Verify Party Member
Header
Header
ਤਾਜਾ ਖਬਰਾਂ

ਸਾਰੇ ਜਿ਼ਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਂ, ਪੀ.ਏ.ਸੀ. ਮੈਬਰਾਂ, ਸਰਕਲ ਜਥੇਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਥੇ ਵੀ ਸਰਕਾਰ ਜਾਂ ਪੁਲਿਸ ਕਿਸੇ ਵਿਅਕਤੀ ਨਾਲ ਜਿਆਦਤੀ ਕਰੇ, ਉਹ ਤੁਰੰਤ ਜਿ਼ਲ੍ਹੇ ਨਾਲ ਸੰਬੰਧਤ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ਤੇ ਸਿ਼ਕਾਇਤ ਕਰਨ : ਮਾਨ

ਸਾਰੇ ਜਿ਼ਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਂ, ਪੀ.ਏ.ਸੀ. ਮੈਬਰਾਂ, ਸਰਕਲ ਜਥੇਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਥੇ ਵੀ ਸਰਕਾਰ ਜਾਂ ਪੁਲਿਸ ਕਿਸੇ ਵਿਅਕਤੀ ਨਾਲ ਜਿਆਦਤੀ ਕਰੇ, ਉਹ ਤੁਰੰਤ ਜਿ਼ਲ੍ਹੇ ਨਾਲ ਸੰਬੰਧਤ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ਤੇ ਸਿ਼ਕਾਇਤ ਕਰਨ : ਮਾਨ
ਸਾਡੀ ਪਾਰਟੀ ਤਾਲਿਬਾਨ ਨੂੰ ਅਪੀਲ ਕਰਦੀ ਹੈ ਕਿ ਇਸ ਮੌਕੇ ਤੇ ਉਹ ਸਿੱਖ ਕੌਮ ਦੇ ਨਾਲ ਖੜ੍ਹੇ ਅਤੇ ਇਸਲਾਮਿਕ ਸਟੇਟ ਨੂੰ ਨੰਗਾਂ ਕਰਕੇ ਕਟਹਿਰੇ ਵਿਚ ਖੜ੍ਹਾ ਕਰੇ
 
ਫ਼ਤਹਿਗੜ੍ਹ ਸਾਹਿਬ, 26 ਮਾਰਚ ( ) “ਜਿਹੜੇ ਆਈ.ਏ.ਐਸ. ਆਈ. ਪੀ.ਐਸ. ਪੁਲਿਸ ਅਫ਼ਸਰ ਹਨ, ਉਹ ਸਿੱਖਾਂ ਦੀ ਸੋਚ ਨੂੰ ਅਜੇ ਤੱਕ ਸਮਝ ਨਹੀ ਸਕੇ । ਜੋ ਪੁਲਿਸ ਕਰਮਚਾਰੀ ਕਰਫਿਊ ਵਿਚ ਲੋਕਾਂ ਦੀ ਕੁੱਟਮਾਰ ਜਾ ਡੰਡੇ ਮਾਰ ਰਹੇ ਹਨ, ਇਸ ਕੁੱਟਮਾਰ ਤੋਂ ਲੋਕਾਂ ਨੇ ਇਸ ਕਰਫਿਊ ਦੀ ਪਾਲਣਾ ਨਹੀਂ ਕਰਨੀ, ਜਿਸ ਕਾਰਨ ਬਹੁਤ ਵੱਡਾ ਪੁਆੜਾ ਖੜ੍ਹਾ ਹੋ ਸਕਦਾ ਹੈ । ਲੋਕ ਇਸ ਕਰਫਿਊ ਖਿਲਾਫ ਹੋ ਜਾਣਗੇ, ਫਿਰ ਕਰਫਿਊ ਕਾਮਯਾਬ ਨਹੀਂ ਰਹਿਣਾ । ਸਰਕਾਰ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਲੇਬਰ ਦੇ ਕੌਣ-ਕੌਣ ਬੰਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਲੇਬਰ ਦੀ ਲਿਸਟ ਹੈ, ਫਿਰ ਸਰਕਾਰ ਉਨ੍ਹਾਂ ਨੂੰ ਕੀ ਮੁਆਵਜਾ ਭੇਜੇਗੀ ? ਪੁਲਿਸ ਵਿਭਾਗ ਦੇ ਵੱਡੇ ਰੈਕ ਵਾਲੇ ਅਫ਼ਸਰ ਕਹਿ ਰਹੇ ਹਨ ਕਿ ਸਿੱਖ ਸ੍ਰੀ ਕਰਤਾਰਪੁਰ ਸਾਹਿਬ ਜਾਂ ਕੇ ਟ੍ਰੇਨਿੰਗ ਲੈਕੇ ਆਉਦੇ ਹਨ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਤਾਂ ਆਪਣੇ ਦੋਵੇ ਸਮੇਂ ਦੀ ਅਰਦਾਸ ਵਿਚ ਸਰਬੱਤ ਦਾ ਭਲਾ ਅਤੇ ਆਪਣੇ ਤੋਂ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਮੰਗ ਕਰਦੇ ਹਨ । ਅੱਜ ਜਦੋਂ ਸਿੱਖਾਂ ਦੀ ਇਹ ਅਰਦਾਸ ਪੂਰਨ ਹੋਈ ਹੈ ਤਾਂ ਹੁਣ ਇਹ ਸਿੱਖਾਂ ਉਪਰ ਇਹੋ ਜਿਹੇ ਘਿਣੋਨੇ ਦੋਸ਼ ਲਗਾ ਰਹੇ ਹਨ। ਜੋ ਜਰਨਲ ਓਡਵਾਈਰ ਲੋਕਾਂ ਨੂੰ ਕੂਹਣੀਆ ਭਾਰ ਜ਼ਲੀਲ ਕਰਦਾ ਸੀ, ਪੁਲਿਸ ਵੀ ਉਸੇ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ। ਜੋ ਜਿੰਮੀਦਾਰ ਕਿਸਾਨ ਅਤੇ ਖੇਤ-ਮਜ਼ਦੂਰ ਹਨ, ਉਨ੍ਹਾਂ ਨੂੰ ਆਪਣੇ ਡੰਗਰ-ਵੱਛੇ ਲਈ ਪੈਲੀ ਵਿਚ ਜਾ ਕੇ ਉਨ੍ਹਾਂ ਲਈ ਪੱਠੇ ਲਿਆਉਣੇ ਪੈਦੇ ਹਨ । ਕਈਆ ਨੂੰ ਡਾਕਟਰ ਕੋਲ ਦਵਾਈ ਲੈਣ ਲਈ ਜਾਣਾ ਪੈਦਾ ਹੈ । ਸਾਡੀ ਪਾਰਟੀ ਸਾਰੇ ਜਿ਼ਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਂ, ਪੀ.ਏ.ਸੀ. ਮੈਬਰਾਂ, ਸਰਕਲ ਜਥੇਦਾਰਾਂ ਨੂੰ ਅਪੀਲ ਕਰਦੀ ਹੈ ਕਿ ਜਿਥੇ ਵੀ ਸਰਕਾਰ ਜਾਂ ਪੁਲਿਸ ਕਿਸੇ ਵਿਅਕਤੀ ਨਾਲ ਜਿਆਦਤੀ ਕਰੇ, ਉਹ ਤੁਰੰਤ ਆਪਣੇ ਜਿ਼ਲ੍ਹੇ ਨਾਲ ਸੰਬੰਧਤ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ਤੇ ਸਿ਼ਕਾਇਤ ਕਰਨ ।  ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਪੱਧਰ ਉਤੇ ਟੈਲੀਵਿਜਨ ਬੀ.ਬੀ.ਸੀ ਵੀ ਦੱਸ ਰਿਹਾ ਹੈ ਕਿ ਪੁਲਿਸ ਕਿਵੇ ਲੋਕਾਂ ਦੇ ਡੰਡੇ ਮਾਰ ਰਹੀ ਹੈ । ਉਨ੍ਹਾਂ ਕਿਹਾ ਕਿ ਜੋ ਅਫ਼ਗਾਨਿਸਤਾਨ ਦੇ ਗੁਰਦੁਆਰੇ ਵਿਚ 25 ਤੋਂ ਜਿਆਦਾ ਸਿੱਖ ਸ਼ਹੀਦ ਕਰ ਦਿੱਤੇ ਹਨ, ਉਸਦਾ ਸਿਰਫ਼ ਯੂ.ਐਨ.ਓ. ਦੇ ਸੈਕਟਰੀ ਜਰਨਲ ਸ੍ਰੀ ਐਨਟੋਨੀਓ ਗੁਟਰੇਸ ਨੇ ਹੀ ਸਾਡੇ ਸਿੱਖਾਂ ਨਾਲ ਅਜੇ ਤੱਕ ਹਮਦਰਦੀ ਪ੍ਰਗਟ ਕੀਤੀ ਹੈ । ਯੂ.ਐਨ. ਦੇ ਸੈਕਟਰੀ ਜਰਨਲ ਵੀ ਅਫ਼ਗਾਨੀਸਤਾਨ ਵਿਚ ਫ਼ੌਜ ਭੇਜ ਸਕਦੇ ਹਨ, ਉਨ੍ਹਾਂ ਨੂੰ ਵੀ ਕਹਿੰਦੇ ਹਾਂ ਕਿ ਉਥੇ ਸਿੱਖਾਂ ਦੀਆਂ ਦੋ ਬਟਾਲੀਅਨ ਭੇਜੀਆ ਜਾਣ । ਜੋ ਇਸ ਹਮਲੇ ਨੂੰ ਕਰਨ ਵਾਲੇ ਮੁਜ਼ਰਿਮਾਂ ਨੂੰ ਗ੍ਰਿਫ਼ਤਾਰ ਕਰ ਸਕਣ ਅਤੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਵਾ ਸਕਣ।”
ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਜੋ ਇਸਲਾਮਿਕ ਸਟੇਟ ਜਿਹੜੀ ਕੱਟੜਵਾਦੀ ਦਹਿਸਤਗਰਦੀ ਜਥੇਬੰਦੀ ਹੈ, ਜਿਹੜੇ ਕੱਲ੍ਹ ਕਾਬੁਲ ਦੇ ਗੁਰਦੁਆਰਾ ਵਿਖੇ ਹਮਲਾ ਕੀਤਾ ਹੈ, ਉਹ ਸਾਊਦੀ ਅਰਬ ਤੇ ਇਜਰਾਈਲ ਨੇ ਪੈਦਾ ਕੀਤੀ ਸੀ ਜਿਸਦਾ ਮਤਲਬ ਸੀ, ਜੋ ਸੀਆ ਮੁਸਲਮਾਨ ਦੇ ਮੁਲਕ ਇਰਾਨ, ਇਰਾਕ, ਲਿਬਲਾਨ ਤੇ ਸੀਰੀਆ ਦੀਆਂ ਸਰਕਾਰਾਂ ਵਿਰੁੱਧ ਖੜ੍ਹੀ ਕੀਤੀ ਸੀ ਅਤੇ ਇਨ੍ਹਾਂ ਚਾਰ ਮੁਲਕਾਂ ਦੀਆਂ ਸਰਕਾਰਾਂ ਖਿਲਾਫ਼ ਹਥਿਆਰਬੰਦ ਹੋ ਕੇ ਲੜ ਰਹੀ ਸੀ । ਇੰਡੀਆਂ ਦੇ ਤਾਲੁਕਾਤ ਸਾਊਦੀ ਅਰਬੀਆ ਤੇ ਇਜਰਾਈਲ ਨਾਲ ਨੰਬਰ 1 ਹਨ, ਇਸ ਖਿਲਾਫ਼ ਇੰਡੀਆ ਐਕਸ਼ਨ ਲੈਣ ਦੀ ਬਜਾਇ ਚੁੱਪ ਕਿਉਂ ਹੈ ? ਜਦੋਂਕਿ ਯੂ.ਐਨ. ਦੇ ਸੈਕਟਰੀ ਜਰਨਲ ਸ੍ਰੀ ਐਨਟੋਨੀਓ ਗੁਟਰੇਸ ਨੇ ਤਾਂ ਇਸਦਾ ਖੰਡਨ ਕਰ ਦਿੱਤਾ ਹੈ। ਇਸ ਕਰਕੇ ਇੰਡੀਆਂ ਨੂੰ ਹੁਣ ਸਿੱਖਾਂ ਦੇ ਪੱਖ ਵਿਚ ਖੜ੍ਹਨਾ ਚਾਹੀਦਾ, ਨਾ ਕਿ ਸਾਊਦੀ ਅਰਬੀਆ ਤੇ ਇਜਰਾਈਲ ਦੇ ਪੱਖ ਵਿਚ । ਰਿਪੋਰਟਾ ਅਨੁਸਾਰ ਅਫ਼ਗਾਨੀਸਤਾਨ ਦੀ ਤਾਲਿਬਾਨ ਨੇ ਇਸ ਗੁਰਦੁਆਰਾ ਸਾਹਿਬ ਉਤੇ ਹੋਏ ਹਮਲੇ ਦੀ ਜਿ਼ੰਮੇਵਾਰੀ ਨਹੀਂ ਲਈ । ਇਸ ਕਰਕੇ ਸਾਡੀ ਪਾਰਟੀ ਤਾਲਿਬਾਨ ਨੂੰ ਅਪੀਲ ਕਰਦੀ ਹੈ ਕਿ ਇਸ ਮੌਕੇ ਤੇ ਉਹ ਸਿੱਖ ਕੌਮ ਦੇ ਨਾਲ ਖੜ੍ਹੇ ਅਤੇ ਇਸਲਾਮਿਕ ਸਟੇਟ ਨੂੰ ਨੰਗਾਂ ਕਰਕੇ ਕਟਹਿਰੇ ਵਿਚ ਖੜ੍ਹਾ ਕਰੇ । ਸਾਡੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਯੂ.ਐਨ. ਦੇ ਸੈਕਟਰੀ ਜਰਨਲ ਸ੍ਰੀ ਐਨਟੋਨੀਓ ਗੁਟਰੇਸ ਦਾ ਸੁਕਰੀਆ ਕਰਦੀ ਹੈ । 

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *