰ 20, ਮੁਕਤਸਰ 21, ਪਠਾਨਕੋਟ 22, ਫਰੀਦਕੋਟ 24, ਮਾਨਸਾ 28, ਫਾਜਿ਼ਲਕਾ 29, ਕਪੂਰਥਲਾ 31 ਅਤੇ ਨਵਾਂਸ਼ਹਿਰ ਜਿ਼ਲ੍ਹੇ ਦੀ ਮੀਟਿੰਗ 01 ਅਗਸਤ ਨੂੰ ਹੋ ਰਹੀਆਂ ਹਨ । ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਉੱਚੇ-ਸੁੱਚੇ ਖਿਆਲਾਤ ਰੱਖਣ ਵਾਲੇ ਪ੍ਰਬੰਧਕ, ਗ੍ਰੰਥੀ, ਪਾਠੀ, ਰਾਗੀ ਅਤੇ ਕਥਾਂਵਾਚਕ ਇਨ੍ਹਾਂ ਇਕੱਤਰਤਾਵਾਂ ਵਿਚ ਉਚੇਚੇ ਤੌਰ ਤੇ ਆਪਣੀ ਰਾਏ ਦੇ ਯੋਗਦਾਨ ਰਾਹੀ ਜੇਕਰ ਸਮੂਲੀਅਤ ਕਰ ਸਕਣ ਤਾਂ ਇਸ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਕੌਮੀ ਮਿਸ਼ਨ ਦੀ ਵੱਡੀ ਪ੍ਰਾਪਤੀ ਹੋਵੇਗੀ ਅਤੇ ਕੌਮ ਨੂੰ ਇਕ ਪਲੇਟਫਾਰਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਅਤੇ ਰਹਿਤ-ਮਰਿਯਾਦਾਵਾਂ ਹੇਠ ਜੋੜਨ ਦਾ ਵੱਡਾ ਉਪਰਾਲਾ ਹੋਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੂਝਵਾਨ ਸਿੱਖ ਅਤੇ ਧਾਰਮਿਕ ਸਖਸ਼ੀਅਤਾਂ ਇਨ੍ਹਾਂ ਇਕੱਤਰਤਾਵਾਂ ਵਿਚ ਹੁੰਮ-ਹੁੰਮਾਕੇ ਪਹੁੰਚਣਗੀਆਂ ।

About The Author

Related posts

Leave a Reply

Your email address will not be published. Required fields are marked *