Verify Party Member
Header
Header
ਤਾਜਾ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ 117 ਸੀਟਾਂ ਤੇ ਹੀ ਚੋਣ ਲੜਦੇ ਹੋਏ ਸਰਕਾਰ ਬਣਾਏਗਾ : ਅੰਮ੍ਰਿਤਸਰ ਦਲ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ 117 ਸੀਟਾਂ ਤੇ ਹੀ ਚੋਣ ਲੜਦੇ ਹੋਏ ਸਰਕਾਰ ਬਣਾਏਗਾ : ਅੰਮ੍ਰਿਤਸਰ ਦਲ

“ਮਾਨਸਿਕ ਗੁਲਾਮੀਅਤ” ਨੂੰ ਖ਼ਤਮ ਕਰਨ ਅਤੇ ਐਸ.ਜੀ.ਪੀ.ਸੀ. ਦੀ ਜਰਨਲ ਕਰਵਾਉਣ ਹਿੱਤ 18 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਵੱਡਾ ਇਕੱਠ ਕਰੇਗਾ

ਫ਼ਤਹਿਗੜ੍ਹ ਸਾਹਿਬ, 08 ਸਤੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਉਣ ਵਾਲੀਆ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਮੁੱਚੇ 117 ਹਲਕਿਆ ਉਤੇ ਸਿਆਸੀ, ਸਮਾਜਿਕ ਅਤੇ ਇਖਲਾਕੀ ਕੱਦ ਵਾਲੇ ਉਨ੍ਹਾਂ ਉਮੀਦਵਾਰਾਂ ਦੀ ਜਲਦੀ ਹੀ ਚੋਣ ਕਰਕੇ ਇਹ ਲੜਾਈ ਪੂਰੀ ਮਜ਼ਬੂਤੀ ਨਾਲ ਲੜੇਗਾ, ਜਿਨ੍ਹਾਂ ਦਾ ਆਪੋ-ਆਪਣੇ ਹਲਕਿਆ ਵਿਚ ਚੌਖਾ ਆਧਾਰ ਹੈ ਅਤੇ ਮਾਲੀ ਤੌਰ ‘ਤੇ ਮਜ਼ਬੂਤੀ ਨਾਲ ਲੜਦੇ ਹੋਏ ਕਾਂਗਰਸ, ਬੀਜੇਪੀ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਵਰਗੀਆਂ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਧੋਖਾ ਕਰਨ ਵਾਲੀਆ ਪਾਰਟੀਆਂ ਵਿਰੁੱਧ ਪੂਰੀ ਸਿੱਦਤ ਤੇ ਦ੍ਰਿੜਤਾਂ ਨਾਲ ਜਿੱਤ ਪ੍ਰਾਪਤ ਕਰਨ ਦੀ ਸਮਰੱਥਾਂ ਰੱਖਦੇ ਹੋਣਗੇ ।”

ਇਹ ਫੈਸਲਾ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਮੈਬਰਾਨ ਅਤੇ ਸਮੁੱਚੇ 23 ਜਿ਼ਲ੍ਹਿਆਂ ਦੇ ਜਥੇਦਾਰ ਸਾਹਿਬਾਨ ਦੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਇਕ ਹੋਈ ਇਕੱਤਰਤਾ ਵਿਚ ਸਰਬਸੰਮਤੀ ਨਾਲ ਲਿਆ ਗਿਆ, ਜਿਸਦੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਇਕ ਪ੍ਰੈਸ ਰੀਲੀਜ ਵਿਚ ਦਿੱਤੀ । ਇਸ ਮੀਟਿੰਗ ਵਿਚ ਇਹ ਵੀ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿਉਂਕਿ ਐਸ.ਜੀ.ਪੀ.ਸੀ. ਦੀ ਇਸ ਧਾਰਮਿਕ ਸੰਸਥਾਂ ਨਾਲ ਸੰਬੰਧਤ ਸਿੱਖ ਵੋਟਰਾਂ ਨੂੰ ਨਿਰੰਤਰ ”ਮਾਨਸਿਕ ਗੁਲਾਮੀਅਤ” ਵੱਲ ਧਕੇਲਣ, ਜਮਹੂਰੀਅਤ ਅਤੇ ਮਨੁੱਖੀ ਹੱਕਾਂ ਸੰਬੰਧੀ ਕਦਰਾਂ-ਕੀਮਤਾਂ ਦਾ ਘਾਣ ਬੀਤੇ 10 ਸਾਲਾਂ ਤੋਂ ਇਸ ਸੰਸਥਾਂ ਦੀ ਜਰਨਲ ਚੋਣ ਨਾ ਕਰਵਾਕੇ ਸੈਂਟਰ ਦੇ ਹੁਕਮਰਾਨ ਤੇ ਬਾਦਲ ਦਲੀਏ ਕਰਦੇ ਆ ਰਹੇ ਹਨ । ਇਹ ਵਰਤਾਰਾ ‘ਮਾਨਸਿਕ ਗੁਲਾਮੀਅਤ’ ਵਾਲਾ ਹੈ ਅਤੇ ਉਪਰੋਕਤ ਸੰਸਥਾਂ ਦੇ ਵਿਧੀ-ਵਿਧਾਨ ਅਤੇ ਜਮਹੂਰੀਅਤ ਢੰਗਾਂ ਦਾ ਉਲੰਘਣ ਕਰਕੇ, ਇਸਦੇ ਪ੍ਰਧਾਨ, ਅਗਜੈਕਟਿਵ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਨੂੰ ਥੋਪਦੇ ਆ ਰਹੇ ਹਨ, ਜਦੋਂਕਿ ਇਨ੍ਹਾਂ ਵਿਚੋਂ ਕਿਸੇ ਨੇ ਵੀ 10 ਸਾਲਾਂ ਤੋਂ ਸਿੱਖ ਕੌਮ ਦੇ ਵੋਟ ਹੱਕ ਰਾਹੀ ਫਤਵਾ ਪ੍ਰਾਪਤ ਨਹੀਂ ਕੀਤਾ । ਇਸ ਲਈ ਅੱਜ ਦੀ ਮੀਟਿੰਗ ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਇਨ੍ਹਾਂ ਉਪਰੋਕਤ ਐਸ.ਜੀ.ਪੀ.ਸੀ. ਦੇ ਪ੍ਰਧਾਨ, ਅਹੁਦੇਦਾਰਾਂ ਤੇ ਜਥੇਦਾਰ ਸਾਹਿਬਾਨ, ਜਿਨ੍ਹਾਂ ਨੂੰ ਕੋਈ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ, ਨੂੰ ਚੁਣੋਤੀ ਦੇਣ ਲਈ 18 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਵੱਡਾ ਇਕੱਠ ਕਰਕੇ ਐਸ.ਜੀ.ਪੀ.ਸੀ. ਦੀ ਜਰਨਲ ਚੋਣ ਕਰਵਾਉਣ ਲਈ ਅਗਲੀ ਰਣਨੀਤੀ ਤਹਿ ਕਰੇਗਾ ਅਤੇ ਇਨ੍ਹਾਂ ਬੋਗਸ ਅਹੁਦੇਦਾਰਾਂ ਨੂੰ ਬਿਲਕੁਲ ਪ੍ਰਵਾਨ ਨਹੀ ਕਰੇਗਾ ।

ਇਸਦੇ ਨਾਲ ਹੀ 10 ਸਤੰਬਰ 2021 ਨੂੰ ਜ਼ਲ੍ਹਿਆਵਾਲੇ ਬਾਗ ਵਿਖੇ ਜਿਥੇ ਜਰਨਲ ਡਾਇਰ ਨੇ ਮਨੁੱਖਤਾ ਦਾ ਕਤਲੇਆਮ ਕੀਤਾ ਸੀ, ਇਸ ਉਪਰੰਤ 50 ਫੁੱਟ ਦੀ ਦੂਰੀ ਉਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1984 ਵਿਚ ਮਰਹੂਮ ਇੰਦਰਾ ਗਾਂਧੀ, ਅਟਲ ਬਿਹਾਰੀ ਵਾਜਪਾਈ, ਐਲ.ਕੇ. ਅਡਵਾਨੀ, ਬਾਦਲ ਦਲੀਆ, ਕਾਮਰੇਡਾਂ ਅਤੇ ਹਿੰਦੂ ਤਾਕਤਾਂ ਨੇ ਬਰਤਾਨੀਆ ਤੇ ਰੂਸ ਦੀਆਂ ਫ਼ੌਜਾਂ ਮੰਗਵਾਕੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਰਾਹੀ ਨਿਰਦੋਸ਼ ਸਿੱਖ ਸਰਧਾਲੂਆਂ ਦਾ ਕਤਲੇਆਮ ਕਰਦੇ ਹੋਏ ਸਾਡੇ ਪਵਿੱਤਰ ਗੁਰਧਾਮ ਢਹਿ-ਢੇਰੀ ਕੀਤੇ ਸਨ, ਜੋ ਜ਼ਲ੍ਹਿਆਵਾਲੇ ਬਾਗ ਤੋਂ ਵੀ ਬਹੁਤ ਵੱਡਾ ਅਤੇ ਦਰਦਨਾਕ ਇਨਸਾਨੀਅਤ ਵਿਰੋਧੀ ਕਤਲੇਆਮ ਸੀ । ਉਸੇ ਸੋਚ ਅਧੀਨ ਹਿੰਦੂਤਵ ਤਾਕਤਾਂ ਦੇ ਗੁਲਾਮ ਬਣੇ ਸੁਮੇਧ ਸੈਣੀ ਨਾਮ ਦੇ ਪੁਲਿਸ ਅਫ਼ਸਰ ਨੇ ਬਹਿਬਲ ਕਲਾਂ, ਕੋਟਕਪੂਰਾ ਅਤੇ ਹੋਰ ਸਮੁੱਚੇ ਪੰਜਾਬ ਵਿਚ ਕਤਲੇਆਮ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਜ਼ਸੀ ਢੰਗਾਂ ਨਾਲ ਬੇਅਦਬੀਆਂ ਕਰਵਾਈਆ, ਉਨ੍ਹਾਂ ਵਿਰੁੱਧ ਜ਼ਲ੍ਹਿਆਵਾਲੇ ਬਾਗ ਵਿਖੇ ਕਾਤਲ ਤਾਕਤਾਂ ਦੇ ਕਾਤਲ ਚਿਹਰਿਆ ਦੇ ਬੈਨਰ ਲੈਕੇ ਵੱਡਾ ਰੋਸ਼ ਵਿਖਾਵਾ ਕੀਤਾ ਜਾਵੇਗਾ । ਇਸ ਮੀਟਿੰਗ ਵਿਚ ਅਗਲੀ ਸਿਆਸੀ ਜੰਗ ਨੂੰ ਹਰ ਕੀਮਤ ‘ਤੇ ਜਿੱਤਣ ਲਈ ਪਿੰਡ, ਸ਼ਹਿਰ, ਗਲੀ ਪੱਧਰ ਉਤੇ ਸੀਮਤ ਸਮੇਂ ਵਿਚ ਜਥੇਬੰਦੀ ਦੇ ਢਾਂਚੇ ਨੂੰ ਪਹਿਲੇ ਨਾਲੋ ਵੀ ਹੋਰ ਵਧੇਰੇ ਮਜ਼ਬੂਤ ਕਰਨ ਲਈ ਜਿਥੇ ਜਿ਼ਲ੍ਹਾ ਜਥੇਦਾਰ ਸਾਹਿਬਾਨ ਅਤੇ ਜਰਨਲ ਸਕੱਤਰਾਂ ਨੂੰ ਜਿ਼ੰਮੇਵਾਰੀਆਂ ਸੌਪੀਆ ਗਈਆ, ਉਥੇ ਹਰ ਤਰ੍ਹਾਂ ਦੇ ਹਕੂਮਤੀ, ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਦੀਆਂ ਸਾਜਿ਼ਸਾਂ ਨੂੰ ਅਸਫਲ ਬਣਾਉਣ ਲਈ ਅਤੇ ਪੰਜਾਬ ਸੂਬੇ ਨੂੰ ਹਰ ਪੱਖੋ ਬਿਹਤਰ ਬਣਾਉਣ ਲਈ ਹਰ ਜ਼ਬਰ ਜੁਲਮ ਤੇ ਬੇਇਨਸਾਫ਼ੀ ਵਿਰੁੱਧ ਦ੍ਰਿੜਤਾ ਨਾਲ ਲੜਦੇ ਰਹਿਣ ਦਾ ਪ੍ਰਣ ਕੀਤਾ ਗਿਆ । ਸਮੁੱਚੇ ਹਾਊਂਸ ਨੇ 27 ਸਤੰਬਰ ਨੂੰ ਜੋ ਇੰਡੀਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦਿੰਦੇ ਹੋਏ ਸਮੁੱਚੀ ਪਾਰਟੀ ਤੇ ਪੰਜਾਬੀਆ ਨੂੰ ਹਰ ਪੱਖੋ ਸਹਿਯੋਗ ਦੇਣ ਦਾ ਸੰਦੇਸ਼ ਵੀ ਦਿੱਤਾ ।

ਅੱਜ ਦੀ ਇਸ ਮੀਟਿੰਗ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ) ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਗੁਰਜੰਟ ਸਿੰਘ ਕੱਟੂ ਪੀ.ਏ. ਸ. ਮਾਨ, ਹਰਭਜਨ ਸਿੰਘ ਕਸ਼ਮੀਰੀ, ਗੁਰਨੈਬ ਸਿੰਘ ਰਾਮਪੁਰਾ, ਗੁਰਚਰਨ ਸਿੰਘ ਭੁੱਲਰ ਫਿਰੋਜ਼ਪੁਰ, ਇਕਬਾਲ ਸਿੰਘ ਬਰੀਵਾਲ ਮੁਕਤਸਰ, ਪਰਮਿੰਦਰ ਸਿੰਘ ਬਾਲਿਆਵਾਲੀ ਬਠਿੰਡਾ, ਬਲਵੀਰ ਸਿੰਘ ਬੱਛੋਆਣਾ ਮਾਨਸਾ, ਬਲਰਾਜ ਸਿੰਘ ਮੋਗਾ, ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, ਪਰਮਜੀਤ ਸਿੰਘ ਰੀਕਾ ਖੰਨਾ, ਦਰਸ਼ਨ ਸਿੰਘ ਮੰਡੇਰ ਬਰਨਾਲਾ, ਹਰਜੀਤ ਸਿੰਘ ਸੰਜੂਮਾ ਸੰਗਰੂਰ, ਗੁਰਦੀਪ ਸਿੰਘ ਖੁਣਖੁਣ ਹੁਸਿਆਰਪੁਰ, ਹਰਦੇਵ ਸਿੰਘ ਪੱਪੂ ਮਲੇਰਕੋਟਲਾ, ਹਰਜੀਤ ਸਿੰਘ ਮੀਆਪੁਰ ਤਰਨਤਾਰਨ, ਪਰਮਜੀਤ ਸਿੰਘ ਫਿਰੋਜ਼ਪੁਰ, ਸਿੰਗਾਰਾ ਸਿੰਘ ਬਡਲਾ ਫਤਹਿਗੜ੍ਹ ਸਾਹਿਬ, ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, ਹਰਬੰਸ ਸਿੰਘ ਪੈਲੀ ਨਵਾਂਸ਼ਹਿਰ, ਜਤਿੰਦਰ ਸਿੰਘ ਥਿੰਦ ਅਤੇ ਗੁਰਨਾਮ ਸਿੰਘ ਸਿੰਗੜੀਵਾਲਾ ਆਦਿ ਆਗੂ ਹਾਜਰ ਸਨ ।

About The Author

Related posts

Leave a Reply

Your email address will not be published. Required fields are marked *