Verify Party Member
Header
Header
ਤਾਜਾ ਖਬਰਾਂ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹਿੰਦੂ ਦੇਵਤੇ ਗਣੇਸ ਅਤੇ ਚੂਹਿਆ ਨੂੰ ਬਿਠਾਕੇ ਵਾਇਰਲ ਕੀਤੀ ਵੀਡੀਓ ਦੇ ਸਾਜਿ਼ਸਕਾਰ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ : ਟਿਵਾਣਾ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹਿੰਦੂ ਦੇਵਤੇ ਗਣੇਸ ਅਤੇ ਚੂਹਿਆ ਨੂੰ ਬਿਠਾਕੇ ਵਾਇਰਲ ਕੀਤੀ ਵੀਡੀਓ ਦੇ ਸਾਜਿ਼ਸਕਾਰ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 12 ਸਤੰਬਰ ( ) “ਬੀਤੇ ਕੁਝ ਸਮੇਂ ਤੋਂ ਪੰਜਾਬ ਅਤੇ ਦੂਸਰੇ ਸੂਬਿਆਂ ਵਿਚ ਅਜਿਹੀਆ ਦੁੱਖਦਾਇਕ ਕਾਰਵਾਈਆ ਹੋ ਰਹੀਆ ਹਨ, ਜਿਸ ਨਾਲ ਸਿੱਖ ਕੌਮ ਦੀ ਜਗਦੀ ਜੋਤ ਅਤੇ ਕਾਨੂੰਨੀ ਤੌਰ ਤੇ ਪ੍ਰਵਾਨਿਤ ਜਿਊਂਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਵਿਚ ਦਰਜ ਸਮੁੱਚੀ ਬਾਣੀ ਬਿਨ੍ਹਾਂ ਕਿਸੇ ਭੇਦਭਾਵ ਤੋਂ ਸਰਬੱਤ ਦੇ ਭਲੇ ਦੀ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਬਿਹਤਰੀ ਦੀ ਗੱਲ ਕਰਦੀ ਹੈ, ਸੱਚੇ-ਸੁੱਚੇ ਜੀਵਨ ਲਈ ਅਗਵਾਈ ਦਿੰਦੀ ਹੈ, ਲੋੜਵੰਦਾਂ, ਮਜ਼ਲੂਮਾਂ, ਬੇਸਹਾਰਿਆ, ਬਜੁਰਗਾਂ ਅਤੇ ਦੀਨ-ਦੁਖੀਆਂ ਦੇ ਸਮੁੱਚੇ ਦਰਦ ਦੂਰ ਕਰਨ ਦੀ ਪ੍ਰੇਰਣਾ ਦਿੰਦੀ ਹੈ, ਉਸ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਮਰਿਯਾਦਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਦੀਆਂ ਕਾਰਵਾਈਆ ਹੁੰਦੀਆ ਆ ਰਹੀਆ ਹਨ । ਇਹ ਹੋਰ ਵੀ ਦੁੱਖ ਤੇ ਨਮੋਸੀ ਜਨਕ ਹਕੂਮਤੀ ਅਮਲ ਹੋ ਰਹੇ ਹਨ ਕਿ ਵਾਰ-ਵਾਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਕਰਨ ਵਾਲੇ ਸਾਜਿ਼ਸਕਾਰਾਂ ਨੂੰ ਨਾ ਤਾਂ ਸਾਹਮਣੇ ਲਿਆਂਦਾ ਜਾਂਦਾ ਹੈ ਅਤੇ ਨਾ ਹੀ ਕਾਨੂੰਨੀ ਕਾਰਵਾਈ ਕਰਕੇ ਸਜ਼ਾਵਾਂ ਦਿਵਾਉਣ ਦੇ ਅਮਲ ਹੋ ਰਹੇ ਹਨ । ਜਿਸ ਨਾਲ ਅਜਿਹੀਆ ਹਿਰਦੇ ਵੇਦਿਕ ਕਾਰਵਾਈਆ ਨੂੰ ਠੱਲ੍ਹ ਪੈਣ ਦੀ ਬਜਾਇ ਵੱਧ ਰਹੀਆ ਹਨ । ਜਿਸਦੇ ਨਤੀਜੇ ਕਦੀ ਵੀ ਕਿਸੇ ਵੀ ਸਮਾਜ, ਮੁਲਕ ਤੇ ਹੁਕਮਰਾਨਾਂ ਲਈ ਲਾਹੇਵੰਦ ਨਹੀਂ ਹੋ ਸਕਦੇ । ਇਸ ਲਈ ਅਜਿਹੀਆ ਕਾਰਵਾਈਆ ਦੇ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਨਾ ਬਣਦਾ ਹੈ ਤਾਂ ਕਿ ਇਥੋਂ ਦੇ ਅਮਨਮਈ ਮਾਹੌਲ ਨੂੰ ਕੋਈ ਮਨੁੱਖਤਾ ਵਿਰੋਧੀ ਤਾਕਤ ਗੰਧਲਾ ਨਾ ਕਰ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਿਸੇ ਸਿੱਖ ਵਿਰੋਧੀ ਸਾਜਿ਼ਸਕਾਰ ਵੱਲੋਂ ਸ਼ੋਸ਼ਲ ਮੀਡੀਏ ਉਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਣੇਸ ਦੇਵਤੇ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਵਰ ਸਾਹਿਬ ਝੱਲਦੇ ਹੋਏ ਅਤੇ ਚੂਹਿਆ ਵੱਲੋਂ ਕੀਰਤਨ ਕਰਦੇ ਹੋਏ ਦਿਖਾਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਦੀਆਂ ਮਹਾਨ ਮਰਿਯਾਦਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਕੀਤੇ ਗਏ ਅਮਲ ਨੂੰ ਅਤਿ ਸ਼ਰਮਨਾਕ ਅਤੇ ਫਿਰਕੂ ਭੜਕਾਊ ਕਾਰਵਾਈ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹੁਕਮਰਾਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਮਰਿਯਾਦਾਵਾ, ਨਿਯਮਾਂ ਦੀ ਭਰਪੂਰ ਜਾਣਕਾਰੀ ਹੈ, ਫਿਰ ਇਹ ਸ਼ੋਸ਼ਲ ਮੀਡੀਆ ਸਮੁੱਚਾ ਹਕੂਮਤ ਦੇ ਸੈਟਰ ਕੰਟਰੋਲ ਵਿਚ ਹੈ, ਫਿਰ ਅਜਿਹੀਆ ਵੀਡੀਓ ਬਣਾਕੇ ਵਾਇਰਲ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਤੁਰੰਤ ਭਾਲ ਕਰਕੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਜਾ ਰਹੇ ? ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਕਿ ਬੀਤੇ ਦਿਨੀਂ ਅਖ਼ਬਾਰਾਂ ਵਿਚ ਮਾਨਸਾ ਤੋਂ ਇਹ ਖ਼ਬਰ ਪ੍ਰਕਾਸਿ਼ਤ ਹੋਈ ਹੈ ਕਿ ਬਾਂਸਲ ਟਿੰਬਰ ਸਟੋਰ ਦੇ ਮਾਲਕ ਪਰਮਜੀਤ ਕੁਮਾਰ ਬਾਂਸਲ ਅਤੇ ਵਿਨੇ ਕੁਮਾਰ ਬਾਂਸਲ ਵੱਲੋਂ ਗੁਟਕਾ ਸਾਹਿਬ ਦੇ ਪਹਿਲੇ ਪੰਨੇ ਉਤੇ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਪ੍ਰਕਾਸਿ਼ਤ ਕਰਕੇ ਅਤੇ ਨਾਲ ਆਪਣੀ ਬਾਂਸਲ ਟਿੰਬਰ ਸਟੋਰ ਦੀ ਇਸਤਿਹਾਰਬਾਜੀ ਕਰਕੇ ਕੇਵਲ ਗੁਰੂ ਦੀ ਬਾਣੀ ਦਾ ਹੀ ਅਪਮਾਨ ਨਹੀਂ ਕੀਤਾ ਗਿਆ, ਬਲਕਿ ਸਮੁੱਚੀ ਸਿੱਖ ਕੌਮ ਦੀਆਂ ਆਤਮਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਉਣ ਦੇ ਅਮਲ ਹੋਏ ਹਨ । ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਅਤੇ ਸੈਂਟਰ ਦੀ ਮੋਦੀ ਹਕੂਮਤ ਅਤੇ ਉਨ੍ਹਾਂ ਦੇ ਵਪਾਰਿਕ ਤੌਰ ਤੇ ਬਣੇ ਭਾਈਵਾਲ ਬਾਦਲ ਦਲੀਏ ਅਜਿਹੇ ਸਿੱਖਾਂ ਨੂੰ ਪੀੜ੍ਹਾਂ ਦੇਣ ਵਾਲੇ ਦੁੱਖਦਾਇਕ ਅਮਲਾਂ ਉਤੇ ਹੁਣ ਆਪਣੇ ਬੁੱਲ੍ਹ ਸੀਤੇ ਕਿਉਂ ਬੈਠੇ ਹਨ ? ਫਿਰ ਆਪਣੇ-ਆਪ ਨੂੰ ਪੰਥਕ ਅਤੇ ਮਨੁੱਖਤਾ ਪੱਖੀ ਕਹਾਉਣ ਦੇ ਝੂਠੇ ਦਾਅਵੇ ਕਿਸ ਦਲੀਲ ਨਾਲ ਕਰ ਰਹੇ ਹਨ ?

ਸ. ਟਿਵਾਣਾ ਨੇ ਪੰਜਾਬ ਅਤੇ ਸੈਂਟਰ ਦੀਆਂ ਹਕੂਮਤਾਂ ਅਤੇ ਉਨ੍ਹਾਂ ਦੀਆਂ ਘੱਟ ਗਿਣਤੀ ਕੌਮਾਂ ਸੰਬੰਧੀ ਬਣਾਈਆ ਜਾਣ ਵਾਲੀਆ ਸਾਜਿ਼ਸਾਂ ਦੇ ਭਾਈਵਾਲ ਸਿਆਸਤਦਾਨਾਂ ਨੂੰ ਉਪਰੋਕਤ ਹੋ ਰਹੀਆ ਸਿੱਖ ਕੌਮ ਤੇ ਸਿੱਖ ਧਰਮ ਵਿਰੋਧੀ ਹੋਈਆ ਕਾਰਵਾਈਆ ਉਤੇ ਸੰਜ਼ੀਦਗੀ ਨਾਲ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੀਆ ਸਮਾਜ ਅਤੇ ਕੌਮ ਪੱਖੀ ਜਿ਼ੰਮੇਵਾਰੀਆ ਨਾ ਨਿਭਾਈਆ ਅਤੇ ਸਿੱਖ ਕੌਮ ਦੇ ਮਨਾਂ ਨੂੰ ਪੀੜ੍ਹਾਂ ਦੇਣ ਵਾਲੇ ਸਾਜਿ਼ਸਕਾਰ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕਰਨ ਵਿਚ ਯੋਗਦਾਨ ਨਾ ਪਾਇਆ ਤਾਂ ਇਹ ਹੁਕਮਰਾਨਾਂ ਵੱਲੋਂ ਲਗਾਈ ਜਾ ਰਹੀ ਖੇਂਡ ਦੀ ਤੀਲੀ ਦੇ ਬਣਨ ਵਾਲੇ ਭਾਂਬੜ ਤੋਂ ਇਹ ਆਪਣੇ ਸਰਕਾਰੀ ਸੁਰੱਖਿਆ ਵਾਲੇ ਵੱਡੇ ਕਿਲ੍ਹਾਨੁਮਾ ਮਹਿਲਾ ਵਿਚ ਨਾ ਤਾਂ ਅਮਨ-ਚੈਨ ਨਾਲ ਜਿੰਦਗੀ ਬਸਰ ਕਰ ਸਕਣਗੇ ਅਤੇ ਨਾ ਹੀ ਇਹ ਲਗਾਈ ਜਾ ਰਹੀ ਅੱਗ ਦੇ ਭਾਂਬੜ ਤੋਂ ਬਚ ਸਕਣਗੇ । ਇਸ ਲਈ ਜਿੰਨੀ ਛੇਤੀ ਇਹ ਹਕੂਮਤੀ ਕਾਰਵਾਈ ਅਜਿਹੇ ਸਾਜਿ਼ਸਕਾਰਾਂ ਵਿਰੁੱਧ ਹੋਵੇਗੀ, ਊਨਾ ਹੀ ਇਥੋਂ ਦੇ ਮਾਹੌਲ ਨੂੰ ਅਮਨਮਈ ਰੱਖਣ ਲਈ ਬਿਹਤਰ ਹੋਵੇਗਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *