Verify Party Member
Header
Header
ਤਾਜਾ ਖਬਰਾਂ

ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 31 ਜੁਲਾਈ 2020 ਨੂੰ ਆਪਣੀ ਫੇਸਬੁੱਕ ਅਤੇ ਵੈਬਸਾਈਟ ਉੱਤੇ ਸਾਂਝੇ ਕੀਤੇ ਪੋਸਟ,- “ਭਾਈ ਤਾਰੂ ਸਿੰਘ ਜੀ ਸ਼ਹੀਦ ਨਾਲ ਸੰਬੰਧਤ ਗੁਰੂਘਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ:ਮਾਨ, ਦੀ ਪੁਸ਼ਟੀ ਕਰਦੇ ਹੋਏ।

ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 31 ਜੁਲਾਈ 2020 ਨੂੰ ਆਪਣੀ ਫੇਸਬੁੱਕ ਅਤੇ ਵੈਬਸਾਈਟ ਉੱਤੇ ਸਾਂਝੇ ‌ਕੀਤੇ ਪੋਸਟ,- “ਭਾਈ ਤਾਰੂ ਸਿੰਘ ਜੀ ਸ਼ਹੀਦ ਨਾਲ ਸੰਬੰਧਤ ਗੁਰੂਘਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ:ਮਾਨ, ਦੀ ਪੁਸ਼ਟੀ ਕਰਦੇ ਹੋਏ।

ਫਤਿਹਗੜ੍ਹ ਸਾਹਿਬ ਮਿਤੀ 2 ਅਗਸਤ, 2020, ਇਸ ਪੋਸਟ ਵਿੱਚ ਪਾਰਟੀ ਸਿੰਘ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਧਾਰਮਿਕ ਸਥਾਨ ਜੋ ਕਿ ਲਾਹੌਰ ਵਿਚ ਮੌਜੂਦ ਹੈ, ਉਸ ਨੂੰ ਪਾਕਿਸਤਾਨ ਦੀ ਸਰਕਾਰ ਨੇ ਕੋਈ ਵੀ ਨੁਕਸਾਨ ਨਾਂ ਪਹੁੰਚਣ ਦੀ ਗੱਲ ਆਖੀ ਗਈ ਸੀ। ਇਸ ਦੀ ਪੂਰਨ ਤੌਰ ਤੇ ਪੁਸ਼ਟੀ ਕਰਨ ਲਈ ਅਸੀਂ ਆਪਣੇ ਅਮੈਰੀਕਾ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਨਾਲ ਫੋਨ ਉੱਤੇ ਰਾਬਤਾ ਕੀਤਾ ਅਤੇ ਪੁੱਛਿਆ ਕਿ ਤੁਸੀਂ ਹਰ ਸਾਲ ਪਾਕਿਸਤਾਨ ਵਿਖੇ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਜਾਂਦੇ ਹੋ ਤੇ ਤੁਸੀਂ ਇਸ ਗੁਰਦੁਆਰਾ ਸਾਹਿਬ ਵਾਰੇ ਤਸੱਲੀਬਖ਼ਸ਼ ਜਾਣਕਾਰੀ ਸਾਨੂੰ ਦਿਓ। ਕੀ ਸਿੰਘ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਸਥਾਨ ਨੂੰ ਕੋਈ ਨੁਕਸਾਨ ਤੇ ਨਹੀ ਪੁੱਜਿਆ। ਕਿਉਂਕਿ ਸਮੂਹ ਸਿੱਖ ਸੰਗਤਾਂ ਇਸ ਵਾਰੇ ਕਾਫੀ ਚਿੰਨਤਿੱਤ ਸਨ।

ਉਹਨਾਂ ਨੇ ਸਾਨੂੰ ਪਾਕਿਸਤਾਨ ਦੇ ਸਿੰਘ ਪ੍ਰਬੰਧਕਾਂ ਦੀ ਇੱਕ ਕਲਿ੍ਪ ਭੇਜੀ ਹੈ। ਜਿਸ ਨੂੰ ਅਸੀਂ ਖਾਲਸਾ ਪੰਥ ਨਾਲ ਸਾਂਝੀ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਇਸ ਮਾਮਲੇ ਤੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਵਾਕਿਆ ਨਹੀ ਹੋਇਆ। ਇਹ ਸਿਰਫ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਏ ਗਏ ਗਲਤ ਤੱਥ ਸਨ।

ਸਾਨੂੰ ਚਿੰਤਾ ਇਸ ਗੱਲ ਦੀ ਕਰਨੀ ਚਾਹੀਦੀ ਹੈ ਕੀ ਕੁਝ ਸਮਾਂ ਪਹਿਲਾਂ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਲਾਂਘਾ ਖੋਲਿਆ ਗਿਆ ਸੀ। ਹਿੰਦੂਤਵ ਸਰਕਾਰ ਨੇ ਫਿਰ ਸਿੱਖਾਂ ਨੂੰ ਓਧਰ ਜਾਣ ਤੇ ਪਾਬੰਦੀ ਲਈ ਦਿੱਤੀ ਹੈ। ਉਹ ਵੀ ਬਗੈਰ ਕਿਸੇ ਸਿੱਖ ਦੇ ਸਲਾਹ ਮਸ਼ਵਰੇ ਤੋਂ। ਜਿਵੇਂ ਕਿ ਅਸੀਂ ਨਿੱਤ ਅਰਦਾਸ ਕਰਦੇ ਹਾਂ ਕੀ ਸਾਡੇ ਗੁਰੂ ਘਰਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖ਼ਸ਼ੇ ਜਾਣ, ਜੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਪ੍ਰਵਾਨ ਵੀ ਕੀਤੇ ਗਏ। ਪਰ ਸਮੇਂ ਦੀਆਂ ਸਰਕਾਰਾਂ ਉਸ ਤੇ ਰੋਕ ਲਾਉਣਾ ਚਾਹੁੰਦੀਆਂ ਹਨ ਜੋ ਕਿ ਸਾਡੀ ਸਿੱਖ ਕੌਮ ਨੂੰ ਕਤਿਹ ਮਨਜ਼ੂਰ ਨਹੀਂ ਹੈ।

ਬਾਕੀ ਬਿਆਨ,

ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) “ਬੀਤੇ ਕੁਝ ਦਿਨਾਂ ਤੋਂ ਅਖ਼ਬਾਰਾਂ ਤੇ ਮੀਡੀਏ ਵਿਚ ਇਹ ਗੱਲ ਆ ਰਹੀ ਸੀ ਕਿ ਪਾਕਿਸਤਾਨ ਵਿਖੇ ਭਾਈ ਤਾਰੂ ਸਿੰਘ ਜੀ ਸ਼ਹੀਦ ਨਾਲ ਸੰਬੰਧਤ ਗੁਰੂਘਰ ਦੀ ਇਮਾਰਤ ਤੇ ਉਨ੍ਹਾਂ ਦੇ ਸਥਾਂਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ । ਜਿਸ ਨਾਲ ਸਮੁੱਚੀ ਸਿੱਖ ਕੌਮ ਦੇ ਮਨ ਵਿਚ ਰੋਸ਼ ਸੀ । ਦਾਸ ਨੇ ਪਾਰਟੀ ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੂੰ ਹਦਾਇਤ ਕੀਤੀ ਸੀ ਕਿ ਪਾਕਿਸਤਾਨੀ ਅੰਬੈਸਡਰ ਨਾਲ ਫੋਨ ਤੇ ਸੰਪਰਕ ਕਰਕੇ ਉਪਰੋਕਤ ਗੁਰੂਘਰ ਦੀ ਅਸਲ ਸਥਿਤੀ ਸੰਬੰਧੀ ਜਾਣਕਾਰੀ ਲਈ ਜਾਵੇ। ਸ. ਟਿਵਾਣਾ ਨੇ ਬੀਤੇ ਦਿਨੀਂ 30 ਜੁਲਾਈ ਨੂੰ ਪਾਕਿਸਤਾਨ ਅੰਬੈਸੀ ਨਾਲ ਸੰਪਰਕ ਕਰਕੇ ਜੋ ਜਾਣਕਾਰੀ ਲਈ ਹੈ ਉਨ੍ਹਾਂ ਨੇ ਸਿੱਖ ਕੌਮ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਸਿੱਖ ਕੌਮ ਨਾਲ ਸੰਬੰਧਤ ਕਿਸੇ ਵੀ ਗੁਰੂਘਰ ਤਾਂ ਦੂਰ ਦੀ ਗੱਲ, ਪਾਕਿਸਤਾਨ ਵਿਚ ਸਥਿਤ ਮਸਜਿਦਾਂ, ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਬਹੁਤ ਸਖਤ ਕਾਨੂੰਨ ਹੈ । ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਪਾਕਿਸਤਾਨ ਵਿਚ ਨਹੀਂ ਹੋਈ । ਜੋ ਅਖ਼ਬਾਰਾਂ ਜਾਂ ਮੀਡੀਏ ਵਿਚ ਇਸ ਸੰਬੰਧੀ ਕੁਝ ਪ੍ਰਕਾਸਿ਼ਤ ਹੋਇਆ ਹੈ, ਉਹ ਗੁੰਮਰਾਹਕੁੰਨ ਹੈ । ਇਸ ਲਈ ਅਸੀਂ ਆਪਣੀ ਕੌਮੀ ਜਿ਼ੰਮੇਵਾਰੀ ਅਤੇ ਗੁਰੂਘਰਾਂ ਸੰਬੰਧੀ ਆਪਣੇ ਸਤਿਕਾਰ ਤੇ ਦਰਦ ਨੂੰ ਸਮਝਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਭਾਈ ਤਾਰੂ ਸਿੰਘ ਜੀ ਸ਼ਹੀਦ ਦੇ ਸਥਾਂਨ ਨੂੰ ਕੋਈ ਆਂਚ ਨਹੀਂ ਆਈ, ਬਲਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਹਕੂਮਤ, ੲੈਕੂਏਸ਼ਨ ਟਰੱਸਟ ਬੋਰਡ ਅਤੇ ਪਾਕਿਸਤਾਨ ਪੰਜਾਬ ਦੀ ਹਕੂਮਤ ਨਾਲ ਆਪਸੀ ਰਾਬਤਾ ਨਿਰੰਤਰ ਬਣਿਆ ਹੋਇਆ ਹੈ । ਅਜਿਹੀ ਕਿਸੇ ਵੀ ਅਫ਼ਵਾਹ ਤੇ ਸਿੱਖ ਕੌਮ ਵਿਸਵਾਸ ਨਾ ਕਰੇ । ਜੇਕਰ ਕਿਸੇ ਸਮੇਂ ਕੋਈ ਅਜਿਹੀ ਅਣਹੋਣੀ ਗੱਲ ਸਾਡੇ ਸਾਹਮਣੇ ਆਈ ਤਾਂ ਅਸੀਂ ਤੁਰੰਤ ਪਾਕਿਸਤਾਨ ਹਕੂਮਤ ਅਤੇ ਅੰਬੈਸੀ ਨਾਲ ਸੰਪਰਕ ਕਰਾਂਗੇ ਤੇ ਅਜਿਹੀ ਕੋਈ ਗੱਲ ਨਹੀਂ ਹੋਣ ਦੇਵਾਂਗੇ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਸਮੁੱਚੀ ਸਿੱਖ ਕੌਮ ਨੂੰ ਦਿੰਦੇ ਹੋਏ ਕਿਹਾ ਕਿ ਸਮੁੱਚੀ ਸਿੱਖ ਕੌਮ ਅਜਿਹੇ ਮਸਲਿਆ ਤੇ ਵਿਚਾਰਾਂ ਦੇ ਵਖਰੇਵੇ ਹੋਣ ਦੇ ਬਾਵਜੂਦ ਵੀ ਇਕਰੂਪ ਰਹੇ ਤਾਂ ਕਿ ਇੰਡੀਆਂ ਵਿਚ ਜਾਂ ਬਾਹਰਲੇ ਮੁਲਕਾਂ ਵਿਚ ਕੰਮ ਕਰ ਰਹੀਆ ਸਿੱਖ ਵਿਰੋਧੀ ਏਜੰਸੀਆਂ ਨਾ ਤਾਂ ਸਿੱਖ ਕੌਮ ਵਿਚ ਕੋਈ ਅਫਵਾਹ ਫੈਲਾਉਣ ਵਿਚ ਕਾਮਯਾਬ ਹੋ ਸਕਣ ਅਤੇ ਨਾ ਹੀ ਮੁਸਲਿਮ ਮੁਲਕਾਂ ਅਤੇ ਮੁਸਲਿਮ ਕੌਮ ਨਾਲ ਸਿੱਖ ਕੌਮ ਨੂੰ ਅਹਮੋ-ਸਾਹਮਣੇ ਕਰਨ ਦੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਹੋ ਸਕਣ ।

ਪਾਕਿਸਤਾਨ ਤੋਂ ਭਾਈ ਤਾਰੂ ਸਿੰਘ ਜੀ ਦੇ ਸਥਾਨ ਤੋਂ ਸਿੰਘਾਂ ਦਾ ਸਪੱਸ਼ਟੀਕਰਨ।

ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 31 ਜੁਲਾਈ 2020 ਨੂੰ ਆਪਣੀ ਫੇਸਬੁੱਕ ਅਤੇ ਵੈਬਸਾਈਟ ਉੱਤੇ ਸਾਂਝੇ ‌ਕੀਤੇ ਪੋਸਟ,- "ਭਾਈ ਤਾਰੂ ਸਿੰਘ ਜੀ ਸ਼ਹੀਦ ਨਾਲ ਸੰਬੰਧਤ ਗੁਰੂਘਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ:ਮਾਨ, ਦੀ ਪੁਸ਼ਟੀ ਕਰਦੇ ਹੋਏ। ਫਤਿਹਗੜ੍ਹ ਸਾਹਿਬ ਮਿਤੀ 2 ਅਗਸਤ, 2020, ਇਸ ਪੋਸਟ ਵਿੱਚ ਪਾਰਟੀ ਸਿੰਘ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਧਾਰਮਿਕ ਸਥਾਨ ਜੋ ਕਿ ਲਾਹੌਰ ਵਿਚ ਮੌਜੂਦ ਹੈ, ਉਸ ਨੂੰ ਪਾਕਿਸਤਾਨ ਦੀ ਸਰਕਾਰ ਨੇ ਕੋਈ ਵੀ ਨੁਕਸਾਨ ਨਾਂ ਪਹੁੰਚਣ ਦੀ ਗੱਲ ਆਖੀ ਗਈ ਸੀ। ਇਸ ਦੀ ਪੂਰਨ ਤੌਰ ਤੇ ਪੁਸ਼ਟੀ ਕਰਨ ਲਈ ਅਸੀਂ ਆਪਣੇ ਅਮੈਰੀਕਾ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਨਾਲ ਫੋਨ ਉੱਤੇ ਰਾਬਤਾ ਕੀਤਾ ਅਤੇ ਪੁੱਛਿਆ ਕਿ ਤੁਸੀਂ ਹਰ ਸਾਲ ਪਾਕਿਸਤਾਨ ਵਿਖੇ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਜਾਂਦੇ ਹੋ ਤੇ ਤੁਸੀਂ ਇਸ ਗੁਰਦੁਆਰਾ ਸਾਹਿਬ ਵਾਰੇ ਤਸੱਲੀਬਖ਼ਸ਼ ਜਾਣਕਾਰੀ ਸਾਨੂੰ ਦਿਓ। ਕੀ ਸਿੰਘ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਸਥਾਨ ਨੂੰ ਕੋਈ ਨੁਕਸਾਨ ਤੇ ਨਹੀ ਪੁੱਜਿਆ। ਕਿਉਂਕਿ ਸਮੂਹ ਸਿੱਖ ਸੰਗਤਾਂ ਇਸ ਵਾਰੇ ਕਾਫੀ ਚਿੰਨਤਿੱਤ ਸਨ। ਉਹਨਾਂ ਨੇ ਸਾਨੂੰ ਪਾਕਿਸਤਾਨ ਦੇ ਸਿੰਘ ਪ੍ਰਬੰਧਕਾਂ ਦੀ ਇੱਕ ਕਲਿ੍ਪ ਭੇਜੀ ਹੈ। ਜਿਸ ਨੂੰ ਅਸੀਂ ਖਾਲਸਾ ਪੰਥ ਨਾਲ ਸਾਂਝੀ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਇਸ ਮਾਮਲੇ ਤੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਵਾਕਿਆ ਨਹੀ ਹੋਇਆ। ਇਹ ਸਿਰਫ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਏ ਗਏ ਗਲਤ ਤੱਥ ਸਨ। ਸਾਨੂੰ ਚਿੰਤਾ ਇਸ ਗੱਲ ਦੀ ਕਰਨੀ ਚਾਹੀਦੀ ਹੈ ਕੀ ਕੁਝ ਸਮਾਂ ਪਹਿਲਾਂ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਲਾਂਘਾ ਖੋਲਿਆ ਗਿਆ ਸੀ। ਹਿੰਦੂਤਵ ਸਰਕਾਰ ਨੇ ਫਿਰ ਸਿੱਖਾਂ ਨੂੰ ਓਧਰ ਜਾਣ ਤੇ ਪਾਬੰਦੀ ਲਈ ਦਿੱਤੀ ਹੈ। ਉਹ ਵੀ ਬਗੈਰ ਕਿਸੇ ਸਿੱਖ ਦੇ ਸਲਾਹ ਮਸ਼ਵਰੇ ਤੋਂ। ਜਿਵੇਂ ਕਿ ਅਸੀਂ ਨਿੱਤ ਅਰਦਾਸ ਕਰਦੇ ਹਾਂ ਕੀ ਸਾਡੇ ਗੁਰੂ ਘਰਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖ਼ਸ਼ੇ ਜਾਣ, ਜੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਪ੍ਰਵਾਨ ਵੀ ਕੀਤੇ ਗਏ। ਪਰ ਸਮੇਂ ਦੀਆਂ ਸਰਕਾਰਾਂ ਉਸ ਤੇ ਰੋਕ ਲਾਉਣਾ ਚਾਹੁੰਦੀਆਂ ਹਨ ਜੋ ਕਿ ਸਾਡੀ ਸਿੱਖ ਕੌਮ ਨੂੰ ਕਤਿਹ ਮਨਜ਼ੂਰ ਨਹੀਂ ਹੈ।ਬਾਕੀ ਬਿਆਨ,ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) "ਬੀਤੇ ਕੁਝ ਦਿਨਾਂ ਤੋਂ ਅਖ਼ਬਾਰਾਂ ਤੇ ਮੀਡੀਏ ਵਿਚ ਇਹ ਗੱਲ ਆ ਰਹੀ ਸੀ ਕਿ ਪਾਕਿਸਤਾਨ ਵਿਖੇ ਭਾਈ ਤਾਰੂ ਸਿੰਘ ਜੀ ਸ਼ਹੀਦ ਨਾਲ ਸੰਬੰਧਤ ਗੁਰੂਘਰ ਦੀ ਇਮਾਰਤ ਤੇ ਉਨ੍ਹਾਂ ਦੇ ਸਥਾਂਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ । ਜਿਸ ਨਾਲ ਸਮੁੱਚੀ ਸਿੱਖ ਕੌਮ ਦੇ ਮਨ ਵਿਚ ਰੋਸ਼ ਸੀ । ਦਾਸ ਨੇ ਪਾਰਟੀ ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੂੰ ਹਦਾਇਤ ਕੀਤੀ ਸੀ ਕਿ ਪਾਕਿਸਤਾਨੀ ਅੰਬੈਸਡਰ ਨਾਲ ਫੋਨ ਤੇ ਸੰਪਰਕ ਕਰਕੇ ਉਪਰੋਕਤ ਗੁਰੂਘਰ ਦੀ ਅਸਲ ਸਥਿਤੀ ਸੰਬੰਧੀ ਜਾਣਕਾਰੀ ਲਈ ਜਾਵੇ। ਸ. ਟਿਵਾਣਾ ਨੇ ਬੀਤੇ ਦਿਨੀਂ 30 ਜੁਲਾਈ ਨੂੰ ਪਾਕਿਸਤਾਨ ਅੰਬੈਸੀ ਨਾਲ ਸੰਪਰਕ ਕਰਕੇ ਜੋ ਜਾਣਕਾਰੀ ਲਈ ਹੈ ਉਨ੍ਹਾਂ ਨੇ ਸਿੱਖ ਕੌਮ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਸਿੱਖ ਕੌਮ ਨਾਲ ਸੰਬੰਧਤ ਕਿਸੇ ਵੀ ਗੁਰੂਘਰ ਤਾਂ ਦੂਰ ਦੀ ਗੱਲ, ਪਾਕਿਸਤਾਨ ਵਿਚ ਸਥਿਤ ਮਸਜਿਦਾਂ, ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਬਹੁਤ ਸਖਤ ਕਾਨੂੰਨ ਹੈ । ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਪਾਕਿਸਤਾਨ ਵਿਚ ਨਹੀਂ ਹੋਈ । ਜੋ ਅਖ਼ਬਾਰਾਂ ਜਾਂ ਮੀਡੀਏ ਵਿਚ ਇਸ ਸੰਬੰਧੀ ਕੁਝ ਪ੍ਰਕਾਸਿ਼ਤ ਹੋਇਆ ਹੈ, ਉਹ ਗੁੰਮਰਾਹਕੁੰਨ ਹੈ । ਇਸ ਲਈ ਅਸੀਂ ਆਪਣੀ ਕੌਮੀ ਜਿ਼ੰਮੇਵਾਰੀ ਅਤੇ ਗੁਰੂਘਰਾਂ ਸੰਬੰਧੀ ਆਪਣੇ ਸਤਿਕਾਰ ਤੇ ਦਰਦ ਨੂੰ ਸਮਝਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਇਹ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਭਾਈ ਤਾਰੂ ਸਿੰਘ ਜੀ ਸ਼ਹੀਦ ਦੇ ਸਥਾਂਨ ਨੂੰ ਕੋਈ ਆਂਚ ਨਹੀਂ ਆਈ, ਬਲਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਹਕੂਮਤ, ੲੈਕੂਏਸ਼ਨ ਟਰੱਸਟ ਬੋਰਡ ਅਤੇ ਪਾਕਿਸਤਾਨ ਪੰਜਾਬ ਦੀ ਹਕੂਮਤ ਨਾਲ ਆਪਸੀ ਰਾਬਤਾ ਨਿਰੰਤਰ ਬਣਿਆ ਹੋਇਆ ਹੈ । ਅਜਿਹੀ ਕਿਸੇ ਵੀ ਅਫ਼ਵਾਹ ਤੇ ਸਿੱਖ ਕੌਮ ਵਿਸਵਾਸ ਨਾ ਕਰੇ । ਜੇਕਰ ਕਿਸੇ ਸਮੇਂ ਕੋਈ ਅਜਿਹੀ ਅਣਹੋਣੀ ਗੱਲ ਸਾਡੇ ਸਾਹਮਣੇ ਆਈ ਤਾਂ ਅਸੀਂ ਤੁਰੰਤ ਪਾਕਿਸਤਾਨ ਹਕੂਮਤ ਅਤੇ ਅੰਬੈਸੀ ਨਾਲ ਸੰਪਰਕ ਕਰਾਂਗੇ ਤੇ ਅਜਿਹੀ ਕੋਈ ਗੱਲ ਨਹੀਂ ਹੋਣ ਦੇਵਾਂਗੇ ।" ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਸਮੁੱਚੀ ਸਿੱਖ ਕੌਮ ਨੂੰ ਦਿੰਦੇ ਹੋਏ ਕਿਹਾ ਕਿ ਸਮੁੱਚੀ ਸਿੱਖ ਕੌਮ ਅਜਿਹੇ ਮਸਲਿਆ ਤੇ ਵਿਚਾਰਾਂ ਦੇ ਵਖਰੇਵੇ ਹੋਣ ਦੇ ਬਾਵਜੂਦ ਵੀ ਇਕਰੂਪ ਰਹੇ ਤਾਂ ਕਿ ਇੰਡੀਆਂ ਵਿਚ ਜਾਂ ਬਾਹਰਲੇ ਮੁਲਕਾਂ ਵਿਚ ਕੰਮ ਕਰ ਰਹੀਆ ਸਿੱਖ ਵਿਰੋਧੀ ਏਜੰਸੀਆਂ ਨਾ ਤਾਂ ਸਿੱਖ ਕੌਮ ਵਿਚ ਕੋਈ ਅਫਵਾਹ ਫੈਲਾਉਣ ਵਿਚ ਕਾਮਯਾਬ ਹੋ ਸਕਣ ਅਤੇ ਨਾ ਹੀ ਮੁਸਲਿਮ ਮੁਲਕਾਂ ਅਤੇ ਮੁਸਲਿਮ ਕੌਮ ਨਾਲ ਸਿੱਖ ਕੌਮ ਨੂੰ ਅਹਮੋ-ਸਾਹਮਣੇ ਕਰਨ ਦੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਹੋ ਸਕਣ ।

Posted by Simranjit Singh Mann on Sunday, 2 August 2020

About The Author

Related posts

Leave a Reply

Your email address will not be published. Required fields are marked *