Verify Party Member
Header
Header
ਤਾਜਾ ਖਬਰਾਂ

ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਮਨਾਉਣ ਲਈ ਮੋਦੀ ਹਕੂਮਤ ਵਲੋਂ ਸਿੱਖਾਂ ਦੇ ਜੱਥੇ ਨੂੰ ਪ੍ਰਵਾਨਗੀ ਨਾ ਦੇਣਾ ਧਾਰਮਿਕ ਅਜ਼ਾਦੀ ਦੇ ਕੌਮਾਂਤਰੀ ਨਿਯਮਾਂ ਦੀ ਘੌਰ ਉਲੰਘਣਾ :— ਮਾਨ

ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਮਨਾਉਣ ਲਈ ਮੋਦੀ ਹਕੂਮਤ ਵਲੋਂ ਸਿੱਖਾਂ ਦੇ ਜੱਥੇ ਨੂੰ ਪ੍ਰਵਾਨਗੀ ਨਾ ਦੇਣਾ ਧਾਰਮਿਕ ਅਜ਼ਾਦੀ ਦੇ ਕੌਮਾਂਤਰੀ ਨਿਯਮਾਂ ਦੀ ਘੌਰ ਉਲੰਘਣਾ :— ਮਾਨ

ਫਤਿਹਗੜ੍ਹ ਸਾਹਿਬ, 18 ਫਰਵਰੀ ( )ਮੋਦੀ ਦੀ ਮੁਤੱਸਵੀ ਹਕੂਮਤ ਵਲੋਂ ਆਪਣੀ ਕੱਟੜਵਾਦੀ ਸੋਚ ਤੇ ਅਮਲਾਂ ਦੇ ਅਧੀਨ ਪਹਿਲੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਉਤੇ ਜ਼ਬਰੀ ਰੋਕ ਲਗਾ ਕੇ ਸਿੱਖਾਂ ਨੂੰ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਵਿਚ ਰੁਕਾਵਟ ਖੜੀ ਕੀਤੀ ਗਈ। ਜਦੋਂ ਕਿ ਪਾਕਿਸਤਾਨ ਹਕੂਮਤ ਨੇ ਦੂਸਰੀ ਵਾਰ ਇਸ ਯਾਤਰਾ ਨੂੰ ਹਰੀ ਝੰਡੀ ਦਿੱਤੀ ਹੈ। ਹੁਣ ਜਦੋਂ ਸਿੱਖ ਕੌਮ ਸਾਕਾ ਨਨਕਾਣਾ ਸਾਹਿਬ ਦੀ ਆਪਣੀ 100ਵੀਂ ਵਰ੍ਹੇ ਗੰਢ ਮਨਾਉਣ ਜਾ ਰਹੀ ਹੈ ਅਤੇ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਨੇ 1000 ਯਾਤਰੂਆਂ ਨੂੰ ਪਾਕਿਸਤਾਨ ਆਉਣ ਦੇ ਸ਼ਤਾਬਦੀ ਸਮਾਰੋਹ ਵਿਚ ਸ਼ਮੂਲੀਅਤ ਕਰਨ ਲਈ ਵੀਜ਼ੇ ਪ੍ਰਦਾਨ ਕੀਤੇ ਹਨ ਤਾਂ ਫਿਰ ਮੋਦੀ ਹਕੂਮਤ ਵਲੋਂ ਫਿਰਕੂ ਸੋਚ ਅਧੀਨ ਇਸ ਜਾਣ ਵਾਲੇ ਜੱਥੇ ਉਤੇ ਰੋਕ ਲਗਾ ਕੇ ਸਿੱਧੇ ਤੋਰ ਤੇ ਯੂ.ਐਸ. ਕਮਿਸ਼ਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਅਤੇ ਯੂ.ਐਨ. ਕਮਿਸ਼ਨ ਫਾਰ ਹਿਊਮਨ ਰਾਈਟਸ ਦੇ ਕੌਮਾਂਤਰੀ ਨਿਯਮਾਂ ਅਤੇ ਅਸੂਲਾਂ ਨੂੰ ਕੁਚਲਣ ਵਾਲੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪੰਹੁਚਾਉਣ ਵਾਲੀ ਕਾਰਵਾਈ ਕਰਕੇ ਧਾਰਮਿਕ ਅਜ਼ਾਦੀ ਉਤੇ ਵੱਡਾ ਹੱਲ ਬੋਲਿਆ ਹੈ। ਜੋ ਸਿੱਖ ਕੌਮ ਲਈ ਅਸਿਹ ਹੈ। ਅਸੀਂ ਇਸ ਸਬੰਧੀ ਯੂਨਾਇਟਿਡ ਨੇਸ਼ਨ ਅਤੇ ਯੂ.ਐਸ. ਕਮਿਸ਼ਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ, ਏਸ਼ੀਆ ਵਾਚ ਹਿਊਮਨ ਰਾਈਟਸ ਅਤੇ ਯੂਨੀਵਰਸਲ ਡੈਕਲਾਰੇਸ਼ਨ ਆਫ਼ ਹਿਊਮਨ ਰਾਈਟਸ ਦੇ ਆਰਾਟੀਕਲ 18 ਦੀ ਕੀਤੀ ਜਾ ਰਹੀ ਉਲੰਘਣਾ ਸਬੰਧੀ ਕੌਂਮਾਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਜੱਥੇਬੰਦੀਆਂ ਨੂੰ ਲਿਖਤੀ ਰੂਪ ਵਿਚ ਸੰਪਰਕ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਅਤੇ ਇਸ ਧਾਰਮਿਕ ਹਮਲੇ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ।

ਇਹ ਵਿਚਾਰ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਕੌਮ ਵਲੋਂ ਆਪਣੀ ਦੋਵੇਂ ਸਮੇਂ ਦੀ ਅਰਦਾਸ ਵਿਚ ਜੋ “ਖੁੱਲੇ ਦਰਸ਼ਨ ਦੀਦਾਰੇ” ਦੀ ਅਰਜੋਈ ਕੀਤੀ ਜਾਂਦੀ ਹੈ ਅਤੇ ਜੋ ਉਨਾਂ ਦਾ ਵਿਧਾਨਕ ਅਤੇ ਧਾਰਮਿਕ ਹੱਕ ਹੈ, ਕਿ ਉਹ ਆਪਣੇ ਗੁਰੂਧਾਮਾਂ ਦੇ ਅਜ਼ਾਦੀ ਨਾਲ ਦਰਸ਼ਨ ਕਰ ਸਕਦੇ ਹਨ, ਉਤੇ ਲਗਾਈ ਗਈ ਰੋਕ ਨੂੰ ਅਤਿ ਨਿੰਦਣਯੋਗ ਅਤੇ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਵਿਚ ਮੰਦਭਾਵਨਾ ਅਧੀਨ ਦਖ਼ਲ ਦੇਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਇਹ ਵੀ ਵੱਡੇ ਦੁੱਖ ਵਾਲੀ ਗੱਲ ਹੈ ਕਿ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਜੋ ਏਸ਼ੀਆ ਦੀ ਸਭ ਤੋਂ ਪਹਿਲੀ ਪਾਰਲੀਮੈਂਟ ਹੈ, ਜੋ 1925 ਵਿਚ ਹੌਂਦ ਵਿਚ ਆਈ ਸੀ, ਉਸਦੇ ਪ੍ਰਧਾਨ ਅਤੇ ਐਗਜੈਕਟਿਵ ਕਮੇਟੀ ਜਿਨਾਂ ਦੀ ਅਜਿਹੇ ਮਸਲਿਆਂ ਨੂੰ ਦ੍ਰਿੜਤਾ ਅਤੇ ਸੰਜੀਦਗੀ ਨਾਲ ਹੱਲ ਕਰਨ ਦੀ ਜੁੰਮੇਵਾਰੀ ਬਣਦੀ ਹੈ, ਉਸ ਵਲੋਂ ਕੁੰਭਕਰਨੀ ਨੀਂਦ ਸੁੱਤੇ ਰਹਿਣਾ ਹੋਰ ਵੀ ਅਫ਼ਸੋਸਨਾਕ ਹੈ। ਕਿਉਂਕਿ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਬੀਤੇ 5 ਸਾਲਾਂ ਤੋਂ ਜਨਰਲ ਚੋਣਾਂ ਹੀ ਨਹੀਂ ਕਰਵਾਈਆਂ ਜਾ ਰਹੀਆਂ ਅਤੇ ਮੌਜੂਦਾ ਹਾਊਸ ਨੂੰ ਸਿੱਖ ਕੌਮ ਦਾ ਕੋਈ ਫਤਬਾ ਨਹੀਂ, ਇਸ ਲਈ ਬੋਗਸ ਐਸ.ਜੀ.ਪੀ.ਸੀ. ਆਪਣੀ ਇਖ਼ਲਾਕੀ ਅਤੇ ਕੌਮੀ ਤਾਕਤ ਖੁਦ ਹੀ ਗਵਾ ਚੁੱਕੀ ਹੈ। ਜਿਸ ਵਲੋਂ ਨਨਕਾਣਾ ਸਾਹਿਬ ਸ਼ਤਾਬਦੀ ਸਬੰਧੀ ਜਾਣ ਵਾਲੇ ਸਿੱਖ ਕੌਮ ਦੇ ਜੱਥੇ ਦੇ ਲਈ ਵਜੀਰੇਆਜ਼ਮ ਹਿੰਦ ਸ਼੍ਰੀ ਮੋਦੀ ਨਾਲ ਇਨਾਂ ਵਲੋਂ ਸੰਪਰਕ ਹੀ ਨਹੀਂ ਕੀਤਾ ਗਿਆ, ਜੋ ਕਿ ਇਨਾਂ ਦੀ ਜੁੰਮੇਵਾਰੀ ਬਣਦੀ ਸੀ। ਦੂਸਰਾ ਐਸ.ਜੀ.ਪੀ.ਸੀ. ਦੇ ਅਧੀਨ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਬੀਤੇ ਸਮੇਂ ਵਿਚ ਹੋਈ ਸਾਜ਼ਸ਼ੀ ਗੁੰਮਸੁ਼ਦਗੀ ਅਤੇ ਬੇਅਦਬੀ ਲਈ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਐਗਜੈਕਟਿਵ ਸਿੱਧੇ ਤੋਰ ਤੇ ਜੁੰਮੇਵਾਰ ਹੈ। ਜੋ ਸਿੱਖ ਕੌਮ ਦੀ ਦੋਸ਼ੀ ਹੈ। ਅਜਿਹੇ ਪ੍ਰਧਾਨਾਂ ਅਤੇ ਮੈਂਬਰਾਂ ਨੂੰ ਕੋਈ ਇਖ਼ਲਾਕੀ ਹੱਕ ਨਹੀਂ ਰਹਿ ਜਾਂਦਾ ਕਿ ਉਹ ਜ਼ਬਰੀ ਸਿੱਖ ਕੋਮ ਦੀ ਪ੍ਰਤੀਨਿਧਤਾ ਕਰਨ ਅਤੇ ਹੁਕਮਰਾਨਾਂ ਨਾਲ ਸਾਂਝ ਰੱਖ ਕੇ ਸਿੱਖ ਕੋਮ ਨੂੰ ਧੋਖਾ ਦਿੰਦੇ ਰਹਿਣ।
ਉਨਾਂ ਕਿਹਾ ਕਿ ਪਾਕਿਸਤਾਨ ਇਸਲਾਮੀ ਮੁਲਕ ਦੇ ਸਭ ਸਿਆਸਤਦਾਨ, ਅਧਿਕਾਰੀ ਪੰਜਾਬੀ ਬੋਲੀ ਭਾਸ਼ਾ ਨਾਲ ਪਿਆਰ ਵੀ ਕਰਦੇ ਹਨ ਅਤੇ ਅਮਲੀ ਰੂਪ ਵਿਚ ਪੰਜਾਬੀ ਬੋਲਦੇ ਹਨ। ਕਸ਼ਮੀਰ ਜਿਸ ਨੂੰ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਫੌਜਾਂ ਨੇ 1819 ਵਿਚ ਫਤਿਹ ਕਰਕੇ ਖਾਲਸਾ ਰਾਜ ਦਰਬਾਰ ਦਾ ਹਿੱਸਾ ਬਣਾਇਆ ਸੀ ਅਤੇ ਜੋ ਪੰਜਾਬੀ ਬੋਲਣ ਵਾਲਾ ਇਲਾਕਾ ਹੈ, ਉਸ ਵਿਚ ਪੰਜਾਬੀ ਬੋਲੀ ਨੂੰ ਕੋਈ ਮਾਣ—ਸਨਮਾਨ ਨਾ ਦੇਣਾ ਅਤੇ ਉਥੇ ਪੰਜਾਬੀ ਨੂੰ ਲਾਗੂ ਨਾ ਕਰਨਾ, ਹੁਕਮਰਾਨਾਂ ਵਲੋਂ ਜਮਹੂਰੀਅਤ ਕਦਰਾਂ—ਕੀਮਤਾਂ ਦਾ ਘਾਣ ਕਰਨ ਦੇ ਅਮਲ ਹਨ। ਉਨਾਂ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਧਾਰਮਿਕ ਮਿਸ਼ਨ ਵਿਚ ਅਤੇ ਸ਼੍ਰੀ ਨਨਕਾਣਾ ਸਾਹਿਬ ਦੇ ਸਾਕੇ ਦੀ ਸ਼ਤਾਬਦੀ ਮਨਾਉਣ ਸਮੇਂ ਹੁਕਮਰਾਨਾਂ ਵਲੋਂ ਮੰਦਭਾਵਨਾ ਅਧੀਨ ਆਨੇ—ਬਹਾਨੇ ਖੜੀਆਂ ਕੀਤੀਆਂ ਜਾ ਰਹੀਆਂ ਰੁਕਾਵਟਾਂ ਨੂੰ ਸਿੱਖ ਕੌਮ ਕਤਈ ਸਹਿਣ ਨਹੀਂ ਕਰੇਗੀ, ਕਿਉਂਕਿ ਸਾਨੂੰ ਆਪਣੇ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਅਤੇ ਉਨਾਂ ਸਥਾਨਾਂ ਦੀਆਂ ਯਾਤਰਾਵਾਂ ਕਰਨ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ, ਕਿਉਂਕਿ ਇਸ ਇਜ਼ਾਜਤ ਹਿੰਦ ਦੇ ਵਿਧਾਨ ਦੇ ਨਾਲ ਨਾਲ ਇੰਟਰਨੈਸ਼ਨਲ ਕਮਿਸ਼ਨ ਫਾਰ ਹਿਊਮਨ ਰਾਈਟਸ, ਯੂਨੀਵਰਸਲ ਡੈਕਲਾਰੇਸ਼ਨ ਆਫ਼ ਹਿਊਮਨ ਰਾਈਟਸ ਦੇ ਆਰਟੀਕਲ 18 ਅਤੇ ਯੂ.ਐਨ. ਨਾਲ ਸਬੰਧਤ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਨਿਯਮ ਸਾਨੂੰ ਇਸਦੀ ਕਾਨੁੰਨੀ ਅਤੇ ਇਖ਼ਲਾਕੀ ਪ੍ਰਵਾਨਗੀ ਦਿੰਦੇ ਹਨ। ਇਸ ਲਈ ਮੌਜੂਦਾ ਮੋਦੀ ਹਕੂਮਤ ਦੇ ਵਿਰੁੱਧ ਜਦੋਂ ਸਮੁੱਚੇ ਮੁਲਕ ਦੇ ਕਿਸਾਨ—ਮਜਦੂਰ ਹੋ ਰਹੀਆਂ ਜਿਆਦਤੀਆਂ ਲਈ ਸੰਘਰਸ਼ ਕਰ ਰਹੇ ਹਨ ਅਤੇ ਦਿੱਲੀ ਵਿਖੇ ਲੱਖਾਂ ਦੀ ਗਿਣਤੀ ਵਿਚ ਰੋਸ ਉਤੇ ਬੈਠੇ ਹਨ, ਉਸ ਸਮੇਂ ਮੋਦੀ ਹਕੂਮਤ ਵਲੋਂ ਸਿੱਖ ਕੋਮ ਦੀ ਧਾਰਮਿਕ ਅਜਾਦੀ ਵਿਚ ਦਖ਼ਲ ਦੇ ਕੇ ਅਜਿਹੀਆਂ ਵੱਡੀਆਂ ਯਾਤਰਾਵਾਂ ਨੂੰ ਰੋਕਣ ਦੇ ਅਮਲਾਂ ਦੇ ਨਤੀਜ਼ੇ ਪਹਿਲੇ ਨਾਲੋਂ ਵੀ ਵਿਸਫੋਟਕ ਹੋਣਗੇ। ਜਿਸ ਨਾਲ ਇੱਥੋਂ ਦੇ ਹਾਲਾਤਾਂ ਨੂੰ ਅਮਨਮਈ ਅਤੇ ਜਮਹੂਰੀਅਤਮਈ ਰੱਖਣ ਵਿਚ ਹੋਰ ਵੀ ਵੱਡੀ ਮੁਸ਼ਕਿਲ ਪੈਦਾ ਹੋ ਸਕਦੀ ਹੈ। ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਸ਼੍ਰੀ ਨਨਕਾਣਾ ਸਾਹਿਬ ਸ਼ਤਾਬਦੀ ਲਈ ਪਾਕਿਸਤਾਨ ਹਕੂਮਤ ਵਲੋਂ ਜੋ 1000 ਸਿੱਖਾਂ ਨੂੰ ਵੀਜ਼ੇ ਦੀ ਪ੍ਰਵਾਨਗੀ ਦਿੱਤੀ ਗਈ ਹੈ, ਉਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਆਪਣੇ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਭੇਜਣ ਦਾ ਜਿਥੇ ਪ੍ਰਬੰਧ ਕਰਨ ਉਥੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਜੋ ਜ਼ਬਰੀ ਰੋਕਿਆ ਗਿਆ ਹੈ, ਉਹ ਵੀ ਖੁੱਲ ਦਿਲੀ ਨਾਲ ਖੋਲ੍ਹ ਕੇ ਸਿੱਖ ਕੋਮ ਵਿਚ ਹੁਕਮਰਾਨਾਂ ਵਿਰੁੱਧ ਪੈਦਾ ਹੋ ਰਹੇ ਵੱਡੇ ਰੋਹ ਨੂੰ ਸ਼ਾਂਤ ਕਰਨ। ਸ੍ਰ. ਮਾਨ ਨੇ ਇਹ ਉਮੀਦ ਪ੍ਰਗਟ ਕੀਤੀ ਕਿ ਹੁਕਮਰਾਨ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਹ ਦੋਵੇਂ ਯਾਤਰਾਵਾਂ ਨੂੰ ਤੁਰੰਤ ਖੋਲਣ ਅਤੇ ਸਿੱਖ ਕੌਮ ਨੂੰ ਪਾਕਿਸਤਾਨ ਦੀ ਆਪਣੇ ਗੁਰੂਆਂ ਦੀ ਧਰਤੀ ਤੇ ਨਤਮਸਤਕ ਹੋਣ ਦੀ ਪੂਰਨ ਅਜਾਦੀ ਪ੍ਰਦਾਨ ਕਰਨਗੇ।

ਜਦੋਂ ਸਮੁੱਚੇ ਕੌਮਾਂਤਰੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰਕੇ ਸਾਡੇ ਹੱਕਾਂ ਉਤੇ ਡਾਕਾ ਮਾਰ ਰਹੀ ਹੈ


About The Author

Related posts

Leave a Reply

Your email address will not be published. Required fields are marked *