Verify Party Member
Header
Header
ਤਾਜਾ ਖਬਰਾਂ

ਸਾਡੇ ਵੱਲੋਂ ਉਠਾਏ ਗਏ ਗੈਰ-ਧਾਰਮਿਕ ਮੁੱਦੇ ਨੂੰ ਮੁੱਖ ਰੱਖਕੇ ਸ. ਗੋਬਿੰਦ ਸਿੰਘ ਲੌਗੋਵਾਲ ਵੱਲੋਂ ਅਮਰਜੀਤ ਸਿੰਘ ਚਾਵਲਾ ਨੂੰ ਦਿੱਤੀਆ ਸਹੂਲਤਾਂ ਵਾਪਿਸ ਲੈਣਾ ਸਵਾਗਤਯੋਗ : ਮਾਨ

ਸਾਡੇ ਵੱਲੋਂ ਉਠਾਏ ਗਏ ਗੈਰ-ਧਾਰਮਿਕ ਮੁੱਦੇ ਨੂੰ ਮੁੱਖ ਰੱਖਕੇ ਸ. ਗੋਬਿੰਦ ਸਿੰਘ ਲੌਗੋਵਾਲ ਵੱਲੋਂ ਅਮਰਜੀਤ ਸਿੰਘ ਚਾਵਲਾ ਨੂੰ ਦਿੱਤੀਆ ਸਹੂਲਤਾਂ ਵਾਪਿਸ ਲੈਣਾ ਸਵਾਗਤਯੋਗ : ਮਾਨ

ਸ੍ਰੀ ਆਨੰਦਪੁਰ ਸਾਹਿਬ, 10 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਕੇਵਲ ਕੌਮੀ ਨਿਸ਼ਾਨੇ, ਧਾਰਮਿਕ ਰਹੁ-ਰੀਤੀਆਂ, ਨਿਯਮਾਂ, ਅਸੂਲਾਂ ਨੂੰ ਕਾਇਮ ਰੱਖਣ ਹਿੱਤ ਹੀ ਆਪਣੀਆ ਨਿਰੰਤਰ ਜਿ਼ੰਮੇਵਾਰੀਆਂ ਨਹੀਂ ਪੂਰਨ ਕਰਦੀ ਆ ਰਹੀ, ਬਲਕਿ ਸਮੇਂ-ਸਮੇਂ ਤੇ ਸਾਡੀ ਕੌਮੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਅਤੇ ਹੋਰ ਸੰਸਥਾਵਾਂ ਵਿਚ ਜੋ ਵੀ ਗੈਰ-ਨਿਯਮੀਆਂ ਜਾਂ ਪ੍ਰਬੰਧ ਵਿਚ ਪੈਦਾ ਹੋਣ ਵਾਲੀਆ ਤਰੁੱਟੀਆ ਸਾਹਮਣੇ ਆਉਣ ‘ਤੇ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਤੁਰੰਤ ਹੱਲ ਕਰਨ ਅਤੇ ਸਾਡੀਆਂ ਧਾਰਮਿਕ ਸੰਸਥਾਵਾਂ ਵਿਚ ਉਤਪੰਨ ਹੋ ਚੁੱਕੀਆ ਖਾਮੀਆ ਨੂੰ ਦੂਰ ਕਰਵਾਉਣ ਲਈ ਆਪਣੀਆ ਕੌਮੀ ਜਿ਼ੰਮੇਵਾਰੀਆ ਨਿਭਾਉਦੀ ਆ ਰਹੀ ਹੈ । ਇਸੇ ਸੋਚ ਤਹਿਤ ਜਦੋਂ ਸਾਡੇ ਧਿਆਨ ਵਿਚ ਇਹ ਆਇਆ ਕਿ ਸ. ਅਮਰਜੀਤ ਸਿੰਘ ਚਾਵਲਾ ਮੈਬਰ ਐਸ.ਜੀ.ਪੀ.ਸੀ. ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਨੋਵਾ ਗੱਡੀ, ਇਕ ਮੁਲਾਜ਼ਮ ਪੀ.ਏ, ਇਕ ਮੁਲਾਜਮ ਡਰਾਈਵਰ ਦੀ ਦੁਰਵਰਤੋਂ ਕਰਦੇ ਆ ਰਹੇ ਹਨ ਅਤੇ ਦੋ ਕਮਰਿਆ ਨੂੰ ਪੱਕੇ ਤੌਰ ਤੇ ਤਾਲਾ ਲਗਾਕੇ ਕਬਜਾ ਕੀਤਾ ਹੋਇਆ ਹੈ ਤਾਂ ਅਸੀਂ ਇਸ ਸੰਬੰਧੀ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਨੂੰ ਮੀਡੀਏ ਰਾਹੀ ਧਿਆਨ ਵਿਚ ਲਿਆਉਦੇ ਹੋਏ ਤੁਰੰਤ ਇਸ ਗੈਰ-ਕਾਨੂੰਨੀ ਅਤੇ ਗੈਰ-ਧਾਰਮਿਕ ਅਮਲਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ । ਜਿਸ ਨੂੰ ਉਨ੍ਹਾਂ ਨੇ ਗੰਭੀਰਤਾ ਨਾਲ ਲੈਦੇ ਹੋਏ ਤੁਰੰਤ ਸ. ਅਮਰਜੀਤ ਸਿੰਘ ਚਾਵਲਾ ਤੋਂ ਐਸ.ਜੀ.ਪੀ.ਸੀ. ਦੀ ਇਨੋਵਾ ਗੱਡੀ, ਐਸ.ਜੀ.ਪੀ.ਸੀ. ਦੇ ਦੋਵੇ ਮੁਲਾਜ਼ਮਾਂ ਨੂੰ ਉਨ੍ਹਾਂ ਤੋਂ ਵਾਪਿਸ ਲੈਕੇ ਕੌਮੀ ਖਜਾਨੇ ਦੀ ਹੋ ਰਹੀ ਦੁਰਵਰਤੋਂ ਨੂੰ ਖ਼ਤਮ ਕੀਤਾ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਸ. ਲੌਗੋਵਾਲ ਦਾ ਧੰਨਵਾਦ ਕਰਦੀ ਹੋਈ ਇਹ ਵੀ ਮੰਗ ਕਰਦੀ ਹੈ ਕਿ ਜੋ ਨਾਨਕੀ ਨਿਵਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੋ ਕਮਰੇ ਪੱਕੇ ਤੌਰ ਤੇ ਤਾਲਾ ਲਗਾਕੇ ਦਿੱਤੇ ਹੋਏ ਹਨ, ਉਹ ਵੀ ਜਲਦੀ ਖਾਲੀ ਕਰਵਾਏ ਜਾਣ । ਜਦੋਂ ਉਨ੍ਹਾਂ ਨੂੰ ਆਪਣੇ ਫਰਜਾਂ ਦੀ ਪੂਰਤੀ ਲਈ ਕਮਰੇ ਦੀ ਲੋੜ ਹੋਵੇ ਉਸ ਦਿਨ ਲਈ ਹੀ ਜਾਰੀ ਕੀਤਾ ਜਾਵੇ । ਕਿਸੇ ਵੀ ਮੈਬਰ ਨੂੰ ਪੱਕੇ ਤੌਰ ਤੇ ਕਮਰੇ ਨਹੀਂ ਦਿੱਤੇ ਜਾਣੇ ਚਾਹੀਦੇ ਤਾਂ ਕਿ ਇਹ ਰਵਾਇਤ ਚੱਲਦੀ ਨਾ ਰਹਿ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੋਬਿੰਦ ਸਿੰਘ ਲੌਗੋਵਾਲ ਨੂੰ ਸਾਡੇ ਵੱਲੋਂ ਭੇਜੀ ਗੈਰ-ਧਾਰਮਿਕ ਇਤਲਾਹ ਉਤੇ ਫੌਰੀ ਕਾਰਵਾਈ ਕਰਦੇ ਹੋਏ ਸਹੂਲਤਾਂ ਵਾਪਿਸ ਲੈਣ ਦੇ ਉਦਮਾਂ ਦੀ ਸਲਾਘਾ ਕਰਦੇ ਹੋਏ ਅਤੇ ਹੋਰ ਵੀ ਕਿਸੇ ਸਥਾਂਨ ਤੇ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੋ ਰਹੀ ਹੈ ਉਸ ਨੂੰ ਵੀ ਤੁਰੰਤ ਖਤਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਜਿਥੇ ਕਿਤੇ ਵੀ ਖਾਮੀਆ ਹਨ, ਉਨ੍ਹਾਂ ਨੂੰ ਇਸੇ ਤਰ੍ਹਾਂ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਹੱਲ ਕਰਦੇ ਹੋਏ ਇਸ ਪ੍ਰਬੰਧ ਨੂੰ ਪਾਰਦਰਸੀ ਬਣਾਉਣਗੇ ਅਤੇ ਕੌਮੀ ਖਜਾਨੇ ਦੀ ਦੁਰਵਰਤੋਂ ਨਹੀਂ ਹੋਣ ਦੇਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *