Select your Top Menu from wp menus
Header
Header
ਤਾਜਾ ਖਬਰਾਂ

ਸਿੰਗਾਰਾ ਰਾਮ ਸਹੂਗੜਾ ਸਾਬਕਾ ਐਮ.ਐਲ.ਏ. ਨੇ ਕਿਸੇ ਵੀ ਧਰਮ, ਕੌਮ ਨੂੰ ਠੇਸ ਨਹੀਂ ਪਹੁੰਚਾਈ, ਉਸ ਉਤੇ ਪਾਏ ਗਏ ਝੂਠੇ ਕੇਸ ਅਸਹਿ : ਮਾਨ

ਸਿੰਗਾਰਾ ਰਾਮ ਸਹੂਗੜਾ ਸਾਬਕਾ ਐਮ.ਐਲ.ਏ. ਨੇ ਕਿਸੇ ਵੀ ਧਰਮ, ਕੌਮ ਨੂੰ ਠੇਸ ਨਹੀਂ ਪਹੁੰਚਾਈ, ਉਸ ਉਤੇ ਪਾਏ ਗਏ ਝੂਠੇ ਕੇਸ ਅਸਹਿ : ਮਾਨ
ਜੇਕਰ ਬੀ.ਐਸ.ਪੀ. ਨੇ ਸ੍ਰੀ ਸਹੂਗੜਾ ਦੇ ਕੇਸਾਂ ਦੀ ਪੈਰਵੀ ਨਾ ਕੀਤੀ ਤਾਂ ਅਸੀਂ ਇਨਸਾਨੀਅਤ ਤੌਰ ਤੇ ਇਹ ਕਾਨੂੰਨੀ ਤੇ ਇਖ਼ਲਾਕੀ ਜਿ਼ੰਮੇਵਾਰੀ ਨਿਭਾਵਾਂਗੇ

ਫ਼ਤਹਿਗੜ੍ਹ ਸਾਹਿਬ, 21 ਅਗਸਤ ( ) “ਸ੍ਰੀ ਸਿੰਗਾਰਾ ਰਾਮ ਸਹੂਗੜਾ ਇਕ ਬਹੁਤ ਹੀ ਉੱਚੇ-ਸੁੱਚੇ ਇਖ਼ਲਾਕ ਵਾਲੇ ਅਤੇ ਲੋਕ ਹੱਕਾਂ ਤੇ ਇਨਸਾਫ਼ ਲਈ ਜੂਝਣ ਵਾਲੀ ਸਖਸ਼ੀਅਤ ਹਨ । ਉਨ੍ਹਾਂ ਨੇ ਕਿਸੇ ਵੀ ਧਰਮ, ਕੌਮ, ਫਿਰਕੇ ਆਦਿ ਦੀਆਂ ਭਾਵਨਾਵਾਂ ਨੂੰ ਕਿਸੇ ਤਰ੍ਹਾਂ ਦੀ ਠੇਸ ਨਹੀਂ ਪਹੁੰਚਾਈ । ਪਰ ਇਸਦੇ ਬਾਵਜੂਦ ਵੀ ਸਰਕਾਰ ਅਤੇ ਪੁਲਿਸ ਵੱਲੋਂ ਉਨ੍ਹਾਂ ਉਤੇ ਝੂਠੇ ਕੇਸ ਦਰਜ ਕਰ ਦਿੱਤੇ ਗਏ ਹਨ । ਜਦੋਂਕਿ ਉਹ ਦੋ ਵਾਰੀ ਐਮ.ਐਲ.ਏ. ਵੀ ਰਹਿ ਚੁੱਕੇ ਹਨ ਅਤੇ ਨਵਾਂਸ਼ਹਿਰ ਤੇ ਬਲਾਚੌਰ ਇਲਾਕੇ ਦੀਆਂ ਸੰਗਤਾਂ ਦੀ ਨਿਰਸਵਾਰਥ ਸੇਵਾ ਕਰਦੇ ਰਹੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਉਨ੍ਹਾਂ ਦੀ ਪਾਰਟੀ ਬੀ.ਐਸ.ਪੀ. ਵੱਲੋਂ ਸ੍ਰੀ ਸਹੂਗੜਾ ਉਤੇ ਹੋਏ ਸਰਕਾਰੀ ਦਹਿਸਤਗਰਦੀ ਵਾਲੇ ਜੁਲਮਾਂ ਵਿਰੁੱਧ ਆਵਾਜ਼ ਬੁਲੰਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸਿੰਗਾਰਾ ਰਾਮ ਸਹੂਗੜਾ ਸਾਬਕਾ ਐਮ.ਐਲ.ਏ. ਅਤੇ ਬੀ.ਐਸ.ਪੀ. ਦੇ ਆਗੂ ਉਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਸਰਕਾਰੀ ਦਹਿਸਤਗਰਦੀ ਹੇਠ ਅਧੀਨਗੀ ਪ੍ਰਵਾਨ ਕਰਨ ਦੇ ਕੀਤੇ ਜਾ ਰਹੇ ਕੋਝੇ ਯਤਨਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਬੀ.ਐਸ.ਪੀ. ਪਾਰਟੀ ਵੱਲੋਂ ਆਪਣੇ ਆਗੂ ਤੇ ਐਮ.ਐਲ.ਏ. ਦੇ ਕੇਸ ਦੀ ਪੈਰਵੀ ਨਾ ਕਰਨ ਦੇ ਅਮਲਾਂ ਉਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਕ ਇਨਸਾਨੀ ਅਤੇ ਇਖ਼ਲਾਕੀ ਕਦਰਾ-ਕੀਮਤਾ ਉਤੇ ਪਹਿਰਾ ਦੇਣ ਵਾਲੀ ਪਾਰਟੀ ਹੈ, ਜੋ ਇਥੇ ਇਕ ਅੱਛੇ ਸਮਾਜ ਅਤੇ ਆਪਣਾ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਜਮਹੂਰੀਅਤ ਢੰਗਾਂ ਰਾਹੀ ਕਾਇਮ ਕਰਨ ਲਈ ਯਤਨਸ਼ੀਲ ਹੈ । ਜੋ ਵੀ ਸ੍ਰੀ ਸਹੂਗੜਾ ਵਰਗੀਆ ਦ੍ਰਿੜਤਾ ਭਰੀਆ ਅਤੇ ਲੋਕ ਹੱਕਾਂ ਲਈ ਸੰਘਰਸ਼ ਕਰਨ ਵਾਲੀਆ ਸਖਸ਼ੀਅਤਾਂ ਇਥੇ ਵਿਚਰ ਰਹੀਆ ਹਨ, ਜੇਕਰ ਮੰਦਭਾਵਨਾ ਅਧੀਨ ਸਰਕਾਰਾਂ ਤੇ ਹਕੂਮਤਾਂ ਅਜਿਹੀਆ ਸਖਸ਼ੀਅਤਾਂ ਉਤੇ ਕੋਈ ਗੈਰ-ਕਾਨੂੰਨੀ ਅਮਲ ਕਰਦੀਆ ਹਨ, ਤਾਂ ਅਸੀਂ ਆਪਣੀ ਇਨਸਾਨੀ ਜਿ਼ੰਮੇਵਾਰੀ ਨਿਭਾਉਦੇ ਹੋਏ ਸ੍ਰੀ ਸਹੂਗੜਾ ਵਰਗੇ ਆਗੂਆਂ ਦੇ ਕੇਸਾਂ ਦੀ ਪੈਰਵੀ ਕਰਨ ਨੂੰ ਫਖ਼ਰ ਸਮਝਾਗੇ । ਉਨ੍ਹਾਂ ਕਿਹਾ ਕਿ ਬੀ.ਐਸ.ਪੀ. ਪਾਰਟੀ ਆਪਣੇ ਆਗੂ ਪ੍ਰਤੀ ਕਾਨੂੰਨੀ ਤੇ ਇਖ਼ਲਾਕੀ ਜਿ਼ੰਮੇਵਾਰੀਆ ਪੂਰੀਆ ਕਰਨ ਤੋਂ ਜੇਕਰ ਭੱਜ ਚੁੱਕੀ ਹੈ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਜਿ਼ੰਮੇਵਾਰੀ ਹਰ ਕੀਮਤ ਤੇ ਪੂਰਨ ਕਰੇਗਾ ।

ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਾਰਟੀ ਦੇ ਫੈਸਲੇ ਅਨੁਸਾਰ ਪਾਰਟੀ ਜਰਨਲ ਸਕੱਤਰ ਸ. ਅਮਰੀਕ ਸਿੰਘ ਬੱਲੋਵਾਲ ਸ੍ਰੀ ਸਹੂਗੜਾ ਪਰਿਵਾਰ ਨੂੰ ਮਿਲੇ ਸਨ ਜਿਨ੍ਹਾਂ ਵਿਚ ਉਨ੍ਹਾਂ ਦਾ ਪੁੱਤਰ ਸ. ਜਗਬੀਰ ਸਿੰਘ ਸਿੱਧੂ ਮੁੱਖ ਤੌਰ ਤੇ ਹਨ, ਉਨ੍ਹਾਂ ਦੇ ਕੇਸ ਲੜਨ ਲਈ ਬੇਸ਼ੱਕ ਪਰਿਵਾਰ ਨੇ ਖੁਦ ਵੀ ਆਪਣੇ ਵਕੀਲ ਕੀਤੇ ਹਨ, ਪਰ ਪਾਰਟੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਜਿਹੜੀ ਵੀ ਕਾਨੂੰਨੀ ਲੜਾਈ ਹਾਈਕੋਰਟ ਤੱਕ ਜਾਂ ਸੁਪਰੀਮ ਕੋਰਟ ਤੱਕ ਲੜੀ ਜਾਵੇਗੀ, ਉਸ ਵਿਚ ਪਾਰਟੀ ਹਰ ਤਰ੍ਹਾਂ ਸਹਿਯੋਗ ਕਰੇਗੀ । ਸ. ਮਾਨ ਨੇ ਇਹ ਵੱਖਰੇ ਬਿਆਨ ਵਿਚ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਹੋਰਨਾਂ ਵਰਗਾਂ ਨੂੰ ਸੁਚੇਤ ਅਤੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਬੇਸੱ਼ਕ ਇੰਡੀਆਂ ਹਕੂਮਤ ਨੇ ਘੱਟ ਗਿਣਤੀ ਕੌਮਾਂ, ਫਿਰਕਿਆ, ਕਬੀਲਿਆ ਨੂੰ ਗੁਲਾਮ ਬਣਾਉਣ ਅਤੇ ਧੌਸ ਜਮਾਉਣ ਹਿੱਤ ਯੂ.ਏ.ਪੀ.ਏ. ਨਵਾਂ ਜ਼ਾਬਰ ਕਾਲਾ ਕਾਨੂੰਨ ਬਣਾ ਦਿੱਤਾ ਹੈ । ਜਿਸ ਅਧੀਨ ਇਕ ਪੁਲਿਸ ਕਾਸਟੇਬਲ ਕਿਸੇ ਵੀ ਇਨਸਾਨ ਨੂੰ ਦਹਿਸਤਗਰਦ ਐਲਾਨਣ ਦੇ ਬਿਆਨ ਦੇ ਕੇ ਚੁੱਕਿਆ ਜਾ ਸਕਦਾ ਹੈ, ਉਸ ਉਤੇ ਤਸੱਦਦ ਕੀਤਾ ਜਾ ਸਕਦਾ ਹੈ, ਉਸ ਨੂੰ ਮਾਰਿਆ ਵੀ ਜਾ ਸਕਦਾ ਹੈ । ਪਰ ਇਸ ਜ਼ਾਬਰ ਕਾਲੇ ਕਾਨੂੰਨ ਜਿਸ ਨੂੰ ਘੱਟ ਗਿਣਤੀ ਕੌਮਾਂ ਨੂੰ ਦਬਾਉਣ ਲਈ ਬਣਾਇਆ ਗਿਆ ਹੈ, ਤੋਂ ਬਿਲਕੁਲ ਵੀ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਕੋਈ ਵੀ ਇਨਸਾਨ ਕਿਸੇ ਤਰ੍ਹਾਂ ਦਾ ਡਰ-ਭੈ ਬਿਲਕੁਲ ਨਾ ਰੱਖੇ । ਕਿਉਂਕਿ ਅਸੀਂ ਹਿੰਦੂਤਵ ਹੁਕਮਰਾਨਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਇਕੱਤਰ ਹੋ ਕੇ ਇਕ ਤਾਕਤ ਹੋ ਕੇ ਅਸਫ਼ਲ ਬਣਾਉਣਾ ਹੈ । ਜਦੋਂ ਜ਼ਾਬਰ ਮੁਗਲਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਸਨ, ਉਸ ਸਮੇਂ ਵੀ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਤੋਂ ਮਿਲੀ ਆਤਮਿਕ ਅਦੁੱਤੀ ਸ਼ਕਤੀ ਰਾਹੀ ਇਨ੍ਹਾਂ ਜ਼ਾਲਮਾਂ ਵਿਰੁੱਧ ਜੂਝਦੀ ਰਹੀ ਹੈ ਅਤੇ ਉਸ ਸਮੇਂ ਵੀ ਅਣਖ਼-ਗੈਰਤ ਨੂੰ ਕਾਇਮ ਰੱਖਕੇ ਵਿਚਰਦੀ ਰਹੀ ਹੈ ਅਤੇ ਅੱਜ ਵੀ ਆਪਣੀ ਅਣਖ਼-ਗੈਰਤ ਲਈ ਜੂਝ ਰਹੀ ਹੈ । ਜਿਸ ਨੂੰ ਅਸੀਂ ਸਭ ਰਲਕੇ ਕਾਇਮ ਵੀ ਰੱਖਾਂਗੇ ਅਤੇ ਆਪਣੇ ਆਜ਼ਾਦੀ ਦੇ ਮਿਸ਼ਨ ਨੂੰ ਹਰ ਕੀਮਤ ਤੇ ਫ਼ਤਹਿ ਕਰਾਂਗੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *