Select your Top Menu from wp menus
Header
Header
ਤਾਜਾ ਖਬਰਾਂ

ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ਨਾਲ ਖ਼ਾਲਸਾ ਪੰਥ ਨੂੰ ਅਸਹਿ ਘਾਟਾ ਪਿਆ : ਮਾਨ

ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ਨਾਲ ਖ਼ਾਲਸਾ ਪੰਥ ਨੂੰ ਅਸਹਿ ਘਾਟਾ ਪਿਆ : ਮਾਨ

ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ ( ) “ਬੀਤੇ ਸਮੇਂ ਵਿਚ ਸਿੱਖੀ ਮਰਿਯਾਦਾਵਾਂ ਅਤੇ ਅਸੂਲਾਂ ਉਤੇ ਪਹਿਰਾ ਦਿੰਦੇ ਹੋਏ, ਗੁਰਸਿੱਖੀ ਜੀਵਨ ਬਤੀਤ ਕਰਦੇ ਹੋਏ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਲਈ ਦਿਨ-ਰਾਤ ਸੰਘਰਸ਼ ਕਰਨ ਵਾਲੇ ਯੋਧੇ ਅਤੇ ਖਾੜਕੂ ਜਥੇਬੰਦੀ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਰਹਿ ਚੁੱਕੇ ਮੁੱਖ ਜਰਨੈਲ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਬੀਤੇ ਦਿਨੀਂ ਆਪਣੇ ਸਵਾਸ ਪੂਰੇ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਜਿਸ ਨਾਲ ਖ਼ਾਲਸਾ ਪੰਥ ਨੂੰ ਇਕ ਅਸਹਿ ਤੇ ਅਕਹਿ ਘਾਟਾ ਹੀ ਨਹੀਂ ਪਿਆ, ਬਲਕਿ ਇਕ ਗੂਰਾਂ ਦੀ ਸੋਚ ਵਿਚ ਅਟੁੱਟ ਵਿਸਵਾਸ ਰੱਖਣ ਵਾਲੀ ਮਾਤਾ ਦਾ ਛਾਇਆ ਤੇ ਪਿਆਰ ਤੋਂ ਵੀ ਖ਼ਾਲਸਾ ਪੰਥ ਵਾਂਝਾ ਹੋ ਗਿਆ ਹੈ । ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੀੜਤ ਸ਼ਹੀਦ ਪਰਿਵਾਰ ਦੇ ਹਰ ਪੀੜਾ ਵਿਚ ਤਹਿ ਦਿਲੋਂ ਸਮੂਲੀਅਤ ਕਰਦਾ ਹੋਇਆ ਮਾਤਾ ਸੁਰਜੀਤ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਰੂਪ ਵਿਚ ਜਿਥੇ ਅਰਦਾਸ ਕਰਦੇ ਹਾਂ, ਉਥੇ ਖ਼ਾਲਸਾ ਪੰਥ ਨੂੰ ਇਹ ਵੀ ਅਰਜੋਈ ਕਰਦੇ ਹਾਂ ਕਿ ਜਿਸ ਕੌਮੀ ਮਕਸਦ ਦੀ ਪ੍ਰਾਪਤੀ ਲਈ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਦ੍ਰਿੜਤਾ ਨਾਲ ਸੰਘਰਸ਼ ਲੜਿਆ ਅਤੇ ਕੌਮੀ ਸ਼ਹੀਦੀ ਪ੍ਰਾਪਤ ਕੀਤੀ ਅਤੇ ਜਿਸ ਮਕਸਦ ਲਈ ਮਾਤਾ ਸੁਰਜੀਤ ਕੌਰ ਨੇ ਵੱਡੀ ਘਾਲਣਾ ਘਾਲੀ, ਕੌਮ ਉਸ ਸੋਚ ਨੂੰ ਅਤੇ ਸ਼ਹੀਦਾਂ ਦੇ ਸੁਪਨਿਆ ਨੂੰ ਸਾਕਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹਰ ਪੱਖੋ ਸਹਿਯੋਗ ਕਰਨ । ਕਿਉਂਕਿ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਨੇ ਆਪਣੇ ਉਪਰੋਕਤ ਸਪੂਤ ਨੂੰ ਗੁਰਮੁੱਖ ਵਿਚਾਰਧਾਰਾ ਵਿਚ ਪ੍ਰਪੱਕ ਕਰਦੇ ਹੋਏ ਕੌਮ ਦੀ ਸੇਵਾ ਲਈ ਤੋਰਨ ਵਿਚ ਆਸਿਰਵਾਦ ਦਿੱਤੀ, ਉਸ ਮਾਤਾ ਦੀ ਵੀ ਖ਼ਾਲਸਾ ਪੰਥ ਲਈ ਬਹੁਤ ਵੱਡੀ ਸੇਵਾ ਹੈ । ਜਿਸ ਨੂੰ ਖ਼ਾਲਸਾ ਪੰਥ ਕਦੀ ਨਹੀਂ ਭੁਲਾ ਸਕੇਗਾ ।”

ਇਸ ਦੁੱਖ ਦੀ ਘੜੀ ਵਿਚ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੁੱਧ ਸਿੰਘ ਵਾਲਾ ਪਰਿਵਾਰ ਅਤੇ ਸਿੱਖ ਕੌਮ ਨਾਲ ਸਾਂਝੇ ਕਰਦੇ ਹੋਏ ਜਿਥੇ ਪ੍ਰਗਟ ਕੀਤੇ, ਉਥੇ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਖ਼ਾਲਸਾ ਪੰਥ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਸ਼ਕਤੀ ਬਖਸਣ ਦੀ ਅਰਦਾਸ ਵੀ ਕੀਤੀ ।

Webmaster

Lakhvir Singh

Shiromani Akali Dal (Amritsar)  

9781222567

About The Author

Related posts

Leave a Reply

Your email address will not be published. Required fields are marked *