Verify Party Member
Header
Header
ਤਾਜਾ ਖਬਰਾਂ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਲੋਪਤਾ ਅਤੇ ਅਪਮਾਨਿਤ ਦੇ ਗੰਭੀਰ ਮੁੱਦੇ ਉਤੇ ਸਮੁੱਚੇ ਖ਼ਾਲਸਾ ਪੰਥ ਦੇ ਇਕੱਠ ਵਿਚ ਪਹੁੰਚਣ ਵਾਲੀਆ ਜਥੇਬੰਦੀਆਂ ਅਤੇ ਸਖਸ਼ੀਅਤਾਂ ਦਾ ਧੰਨਵਾਦ : ਮਾਨ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਲੋਪਤਾ ਅਤੇ ਅਪਮਾਨਿਤ ਦੇ ਗੰਭੀਰ ਮੁੱਦੇ ਉਤੇ ਸਮੁੱਚੇ ਖ਼ਾਲਸਾ ਪੰਥ ਦੇ ਇਕੱਠ ਵਿਚ ਪਹੁੰਚਣ ਵਾਲੀਆ ਜਥੇਬੰਦੀਆਂ ਅਤੇ ਸਖਸ਼ੀਅਤਾਂ ਦਾ ਧੰਨਵਾਦ : ਮਾਨ

ਫ਼ਤਹਿਗੜ੍ਹ ਸਾਹਿਬ, 19 ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਵੱਲੋਂ ਜੋ ਸਾਂਝੇ ਤੌਰ ਤੇ ਵਿਚਾਰਾਂ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੈਕੜਿਆ ਦੀ ਗਿਣਤੀ ਵਿਚ ਬੀਤੇ ਸਮੇਂ ਵਿਚ ਅਲੋਪ ਕੀਤਾ ਗਿਆ ਅਤੇ ਉਨ੍ਹਾਂ ਦੀ ਮਰਿਯਾਦਾ ਨੂੰ ਕਾਇਮ ਨਾ ਰੱਖਦੇ ਹੋਏ ਜੋ ਅਪਮਾਨ ਕੀਤਾ ਗਿਆ ਹੈ, ਜਿਸ ਨਾਲ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ । ਉਸ ਨੂੰ ਮੁੱਖ ਰੱਖਦੇ ਹੋਏ ਪੰਥਕ ਜਥੇਬੰਦੀਆਂ ਨੇ ਇਸ ਗੰਭੀਰ ਮੁੱਦੇ ਤੇ ਅਗਲੇ ਐਕਸ਼ਨ ਪ੍ਰੋਗਰਾਮ ਉਤੇ ਵਿਚਾਰਾਂ ਕਰਨ ਲਈ ਮਿਤੀ 17 ਸਤੰਬਰ 2020 ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਰਸੋਏ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਸਤਿਕਾਰ ਸਹਿਤ ਸੱਦਾ ਦਿੰਦੇ ਹੋਏ ਇਕੱਠ ਰੱਖਿਆ ਸੀ । ਜਿਸ ਵਿਚ ਤਕਰੀਬਨ 20 ਦੇ ਕਰੀਬ ਖ਼ਾਲਸਾ ਪੰਥ ਨਾਲ ਸੰਬੰਧਤ ਸੰਗਠਨ ਅਤੇ ਵੱਡੀਆਂ ਸਖਸ਼ੀਅਤਾਂ ਨੇ ਆਪਣੀ ਕੌਮੀ ਜਿ਼ੰਮੇਵਾਰੀ ਸਮਝਦੇ ਹੋਏ ਅਤੇ ਸਮੂਹਿਕ ਸਾਂਝੇ ਤੌਰ ਤੇ ਫੈਸਲਾ ਕਰਨ ਵਿਚ ਯੋਗਦਾਨ ਪਾਉਦੇ ਹੋਏ ਜੋ ਸਮੂਲੀਅਤ ਕੀਤੀ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਉਨ੍ਹਾਂ ਸਭ ਸਿੱਖ ਕੌਮ ਨਾਲ ਸੰਬੰਧਤ ਸੰਗਠਨਾਂ, ਜਥੇਬੰਦੀਆਂ ਅਤੇ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ । ਜਿਨ੍ਹਾਂ ਨੇ ਆਪੋ-ਆਪਣੇ ਕੀਮਤੀ ਖਿਆਲਾਤਾਂ ਰਾਹੀ ਅਗਲੇਰਾ ਫੈਸਲਾ ਕਰਨ ਵਿਚ ਭੂਮਿਕਾ ਨਿਭਾਈ ਅਤੇ ਜਾਬਰ ਪੰਜਾਬ, ਸੈਂਟਰ ਦੇ ਹੁਕਮਰਾਨਾਂ ਅਤੇ ਐਸ.ਜੀ.ਪੀ.ਸੀ ਉਤੇ ਪ੍ਰਬੰਧ ਦਾ ਕਬਜਾ ਜਮਾਈ ਬੈਠੇ ਬਾਦਲ ਦਲੀਆ ਦੇ ਅਹੁਦੇਦਾਰਾਂ ਨੂੰ ਉਪਰੋਕਤ ਵਿਸ਼ੇ ਤੇ ਦੋਸ਼ੀ ਠਹਿਰਾਉਦੇ ਹੋਏ ਅਗਲਾ ਪ੍ਰੋਗਰਾਮ ਉਲੀਕਿਆ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਆਈਆ ਵੱਡੀਆ ਖਾਮੀਆ ਨੂੰ ਉਜਾਗਰ ਕਰਦੇ ਹੋਏ ਦੋਸ਼ਪੂਰਨ ਪ੍ਰਬੰਧ ਅਤੇ ਦੋਸ਼ੀਆਂ ਵਿਰੁੱਧ ਸੰਘਰਸ਼ ਕਰਨ ਦੀ ਮੁਹਿੰਮ ਵਿੱਢੀ ਹੈ ।”

ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 17 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਸੰਗਠਨਾਂ ਅਤੇ ਕੌਮੀ ਸਖਸ਼ੀਅਤਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਅਤੇ ਗੁਰੂ ਸਾਹਿਬਾਨ ਜੀ ਦਾ ਇਸ ਕੰਮ ਵਿਚ ਸਫ਼ਲਤਾ ਪ੍ਰਦਾਨ ਕਰਨ ਲਈ ਸੁਕਰਾਨਾ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਸ ਅਤਿ ਮਹੱਤਵਪੂਰਨ ਅਤੇ ਗੰਭੀਰ ਇਕੱਠ ਵਿਚ ਪਹੁੰਚਣ ਵਾਲੀਆ ਸਖਸ਼ੀਅਤਾਂ ਅਤੇ ਸੰਗਠਨਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਹਰਚਰਨਜੀਤ ਸਿੰਘ ਧਾਮੀ ਦਲ ਖ਼ਾਲਸਾ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਭਾਈ ਬਖਸੀਸ ਸਿੰਘ ਮੁੱਖੀ ਆਖੰਡ ਕੀਰਤਨੀ ਜਥਾ, ਭਾਈ ਰਣਧੀਰ ਸਿੰਘ ਪੰਥਕ ਸੇਵਾ ਲਹਿਰ ਦਾਦੂਵਾਲ, ਸ. ਗੁਰਦੀਪ ਸਿੰਘ ਬਠਿੰਡਾ ਯੂਨਾਈਟਿਡ ਅਕਾਲੀ ਦਲ, ਸ. ਨਰੈਣ ਸਿੰਘ ਚੌੜਾ ਅਕਾਲ ਫੈਡਰੇਸ਼ਨ, ਸ. ਚਮਨ ਸਿੰਘ ਦਿੱਲੀ ਅਕਾਲੀ ਦਲ (ਮਨਜੀਤ ਸਿੰਘ ਜੀ.ਕੇ.), ਸ. ਇਕਬਾਲ ਸਿੰਘ ਦਿੱਲੀ ਅਕਾਲੀ ਦਲ (ਸਰਨਾ), ਬਾਬਾ ਲਹਿਣਾ ਸਿੰਘ ਦਮਦਮੀ ਟਕਸਾਲ, ਸ. ਮਨਜੀਤ ਸਿੰਘ ਭੋਮਾ ਅਤੇ ਸ. ਜਸਵੀਰ ਸਿੰਘ ਘੁੰਮਣ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ, ਸ. ਸੁਖਪ੍ਰੀਤ ਸਿੰਘ ਉੱਦੋਕੇ ਪੰਥਕ ਵਿਦਵਾਨ, ਸ. ਪਰਮਪਾਲ ਸਿੰਘ ਅਲਾਇਸ ਫਾਰ ਸਿੱਖ ਆਰਗੇਨਾਈਜੇਸ਼ਨ, ਸ. ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫ਼ੌਜ, ਸ. ਬੂਟਾ ਸਿੰਘ ਰਣਸੀਹ ਅਕਾਲੀ ਦਲ 1920, ਭਾਈ ਮੋਹਕਮ ਸਿੰਘ ਅਕਾਲੀ ਦਲ ਡੈਮੋਕ੍ਰੇਟਿਕ, ਸ. ਪਰਮਜੀਤ ਸਿੰਘ ਗਾਜੀ ਸਿੱਖ ਸਿਆਸਤ, ਸ. ਅਮਰੀਕ ਸਿੰਘ ਸ਼ਾਹਪੁਰ ਮੌਜੂਦਾ ਮੈਬਰ ਐਸ.ਜੀ.ਪੀ.ਸੀ. ਸਮੇਤ 10 ਐਸ.ਜੀ.ਪੀ.ਸੀ. ਮੈਬਰ, ਕੰਵਰਪਾਲ ਸਿੰਘ ਬਿੱਟੂ ਦਲ ਖ਼ਾਲਸਾ, ਜਸਵੀਰ ਸਿੰਘ ਖਡੂਰ ਸਾਹਿਬ, ਸ. ਪਰਮਜੀਤ ਸਿੰਘ ਸਹੌਲੀ ਸੁਤੰਤਰ ਅਕਾਲੀ ਦਲ, ਸ. ਵੱਸਣ ਸਿੰਘ ਜੱਫਰਵਾਲ, ਬਾਬਾ ਗੁਰਦੇਵ ਸਿੰਘ, ਹਰਬੰਸ ਸਿੰਘ ਮੰਝਪੁਰ, ਹਰਜੋਤ ਸਿੰਘ ਦਿੱਲੀ ਅਕਾਲੀ ਦਲ, ਬਲਵੰਤ ਸਿੰਘ ਗੋਪਾਲਾ ਭਿੰਡਰਾਵਾਲਾ ਸਿੱਖ ਫੈਡਰੇਸ਼ਨ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਸ. ਗੁਰਚਰਨ ਸਿੰਘ ਬਟਾਲਾ, ਅਮਨਦੀਪ ਸਿੰਘ, ਦਰਸ਼ਨ ਸਿੰਘ ਬੱਗਾ, ਬਲਵੀਰ ਸਿੰਘ ਮੁੱਛਲ ਸਤਿਕਾਰ ਕਮੇਟੀ, ਸ. ਈਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ (ਸਾਰੇ ਜਰਨਲ ਸਕੱਤਰ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨ, ਸਰਕਲ ਪ੍ਰਧਾਨ ਅਤੇ ਅਹੁਦੇਦਾਰ ਜਿਨ੍ਹਾਂ ਨੇ ਪੂਰੇ ਉਤਸਾਹ ਨਾਲ ਸਮੂਲੀਅਤ ਕੀਤੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪਹੁੰਚੀ ਸਿੱਖ ਕੌਮ ਦੇ ਵੀ ਧੰਨਵਾਦੀ ਹਾਂ । ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਨ੍ਹਾਂ ਨੇ ਇਸ ਮੀਟਿੰਗ ਦੀ ਇਕੱਤਰਤਾ ਦੀ ਸਟੇਜ ਦੀ ਸੇਵਾ ਸਭ ਪੱਖਾ ਨੂੰ ਮੁੱਖ ਰੱਖਦੇ ਹੋਏ ਅਤੇ ਅੱਜ ਦੇ ਇੱਕਠ ਦੇ ਮੁੱਖ ਮਕਸਦ ਉਤੇ ਕੇਦਰਿਤ ਕਰਦੇ ਹੋਏ ਜਿ਼ੰਮੇਵਾਰੀ ਨਿਭਾਈ । ਉਨ੍ਹਾਂ ਦਾ ਵੀ ਉਚੇਚੇ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ । ਉਪਰੋਕਤ ਸਮੁੱਚੀਆ ਜਥੇਬੰਦੀਆਂ ਅਤੇ ਪੰਥਕ ਸਖਸ਼ੀਅਤਾਂ ਨੂੰ ਇਹ ਅਪੀਲ ਕਰਨੀ ਚਾਹਵਾਂਗਾ ਕਿ ਇਸ ਸਮੇਂ ਐਸ.ਜੀ.ਪੀ.ਸੀ. ਵਿਚ ਵੱਡੇ ਪੱਧਰ ਤੇ ਖਾਮੀਆ ਉਤਪੰਨ ਹੋ ਚੁੱਕੀਆ ਹਨ ।

ਇਸ ਮਹਾਨ ਸੰਸਥਾਂ ਦੇ ਪ੍ਰਬੰਧਕੀ ਅਮਲੇ-ਫੈਲੇ ਵੱਲੋਂ ਨਿਰੰਤਰ ਵੱਡੇ ਪੱਧਰ ਤੇ ਹਰ ਖੇਤਰ ਵਿਚ ਰਿਸਵਤਖੋਰੀ, ਘਪਲੇਬਾਜ਼ੀ ਕਰਕੇ ਐਸ.ਜੀ.ਪੀ.ਸੀ. ਦੇ ਕੌਮੀ ਖਜ਼ਾਨੇ ਅਤੇ ਗੁਰੂ ਦੀ ਗੋਲਕ ਨੂੰ ਬਹੁਤ ਬੇਰਹਿੰਮੀ ਨਾਲ ਲੁੱਟਣ ਦੇ ਅਮਲਾਂ ਦੇ ਨਾਲ-ਨਾਲ ਸਾਡੀਆਂ ਇਤਿਹਾਸਿਕ, ਵਿਰਸੇ-ਵਿਰਾਸਤ ਨਾਲ ਸੰਬੰਧਤ ਯਾਦਗਰਾਂ ਜਿਵੇਂ ਦਰਸ਼ਨੀ ਡਿਊੜ੍ਹੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸਿੱਖ ਕੌਮ ਦੀ ‘ਫ਼ਤਹਿ’ ਦੇ ਪ੍ਰਤੀਕ ਵੱਜੋਂ ਸੁਸੋਭਿਤ ਸੋਮਨਾਥ ਮੰਦਰ ਦੇ ਦਰਵਾਜੇ, ਦਰਸ਼ਨੀ ਡਿਊੜ੍ਹੀ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਨੂੰ ਮੁਤੱਸਵੀਆਂ ਦੇ ਹੁਕਮ ਤੇ ਤੋੜਕੇ ਉਸ ਇਤਿਹਾਸਿਕ ਦਿਖ ਨੂੰ ਬਦਲਣ, ਫ਼ਤਹਿਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆ ਦੇ ਸ਼ਹੀਦੀ ਅਸਥਾਂਨ ਦੀ ਪੁਰਾਤਨ ਦਿੱਖ ਨੂੰ ਵਿਗਾੜਨ ਆਦਿ ਹੋਰ ਅਨੇਕਾਂ ਸਥਾਨਾਂ ਤੇ ਇਤਿਹਾਸਿਕ ਯਾਦਗਰਾਂ ਨੂੰ ਸਗਮਰਮਰ ਦੇ ਹੇਠ ਲੁਕੋਕੇ ਇਤਿਹਾਸ ਮਿਟਾਉਣ ਦੀਆਂ ਅਤਿ ਦੁੱਖਦਾਇਕ ਕਾਰਵਾਈਆ ਨਿਰੰਤਰ ਹੁੰਦੀਆ ਆ ਰਹੀਆ ਹਨ । ਜਿੰਨੇ ਵੀ ਐਸ.ਜੀ.ਪੀ.ਸੀ. ਦੇ ਵਿਦਿਅਕ ਅਤੇ ਸਿਹਤ ਨਾਲ ਸੰਬੰਧਤ ਅਦਾਰੇ ਹਨ, ਉਨ੍ਹਾਂ ਦਾ ਨਿੱਜੀ ਪਰਿਵਾਰਿਕ ਮੈਬਰਾਂ ਤੇ ਅਧਾਰਿਤ ਟਰੱਸਟ ਬਣਾਕੇ ਗੁਰੂਘਰ ਦੀਆਂ ਕਰੋੜਾਂ-ਅਰਬਾਂ ਦੀਆਂ ਵੱਡੀ ਜ਼ਾਇਦਾਦਾਂ ਨੂੰ ਇਨ੍ਹਾਂ ਟਰੱਸਟੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ । ਇਨ੍ਹਾਂ ਸੰਸਥਾਵਾਂ ਤੋਂ ਪ੍ਰਾਪਤ ਆਮਦਨ ਨੂੰ ਇਹ ਟਰੱਸਟੀ, ਬਾਦਲ ਪਰਿਵਾਰ ਅਤੇ ਆਪੋ-ਆਪਣੇ ਪਰਿਵਾਰਾਂ, ਕਾਰੋਬਾਰੀ ਹਿੱਤਾ ਲਈ ਦੁਰਵਰਤੋਂ ਕਰਦੇ ਆ ਰਹੇ ਹਨ । ਜੋ ਗੁਰੂਘਰ ਦੀਆਂ ਜ਼ਮੀਨਾਂ-ਜ਼ਾਇਦਾਦਾਂ ਹਨ, ਉਨ੍ਹਾਂ ਦੇ ਠੇਕੇ ਨੂੰ ਮਾਰਕਿਟ ਕੀਮਤ ਤੋਂ ਨਜ਼ਰਅੰਦਾਜ ਕਰਕੇ ਆਪਣੇ ਰਿਸਤੇਦਾਰਾਂ, ਸੰਬੰਧੀਆਂ ਨੂੰ ਕੌਡੀਆਂ ਦੇ ਭਾਅ ਤੇ ਠੇਕੇ ਦੇ ਕੇ ਗੁਰੂਘਰ ਦੀਆਂ ਜ਼ਾਇਦਾਦਾਂ ਨਾਲ ਖਿਲਵਾੜ ਕੀਤੀ ਜਾਂਦੀ ਆ ਰਹੀ ਹੈ । ਗੁਰੂਘਰਾਂ ਵਿਚ ਦੇਗ ਲਈ ਵਰਤੇ ਜਾਣ ਵਾਲੇ ਦੇਸ਼ੀ ਘੀ, ਲੰਗਰਾਂ ਲਈ ਦਾਲਾਂ ਅਤੇ ਹੋਰ ਪਦਾਰਥਾਂ, ਇਮਾਰਤੀ ਸਾਜ਼ੋ-ਸਮਾਨ ਦੀ ਖਰੀਦ ਵਿਚ ਵੱਡੇ ਘਪਲੇ ਕੀਤੇ ਜਾਂਦੇ ਆ ਰਹੇ ਹਨ । ਐਸ.ਜੀ.ਪੀ.ਸੀ. ਦੇ ਵਹੀਕਲਜ ਵਿਚ ਇਸ ਸੰਸਥਾਂ ਦੇ ਖਾਤੇ ਵਿਚੋ ਪੈਟਰੋਲ ਪਵਾਕੇ ਆਪਣੇ ਸਿਆਸੀ ਅਤੇ ਨਿੱਜੀ ਹਿੱਤਾ ਲਈ ਗੱਡੀਆਂ ਦੀ ਦੁਰਵਰਤੋਂ ਹੁੰਦੀ ਆ ਰਹੀ ਹੈ । ਚੰਦੋਆ ਸਾਹਿਬ, ਰੁਮਾਲਿਆ ਤੇ ਸਿਰਪਾਓ ਦੀਆਂ ਖਰੀਦਾਂ ਵਿਚ ਵੀ ਵੱਡੇ ਘਪਲੇ ਜਾਰੀ ਹਨ । ਇਥੋਂ ਤੱਕ ਕਿ ਇਸ ਮਹਾਨ ਸੰਸਥਾਂ ਦੇ ਪ੍ਰਧਾਨ, ਅਗਜੈਕਟਿਵ ਮੈਬਰਾਂ ਅਤੇ ਕਿਸੇ ਵੀ ਐਸ.ਜੀ.ਪੀ.ਸੀ. ਦੇ ਉੱਚ ਅਧਿਕਾਰੀ ਦੀ ਨਿਯੁਕਤੀ ਅਤੇ ਐਸ.ਜੀ.ਪੀ.ਸੀ. ਵਿਚ ਹੋਣ ਵਾਲਾ ਕੋਈ ਵੱਡਾ ਖ਼ਰਚ ਬਾਦਲ ਪਰਿਵਾਰ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਹੀਂ ਹੋ ਸਕਦਾ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੁਦ ਅਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਅਪਮਾਨਿਤ ਅਤੇ ਲਾਪਤਾ ਕਰਨ ਦੇ ਨਾਲ-ਨਾਲ ਜੋ ਉਪਰੋਕਤ ਪ੍ਰਬੰਧ ਵਿਚ ਵੱਡੀਆ ਖਾਮੀਆ ਆ ਚੁੱਕੀਆ ਹਨ, ਇਸ ਦੀ ਵਜਹ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦਾ ਸੈਂਟਰ ਦੇ ਮੁਤੱਸਵੀ ਹੁਕਮਰਾਨਾਂ ਨਾਲ ਮਿਲੀਭੁਗਤ ਕਰਕੇ ਸਾਡੀ ਇਸ ਐਸ.ਜੀ.ਪੀ.ਸੀ. ਦੀ ਜਮਹੂਰੀ ਸੰਸਥਾਂ ਦੀ ਲੰਮੇ ਸਮੇਂ ਤੋਂ ਚੋਣ ਨਾ ਕਰਵਾਕੇ ਗੈਰ ਕਾਨੂੰਨੀ ਤਰੀਕੇ ਪ੍ਰਬੰਧ ਨੂੰ ਜ਼ਬਰੀ ਚਲਾਉਣ ਦਾ ਦੁੱਖਦਾਇਕ ਵਰਤਾਰਾ ਹੈ । ਲੰਮੇ ਸਮੇਂ ਤੋਂ ਇਸ ਸੰਸਥਾਂ ਦਾ ਸਿੱਖ ਕੌਮ ਤੋਂ ਫਤਵਾ ਹੀ ਨਹੀਂ ਲਿਆ ਗਿਆ । ਇਨ੍ਹਾਂ ਸਾਰੀਆ ਖਾਮੀਆ ਨੂੰ ਦੂਰ ਕਰਨ ਅਤੇ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਦਾ ਹੋਣਾ ਅਤਿ ਜ਼ਰੂਰੀ ਹੈ । ਇਸ ਲਈ ਸਮੁੱਚੇ ਸੰਗਠਨ ਅਤੇ ਸਖਸ਼ੀਅਤਾਂ ਨਿਸਾਨੇ ਦੀ ਪ੍ਰਾਪਤੀ ਤੱਕ ਇਸੇ ਤਰ੍ਹਾਂ ਸਮੁੱਚੀ ਏਕਤਾ ਦਾ ਸਬੂਤ ਦਿੰਦੇ ਹੋਏ ਸੰਘਰਸ਼ ਨੂੰ ਪੌੜੀ ਦਰ ਪੌੜੀ ਇਕ ਤਾਕਤ ਹੋ ਕੇ ਅੱਗੇ ਵਧਾਉਣ ਵਿਚ ਸੰਜ਼ੀਦਗੀ ਨਾਲ ਭੂਮਿਕਾ ਨਿਭਾਉਦੇ ਰਹਿਣ ਤਾਂ ਅਜਿਹੀ ਕੋਈ ਗੱਲ ਨਹੀਂ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਗੁਰਮਰਿਯਾਦਾ ਅਨੁਸਾਰ ਤੇ ਕਾਨੂੰਨ ਅਨੁਸਾਰ ਸਜ਼ਾਵਾਂ ਨਾ ਦਿਵਾ ਸਕੀਏ ਅਤੇ ਇਸ ਸੰਸਥਾਂ ਦੀ ਸਿੱਖ ਕੌਮ ਦੀ ਭਾਵਨਾ ਅਨੁਸਾਰ ਜਰਨਲ ਚੋਣਾਂ ਕਰਾਉਣ ਲਈ ਹੁਕਮਰਾਨਾਂ ਨੂੰ ਮਜਬੂਰ ਨਾ ਕਰ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੀਆ ਸਖਸ਼ੀਅਤਾਂ ਤੇ ਖ਼ਾਲਸਾ ਪੰਥ ਦੇ ਸੰਗਠਨ ਭਰਾਮਾਰੂ ਜੰਗ ਤੋਂ ਦੂਰ ਰਹਿੰਦੇ ਹੋਏ ਏਕਤਾ ਨੂੰ ਇਸੇ ਤਰ੍ਹਾਂ ਬਲ ਬਖਸਦੇ ਰਹਿਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *