Verify Party Member
Header
Header
ਤਾਜਾ ਖਬਰਾਂ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਜਾਂ ਕਰਵਾਏ ਗਏ 328 ਪਾਵਨ ਸਰੂਪਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਪਾਰਟੀ ਕਾਨੂੰਨੀ ਪ੍ਰਕਿਰਿਆ ਆਰੰਭ ਕਰੇਗੀ : ਟਿਵਾਣਾ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਜਾਂ ਕਰਵਾਏ ਗਏ 328 ਪਾਵਨ ਸਰੂਪਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਪਾਰਟੀ ਕਾਨੂੰਨੀ ਪ੍ਰਕਿਰਿਆ ਆਰੰਭ ਕਰੇਗੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 15 ਅਕਤੂਬਰ ( ) “2015 ਵਿਚ ਜੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੁਸੋਭਿਤ ਤੇ ਸੁਰੱਖਿਅਤ ਰੱਖਿਆ ਜਾਂਦਾ ਹੈ, ਉਥੇ 14 ਪਾਵਨ ਸਰੂਪ ਅੱਗ ਲੱਗਣ ਕਾਰਨ ਨੁਕਸਾਨੇ ਗਏ ਸਨ, ਜਿਨ੍ਹਾਂ ਦੀ ਗਿਣਤੀ ਬਾਅਦ ਵਿਚ 86 ਦੱਸੀ ਗਈ । ਉਸੇ ਸਥਾਂਨ ਤੋਂ 328 ਪਾਵਨ ਸਰੂਪ ਜਾਂ ਤਾਂ ਕਿਸੇ ਸਾਜਿ਼ਸ ਜਾਂ ਸੋਚ ਅਧੀਨ ਲਾਪਤਾ ਕਰ ਦਿੱਤੇ ਗਏ ਜਾਂ ਅਧਿਕਾਰੀਆਂ ਵੱਲੋਂ ਅੱਗੇ ਕਿੱਤੇ ਬਿਨ੍ਹਾਂ ਰਿਕਾਰਡ ਤੋਂ ਵਿਕਰੀ ਕਰ ਦਿੱਤੀ ਗਈ ਜਾਂ ਕਿਸੇ ਗੁੱਝੇ ਮੰਦਭਾਵਨਾ ਭਰੇ ਮਕਸਦ ਲਈ ਕਿਸੇ ਸਥਾਂਨ ਤੇ ਭੇਜੇ ਗਏ । ਇਨ੍ਹਾਂ ਸਰੂਪਾਂ ਦੀ ਹੋਈ ਬੇਅਦਬੀ ਦਾ ਸੱਚ ਕੁਝ ਮਹੀਨੇ ਪਹਿਲੇ ਸਾਹਮਣੇ ਆਇਆ । ਸੰਗਤ ਵੱਲੋਂ ਵੱਡਾ ਰੋਸ਼ ਪ੍ਰਗਟਾਉਣ ਉਪਰੰਤ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਕਮੇਟੀ ਨੇ ਕੋਈ ਐਸ.ਜੀ.ਪੀ.ਸੀ. ਦੇ 11-12 ਦੇ ਕਰੀਬ ਅਹੁਦੇਦਾਰਾਂ ਤੇ ਅਧਿਕਾਰੀਆਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕਰਨ ਤੇ ਕਾਨੂੰਨੀ ਕਾਰਵਾਈ ਕਰਨ ਲਈ ਮਤਾ ਪਾਇਆ । ਪਰ 6 ਦਿਨਾਂ ਬਾਅਦ ਆਪਣੇ ਹੀ ਇਸ ਮਤੇ ਤੋਂ ਯੂ-ਟਰਨ ਲੈ ਕੇ ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੀ ਗੱਲ ਕਹੀ ਗਈ । ਜਿਸ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਉਪਰੋਕਤ 328 ਸਰੂਪਾਂ ਅਤੇ ਕੈਨੇਡਾ ਵਿਖੇ ਭੇਜੇ ਗਏ ਤੇ ਨੁਕਸਾਨੇ ਗਏ 450 ਸਰੂਪਾਂ ਸੰਬੰਧੀ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੇ ਕਿਸੇ ਵੱਡੀ ਸਿੱਖ ਵਿਰੋਧੀ ਸਾਜਿ਼ਸ ਅਧੀਨ ਹੀ ਲਾਪਤਾ ਕੀਤੇ ਹਨ । ਜਿਸ ਸੰਬੰਧੀ ਆਫੀਸੀਅਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹੁੰਚ ਕਰਕੇ ਅਹੁਦੇਦਾਰਾਂ ਨੂੰ ਸਜ਼ਾਵਾਂ ਲਗਵਾਕੇ ਕੇਵਲ ਗੌਗਲੂਆਂ ਤੋਂ ਮਿੱਟੀ ਝਾਂੜਨ ਦੀ ਅਤੇ ਸਿੱਖ ਕੌਮ ਦੇ ਅੱਖਾਂ ਵਿਚ ਘੱਟਾ ਪਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਗਈ ਹੈ । ਜਿਸ ਸੰਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਰੋਪੜ੍ਹ, ਮੋਹਾਲੀ, ਫ਼ਤਹਿਗੜ੍ਹ ਸਾਹਿਬ ਦੇ ਸੂਝਵਾਨ ਵਕੀਲਾਂ ਦੀ ਇਕੱਤਰਤਾ ਕਰਕੇ ਉਨ੍ਹਾਂ ਦੀ ਰਾਏ ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਵਿਚਾਰਾਂ ਕੀਤੀਆ ਗਈਆ ਅਤੇ ਆਉਣ ਵਾਲੇ ਦਿਨਾਂ ਵਿਚ ਕਾਨੂੰਨੀ ਪ੍ਰਕਿਰਿਆ ਆਰੰਭੀ ਜਾਵੇਗੀ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਦਸਤਖ਼ਤਾਂ ਹੇਠ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਤੀ ਗਈ । ਵਕੀਲਾਂ ਦੀ ਇਸ ਇਕੱਤਰਤਾ ਵਿਚ ਇਹ ਵੀ ਰਾਏ ਉਭਰਕੇ ਸਾਹਮਣੇ ਆਈ ਕਿ ਮੌਜੂਦਾ ਐਸ.ਜੀ.ਪੀ.ਸੀ. ਉਤੇ ਕਾਬਜ ਲੋਕ ਸਿੱਖ ਕੌਮ ਵਿਚੋਂ ਆਪਣਾ ਵਿਸ਼ਵਾਸ ਗੁਆ ਚੁੱਕੇ ਹਨ ਅਤੇ ਮੰਦਭਾਵਨਾਵਾਂ ਅਤੇ ਸਾਜਿ਼ਸਾਂ ਅਧੀਨ ਸਾਡੀ ਇਸ ਪਾਰਲੀਮੈਂਟ ਦੀ ਜਰਨਲ ਚੋਣ ਹੋਣ ਲਈ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ । ਇਸ ਸੰਸਥਾਂ ਦੀ ਜਰਨਲ ਚੋਣ ਹਰ 5 ਸਾਲ ਦੇ ਸਮੇਂ ਬਾਅਦ ਸਹੀ ਸਮੇਂ ਤੇ ਹੋਵੇ ਉਸ ਲਈ ਵੀ ਵਕੀਲ ਸਾਹਿਬਾਨ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਜੋ ਇਸ ਸੰਸਥਾਂ ਅਧੀਨ ਚੱਲ ਰਹੇ ਵਿਦਿਅਕ, ਸਿਹਤਕ ਅਦਾਰਿਆ ਨੂੰ ਟਰੱਸਟਾਂ ਵਿਚ ਬਦਲਕੇ ਕੌਮੀ ਖਜਾਨੇ ਦੀ ਲੁੱਟ ਕੀਤੀ ਜਾ ਰਹੀ ਹੈ, ਗੁਰੂਘਰਾਂ ਦੀਆਂ ਜ਼ਮੀਨਾਂ-ਜ਼ਾਇਦਾਦਾਂ ਨੂੰ ਕੌਡੀਆਂ ਦੇ ਭਾਅ ਠੇਕਿਆ ਤੇ ਦੇ ਕੇ ਖਜਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਐਸ.ਜੀ.ਪੀ.ਸੀ. ਵਿਚ ਬਹੁਤ ਵੱਡੀਆ ਗਿਰਾਵਟਾਂ ਆ ਚੁੱਕੀਆ ਹਨ, ਉਨ੍ਹਾਂ ਦੇ ਮੁਕੰਮਲ ਖਾਤਮੇ ਲਈ ਐਸ.ਜੀ.ਪੀ.ਸੀ. ਦੀ ਪੈਡਿੰਗ ਪਈ ਜਰਨਲ ਚੋਣ ਨੂੰ ਕਰਵਾਉਣਾ ਜ਼ਰੂਰੀ ਬਣ ਗਿਆ ਹੈ । ਇਸ ਦਿਸ਼ਾ ਵੱਲ ਵੀ ਕਦਮ ਉਠਾਏ ਜਾਣਗੇ । ਆਰ.ਟੀ.ਆਈ. ਦੇ ਅਧਿਕਾਰ ਰਾਹੀ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਐਸ.ਜੀ.ਪੀ.ਸੀ. ਵਿਚ ਹੋ ਰਹੇ ਵੱਡੇ ਗਬਨਾਂ ਆਦਿ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਦੀ ਗਲੀ ਤੱਕ ਲਿਜਾਕੇ ਸਿੱਖ ਕੌਮ ਅਤੇ ਸੰਗਤਾਂ ਵਿਚ ਜਾਗਰੂਕ ਕੀਤਾ ਜਾਵੇਗਾ । ਇਸੇ ਮੀਟਿੰਗ ਵਿਚ ਵਕੀਲਾਂ ਦੀ ਸਾਂਝੀ ਰਾਏ ਅਨੁਸਾਰ ਉਪਰੋਕਤ 328 ਪਾਵਨ ਸਰੂਪਾਂ ਦੇ ਸੰਬੰਧੀ ਕਾਨੂੰਨੀ ਨੁਕਤਿਆ ਨੂੰ ਮੁੱਖ ਰੱਖਕੇ ਇਕ ਡਰਾਫਟ ਤਿਆਰ ਕਰਦੇ ਹੋਏ ਉਸ ਡਰਾਫਟ ਨੂੰ ਹਰ ਗੁਰਸਿੱਖ, ਪੰਥ ਦਰਦੀ ਕੋਲ ਪਹੁੰਚਦਾ ਕਰਕੇ ਇਕ ਦਸਤਖਤੀ ਮੁਹਿੰਮ ਸੁਰੂ ਕੀਤੀ ਜਾਵੇਗੀ । ਉਪਰੰਤ ਇਸ ਦਸਤਾਵੇਜ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਸਮੁੱਚੇ ਸਬੂਤਾਂ, ਦਸਤਾਵੇਜ਼ ਸਹਿਤ ਲਿਜਾਕੇ ਦੋਸ਼ੀ ਐਸ.ਜੀ.ਪੀ.ਸੀ. ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕਰਨ ਦੀ ਜਿ਼ੰਮੇਵਾਰੀ ਨਿਭਾਈ ਜਾਵੇਗੀ । ਇਸੇ ਦਸਤਾਵੇਜ਼ ਨੂੰ ਸਮੁੱਚੇ ਪੰਜਾਬ ਦੇ ਜਿ਼ਲ੍ਹਿਆਂ ਦੀਆਂ ਬਾਰ ਐਸੋਸੀਏਸ਼ਨਾਂ ਤੋਂ ਪਾਸ ਕਰਵਾਕੇ ਕਾਨੂੰਨੀ ਪੱਖ ਤੋਂ ਲਾਮਬੰਦ ਕਰਦੇ ਹੋਏ ਇਸ ਦਿਸ਼ਾ ਵੱਲ ਅੱਗੇ ਵੱਧਿਆ ਜਾਵੇਗਾ । ਸੰਬੰਧਤ ਕਿਸੇ ਵੀ ਦੋਸ਼ੀ ਨੂੰ ਕਾਨੂੰਨ ਤੋਂ ਬਚਣ ਜਾਂ ਸਿੱਖ ਕੌਮ ਨੂੰ ਧੋਖਾ ਦੇ ਕੇ ਗੁੰਮਰਾਹ ਕਰਨ ਦੀ ਬਿਲਕੁਲ ਇਜਾਜਤ ਨਹੀਂ ਦਿੱਤੀ ਜਾਵੇਗੀ ।

ਇਸੇ ਇਕੱਤਰਤਾ ਵਿਚ ਸ. ਐਸ.ਐਸ. ਸਾਰੋ ਜਿਨ੍ਹਾਂ ਨੂੰ ਐਸ.ਜੀ.ਪੀ.ਸੀ. ਚੋਣ ਲਈ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨੂੰ ਸਮੂਹਿਕ ਤੌਰ ਤੇ ਸੰਜ਼ੀਦਾ ਅਪੀਲ ਕੀਤੀ ਗਈ ਹੈ ਕਿ ਉਹ ਗੁਰਦੁਆਰਾ ਚੋਣਾਂ ਲਈ ਜੋ ਗੁਰਸਿੱਖ ਵੋਟਰ ਚੋਣਾਂ ਦੇ ਨਿਯਮਾਂ ਅਧੀਨ ਆਉਦੇ ਹਨ, ਉਨ੍ਹਾਂ ਦੀ ਹੀ ਫੋਟੋ ਸਹਿਤ ਨਵੀਆਂ ਵੋਟਰ ਸੂਚੀਆਂ ਬਣਾਉਣ ਲਈ ਜਿ਼ੰਮੇਵਾਰੀ ਨਿਭਾਉਣ ਅਤੇ ਇਸ ਉਦਮ ਲਈ ਪਹਿਲੇ ਸਮੁੱਚੀ ਸਿੱਖ ਕੌਮ ਨੂੰ ਇਸਤਿਹਾਰਾਂ ਜਾਂ ਮੀਡੀਏ ਰਾਹੀ ਖੁੱਲ੍ਹੀ ਜਾਣਕਾਰੀ ਦੇਣ ਤਾਂ ਕਿ ਕੋਈ ਵੀ ਗੈਰ ਸਿੱਖ ਵੋਟਰ ਇਸ ਅਮਲ ਵਿਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਾ ਸਕੇ ਅਤੇ ਕੋਈ ਤਾਕਤ ਇਨ੍ਹਾਂ ਚੋਣਾਂ ਵਿਚ ਚੋਰ-ਦਰਵਾਜਿਓ ਇਸ ਮਹਾਨ ਸਿੱਖ ਸੰਸਥਾਂ ਦੇ ਪ੍ਰਬੰਧ ਵਿਚ ਦਾਖਲ ਨਾ ਹੋ ਸਕੇ ਅਤੇ ਉਹ ਸਹੀ ਮੈਂਬਰ ਚੁਣਕੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਲਈ ਭੇਜ ਸਕਣ ।

ਅੱਜ ਦੀ ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ, ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਬਾਰ ਐਸੋਸੀਏਸ਼ਨ ਵੱਲੋਂ ਜੋ ਸਰਬਸੰਮਤੀ ਨਾਲ ਤਰਖਾਣ ਮਾਜਰਾ, ਜੱਲ੍ਹਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਅਪਮਾਨ ਦੇ ਦੋਸ਼ੀਆਂ ਦੀ ਵਕਾਲਤ ਨਾ ਕਰਨ ਦਾ ਦੂਰਅੰਦੇਸ਼ੀ ਵਾਲਾ ਫੈਸਲਾਂ ਕੀਤਾ ਗਿਆ ਹੈ, ਉਸਦਾ ਪੁਰ ਜੋਰ-ਸੋਰ ਨਾਲ ਜਿਥੇ ਸਵਾਗਤ ਕੀਤਾ ਗਿਆ ਹੈ, ਉਥੇ ਪੰਜਾਬ ਦੀਆਂ ਸਮੁੱਚੀਆਂ ਬਾਰ ਐਸੋਸੀਏਸ਼ਨਾਂ ਨੂੰ ਵੀ ਇਸ ਵਿਸ਼ੇ ਤੇ ਫੌਰੀ ਮਤੇ ਪਾਉਣ ਦੀ ਗੰਭੀਰ ਅਪੀਲ ਕੀਤੀ ਗਈ ਹੈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ-ਮਾਣ ਦੇ ਮੁੱਦੇ ਉਤੇ ਸਮੁੱਚੇ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਅਤੇ ਵਕੀਲ ਸਹਿਬਾਨ ਨੂੰ ਬੇਨਤੀ ਕੀਤੀ ਗਈ ਹੈ ਕਿ ਬੇਸ਼ੱਕ ਉਹ ਸਿਆਸੀ ਤੌਰ ਤੇ ਵੱਖੋ ਵੱਖਰੇ ਵਿਚਾਰ ਕਿਉਂ ਨਾ ਰੱਖਦੇ ਹੋਣ, ਲੇਕਿਨ ਉਪਰੋਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮਨੁੱਖਤਾ ਪੱਖੀ ਮਿਸ਼ਨ ਨੂੰ ਵੀ ਸਹਿਯੋਗ ਕਰਨ ਅਤੇ ਜੋ ਸਾਡੀ ਪਾਰਟੀ ਵੱਲੋਂ ਲੋਕਾਈ ਨੂੰ ਕਾਨੂੰਨੀ ਸਹਿਯੋਗ ਕਰਨ ਲਈ ਜਿ਼ਲ੍ਹੇ ਵਾਰ ਵਕੀਲਾਂ ਦੀਆਂ ਕਮੇਟੀਆ ਬਣਾਈਆ ਜਾ ਰਹੀਆ ਹਨ ਉਸ ਵਿਚ ਇਖਲਾਕੀ ਜਿ਼ੰਮੇਵਾਰੀ ਸਮਝਕੇ ਸਾਮਿਲ ਹੋਣ । ਪਾਰਟੀ ਨੇ ਸਮੁੱਚੇ ਆਏ ਸੀਨੀਅਰ ਵਕੀਲ ਸਾਹਿਬਾਨ ਵੱਲੋਂ ਦਿੱਤੇ ਕਾਨੂੰਨੀ ਸੁਝਾਵਾਂ ਤੇ ਰਾਹਵਾ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ । ਅੱਜ ਦੀ ਮੀਟਿੰਗ ਵਿਚ ਹਾਜ਼ਰ ਹੋਏ ਐਡਵੋਕੇਟਸ਼ ਸ. ਹਰਦੇਵ ਸਿੰਘ ਰਾਏ, ਗੁਰਪ੍ਰੀਤ ਸਿੰਘ ਸੈਣੀ ਫ਼ਤਹਿਗੜ੍ਹ ਸਾਹਿਬ, ਗੁਰਮੁੱਖ ਸਿੰਘ ਖਮਾਣੋਂ, ਗਗਨਦੀਪ ਸਿੰਘ ਫ਼ਤਹਿਗੜ੍ਹ ਸਾਹਿਬ, ਸੁਖਵੀਰ ਸਿੰਘ ਭੰਗੂ ਚਮਕੌਰ ਸਾਹਿਬ, ਸ੍ਰੀ ਯਾਤਿਸ ਮਿੱਤਲ ਰੋਪੜ੍ਹ, ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਧਰਮ ਸਿੰਘ ਕਲੌੜ, ਲਖਵੀਰ ਸਿੰਘ ਕੋਟਲਾ, ਸ. ਗਿੱਲ ਗੁਣੀਆ ਮਾਜਰੀ ਆਦਿ ਵਕੀਲ ਸਾਹਿਬਾਨ ਅਤੇ ਆਗੂ ਹਾਜ਼ਰ ਸਨ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *