Verify Party Member
Header
Header
ਤਾਜਾ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਹੰਗਾਮੀ ਮੀਟਿੰਗ 30 ਅਕਤੂਬਰ ਨੂੰ ਫਿਰੋਜ਼ਪੁਰ ਕੈਟ ਵਿਖੇ ਹੋਵੇਗੀ : ਮਹੇਸ਼ਪੁਰੀਆਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਹੰਗਾਮੀ ਮੀਟਿੰਗ 30 ਅਕਤੂਬਰ ਨੂੰ ਫਿਰੋਜ਼ਪੁਰ ਕੈਟ ਵਿਖੇ ਹੋਵੇਗੀ : ਮਹੇਸ਼ਪੁਰੀਆਂ

ਫ਼ਤਹਿਗੜ੍ਹ ਸਾਹਿਬ, 26 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਇਕ ਅਤਿ ਮਹੱਤਵਪੂਰਨ ਅਤੇ ਹੰਗਾਮੀ ਮੀਟਿੰਗ ਮਿਤੀ 30 ਅਕਤੂਬਰ 2020 ਨੂੰ ਸਵੇਰੇ 11 ਵਜੇ ਸਥਾਂਨ ਨਜ਼ਦੀਕ ਐਚ.ਡੀ.ਐਫ.ਸੀ. ਏਟੀਐਮ ਜਿ਼ਲ੍ਹਾ ਦਫ਼ਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਫਿਰੋਜ਼ਪੁਰ ਕੈਂਟ ਵਿਖੇ ਹੋਵੇਗੀ । ਜਿਸ ਵਿਚ ਸਮੁੱਚੇ ਪੀ.ਏ.ਸੀ. ਮੈਂਬਰਜ਼ ਨੂੰ ਸਮੇਂ ਨਾਲ ਪਹੁੰਚਣ ਅਤੇ ਪਾਰਟੀ ਵੱਲੋਂ ਆਉਣ ਵਾਲੇ ਸਮੇਂ ਵਿਚ ਦਿੱਤੇ ਜਾਣ ਵਾਲੇ ਪ੍ਰੋਗਰਾਮ ਅਤੇ ਨੀਤੀਆਂ ਲਈ ਆਪਣੀ ਰਾਏ ਪ੍ਰਦਾਨ ਕਰਕੇ ਫੈਸਲੇ ਕਰਨ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ ।”

ਇਹ ਜਾਣਕਾਰੀ ਸ. ਲਖਵੀਰ ਸਿੰਘ ਮਹੇਸ਼ਪੁਰੀਆਂ ਮੁੱਖ ਦਫ਼ਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਹੈੱਡ ਆਫਿਸ ਤੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਿੱਤੀ । ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਜੋ 10 ਨਵੰਬਰ ਨੂੰ ਕਿਸਾਨ ਯੂਨੀਅਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹੁਸੈਨੀਵਾਲਾ ਬਾਰਡਰ ਤੇ ਕਿਸਾਨੀ ਫ਼ਸਲਾਂ ਅਤੇ ਵਪਾਰੀਆ ਵਸਤਾਂ ਦੀ ਖਰੀਦੋ-ਫਰੋਖਤ ਲਈ ਸਰਹੱਦਾਂ ਖੋਲਣ ਦੇ ਮਕਸਦ ਨੂੰ ਲੈਕੇ ਕੀਤੀ ਜਾ ਰਹੀ ਹੈ, ਉਸ ਦੀ ਕਾਮਯਾਬੀ ਲਈ ਅਤੇ ਦੂਸਰਾ ਜੋ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ 400 ਸਾਲਾ ਸਤਾਬਦੀ ਆ ਰਹੀ ਹੈ ਉਸ ਵੱਡੇ ਮਨੁੱਖਤਾ ਪੱਖੀ ਉਦਮ ਨੂੰ ਲੈਕੇ ਇਸ ਸਤਾਬਦੀ ਨੂੰ ਕਿਸ ਰੂਪ ਵਿਚ ਕਿਥੇ ਮਨਾਉਣਾ ਹੈ ਅਤੇ ਸਮੁੱਚੇ ਸੰਸਾਰ ਨੂੰ ਕੀ ਸੰਦੇਸ਼ ਦੇਣਾ ਹੈ ਇਸ ਸੰਬੰਧੀ ਵਿਚਾਰਾਂ ਹੋਣਗੀਆ ਅਤੇ ਫੈਸਲੇ ਲਏ ਜਾਣਗੇ । ਸ. ਮਹੇਸ਼ਪੁਰੀਆਂ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਸੀਨੀਅਰ ਮੈਬਰਜ਼ ਸਮੇਂ ਨਾਲ ਪਹੁੰਚਕੇ ਆਪਣੇ ਵਿਚਾਰਾਂ ਰਾਹੀ ਯੋਗਦਾਨ ਪਾਉਣਗੇ ।

About The Author

Related posts

Leave a Reply

Your email address will not be published. Required fields are marked *