Verify Party Member
Header
Header
ਤਾਜਾ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 26 ਦਸੰਬਰ ਨੂੰ ਮੀਰੀ-ਪੀਰੀ ਸ਼ਹੀਦੀ ਇਕੱਠ ਹਰ ਕੀਮਤ ਤੇ ਹੋਵੇਗਾ, ਸਮੁੱਚੀ ਸਿੱਖ ਕੌਮ ਨੂੰ ਇਸ ਮੌਕੇ ਤੇ ਪਹੁੰਚਣ ਦੀ ਅਪੀਲ : ਬਡਲਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 26 ਦਸੰਬਰ ਨੂੰ ਮੀਰੀ-ਪੀਰੀ ਸ਼ਹੀਦੀ ਇਕੱਠ ਹਰ ਕੀਮਤ ਤੇ ਹੋਵੇਗਾ, ਸਮੁੱਚੀ ਸਿੱਖ ਕੌਮ ਨੂੰ ਇਸ ਮੌਕੇ ਤੇ ਪਹੁੰਚਣ ਦੀ ਅਪੀਲ : ਬਡਲਾ

ਫ਼ਤਹਿਗੜ੍ਹ ਸਾਹਿਬ, 23 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਕੌਮੀ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਮੁੱਖ ਰੱਖਕੇ ਲੰਮੇਂ ਸਮੇਂ ਤੋਂ ਪੂਰੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਜਿਥੇ ਸੰਘਰਸ਼ ਕਰਦੀ ਆ ਰਹੀ ਹੈ, ਉਥੇ ਆਪਣੇ ਧਾਰਮਿਕ ਅਕੀਦੇ ਉਤੇ ਵਿਸ਼ਵਾਸ ਰੱਖਦੇ ਹੋਏ ਆਪਣੀਆਂ ਧਾਰਮਿਕ ਤੇ ਸਮਾਜਿਕ ਜਿੰਮੇਵਾਰੀਆਂ ਵੀ ਬਿਨ੍ਹਾਂ ਕਿਸੇ ਡਰ-ਭੈ ਤੋਂ ਆਪਣੇ ਕੌਮੀ ਫਰਜ ਸਮਝਕੇ ਪੂਰਨ ਕਰਦੀ ਆ ਰਹੀ ਹੈ । ਜੋ ਕੁਝ ਪੰਥ ਵਿਰੋਧੀ ਤਾਕਤਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਮੀਰੀ-ਪੀਰੀ ਦੀ ਸ਼ਹੀਦੀ ਇਕੱਠ ਨੂੰ ਰੱਦ ਕਰਨ ਬਾਰੇ ਅਖ਼ਬਾਰਾਂ ਤੇ ਮੀਡੀਏ ਵਿਚ ਬਿਆਨ ਦਿੱਤੇ ਗਏ ਹਨ, ਉਹ ਬਿਲਕੁਲ ਗੁੰਮਰਾਹਕੁੰਨ ਹਨ । ਕਿਉਂਕਿ ਜਿਨ੍ਹਾਂ ਕਾਂਗਰਸ, ਬੀਜੇਪੀ, ਬਾਦਲ ਦਲ, ਆਮ ਆਦਮੀ ਪਾਰਟੀ ਨੇ ਸਿੱਖ ਕੌਮ ਉਤੇ ਜ਼ਬਰ-ਜੁਲਮ ਕੀਤੇ ਹਨ ਅਤੇ ਜੋ ਸਾਡੇ ਕੌਮੀ ਜਰਨੈਲਾਂ ਨੂੰ ਭਸਮਾਸੂਰ ਦਾ ਨਾਮ ਦੇ ਕੇ ਬਦਨਾਮ ਕਰਨਾ ਲੋੜਦੇ ਹਨ ਅਤੇ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦੇ ਖਿਤਾਬ ਦੇ ਕੇ ਨਿਵਾਜਦੇ ਹਨ, ਇਹ ਤਾਂ ਸਭ ਸੁਰੂ ਤੋਂ ਹੀ ਸਿੱਖ ਕੌਮ ਵਿਰੋਧੀ ਸੰਗਠਨ ਤੇ ਜਮਾਤਾਂ ਹਨ । ਜੇਕਰ ਇਨ੍ਹਾਂ ਵੱਲੋਂ ਸਿੱਖਾਂ ਉਤੇ ਕੀਤੇ ਗਏ ਜ਼ਬਰ-ਜੁਲਮ ਦੀ ਬਦੌਲਤ ਸਿੱਖ ਕੌਮ ਇਨ੍ਹਾਂ ਨੂੰ ਪ੍ਰਵਾਨ ਹੀ ਨਹੀਂ ਕਰਦੀ ਅਤੇ ਸਿੱਖ ਕੌਮ ਇਨ੍ਹਾਂ ਨੂੰ ਆਪਣੇ ਕਾਤਲ ਸਮਝਦੀ ਹੈ । ਜੇਕਰ ਇਨ੍ਹਾਂ ਨੇ ਆਪਣੀਆਂ ਕਾਨਫਰੰਸਾਂ ਰੱਦ ਕਰ ਦਿੱਤੀਆ ਹਨ ਇਹ ਤਾਂ ਆਪਣੀ ਸਿੱਖ ਵਿਰੋਧੀ ਸੋਚ ਦੇ ਪਾਲੇ ਦੇ ਡਰ ਤੋਂ ਹੀ ਕੀਤੀਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਦੋਂ ਤੋਂ ਹੋਦ ਵਿਚ ਆਇਆ ਹੈ, ਉਸ ਵੱਲੋਂ ਉਸ ਸਮੇਂ ਤੋਂ ਹੀ ਪੰਥਕ ਅਤੇ ਕੌਮੀ ਸੋਚ ਉਤੇ ਦ੍ਰਿੜਤਾ ਤੇ ਇਮਾਨਦਾਰੀ ਨਾਲ ਪਹਿਰਾ ਦਿੱਤਾ ਜਾਂਦਾ ਆ ਰਿਹਾ ਹੈ । ਭਾਵੇ ਕਿ ਅਜਿਹਾ ਕਰਨ ਦੀ ਬਦੌਲਤ ਸਾਡੀ ਲੀਡਰਸਿ਼ਪ ਨੂੰ ਹੁਕਮਰਾਨਾਂ ਵੱਲੋਂ ਅੱਜ ਤੱਕ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਜਦੋਂ ਅਸੀਂ ਕੌਮ ਤੇ ਪੰਥ ਤੇ ਸਮਾਜ ਵਿਰੋਧੀ ਕਦੀ ਕੋਈ ਕਾਰਵਾਈ ਹੀ ਨਹੀਂ ਕੀਤੀ, ਆਪਣੇ ਕੌਮੀ ਫਰਜਾਂ ਨੂੰ ਪੂਰਨ ਕੀਤਾ ਹੈ, ਫਿਰ ਅਸੀਂ ਆਪਣੀ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਦਲੀਲ ਨਾਲ ਆਪਣੀ ਗੱਲ ਕਹਿਣ ਤੋ ਕਿਉਂ ਭੱਜੀਏ? ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੀ ਕੌਮੀ ਤੇ ਸਮਾਜਿਕ ਜਿੰਮੇਵਾਰੀ ਪੂਰੀ ਕਰਦੇ ਹੋਏ 26 ਦਸੰਬਰ ਨੂੰ ਜਿਥੇ ਆਪਣੇ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਜਾਣਗੇ, ਉਥੇ ਆਪਣੇ ਇਸ ਮੀਰੀ-ਪੀਰੀ ਦੇ ਸ਼ਹੀਦੀ ਇਕੱਠ ਵਿਚ ਕੌਮ ਦੀ ਅਤੇ ਪੰਥ ਦੀ ਨਿਡਰਤਾ ਨਾਲ ਹਰ ਮੁੱਦੇ ਤੇ ਗੱਲ ਵੀ ਕੀਤੀ ਜਾਵੇਗੀ ਅਤੇ ਅਗਲੀ ਕੌਮੀ ਰਣਨੀਤੀ ਵੀ ਬਣਾਈ ਜਾਵੇਗੀ ਅਤੇ ਹਰ ਕੀਮਤ ਤੇ ਅਸੀਂ 26 ਦਸੰਬਰ ਨੂੰ ਸ਼ਹੀਦੀ ਇਕੱਠ ਕਰਾਂਗੇ।”

ਇਹ ਵਿਚਾਰ ਸ. ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਰੇਲਵੇ ਫਾਟਕ ਦੇ ਨਜਦੀਕ ਮੀਰੀ-ਪੀਰੀ ਦੇ ਸ਼ਹੀਦੀ ਇਕੱਠ ਦੇ ਪੰਡਾਲ ਦੇ ਪ੍ਰਬੰਧ ਦਾ ਪੂਰਾ ਜ਼ਾਇਜਾ ਲੈਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇਸ ਇਕੱਠ ਪ੍ਰਤੀ ਪਾਈਆ ਜਾ ਰਹੀਆ ਗਲਤ ਫਹਿਮੀਆ ਦਾ ਅੰਤ ਕਰਦੇ ਹੋਏ ਹਰ ਕੀਮਤ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇਕੱਠ ਨੂੰ ਕਾਮਯਾਬ ਕਰਨ ਤੇ ਸਮੁੱਚੀ ਸਿੱਖ ਕੌਮ ਨੂੰ 26 ਦਸੰਬਰ ਨੂੰ ਇਸ ਇਕੱਠ ਵਿਚ ਹੁੰਮ-ਹੁਮਾਕੇ ਪਹੁੰਚਣ ਅਤੇ ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਸ ਮੌਕੇ ਸ. ਕ੍ਰਿਸ਼ਨ ਸਿੰਘ ਸਲਾਣਾ, ਧਰਮ ਸਿੰਘ ਕਲੌੜ, ਗੁਰਮੁੱਖ ਸਿੰਘ ਸਮਸਪੁਰ, ਬਹਾਦਰ ਸਿੰਘ ਬਸੀ ਪਠਾਣਾ, ਪਵਨਦੀਪ ਸਿੰਘ ਢੋਲੇਵਾਲ, ਹਰਪ੍ਰੀਤ ਸਿੰਘ ਨਾਨੋਵਾਲ, ਪਰਮਿੰਦਰ ਸਿੰਘ ਨਾਨੋਵਾਲ ਆਦਿ ਆਗੂ ਹਾਜਰ ਸਨ ।

About The Author

Related posts

Leave a Reply

Your email address will not be published. Required fields are marked *