ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਾ ਸਰਕਾਰ ਅਤੇ ਨਾ ਹੀ ਅਦਾਲਤਾਂ ਸੁਹਿਰਦ : ਮਾਨ
ਚੰਡੀਗੜ੍ਹ, 14 ਸਤੰਬਰ ( ) “ਪੰਜਾਬ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਇਮ ਕੀਤਾ ਗਿਆ ਸੀ, ਉਸਦੀ ਰਿਪੋਰਟ ਵਿਧਾਨ ਸਭਾ ਪੰਜਾਬ ਵਿਚ ਪੇਸ਼ ਹੋਣ ਉਪਰੰਤ ਅਤੇ ਅਖ਼ਬਾਰਾਂ ਤੇ ਮੀਡੀਏ ਰਾਹੀ ਜਨਤਕ ਹੋਣ ਉਪਰੰਤ ਬੇਸ਼ੱਕ ਸਰਕਾਰ ਅਤੇ ਸਿਆਸਤਦਾਨਾਂ ਵੱਲੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵੱਡੇ-ਵੱਡੇ ਦਾਅਵੇ ਤੇ ਬਿਆਨਬਾਜੀ ਕੀਤੀ ਗਈ । ਪਰ ਬੀਤੇ ਦਿਨੀਂ ਸਿੱਖ ਕੌਮ ਉਤੇ ਗੋਲੀ ਚਲਾਉਣ ਦੀ ਕਾਰਵਾਈ ਕਰਨ ਵਾਲਿਆ ਨੂੰ ਸੀ.ਬੀ.ਆਈ. ਦੀ ਅਦਾਲਤ ਵੱਲੋਂ 3 ਪੁਲਿਸ ਅਫ਼ਸਰਾਂ ਨੂੰ ਜਮਾਨਤ ਦੇਣ ਦੀ ਕਾਰਵਾਈ ਸਰਕਾਰ ਅਤੇ ਹੁਕਮਰਾਨਾਂ ਦੀਆਂ ਮੰਦਭਾਵਨਾਵਾਂ ਨੂੰ ਸਪੱਸਟ ਤੌਰ ਤੇ ਜਾਹਰ ਕਰਦੀ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 11 ਦੋਸ਼ੀ ਪੁਲਿਸ ਅਫ਼ਸਰਾਂ ਵਿਚੋਂ ਸੀ.ਬੀ.ਆਈ. ਦੀ ਅਦਾਲਤ ਨੇ ਕੇਵਲ 3 ਦੋਸ਼ੀਆਂ ਨੂੰ ਹੀ ਵਿਚਾਰਿਆ ਹੈ, 8 ਦੋਸ਼ੀਆਂ ਨੂੰ ਆਪਣੇ ਅਮਲ ਵਿਚ ਹੀ ਨਹੀਂ ਲਿਆਂਦਾ । ਲੇਕਿਨ ਵਿਚਾਰੇ ਗਏ 3 ਦੋਸ਼ੀਆਂ ਨੂੰ ਵੀ ਜ਼ਮਾਨਤ ਦੇਣ ਦੀ ਕਾਰਵਾਈ ਸਿੱਖ ਕੌਮ ਲਈ ਅਸਹਿ ਤੇ ਅਕਹਿ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੀ.ਬੀ.ਆਈ. ਦੀ ਅਦਾਲਤ ਵੱਲੋਂ ਸਿੱਖ ਕੌਮ ਦੇ 11 ਦੋਸ਼ੀ ਪੁਲਿਸ ਅਫ਼ਸਰਾਂ ਵਿਚੋਂ ਕੇਵਲ ਤਿੰਨ ਨੂੰ ਵਿਚਾਰਨ ਅਤੇ ਫਿਰ ਉਨ੍ਹਾਂ ਵਿਚਾਰੇ ਗਏ ਦੋਸ਼ੀਆਂ ਨੂੰ ਜ਼ਮਾਨਤ ਦੇਣ ਦੀ ਕਾਰਵਾਈ ਨੂੰ ਸਿੱਖ ਕੌਮ ਵਿਰੋਧੀ ਅਤੇ ਸਿੱਖ ਕੌਮ ਨੂੰ ਇਨਸਾਫ਼ ਨਾ ਦੇਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਜਾ ਵਰਤਾਰਾ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਇਹ ਕੀਤਾ ਗਿਆ ਹੈ ਕਿ ਜਿਹੜੇ 4 ਅਫ਼ਸਰ ਐਸ.ਆਈ.ਟੀ. ਨੇ ਦੋਸ਼ੀ ਠਹਿਰਾਏ ਸਨ, ਉਨ੍ਹਾਂ ਨੇ ਜੋ ਹਾਈਕੋਰਟ ਵਿਚ ਰਿੱਟ ਪਾਈ ਸੀ, ਉਸਦੀ ਸੁਣਵਾਈ ਸਮੇਂ ਪੰਜਾਬ ਸਰਕਾਰ ਵੱਲੋਂ ਕੋਈ ਸਰਕਾਰੀ ਵਕੀਲ ਪੇਸ ਨਾ ਹੋਣ ਦੀ ਬਦੌਲਤ ਸਟੇਅ ਦੇਣ ਦੀ ਕਾਰਵਾਈ ਸਪੱਸਟ ਕਰਦੀ ਹੈ ਕਿ ਸਿੱਖ ਕੌਮ ਨੂੰ ਸਰਕਾਰਾਂ ਤੇ ਅਦਾਲਤਾਂ ਕਤਈ ਵੀ ਬਣਦਾ ਇਨਸਾਫ਼ ਨਹੀਂ ਦੇ ਸਕਦੀਆ । ਜੋ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਿੱਖ ਕੌਮ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਰਾਗ ਅਲਾਪਿਆ ਜਾ ਰਿਹਾ ਹੈ, ਉਹ ਸਰਕਾਰੀ ਵਕੀਲ ਪੇਸ਼ ਨਾ ਹੋਣ ਦੇ ਅਮਲ ਉਤੇ ਹੀ ਪ੍ਰਤੱਖ ਰੂਪ ਵਿਚ ਜਾਹਰ ਹੋ ਜਾਂਦਾ ਹੈ ਕਿ ਇਥੋਂ ਦੇ ਹੁਕਮਰਾਨ, ਅਦਾਲਤਾਂ, ਕਾਂਗਰਸ ਅਤੇ ਬੀਜੇਪੀ ਨਾਲ ਸੰਬੰਧਤ ਸਿਆਸਤਦਾਨ ਸਿੱਖ ਕੌਮ ਨੂੰ ਕਤਈ ਇਨਸਾਫ਼ ਨਹੀਂ ਦੇ ਸਕਦੇ । ਕੇਵਲ ਅਖ਼ਬਾਰੀ ਬਿਆਨਾਂ ਅਤੇ ਝੂਠੇ ਐਲਾਨਾਂ ਰਾਹੀ ਹਮੇਸ਼ਾਂ ਦੀ ਤਰ੍ਹਾਂ ਸਿੱਖ ਕੌਮ ਦਾ ਸੋ਼ਸ਼ਨ ਕਰਨ ਅਤੇ ਉਸ ਨੂੰ ਗੁੰਮਰਾਹ ਕਰਨ ਦੀਆਂ ਸਾਜਿ਼ਸਾਂ ਤੇ ਅਮਲ ਕਰਦੇ ਹਨ । ਇਸ ਲਈ ਸਮੁੱਚੀ ਸਿੱਖ ਕੌਮ, ਸਿਆਸਤਦਾਨ ਭਾਵੇ ਉਹ ਕਿਸੇ ਵੀ ਜਮਾਤ ਵਿਚ ਕਿਉਂ ਨਾ ਬੈਠੇ ਹੋਣ, ਉਹ ਸੰਜ਼ੀਦਗੀ ਤੌਰ ਤੇ ਆਪਣਾ ਆਜ਼ਾਦ ਵਤਨ ਕਾਇਮ ਕਰਨ ਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਮਹੂਰੀਅਤ ਅਤੇ ਅਮਨਮਈ ਤਰੀਕੇ ਕੀਤੀਆ ਜਾਂਦੀਆ ਕਾਰਵਾਈਆ ਨੂੰ ਹੋਰ ਬਲ ਬਖਸਣ ਤਾਂ ਕਿ ਅਸੀਂ ਸਭ ਸਿੱਖ ਕੌਮ ਨਾਲ ਸੰਬੰਧਤ ਨਿਵਾਸੀ ਕੌਮਾਂਤਰੀ ਪੱਧਰ ਤੇ ਕਾਨੂੰਨੀ ਪ੍ਰਕਿਰਿਆ ਰਾਹੀ ਅਮਲ ਕਰਦੇ ਹੋਏ ਆਪਣਾ ਆਜ਼ਾਦ ਖ਼ਾਲਿਸਤਾਨ ਕਾਇਮ ਕਰਕੇ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੀਏ ਅਤੇ ਹਿੰਦੂਤਵ ਗੁਲਾਮੀ ਦਾ ਜੂਲਾ ਲਾਹ ਸਕੀਏ ।
Webmaster
Lakhvir Singh
Shiromani Akali Dal (Amritsar)
9781222567