Verify Party Member
Header
Header
ਤਾਜਾ ਖਬਰਾਂ

ਸਿਮਰਨਜੀਤ ਸਿੰਘ ਮਾਨ ਦੁਬਈ ਦੌਰੇ ਤੇ ਰਵਾਨਾ

ਸਿਮਰਨਜੀਤ ਸਿੰਘ ਮਾਨ ਦੁਬਈ ਦੌਰੇ ਤੇ ਰਵਾਨਾ 
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਦੁਬਈ ਦੌਰੇ ਲਈ ਅੱਜ ਸਿਵਲ ਏਅਰਪੋਰਟ  (ਮੋਹਾਲੀ) ਤੋਂ ਰਵਾਨਾ ਹੋ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸ ਮਾਨ ਦੇ ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ ਨੇ ਦੱਸਿਆ ਕਿ ਇਸ ਦੌਰੇ ਦਾ ਮਕਸਦ ਦੁਬਈ ਯੁਨਿਟ ਦੇ ਪ੍ਰਧਾਨ ਸ ਅਵਤਾਰ ਸਿੰਘ ਚੱਕ ਅਤੇ ਸ ਰਛਪਾਲ ਸਿੰਘ ਮਾਨ ਵਲੋਂ ਉਲੀਕੇ ਪ੍ਰੋਗ੍ਰਾਮ ਜਿਵੇਂ ਗੁਰਦੁਆਰਾ ਮਾਤਾ ਸਾਹਿਬ ਕੌਰ (ਮਸ਼ੱਕਾਂ) 11 ਸੈਕਟਰ ਆਬੂਧਾਬੀ, ਗੁਰੂ ਨਾਨਕ ਦਰਬਾਰ  (ਜੱਬਲ ਅਲੀ) ਦੁਬਈ, ਨਾਨਕ ਦਰਬਾਰ ਨੱਖਲ ਰਾਏਸਲ ਖੇਮਾਂ ਅਤੇ ਗੁਰਦੁਆਰਾ ਸਾਹਿਬ  (ਹਰਦੀਪ ਸਿੰਘ ਵਾਲੇ) ਆਦਿ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਵੱਖ ਵੱਖ ਧਾਰਮਿਕ ਅਤੇ ਸਿਆਸੀ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨਗੇ ਅਤੇ ਦੁਬਈ ਦੇ ਸਿੱਖ ਭਾਈਚਾਰੇ ਨਾਲ ਵਿਚਾਰ ਸਾਂਝੇ ਕਰਨਗੇ । ਇਸ ਫੇਰੀ ਦੌਰਾਨ ਸ.ਮਾਨ ਮੁਸਲਮਾਨ ਭਰਾਵਾਂ ਦੇ ਸਭ ਤੋਂ ਅਹਿਮ ਤਿਉਹਾਰ ਈਦ ਮੌਕੇ ਮੁਸਲਮਾਨ ਭਰਾਵਾਂ ਨੂੰ ਸ਼ੁਭ ਕਾਮਨਾਵਾਂ ਦੇਣ ਅਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਉਨਾਂ ਦੇ ਈਦ ਪ੍ਰੋਗਰਾਮ ਵਿੱਚ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਣਗੇ। ਸ ਮਾਨ ਨੂੰ ਰਵਾਨਾ ਕਰਨ ਲਈ ਪਾਰਟੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਬਲੋਵਾਲ, ਸ ਨਵਦੀਪ ਸਿੰਘ ਅੰਮ੍ਰਿਤਸਰ, ਗੁਰਸ਼ਰਨ ਸਿੰਘ ਸੋਹਲ, ਨਵਦੀਪ ਸਿੰਘ ਬਾਜਵਾ, ਲਲਿਤ ਮੋਹਨ ਸਿੰਘ ਅਤੇ  ਦਲਵਿੰਦਰ ਸਿੰਘ ਬਾਜਵਾ ਉਚੇਚੇ ਤੌਰ ਤੇ ਹਾਜ਼ਰ ਸਨ।

About The Author

Related posts

Leave a Reply

Your email address will not be published. Required fields are marked *