Verify Party Member
Header
Header
ਤਾਜਾ ਖਬਰਾਂ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੀਆ ਸਮੂਹ ਸਿੱਖ ਸੰਗਤਾਂ ਨੂੰ ਮੇਰੇ ਵੱਲੋਂ ਅਪੀਲ : ਮਾਨ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੀਆ ਸਮੂਹ ਸਿੱਖ ਸੰਗਤਾਂ ਨੂੰ ਮੇਰੇ ਵੱਲੋਂ ਅਪੀਲ : ਮਾਨ

ਜਿਸ ਤਰ੍ਹਾਂ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਗੁਰੂ ਗ੍ਰੰਥ ਜੀ ਮਾਨਿਓਂ, ਪ੍ਰਗਟ ਗੁਰਾਂ ਕੀ ਦੇਹ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਹਾਜ਼ਰ ਨਾਜ਼ਰ ਗੁਰੂ ਹਨ ਅਤੇ ਇਸ ਗੁਰੂ ਦੇ ਓਟ ਆਸਰੇ ਨਾਲ ਸਿੱਖ ਕੌਮ ਨੇ ਬੜੀਆਂ ਕੁਰਬਾਨੀਆਂ ਤੋਂ ਬਾਅਦ SGPC ਨੂੰ ਬਣਾਇਆ, ਬੜੇ ਮੋਰਚੇ ਲਾਉਣ ਤੋਂ ਬਾਅਦ ਸਾਡੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ ਗਿਆ, ਫਿਰ SGPC ਕਾਨੂੰਨ ਪਾਸ ਕਰਵਾਇਆ ਗਿਆ। ਜਿਸ ਤਹਿਤ ਚੁਣੇ ਗਏ ਨੁਮਾਇੰਦੇ ਸਿੱਖਾਂ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੀ ਸੇਵਾ ਨਿਭਾਉਣਗੇ, ਜਿਸ ਵਿਚ ਬੀਬੀਆਂ ਵੀ ਸ਼ਾਮਲ ਹੋ ਸਕਦੀਆਂ ਹਨ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬੀਬੀਆਂ ਨੂੰ ਸਾਡੇ ਬਰਾਬਰ ਦਾ ਦਰਜਾ ਦਿੱਤਾ ਹੈ। ਏਨੇ ਲੰਬੇ ਸੰਘਰਸ਼ਾਂ ਤੋਂ ਬਾਅਦ ਹੋਂਦ ਵਿੱਚ ਆਉਣ ਤੇ SGPC ਦੀ ਕਾਰਗੁਜ਼ਾਰੀ ਅੱਜ ਇਹ ਹੈ, ਕਿ ਸਾਨੂੰ ਨਹੀਂ ਪਤਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਕਿੱਥੇ ਹਨ, ਨਾ ਹੀ ਕਿਸੇ ਕੋਲ ਇਸ ਦਾ ਸਪਸ਼ਟ ਜਵਾਬ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਗਏ, ਜਿਵੇਂ ਕਿ ਬੀਤੇ ਦਿਨੀਂ ਭਾਈ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਇਹ ਜੱਗ ਜ਼ਾਹਰ ਹੋ ਗਿਆ ਕਿ ਬਰਗਾੜੀ ਆਦਿ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਜ਼ਿੰਮੇਵਾਰ ਕੌਣ ਸੀ ਅਤੇ ਅੱਜ ਵੀ ਉਨ੍ਹਾਂ ਲੋਕਾਂ ਨੇ ਇਸ ਸੰਸਥਾ ਨੂੰ ਆਪਣੇ ਜ਼ੋਰ ਦੇ ਨਾਲ ਆਪਣੇ ਕਬਜ਼ੇ ਦੇ ਅੰਦਰ ਰੱਖਿਆ ਹੋਇਆ ਹੈ। ਜਦਕਿ SGPC ਦੇ ਸਾਸ਼ਨ ਦੀ ਮਿਆਦ ਕਾਫ਼ੀ ਸਮਾਂ ਪਹਿਲਾਂ ਖਤਮ ਹੋ ਚੁੱਕੀ ਹੈ, ਪਰ ਫਿਰ ਵੀ ਇਸ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਅਤੇ ਬਾਦਲ ਦਲ ਵੱਲੋਂ ਇਸ ਨੂੰ ਸੈਂਟਰ ਦੇ ਨਾਲ ਰਲ ਕੇ ਆਪਣੇ ਜ਼ੋਰ ਹਿਤ ਰੱਖਿਆ ਜਾ ਰਿਹਾ ਹੈ। ਇਹ ਰਵਾਇਤੀ ਲੋਕ ਸੈਂਟਰ ਸਰਕਾਰ ਨਾਲ ਰਲ ਕੇ ਸਿੱਖ ਕੌਮ ਦਾ ਘਾਣ ਕਰ ਰਹੇ ਹਨ।
ਜੇਕਰ ਹੋਰਨਾਂ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਬਾਈਬਲ ਜਾਂ ਕੁਰਾਨ ਦੀ ਬੇਅਦਬੀ ਕਿਸੇ ਮੁਲਕ ਵਿੱਚ ਕੀਤੀ ਜਾਂਦੀ ਹੈ ਤਾਂ ਦੋਸ਼ੀ ਨੂੰ ਉਸੇ ਸਮੇਂ ਫਾਂਸੀ ਦੀ ਟੰਗ ਦਿੱਤਾ ਜਾਂਦਾ ਹੈ। ਪਰ ਸਾਡੇ ਮੁਲਕ ਵਿੱਚ ਅਜਿਹਾ ਨਹੀਂ ਹੈ,ਕਿਉਂਕੀ ਸਿੱਖ ਕੌਮ ਸਟੇਟਲੈੱਸ ਕੌਮ ਹੈ, ਇਸ ਨੂੰ ਆਪਣੇ ਹਰ ਕੰਮ ਲਈ ਹਿੰਦੂਤਵਾ ਅੱਗੇ ਹੱਥ ਅੱਡਣੇ ਪੈਂਦੇ ਹਨ। ਸਾਡੀ ਸਿੱਖਾਂ ਦੀ ਜ਼ਮੀਰ ਇਹ ਨਹੀਂ ਮੰਨਦੀ। ਪਰ ਇਨ੍ਹਾਂ ਰਵਾਇਤੀ ਲੀਡਰਾਂ ਨੇ ਸਾਨੂੰ ਹਿੰਦੁਤਵਾ ਅੱਗੇ ਵੇਚ ਦਿੱਤਾ ਹੈ, ਜੋ ਕਿ ਕਿਸਾਨ ਵਿਰੋਧੀ ਬਿੱਲ ਆਉਣ ਤੋਂ ਬਾਅਦ ਜੱਗ ਜ਼ਾਹਰ ਹੋ ਚੁੱਕਿਆ ਹੈ। BJP – RSS ਅਤੇ ਬਾਦਲ ਦਲ ਸਿਰਫ ਕੁਰਸੀ ਦੇ ਭੁੱਖੇ ਹਨ, ਇਹ ਲੋਕ ਹਨ ਜਿਨ੍ਹਾਂ ਨੇ 1984 ਦਾ ਬਲੂ ਸਟਾਰ ਅਪਰੇਸ਼ਨ ਕਰਵਾਕੇ ਸ੍ਰੀ ਦਰਬਾਰ ਸਾਹਿਬ ਨੂੰ ਢਹਿਢੇਰੀ ਕਰਵਾਇਆ।
ਮੈਂ ਸਮੁੱਚੀ ਸਿੱਖ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਤੱਕ ਅਸੀਂ ਆਪਣਾ ਘਰ ਨਹੀਂ ਬਣਾਉਂਦੇ, ਉਦੋਂ ਤਕ ਇਹ ਸਰਕਾਰਾਂ ਸਾਡੇ ਉੱਤੇ ਜ਼ੁਲਮ ਢਾਹੁਦੀਆਂ ਰਹਿਣਗੀਆਂ, ਇਹੋ ਭਵਿੱਖ ਵਿੱਚ ਹੋ ਚੰਗਾ ਹੋਵੇਗਾ ਕਿ ਅਸੀਂ ਆਪਣੇ ਘਰ ਵੱਲ ਵਧੀਏ। ਇਸ ਦੇ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਕੀਤੇ ਗਏ ਪਾਵਨ ਸਰੂਪਾਂ ਦਾ ਹਿਸਾਬ ਲੈਣ ਲਈ ਮਿਤੀ 24 ਅਕਤੂਬਰ ਨੂੰ 11ਵਜੇ ਲੌਂਗੋਵਾਲ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚੋ, ਤਾਂ ਜੋ ਇਨ੍ਹਾਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਲਵਾਰਸ ਨਹੀਂ ਹੈ ਅਤੇ ਨਾ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਲਵਾਰਸ ਹਨ ਅਸੀਂ ਇਕ ਇਕ ਪਾਵਨ ਸਰੂਪ ਦਾ ਹਿਸਾਬ ਲੈ ਕੇ ਰਹਾਂਗੇ।
ਇੱਥੇ ਮੈਂ ਇਹ ਗੱਲ ਕਰਨੀ ਵਾਜਬ ਸਮਝਦਾ ਹਾਂ ਕੀ ਸਾਡੇ ਸਿੱਖਾਂ ਦੇ ਦਿਲ ਵਿਚ ਇਹ ਡਰ ਹੈ ਜੇਕਰ SGPC ਆਪਣੇ ਕਿਰਦਾਰ ਤੋਂ ਗਿਰ ਚੁੱਕੀ ਹੈ, ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਦੁਆਰਾ ਲਿਖੇ ਪਾਵਨ ਸਰੂਪ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੇ ਗਏ ਪਾਵਨ ਸਰੂਪ ਆਦਿ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਨਾਲ ਹੀ ਜੋ ਸਾਡੇ ਗੁਰੂ ਸਾਹਿਬਾਨਾਂ ਦੇ ਸਾਸ਼ਤਰ ਅਤੇ ਨਿਸ਼ਾਨੀਆਂ ਹਨ ਉਨ੍ਹਾਂ ਉੱਤੇ ਵੀ ਇਕ ਜਾਂਚ ਕਮੇਟੀ ਲੱਗਣੀ ਚਾਹੀਦੀ ਹੈ,ਇਹ ਸਾਬਿਤ ਹੋਣਾ ਚਾਹੀਦਾ ਹੈ ਕਿ ਉਹ ਅਸਲੀ ਹਨ ਉਹ ਚੋਰੀ ਜਾਂ ਬਦਲੇ ਤਾਂ ਨਹੀਂ ਗਏ। ਤਾਂ ਕੀ ਇਹ ਲੋਕ ਸਾਡੇ ਇਨ੍ਹਾਂ ਕੀਮਤੀ ਧਾਰਮਿਕ ਨਿਸ਼ਾਨਾ ਨੂੰ ਇੰਗਲੈਂਡ ਦੀਆਂ ਐਕਸ਼ਨਾਂ ਵਿੱਚ ਨਾ ਵੀ ਸਕਣ। ਸਾਡੀਆਂ ਉਹ ਅਣਮੁੱਲੀਆਂ ਯਾਦਗਾਰਾਂ ਸਹੀ ਸਲਾਮਤ ਰਹਿਣ ਅਤੇ ਸਿੱਖ ਕੌਮ ਨੂੰ ਕੋਈ ਧਾਰਮਿਕ ਠੇਸ ਨਾ ਪਹੁੰਚੇ। 

About The Author

Related posts

Leave a Reply

Your email address will not be published. Required fields are marked *