Select your Top Menu from wp menus
Header
Header
ਤਾਜਾ ਖਬਰਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਜ਼ਲ੍ਹਿਆਵਾਲੇ ਬਾਗ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨਾ ਸਹੀ, ਪਰ ਇਥੇ ਹਾਜ਼ਰ ਹੋਣ ਵਾਲੀਆ ਸਾਰੀਆ ਸਖਸ਼ੀਅਤਾਂ 6 ਜੂਨ ਨੂੰ ਵੀ ਪਹੁੰਚਣ ਦੀ ਜਿ਼ੰਮੇਵਾਰੀ ਨੂੰ ਸਮਝਣ : ਮਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਜ਼ਲ੍ਹਿਆਵਾਲੇ ਬਾਗ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨਾ ਸਹੀ, ਪਰ ਇਥੇ ਹਾਜ਼ਰ ਹੋਣ ਵਾਲੀਆ ਸਾਰੀਆ ਸਖਸ਼ੀਅਤਾਂ 6 ਜੂਨ ਨੂੰ ਵੀ ਪਹੁੰਚਣ ਦੀ ਜਿ਼ੰਮੇਵਾਰੀ ਨੂੰ ਸਮਝਣ : ਮਾਨ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ ( ) “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ੍ਹ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੰਗਤ ਦੇ ਰੂਪ ਵਿਚ ਇਕੱਤਰ ਹੋ ਕੇ ਜ਼ਲ੍ਹਿਆਵਾਲੇ ਬਾਗ ਦੇ ਦੁਖਾਂਤ ਦੇ ਸ਼ਹੀਦਾਂ ਨੂੰ ਜੋ ਸਰਧਾ ਦੇ ਫੁੱਲ ਭੇਟ ਕੀਤੇ ਗਏ ਹਨ, ਉਹ ਸਹੀ ਕਦਮ ਹੈ । ਪਰ ਇਸ ਸਮਾਗਮ ਵਿਚ ਪਹੁੰਚੀਆ ਖ਼ਾਲਸਾ ਪੰਥ ਦੀਆਂ ਸਖਸ਼ੀਅਤਾਂ ਅਤੇ ਹੋਰ ਸਖਸ਼ੀਅਤਾਂ 6 ਜੂਨ ਦੇ ਸਿੱਖ ਕੌਮ ਦੇ ਘੱਲੂਘਾਰੇ ਦਿਹਾੜੇ ਦੀ ਅਰਦਾਸ ਵਿਚ ਵੀ ਜੇਕਰ ਆਪਣਾ ਇਖਲਾਕੀ ਤੇ ਸਮਾਜਿਕ ਫਰਜ ਸਮਝਕੇ ਸਮੂਲੀਅਤ ਕਰਨ ਫਿਰ ਤਾਂ ਅਜਿਹੇ ਅਮਲ ਇਨਸਾਨੀਅਤ ਪੱਖੀ ਹੋਣਗੇ । ਜੇਕਰ ਸਿੱਖ ਕੌਮ ਦੇ ਇਸ ਵੱਡੇ ਦੁਖਾਂਤ ਨੂੰ ਨਜ਼ਰ ਅੰਦਾਜ ਕਰਨਗੇ ਫਿਰ ਉਹ ਆਪਣੀ ਆਤਮਾ ਦੇ ਨਾਲ-ਨਾਲ ਸਿੱਖ ਕੌਮ ਦੀ ਨਜ਼ਰ ਵਿਚ ਦੋਸ਼ੀ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਵਿਖੇ ਜ਼ਲ੍ਹਿਆਵਾਲੇ ਬਾਗ ਦੇ ਦੁਖਾਂਤ ਦੀ ਹੋਈ ਅਰਦਾਸ ਵਿਚ ਸਾਮਿਲ ਹੋਣ ਵਾਲੇ ਸਿੱਖ ਅਤੇ ਦੂਸਰੀਆ ਸਖਸ਼ੀਅਤਾਂ ਦੇ ਅਮਲ ਨੂੰ ਸਹੀ ਕਰਾਰ ਦਿੰਦੇ ਹੋਏ ਅਤੇ ਇਨ੍ਹਾਂ ਨੂੰ 6 ਜੂਨ ਦੇ ਘੱਲੂਘਾਰਾ ਦਿਹਾੜੇ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਰ ਸਾਲ ਹੋਣ ਵਾਲੀ ਅਰਦਾਸ ਵਿਚ ਵੀ ਉਸੇ ਤਰ੍ਹਾਂ ਸਾਮਿਲ ਹੋਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਗੋਬਿੰਦ ਸਿੰਘ ਲੋਗੋਵਾਲ ਪ੍ਰਧਾਨ ਐਸ.ਜੀ.ਪੀ.ਸੀ, ਗਿਆਨੀ ਹਰਪ੍ਰੀਤ ਸਿੰਘ, ਸ. ਤਰਲੋਚਨ ਸਿੰਘ ਸਾਬਕਾ ਐਮ.ਪੀ ਅਤੇ ਵਾਇਸ ਚੇਅਰਮੈਨ ਘੱਟ ਗਿਣਤੀ ਕੌਮੀ ਕਮਿਸ਼ਨ ਅਤੇ ਹੋਰ ਪਹੁੰਚੀਆ ਸਖਸੀਅਤਾਂ ਦਾ ਇਹ ਫਰਜ ਬਣਦਾ ਹੈ ਕਿ ਜਿਥੇ ਕਿਤੇ ਵੀ ਇਨਸਾਨੀਅਤ ਦਾ ਕਤਲੇਆਮ ਹੋਵੇ ਜਾਂ ਕੋਈ ਜ਼ਬਰ-ਜੁਲਮ ਹੋਵੇ ਤਾਂ ਹਰ ਤਰ੍ਹਾਂ ਦੇ ਭੇਦਭਾਵ ਤੋਂ ਉਪਰ ਉੱਠਕੇ ਅਜਿਹੇ ਸਮਿਆ ਤੇ ਚੰਗੀਆਂ ਸਖਸੀਅਤਾਂ ਦਾ ਪਹੁੰਚਣਾ ਪਹਿਲਾ ਫਰਜ ਬਣ ਜਾਂਦਾ ਹੈ । ਜਿਨ੍ਹਾਂ ਨੇ ਇਹ ਜ਼ਲ੍ਹਿਆਵਾਲੇ ਬਾਗ ਦੀ ਅਰਦਾਸ ਕੀਤੀ ਹੈ, ਉਹ ਚੰਗਾਂ ਕਦਮ ਹੈ, ਪਰ ਇਹ ਸਿੱਖ ਕੌਮ ਦੇ ਦੁਖਾਂਤ ਦੀ ਨਾਜੁਕਤਾ ਨੂੰ ਸਮਝਦੇ ਅਤੇ ਮਹਿਸੂਸ ਕਰਦੇ ਹੋਏ ਵੀ 6 ਜੂਨ ਦੇ ਦਿਹਾੜੇ ਤੇ ਵੀ ਜੇਕਰ ਪਹੁੰਚਣ ਤਾਂ ਇਹ ਬਰਾਬਰਤਾ ਤੇ ਇਨਸਾਨੀਅਤ ਦੀ ਇਕ ਚੰਗੀ ਮਿਸਾਲ ਪੈਦਾ ਹੋਵੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਦਿਹਾੜੇ ਤੇ ਸਭ ਆਗੂ ਪਹੁੰਚਕੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਸਕੂਨ ਦਿੰਦੇ ਹੋਏ ਅਰਦਾਸ ਵਿਚ ਸਾਮਿਲ ਹੋਇਆ ਕਰਨਗੇ।

Webmaster

Lakhvir Singh

Shiromani Akali Dal (Amritsar)  

9781222567  

About The Author

Related posts

Leave a Reply

Your email address will not be published. Required fields are marked *