Select your Top Menu from wp menus
Header
Header
ਤਾਜਾ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਵਰਕਰਾਂ ਅਤੇ ਸਿੱਖ ਕੌਮ ਦਾ ਸੁਲਤਾਨਪੁਰ ਲੋਧੀ ਸਮਾਗਮ ਵਿਚ ਸਮੂਲੀਅਤ ਕਰਨ ‘ਤੇ ਧੰਨਵਾਦ : ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਵਰਕਰਾਂ ਅਤੇ ਸਿੱਖ ਕੌਮ ਦਾ ਸੁਲਤਾਨਪੁਰ ਲੋਧੀ ਸਮਾਗਮ ਵਿਚ ਸਮੂਲੀਅਤ ਕਰਨ ‘ਤੇ ਧੰਨਵਾਦ : ਮਾਨ

ਫ਼ਤਹਿਗੜ੍ਹ ਸਾਹਿਬ, 13 ਨਵੰਬਰ ( ) “ਗੁਰੂ ਨਾਨਕ ਸਾਹਿਬ ਜੀ ਦੇ ਵੱਡਮੁੱਲੇ ਮਨੁੱਖਤਾ ਪੱਖੀ ਫਲਸਫ਼ੇ ਅਤੇ ਸੋਚ ਨੂੰ ਮੁੱਖ ਰੱਖਕੇ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡਡਵਿੰਡੀ ਵਿਖੇ ਬੀਤੇ ਕੱਲ੍ਹ ਭਾਈ ਲਾਲੋ ਜੀ ਮੀਰੀ-ਪੀਰੀ ਸਮਾਗਮ ਕੀਤਾ ਗਿਆ ਸੀ, ਉਸ ਵਿਚ ਪਾਰਟੀ ਅਤੇ ਸਹਿਯੋਗੀ ਜਥੇਬੰਦੀਆਂ ਦੇ ਅਹੁਦੇਦਾਰਾਂ, ਵਰਕਰਾਂ, ਮੈਬਰਾਂ ਅਤੇ ਸਿੱਖ ਕੌਮ ਨੇ ਜੋ ਤਹਿ ਦਿਲੋਂ ਸਹਿਯੋਗ ਕੀਤਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਾਨੂੰ ਬਖਸਿ਼ਸ਼ ਕੀਤੇ ਗਏ ਫਲਸਫ਼ੇ ਅਤੇ ਸੋਚ ਉਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਹੈ, ਉਸ ਲਈ ਅਸੀਂ ਸਮੁੱਚੇ ਅਹੁਦੇਦਾਰਾਂ ਤੇ ਜਥੇਬੰਦੀਆਂ ਦੇ ਮੈਬਰਾਂ ਦਾ ਤਹਿ ਦਿਲੋਂ ਜਿਥੇ ਧੰਨਵਾਦ ਕਰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਜੋ ਗੁਰੂ ਨਾਨਕ ਸਾਹਿਬ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਦਾ ਉਚਾਰਨ ਕਰਕੇ ਸਿੱਖ ਕੌਮ ਦੀ ਅਣਖ਼ੀਲੀ ਤੇ ਵੱਖਰੀ ਪਹਿਚਾਣ ਕਾਇਮ ਕੀਤੀ ਹੈ, ਉਸ ਨੂੰ ਅਸੀਂ ਕੌਮਾਂਤਰੀ ਪੱਧਰ ਤੇ ਕਾਇਮ ਕਰਨ ਅਤੇ ਆਪਣੀ ਕੌਮੀ ਆਜ਼ਾਦੀ ਦੇ ਮਿਸ਼ਨ ਨੂੰ ਪ੍ਰਾਪਤ ਕਰਨ ਵਿਚ ਸਹਿਯੋਗ ਕਰਦੇ ਰਹਿਣਗੇ ਤਾਂ ਕਿ ਅਸੀਂ ਸਿੱਖ ਕੌਮ ਤੇ ਮਨੁੱਖਤਾ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਇਨਸਾਫ਼ ਪਸ਼ੰਦ ਰਿਸਵਤ ਤੋ ਰਹਿਤ ‘ਹਲੀਮੀ ਰਾਜ’ ਸਥਾਪਿਤ ਕਰ ਸਕੀਏ ।”

ਇਹ ਸ਼ਬਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਸੁਲਤਾਨਪੁਰ ਲੋਧੀ ਵਿਖੇ ਸਮਾਗਮ ਵਿਚ ਪਹੁੰਚੀਆ ਸੰਗਤਾਂ, ਅਹੁਦੇਦਾਰਾਂ, ਮੈਬਰਾਂ ਤੇ ਸਿੱਖ ਕੌਮ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਸੁਲਤਾਨਪੁਰ ਲੋਧੀ ਵਿਖੇ ਜਿ਼ਲ੍ਹਾ ਨਿਜਾਮ ਕਪੂਰਥਲਾ, ਡਿਪਟੀ ਕਮਿਸ਼ਨਰ, ਐਸ.ਐਸ.ਪੀ, ਸਿਵਲ ਅਤੇ ਸਮੁੱਚੇ ਪੁਲਿਸ ਅਫ਼ਸਰਾਨ ਅਤੇ ਅਧਿਕਾਰੀਆ ਦਾ ਵੀ ਬਹੁਤ ਹੀ ਸਲੀਕੇ ਅਤੇ ਤਹਿਜੀਬ ਭਰਿਆ ਪ੍ਰਬੰਧ ਕਰਨ ਅਤੇ ਆਉਣ ਵਾਲੇ ਸਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਪੇਸ਼ ਨਾ ਆਉਣ ਦੇਣ ਲਈ ਕੀਤੇ ਗਏ ਉਚੇਚੇ ਪ੍ਰਬੰਧ ਲਈ ਵਿਸ਼ੇਸ਼ ਧੰਨਵਾਦ ਕੀਤਾ, ਉਥੇ ਮੁੱਖ ਸਕੱਤਰ ਪੰਜਾਬ ਸ. ਕਰਨ ਅਵਤਾਰ ਸਿੰਘ ਅਤੇ ਪੰਜਾਬ ਸਰਕਾਰ ਵੱਲੋਂ ਸੜਕਾਂ, ਆਲੇ-ਦੁਆਲੇ ਚੌਗਿਰਦੇ ਨੂੰ ਹਰਿਆ-ਭਰਿਆ ਰੱਖਣ ਲਈ ਅਤੇ ਸਭ ਰਸਤਿਆ ਨੂੰ ਮਨਮੋਹਕ ਬਣਾਉਣ ਲਈ ਕੀਤੇ ਪ੍ਰਬੰਧ ਲਈ ਵੀ ਧੰਨਵਾਦ ਕੀਤਾ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *