Verify Party Member
Header
Header
ਤਾਜਾ ਖਬਰਾਂ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੋਪ ਅਤੇ ਅਪਮਾਨਿਤ ਕੀਤੇ ਗਏ ਪਾਵਨ ਸਰੂਪਾਂ ਦੇ ਮੁੱਦੇ ‘ਤੇ ਕੋਈ ਸਿੱਖ ਜਥੇਬੰਦੀ ਜਾਂ ਆਗੂ ਵੱਖਰਾਂ ਪ੍ਰੋਗਰਾਮ ਨਾ ਦੇਕੇ 14 ਸਤੰਬਰ ਦੇ ਹੋਣ ਵਾਲੇ ਫੈਸਲੇ ਵਿਚ ਸਾਮਿਲ ਹੋਣ : ਮਾਨ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੋਪ ਅਤੇ ਅਪਮਾਨਿਤ ਕੀਤੇ ਗਏ ਪਾਵਨ ਸਰੂਪਾਂ ਦੇ ਮੁੱਦੇ ‘ਤੇ ਕੋਈ ਸਿੱਖ ਜਥੇਬੰਦੀ ਜਾਂ ਆਗੂ ਵੱਖਰਾਂ ਪ੍ਰੋਗਰਾਮ ਨਾ ਦੇਕੇ 14 ਸਤੰਬਰ ਦੇ ਹੋਣ ਵਾਲੇ ਫੈਸਲੇ ਵਿਚ ਸਾਮਿਲ ਹੋਣ : ਮਾਨ 

ਫ਼ਤਹਿਗੜ੍ਹ ਸਾਹਿਬ, 11 ਸਤੰਬਰ (              ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਵੱਲੋਂ ਸੈਕੜਿਆਂ ਦੀ ਗਿਣਤੀ ਵਿਚ ਅਲੋਪ ਕੀਤੇ ਗਏ ਅਤੇ ਅਪਮਾਨਿਤ ਕੀਤੇ ਗਏ ਪਾਵਨ ਸਰੂਪਾਂ ਦੇ ਅਤਿ ਗੰਭੀਰ ਮੁੱਦੇ ਉਤੇ ਸਿੱਖ ਕੌਮ ਨਾਲ ਸੰਬੰਧਤ ਕੋਈ ਵੀ ਧਾਰਮਿਕ, ਸਮਾਜਿਕ, ਰਾਜਨੀਤਿਕ ਜਥੇਬੰਦੀ ਜਾਂ ਆਗੂ ਜੇਕਰ ਵੱਖਰੇ ਤੌਰ ਤੇ ਕੋਈ ਪ੍ਰੋਗਰਾਮ ਨਾ ਦੇ ਕੇ 14 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਆਗੂਆਂ ਦੀ ਹੋਣ ਜਾ ਰਹੀ ਸਾਂਝੀ ਮੀਟਿੰਗ ਵਿਚ ਆਪਣੇ ਕੀਮਤੀ ਵਿਚਾਰਾਂ ਰਾਹੀ ਯੋਗਦਾਨ ਪਾ ਕੇ ਅਗਲੇ ਹੋਣ ਵਾਲੇ ਸਾਂਝੇ ਐਕਸ਼ਨ ਪ੍ਰੋਗਰਾਮ ਅਤੇ ਫੈਸਲਿਆ ਨੂੰ ਬਲ ਦੇਣ, ਤਾਂ ਅਜਿਹੇ ਅਮਲਾਂ ਨਾਲ ਲੰਮੇ ਸਮੇਂ ਤੋਂ ਮਾਨਸਿਕ ਪੀੜ੍ਹਾ ਵਿਚ ਗੁਜਰ ਰਹੀ ਸਿੱਖ ਕੌਮ ਤੇ ਸਮੁੱਚੀਆਂ ਜਥੇਬੰਦੀਆਂ ਗੁਰਬਾਣੀ ਦੇ ਮਹਾਵਾਕ ‘ਹੋਇ ਇਕੱਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਇ॥’ ਉਤੇ ਪਹਿਰਾ ਦੇ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਨਮਾਨ ਨੂੰ ਸਦਾ ਲਈ ਕਾਇਮ ਰੱਖਿਆ ਜਾ ਸਕਦਾ ਹੈ, ਉਥੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆ ਵੱਡੀਆਂ ਮੁਸ਼ਕਿਲਾਂ ਦਾ ਹੱਲ ਵੀ ਸਹਿਜ ਢੰਗ ਨਾਲ ਸਭਨਾਂ ਦੀ ਰਾਇ ਅਨੁਸਾਰ ਅਵੱਸ ਨਿਕਲ ਸਕੇਗਾ ।”

        ਇਹ ਸੰਜ਼ੀਦਾ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖ਼ਤਾਂ ਹੇਠ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਸਿੱਖ ਕੌਮ ਨਾਲ ਸੰਬੰਧਤ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ 14 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਰੱਖੇ ਗਏ ਸਮੂਹਿਕ ਪੰਥਕ ਇਕੱਠ ਵਿਚ ਪਹੁੰਚਣ ਅਤੇ ਕਿਸੇ ਵੀ ਜਥੇਬੰਦੀ ਜਾਂ ਆਗੂ ਨੂੰ ਵੱਖਰੇ ਤੌਰ ਤੇ ਕੋਈ ਇਕੱਠ ਕਰਕੇ ਨਾਂਹਵਾਚਕ ਪ੍ਰਭਾਵ ਨਾ ਦੇਣ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਦਾ ਉਪਰੋਕਤ ਸੰਜ਼ੀਦਾ ਮੁੱਦੇ ਉਤੇ ਕਿਸੇ ਨਾਲ ਵੀ ਕੋਈ ਰਤੀਭਰ ਵੀ ਵਖਰੇਵਾ ਨਹੀਂ ਹੈ । ਬਲਕਿ ਇਸ ਗੰਭੀਰ ਮੁੱਦੇ ਉਤੇ ਸਮੁੱਚੀ ਸਿੱਖ ਕੌਮ ਅਤੇ ਲੀਡਰਸਿ਼ਪ ਨੂੰ ਇਕ ਆਵਾਜ਼ ਵਿਚ ਇਕੱਤਰ ਹੁੰਦੇ ਹੋਏ ਸਾਂਝਾ ਸਲਾਹ-ਮਸਵਰਾਂ ਕਰਦੇ ਹੋਏ ਅਗਲੇਰਾ ਐਕਸ਼ਨ ਪ੍ਰੋਗਰਾਮ ਉਲੀਕਣਾ ਬਣਦਾ ਹੈ । ਤਾਂ ਕਿ ਅਸੀਂ ਆਪਣੀ ਜਿਊਂਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੌਮਾਂਤਰੀ ਮਾਣ-ਸਨਮਾਨ ਨੂੰ ਕਾਇਮ ਰੱਖਦੇ ਹੋਏ ਐਸ.ਜੀ.ਪੀ.ਸੀ. ਦੀ ਕੌਮੀ ਸੰਸਥਾਂ ਵਿਚ ਹਰ ਪੱਖ ਤੋਂ ਆ ਚੁੱਕੀਆ ਵੱਡੀਆ ਗਿਰਾਵਟਾ ਦਾ ਅੰਤ ਕਰਕੇ ਸਿੱਖ ਕੌਮ ਦੀ ਇਸ ਪਾਰਲੀਮੈਂਟ ਦੀ 4 ਸਾਲਾਂ ਤੋਂ ਪੈਡਿੰਗ ਪਈ ਜਰਨਲ ਚੋਣ ਨੂੰ ਕਰਾਉਣ ਲਈ ਹੁਕਮਰਾਨਾਂ ਨੂੰ ਮਜਬੂਰ ਕਰ ਸਕੀਏ ਅਤੇ ਇਸ ਸੰਸਥਾਂ ਦੇ ਪ੍ਰਬੰਧ ਵਿਚ ਪਾਰਦਰਸ਼ੀ ਲਿਆ ਸਕੀਏ । ਸ. ਮਾਨ ਨੇ ਬਹੁਤ ਹੀ ਸੁਹਿਰਦਤਾ ਅਤੇ ਵਿਸਵਾਸ ਪ੍ਰਗਟਾਉਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਦੀ ਕੋਈ ਵੀ ਧਾਰਮਿਕ, ਸਮਾਜਿਕ, ਰਾਜਨੀਤਿਕ ਜਥੇਬੰਦੀ ਜਾਂ ਕੋਈ ਆਗੂ ਉਪਰੋਕਤ ਵਿਸ਼ੇ ਉਤੇ ਵੱਖਰੀ ਗੱਲ ਨਹੀਂ ਕਰਨਗੇ । ਬਲਕਿ ਕੌਮੀ ਸਮੂਹਿਕ ਤਾਕਤ ਨੂੰ ਫੈਸਲਾਕੁੰਨ ਬਲ ਦੇਣ ਲਈ ਆਪੋ-ਆਪਣਾ ਯੋਗਦਾਨ ਪਾਉਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *