Select your Top Menu from wp menus
Header
Header
ਤਾਜਾ ਖਬਰਾਂ

ਸਾਬਕਾ ਡੀਜੀਪੀ ਸਿੰਗਲ ਨੂੰ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਤੇ ਤਾਇਨਾਤ ਕਰਨ ਦੇ ਅਮਲ ਫਿਰਕੂ ਆਰ.ਐਸ.ਐਸ. ਦੀ ਦੇਣ : ਮਾਨ

ਸਾਬਕਾ ਡੀਜੀਪੀ ਸਿੰਗਲ ਨੂੰ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਤੇ ਤਾਇਨਾਤ ਕਰਨ ਦੇ ਅਮਲ ਫਿਰਕੂ ਆਰ.ਐਸ.ਐਸ. ਦੀ ਦੇਣ : ਮਾਨ

ਚੰਡੀਗੜ੍ਹ, 27 ਅਪ੍ਰੈਲ ( ) “ਹਰਿਆਣਾ ਦੀ ਸ੍ਰੀ ਮਨੋਹਰ ਲਾਲ ਖੱਟਰ ਸਰਕਾਰ ਵੱਲੋਂ ਜੋ ਮੁੱਖ ਸੂਚਨਾ ਕਮਿਸ਼ਨਰ ਹਰਿਆਣਾ ਦੇ ਅਹਿਮ ਅਹੁਦੇ ਤੇ ਹਰਿਆਣੇ ਦੇ ਸਾਬਕਾ ਡੀਜੀਪੀ ਸ੍ਰੀ ਸਿੰਗਲ ਨੂੰ ਲਗਾਇਆ ਜਾ ਰਿਹਾ ਹੈ ਇਹ ਆਰ.ਐਸ.ਐਸ. ਦੀ ਫਿਰਕੂ ਜਮਾਤ ਦੀਆਂ ਹਦਾਇਤਾ ਦਾ ਪਾਲਣ ਕੀਤਾ ਗਿਆ ਹੈ । ਕਿਉਂਕਿ ਆਰ.ਐਸ.ਐਸ. ਆਪਣੇ ਹਿੰਦੂਤਵ ਕੱਟੜਵਾਦੀ ਨੀਤੀਆਂ ਨੂੰ ਹਰ ਸੂਬੇ ਵਿਚ ਲਾਗੂ ਕਰਨ ਦੀ ਸਾਜਿ਼ਸ ਉਤੇ ਕੰਮ ਕਰ ਰਹੀ ਹੈ । ਇਸ ਹੋਣ ਵਾਲੀ ਨਵੀਂ ਨਿਯੁਕਤੀ ਨਾਲ ਕੇਵਲ ਹਰਿਆਣੇ ਵਿਚ ਹੀ ਨਹੀਂ, ਬਲਕਿ ਗੁਆਂਢੀ ਸੂਬੇ ਪੰਜਾਬ ਵਿਚ ਵੀ ਫਿਰਕੂ ਮਾਹੌਲ ਨੂੰ ਹਵਾ ਮਿਲੇਗੀ । ਜਿਸ ਨਾਲ ਕਾਨੂੰਨੀ ਵਿਵਸਥਾਂ ਡਾਵਾ-ਡੋਲ ਹੋਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਦੀ ਸ੍ਰੀ ਖੱਟਰ ਹਕੂਮਤ ਵੱਲੋਂ ਆਰ.ਐਸ.ਐਸ. ਦੇ ਹੁਕਮਾਂ ਤੇ ਮੁੱਖ ਸੂਚਨਾ ਕਮਿਸ਼ਨਰ ਹਰਿਆਣਾ ਦੇ ਅਹੁਦੇ ਉਤੇ ਵਿਵਾਦਿਤ ਸਾਬਕਾ ਡੀਜੀਪੀ ਅਤੇ ਫਿਰਕੂ ਸੋਚ ਰੱਖਣ ਵਾਲੇ ਸ੍ਰੀ ਸਿੰਗਲ ਨੂੰ ਨਿਯੁਕਤ ਕਰਨ ਦੇ ਕੀਤੇ ਗਏ ਅਮਲਾਂ ਨੂੰ ਸਮਾਜ ਵਿਚ ਫਿਰਕੂ ਜ਼ਹਿਰ ਘੋਲਣ ਵਾਲੇ ਤੇ ਹਰਿਆਣਾ ਅਤੇ ਗੁਆਂਢੀ ਸੂਬੇ ਪੰਜਾਬ ਵਿਚ ਹਿੰਦੂਤਵ ਕੱਟੜਵਾਦੀ ਸੋਚ ਨੂੰ ਮਜ਼ਬੂਤ ਕਰਨ ਦੀ ਸਾਜਿ਼ਸ ਕਰਾਰ ਦਿੰਦੇ ਹੋਏ ਇਸ ਨਿਯੁਕਤੀ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਰਿਆਣੇ ਦੀਆਂ ਹੋਣ ਵਾਲੀਆ ਨਿਯੁਕਤੀਆ ਜਾਂ ਤਬਦੀਲੀਆਂ ਨਾਲ ਪੰਜਾਬ ਸੂਬੇ ਜਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਦਾ ਕੋਈ ਵਾਸਤਾ ਨਹੀਂ ਹੈ, ਪਰ ਗੁਆਂਢੀ ਸੂਬਾ ਹੋਣ ਦੇ ਨਾਤੇ ਮਾਹੌਲ ਨੂੰ ਜਮਹੂਰੀਅਤ ਅਤੇ ਅਮਨਮਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਅਤੇ ਹੋਰਨਾਂ ਥਾਵਾ ਤੇ ਕੱਟੜਵਾਦੀ ਲੋਕਾਂ ਦੀਆ ਨਿਯੁਕਤੀਆ ਨਾ ਹੋਣ ਅਤੇ ਲੋਕਾਂ ਨੂੰ ਇਮਾਨਦਾਰੀ ਨਾਲ ਬਣਦਾ ਇਨਸਾਫ਼ ਨਿਰੰਤਰ ਮਿਲਦਾ ਰਹੇ ਅਤੇ ਸਭ ਥਾਂ ਅਮਨ-ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਹੋਵੇ । ਪਰ ਜਦੋਂ ਸਿਆਸੀ ਪ੍ਰਭਾਵ ਅਧੀਨ ਆਰ.ਐਸ.ਐਸ. ਵਰਗੀਆਂ ਫਿਰਕੂ ਜਥੇਬੰਦੀਆਂ ਦੇ ਹੁਕਮਾਂ ਉਤੇ ਅਜਿਹੀਆ ਨਿਯੁਕਤੀਆ ਹੋਣ ਲੱਗ ਪੈਣ ਤਾਂ ਸਮਾਜ ਦੇ ਮਾਹੌਲ ਨੂੰ ਖੁਸਗਵਾਰ ਰੱਖਣਾ ਹੋਰ ਵੀ ਅਸੰਭਵ ਹੋ ਜਾਵੇਗਾ । ਇਸ ਲਈ ਅਜਿਹੇ ਅਹਿਮ ਅਹੁਦਿਆ ਉਤੇ ਜਦੋਂ ਵੀ ਕੋਈ ਨਵੀਂ ਨਿਯੁਕਤੀ ਹੋਵੇ ਤਾਂ ਨਿਰਵਿਵਾਦ, ਨਿਰਪੱਖਤਾ ਨਾਲ ਕੰਮ ਕਰਨ ਵਾਲੀਆ ਇਮਾਨਦਾਰ ਉਨ੍ਹਾਂ ਸਖਸ਼ੀਅਤਾ ਜਿਨ੍ਹਾਂ ਉਤੇ ਉਥੋ ਦੇ ਅਤੇ ਗੁਆਂਢੀ ਸੂਬਿਆ ਦੇ ਨਿਵਾਸੀਆ ਦਾ ਵਿਸਵਾਸ ਬੱਝੇ, ਉਹ ਹੀ ਨਿਯੁਕਤੀਆ ਹੋਣੀਆ ਚਾਹੀਦੀਆ ਹਨ । ਸ. ਮਾਨ ਨੇ ਹਰਿਆਣੇ ਦੇ ਅਤੇ ਪੰਜਾਬ ਦੇ ਅਮਨ-ਚੈਨ ਚਾਹੁੰਣ ਵਾਲੇ ਨਿਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਥੇ ਕਿਤੇ ਵੀ ਫਿਰਕੂ ਸੋਚ ਵਾਲੀਆ ਨਿਯੁਕਤੀਆ ਦੇ ਹੁਕਮਰਾਨਾਂ ਵੱਲੋ ਅਮਲ ਹੋਣ, ਉਥੇ ਇਨਸਾਨੀਅਤ ਦੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਸਭ ਵਰਗਾਂ ਦੇ ਲੋਕ ਮਿਲਕੇ ਅਜਿਹੀਆ ਨਿਯੁਕਤੀਆ ਅਤੇ ਅਜਿਹੇ ਪ੍ਰਬੰਧ ਦਾ ਵਿਰੋਧ ਕਰਨ ਤਾਂ ਕਿ ਸਮਾਜ ਦਾ ਮਾਹੌਲ ਸੰਤੁਲਨ ਬਣਿਆ ਰਹਿ ਸਕੇ ਅਤੇ ਸਭ ਨੂੰ ਬਰਾਬਰਤਾ ਦੇ ਆਧਾਰ ਤੇ ਇਨਸਾਫ਼ ਮਿਲ ਸਕੇ ।

About The Author

Related posts

Leave a Reply

Your email address will not be published. Required fields are marked *