Select your Top Menu from wp menus
Header
Header
ਤਾਜਾ ਖਬਰਾਂ

ਸਾਈਪ੍ਰਸ ਮੁਲਕ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਯੂਨਿਟ ਦਾ ਕੀਤਾ ਐਲਾਨ : ਮਾਨ

ਸਾਈਪ੍ਰਸ ਮੁਲਕ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਯੂਨਿਟ ਦਾ ਕੀਤਾ ਐਲਾਨ : ਮਾਨ

ਫ਼ਤਹਿਗੜ੍ਹ ਸਾਹਿਬ, 9 ਸਤੰਬਰ ( ) “ਲਗਭਗ ਡੇਢ ਦਹਾਕੇ ਤੋਂ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖ ਕੌਮ ਦੀ ਵਾਹਿਦ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿੱਖ ਕੌਮ ਦੀ ਆਜ਼ਾਦੀ (ਖ਼ਾਲਿਸਤਾਨ) ਦੀ ਪ੍ਰਾਪਤੀ ਲਈ ਜੱਦੋਂ-ਜ਼ਹਿਦ ਕਰ ਰਹੀ ਪਾਰਟੀ ਦੀਆਂ ਸਖਾਵਾਂ ਦੁਨੀਆਂ ਭਰ ਦੇ 22 ਮੁਲਕਾਂ ਵਿਚ ਸਥਾਪਿਤ ਹੋ ਚੁੱਕੀਆਂ ਹਨ । ਇਨ੍ਹਾਂ ਮੁਲਕਾਂ ਵਿਚ ਆਪਣੀ ਰੋਜੀ-ਰੋਟੀ ਲਈ ਪਹੁੰਚੇ ਸਿੱਖਾਂ ਨੇ ਕੌਮੀ ਆਜ਼ਾਦੀ ਨੂੰ ਵੀ ਆਪਣੇ ਹਿਰਦੇ ਵਿਚ ਵਸਾਕੇ ਰੱਖਿਆ ਹੋਇਆ ਹੈ । ਇਸ ਗੱਲ ਵਿਚ ਹੋਰ ਵਾਧਾ ਉਸ ਵੇਲ੍ਹੇ ਹੋਇਆ ਜਦੋਂ ਸਾਈਪ੍ਰਸ ਵਿਖੇ ਸਿੱਖ ਨੌਜ਼ਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਚੱਲਣ ਦਾ ਪ੍ਰਣ ਕਰਦਿਆ, ਉਥੇ ਪਾਰਟੀ ਦੀ ਇਕਾਈ ਸਥਾਪਿਤ ਕਰ ਲਈ ਹੈ । ਜਿਸਦਾ ਪ੍ਰਧਾਨ ਰਵਿੰਦਰ ਸਿੰਘ ਅੱਬੂਸੈਦੀਆ (ਲੀਮਾਸੋਲ), ਸੀਨੀਅਰ ਮੀਤ ਪ੍ਰਧਾਨ ਲਵਪ੍ਰੀਤ ਸਿੰਘ ਬੁੱਟਰ (ਨਿਕੋਸੀਆ), ਮੀਤ ਪ੍ਰਧਾਨ ਬਲਜਿੰਦਰਪਾਲ ਸਿੰਘ (ਲਾਰੰਕਾ), ਮੀਤ ਪ੍ਰਧਾਨ ਪਰਮਦੀਪ ਸਿੰਘ (ਲਾਰੰਕਾ), ਜਰਨਲ ਸਕੱਤਰ ਭੁਪਿੰਦਰ ਸਿੰਘ (ਲਾਰੰਕਾ), ਖਜ਼ਾਨਚੀ ਮਨਦੀਪ ਸਿੰਘ (ਨਿਕੋਸੀਆ), ਸੈਕਟਰੀ ਹਰਿੰਦਰਪਾਲ ਸਿੰਘ, ਪ੍ਰੈਸ ਸਕੱਤਰ ਸ੍ਰੀ ਸਾਹਿਲ (ਲੀਮਾਸੋਲ) ਨੂੰ ਨਿਯੁਕਤ ਕੀਤਾ ਗਿਆ ਹੈ । ਇਨ੍ਹਾਂ ਨੌਜ਼ਵਾਨਾਂ ਨੂੰ ਲਾਮਬੰਦ ਕਰਨ ਲਈ ਫਿਰੋਜ਼ਪੁਰ ਜਿ਼ਲ੍ਹੇ ਦੇ ਪ੍ਰਧਾਨ ਸ. ਗੁਰਚਰਨ ਸਿੰਘ ਭੁੱਲਰ ਨੇ ਅਹਿਮ ਰੋਲ ਨਿਭਾਇਆ ਹੈ ।”

ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਨ੍ਹਾਂ ਨੌਜ਼ਵਾਨਾਂ ਨੂੰ ਕੌਮੀ ਆਜ਼ਾਦੀ ਲਈ ਸਾਈਪ੍ਰਸ ਵਿਖੇ ਪਾਰਲੀਮੈਂਟ, ਅਸੈਬਲੀਆਂ ਅਤੇ ਦੂਤਘਰਾਂ ਤੱਕ ਸਿੱਖ ਕੌਮ ਦੀਆਂ ਸਮੱਸਿਆਵਾਂ ਅਤੇ ਕੌਮੀ ਮਸਲਿਆਂ ਨੂੰ ਉਠਾਕੇ ਇੰਟਰਨੈਸ਼ਨਲ ਪੱਧਰ ਤੇ ਕੌਮੀ ਆਵਾਜ਼ ਨੂੰ ਬੁਲੰਦ ਕਰਨ ਲਈ ਹਦਾਇਤ ਜਾਰੀ ਕਰਦਿਆ ਕਿਹਾ ਕਿ ਪਾਰਟੀ ਇਨ੍ਹਾਂ ਨੌਜ਼ਵਾਨਾਂ ਵੱਲੋਂ ਕੀਤੇ ਉਦਮਾਂ ਦੀ ਸਲਾਘਾ ਕਰਦੀ ਹੈ ।

About The Author

Related posts

Leave a Reply

Your email address will not be published. Required fields are marked *