Select your Top Menu from wp menus
Header
Header

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਰਾਜਸਥਾਂਨ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰ ਰਿਹਾ ਹੈ : ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਰਾਜਸਥਾਂਨ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰ ਰਿਹਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 13 ਨਵੰਬਰ ( ) “ਦਸੰਬਰ ਦੇ ਪਹਿਲੇ ਹਫ਼ਤੇ ਵਿਚ ਜੋ ਰਾਜਸਥਾਂਨ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆ ਹਨ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰੀ ਮਜ਼ਬੂਤੀ ਅਤੇ ਦ੍ਰਿੜਤਾ ਨਾਲ ਇਨ੍ਹਾਂ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰ ਰਿਹਾ ਹੈ । ਕਿਉਂਕਿ ਇਹ ਰਾਜਸਥਾਂਨ ਦਾ ਇਲਾਕਾ ਸਿੱਖ ਵਸੋਂ ਵਾਲੇ ਪੁਰਾਤਨ ਸਿੱਖ ਬਾਦਸ਼ਾਹੀ ਦੀਆਂ ਹੱਦਾਂ ਅੰਦਰ ਆਉਦਾ ਹੈ ਅਤੇ ਪੰਜਾਬੀ ਬੋਲਦਾ ਇਲਾਕਾ ਹੈ । ਇਸ ਲਈ ਪਾਰਟੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਇਨ੍ਹਾਂ ਚੋਣਾਂ ਵਿਚ ਸਮੂਲੀਅਤ ਕੀਤੀ ਜਾਵੇ ਅਤੇ ਅਸੀਂ ਪਹਿਲੀ ਸੂਚੀ ਵਿਚ 4 ਅਸੈਬਲੀ ਹਲਕਿਆ ਸੰਘਰਿਆ ਜਰਨਲ ਹਲਕਾ ਤੋਂ ਸ. ਬਲਜਿੰਦਰ ਸਿੰਘ ਜੰਡਵਾਲਾ, ਰਾਇ ਸਿੰਘ ਨਗਰ ਰਿਜਰਵ ਹਲਕਾ ਤੋਂ ਸ. ਸੋਨਾ ਸਿੰਘ 34ਪੀ.ਐਸ, ਗੰਗਾਨਗਰ ਜਰਨਲ ਹਲਕੇ ਤੋਂ ਸ. ਅਮਰਜੀਤ ਸਿੰਘ ਅਰਨੇਜਾ ਅਤੇ ਸਾਦੁਲ ਸ਼ਹਿਰ ਜਰਨਲ ਹਲਕੇ ਤੋਂ ਸ. ਨਿਰੰਜਣ ਸਿੰਘ ਭੁਪਾਲ ਤਖ਼ਤ ਹਜ਼ਾਰਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਉਮੀਦਵਾਰ ਹੋਣਗੇ । ਇਨ੍ਹਾਂ ਹਲਕਿਆ ਵਿਚ ਵੱਸਣ ਵਾਲੇ ਬਸਿੰਦਿਆ ਤੇ ਸਿੱਖਾਂ ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿੱਖ ਕੌਮ ਦੀ ਆਜ਼ਾਦੀ ਦੀ ਅਤੇ ਬਰਾਬਰਤਾ ਵਾਲੀ ਸੋਚ ਨੂੰ ਸਮੁੱਚੀ ਦੁਨੀਆਂ ਵਿਚ ਪ੍ਰਚਾਰਨ ਅਤੇ ਸਰਬੱਤ ਦੇ ਭਲੇ ਦੇ ਸੋਚ ਉਤੇ ਅਮਲ ਕਰਨ ਦੀ ਬਦੌਲਤ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਤਨੋ-ਮਨੋ-ਧਨੋ ਸਹਿਯੋਗ ਕਰਕੇ ਫ਼ਤਹਿ ਬਖਸਣ ਤਾਂ ਕਿ ਸਿੱਖ ਕੌਮ ਦੀ ਸਭ ਪਾਸੇ ਚੜ੍ਹਦੀ ਕਲਾਂ ਹੋ ਸਕੇ ਅਤੇ ਸਿੱਖ ਕੌਮ ਦੀਆਂ ਚੰਗੀਆ ਮਨੁੱਖਤਾ ਪੱਖੀ ਨੀਤੀਆ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ।”

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *