Verify Party Member
Header
Header
ਤਾਜਾ ਖਬਰਾਂ

ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਜਗਤ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆ ਸ਼ਹਾਦਤਾਂ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋˆ ‘ਮੀਰੀ-ਪੀਰੀ’ ਦੇ ਸੰਕਲਪ ਨੂੰ ਮੁੱਖ ਰੱਖਕੇ ਕੀਤੀ ਗਈ ਸ਼ਹੀਦੀ ਕਾˆਨਫਰੰਸ ਵਿੱਚ ਨਿਮਨਲਿਖਤ ਮਤੇ ਸਰਬਸਮੰਤੀ ਨਾਲ ਪਾਸ ਕੀਤੇ ਗਏ :

ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਜਗਤ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆ ਸ਼ਹਾਦਤਾਂ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋˆ ‘ਮੀਰੀ-ਪੀਰੀ’ ਦੇ ਸੰਕਲਪ ਨੂੰ ਮੁੱਖ ਰੱਖਕੇ ਕੀਤੀ ਗਈ ਸ਼ਹੀਦੀ ਕਾˆਨਫਰੰਸ ਵਿੱਚ ਨਿਮਨਲਿਖਤ ਮਤੇ ਸਰਬਸਮੰਤੀ ਨਾਲ ਪਾਸ ਕੀਤੇ ਗਏ :-

1. ਸਾਹਿਬਜ਼ਾਦਿਆ ਦੀ ਮਹਾਨ ਸ਼ਹਾਦਤ ਸਾਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਅਤੇ ਮਜ਼ਲੂਮਾਂ ਦੀ ਬਾਂਹ ਪਕੜਨ ਦਾ ਸੰਦੇਸ਼ ਦਿੰਦੀ ਹੈ :- ਅੱਜ ਅਸੀਂ ਦੁਨੀਆਂ ਦੇ ਸਭ ਸਥਾਨਾਂ ਤੋਂ ਮਹਾਨ ਸ਼ਹੀਦੀ ਅਸਥਾਂਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਲਈ ਇਕੱਤਰ ਹੋਏ ਹਾਂ, ਜਿਥੇ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਨੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਤੇ ਜ਼ਾਬਰ ਹੁਕਮਰਾਨਾਂ ਦੇ ਜ਼ਬਰਾਂ ਅੱਗੇ ਈਂਨ ਨਾ ਮੰਨਦੇ ਹੋਏ ਦ੍ਰਿੜਤਾ ਨਾਲ ਹਰ ਤਰ੍ਹਾਂ ਦੇ ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਮਜ਼ਲੂਮਾਂ ਦੀ ਹਰ ਤਰ੍ਹਾਂ ਸਹਾਇਤਾ ਕਰਨ ਹਿੱਤ ਆਪਣੀਆ ਮਹਾਨ ਸ਼ਹਾਦਤਾਂ ਦਿੱਤੀਆ ਹਨ । ਅੱਜ ਦਾ ਦਿਨ ਸਾਨੂੰ ਜਿਥੇ ਸੱਚ-ਹੱਕ ਦੀ ਆਵਾਜ਼ ਉਤੇ ਪਹਿਰਾ ਦੇਣ ਦੀ ਪ੍ਰੇਰਣਾ ਦਿੰਦਾ ਹੈ, ਉਥੇ ਹੁਕਮਰਾਨਾਂ ਦੇ ਵੱਡੇ ਤੋਂ ਵੱਡੇ ਜ਼ਬਰ ਅੱਗੇ ਵੀ ਈਂਨ ਨਾ ਮੰਨਦੇ ਹੋਏ ਆਪਣੀ ਇਨਸਾਫ਼ ਦੀ ਲੜਾਈ ਨੂੰ ਜਾਰੀ ਰੱਖਣ ਦਾ ਵੀ ਸੰਦੇਸ਼ ਦਿੰਦਾ ਹੈ । ਸਾਹਿਬਜ਼ਾਦਿਆ ਨੂੰ ਸਮੇਂ ਦੇ ਹੁਕਮਰਾਨਾਂ ਵੱਲੋਂ ਇਸਲਾਮ ਕਬੂਲ ਕਰਨ ਲਈ ਨਵਾਬੀਆਂ ਜੋ ਕਿ ਅੱਜ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਤਰ੍ਹਾਂ ਸਨ, ਦੇਣ ਦੀ ਗੱਲ ਕੀਤੀ ਗਈ, ਸੁੰਦਰ ਬੇਗਮਾਂ ਦੇ ਡੋਲੇ ਤੋਰਨ ਦੀ ਗੱਲ ਕੀਤੀ ਗਈ, ਹੀਰੇ-ਜਵਾਹਰਾਤ ਦੇ ਖਜ਼ਾਨੇ ਦੇਣ ਦੀ ਗੱਲ ਕੀਤੀ ਗਈ, ਪਰ ਸਾਹਿਬਜ਼ਾਦਿਆ ਨੂੰ ਆਪਣੇ ਪਿਤਾ ਗੁਰੂ ਸਾਹਿਬ ਜੀ ਦੇ ਸੱਚ ਅਤੇ ਸੋਚ ਉਤੇ ਨਿਸਚੈ ਸੀ, ਉਨ੍ਹਾਂ ਨੇ ਇਸਲਾਮ ਕਬੂਲ ਨਹੀਂ ਕੀਤਾ, ਲੇਕਿਨ ਸ਼ਹਾਦਤ ਦੇਣ ਨੂੰ ਪਹਿਲ ਦਿੱਤੀ । ਪਰ ਅੱਜ ਅਸੀਂ ਸਿੱਖ ਹਿੰਦੂਤਵ ਦੇ ਜ਼ਬਰ-ਜੋਰ ਥੱਲ੍ਹੇ ਆ ਕੇ ਉਨ੍ਹਾਂ ਨਵਾਬੀਆਂ, ਮੁੱਖ ਮੰਤਰੀਆਂ ਦੇ ਗੁਲਾਮ ਬਣ ਗਏ ਹਾਂ ਅਤੇ ਗੁਰੂ ਸਾਹਿਬਾਨ ਵੱਲੋਂ ‘ਇਨ ਗਰੀਬ ਸਿੱਖਨੁ ਕੋ ਦੇਊ ਪਾਤਸ਼ਾਹੀ’ ਬਖਸਿ਼ਸ਼ ਕੀਤੀ ਗਈ ਪਾਤਸ਼ਾਹੀ, ਨਵਾਬੀਆਂ ਅਤੇ ਮੁੱਖ ਮੰਤਰੀਆਂ ਦੇ ਅਹੁਦਿਆ ਤੋਂ ਕਿੱਤੇ ਮਹਾਨ ਤੇ ਵੱਡੀ ਹੈ। ਉਸ ਪਾਤਸ਼ਾਹੀ ਤੇ ਕੌਮੀ ਆਜ਼ਾਦੀ ਦੀ ਗੱਲ ਨੂੰ ਵਿਸਾਰ ਗਏ ਹਾਂ । ਗੁਰੂ ਸਾਹਿਬਾਨ ਜੀ ਦੇ ਉਨ੍ਹਾਂ ਬਚਨਾਂ ‘ਨਾ ਅਸੀਂ ਹਿੰਦੂ, ਨਾ ਮੁਸਲਮਾਨ’ ਨੂੰ ਪ੍ਰਵਾਨ ਕਰਦੇ ਹੋਏ ਸਿੱਖ ਕੌਮ ਨੂੰ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਅਤੇ ਆਪਣੀ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ ਨੂੰ ਕਾਇਮ ਕਰਕੇ ਸਭਨਾਂ ਨਿਵਾਸੀਆ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਦੇਣ ਵਾਲਾ ਇਨਸਾਫ਼ ਪਸ਼ੰਦ ਰਾਜ ਕਾਇਮ ਕਰਨ ਦਾ ਸੰਦੇਸ਼ ਦਿੰਦਾ ਹੈ, ਜਿਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਿਸ਼ਨ ਦੀ ਪ੍ਰਾਪਤੀ ਤੱਕ ਪਹਿਰਾ ਦੇਵੇਗਾ ।

2. ਜਨਾਬ ਇਮਰਾਨ ਖਾਨ ਵਜੀਰ-ਏ-ਆਜ਼ਮ ਪਾਕਿਸਤਾਨ ਵੱਲੋਂ ਸਿੱਖ ਕੌਮ ਦੀ ਅਰਦਾਸ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਦਿੱਤੀ ਪ੍ਰਵਾਨਗੀ ਸਵਾਗਤਯੋਗ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅੱਜ ਦੀ ਇਤਿਹਾਸਿਕ ਇਕੱਤਰਤਾ ਸਮੂਹਿਕ ਰੂਪ ਵਿਚ ਕੌਮ ਦੇ ਬਿਨ੍ਹਾਂ ਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਦੇ ਨਾਲ-ਨਾਲ ਪਾਕਿਸਤਾਨ ਫ਼ੌਜ ਦੇ ਮੁੱਖੀ ਜਰਨਲ ਕਮਰ ਜਾਵੇਦ ਬਾਜਵਾ, ਸ. ਨਵਜੋਤ ਸਿੰਘ ਸਿੱਧੂ ਕੈਬਨਿਟ ਵਜ਼ੀਰ ਪੰਜਾਬ, ਦਾ ਜਿਥੇ ਤਹਿ ਦਿਲੋਂ ਧੰਨਵਾਦ ਕਰਦੀ ਹੈ, ਉਥੇ ਇੰਡੀਆ ਦੀ ਮੋਦੀ ਹਕੂਮਤ ਵੱਲੋਂ ਵੀ ਕਰਤਾਰਪੁਰ ਸਾਹਿਬ ਲਾਂਘੇ ਲਈ ਦਿੱਤੀ ਪ੍ਰਵਾਨਗੀ ਲਈ ਧੰਨਵਾਦ ਕਰਦੀ ਹੈ ।
ਜੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਹਿੰਦੂਤਵ ਜਮਾਤਾਂ ਦੇ ਪ੍ਰਭਾਵ ਹੇਠ ਆ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਿਸ਼ਨ ਵਿਚ ਮੰਦਭਾਵਨਾ ਅਧੀਨ ਆਈ.ਐਸ.ਆਈ. ਪਾਕਿਸਤਾਨ ਹਕੂਮਤ, ਖ਼ਾਲਿਸਤਾਨ ਨਾਲ ਸੰਬੰਧਤ ਜਥੇਬੰਦੀਆਂ ਦੇ ਨਾਮ ਨੂੰ ਗੈਰ-ਦਲੀਲ ਢੰਗ ਨਾਲ ਉਛਾਲਕੇ ਰੁਕਾਵਟਾਂ ਖੜ੍ਹੀਆ ਕਰਨ ਦੀਆਂ ਅਤਿ ਦੁੱਖਦਾਇਕ ਤੇ ਅਸਹਿ ਕਾਰਵਾਈਆ ਹੋ ਰਹੀਆ ਹਨ, ਉਸਦੀ ਜੋਰਦਾਰ ਨਿੰਦਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜੋਰਦਾਰ ਗੁਜਾਰਿਸ ਕਰਦੀ ਹੈ ਕਿ ਉਹ ਆਪਣੇ ਮਹਾਰਾਜਾ ਖਾਨਦਾਨ ਦੇ ਸਿੱਖੀ ਸੋਚ ਤੇ ਅਮਲਾਂ ਵਾਲੀਆ ਕਾਰਵਾਈਆ ਉਤੇ ਆਪਣੇ ਸਵਾਰਥੀ ਹਿੱਤਾ ਲਈ ਪਾਣੀ ਫੇਰਨ ਅਤੇ ਸਿੱਖ ਕੌਮ ਦੇ ਮਨਾਂ ਨੂੰ ਜਖ਼ਮੀ ਕਰਨ ਦੀ ਗੁਸਤਾਖੀ ਨਾ ਕਰਨ ਤਾਂ ਬਿਹਤਰ ਹੋਵੇਗਾ । ਸਿੱਖ ਕੌਮ ਆਪਣੇ ਗੁਰੂ ਆਸੇ ਅਨੁਸਾਰ ਪੂਰਨ ਰੂਪ ਵਿਚ ਮਜ਼ਬੂਤ ਕੌਮ ਹੈ । ਜੋ ਕੈਪਟਨ ਅਮਰਿੰਦਰ ਸਿੰਘ ਆਈ.ਐਸ.ਆਈ. ਦੀ ਗੱਲ ਕਰਦੇ ਹਨ, ਸਿੱਖ ਕੌਮ ਨੂੰ ਆਈ.ਐਸ.ਆਈ. ਜਾਂ ਆਈ.ਬੀ. ਵਰਗੀਆਂ ਏਜੰਸੀਆਂ ਕਦੀ ਵੀ ਆਪਣੀ ਸੋਚ ਜਾਂ ਨਿਸ਼ਾਨੇ ਤੋਂ ਨਹੀਂ ਥਿੜਕਾ ਸਕਦੀਆ । ਕਿਉਂਕਿ ਸਿੱਖ ਕੌਮ ਨੇ ਤਾਂ ਅੱਜ ਤੱਕ ਨਾ ਤਾਂ ਅਫ਼ਗਾਨਾਂ, ਮੁਗਲਾਂ, ਅੰਗਰੇਜ਼ਾਂ ਅਤੇ ਹੁਣ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਨਹੀਂ ਕੀਤਾ । ਇਸ ਲਈ ਕੈਪਟਨ ਅਮਰਿੰਦਰ ਸਿੰਘ ਜਾਂ ਹਿੰਦੂਤਵ ਜਮਾਤਾਂ ਨੂੰ ਆਪਣੇ ਦਿਮਾਗ ਵਿਚੋਂ ਕੱਢ ਦੇਣਾ ਚਾਹੀਦਾ ਹੈ ਕਿ ਸਾਨੂੰ ਇਹ ਹਿੰਦੂਤਵ ਹੁਕਮਰਾਨ ਜਾਂ ਉਨ੍ਹਾਂ ਦਾ ਸਾਥ ਦੇਣ ਵਾਲੀਆ ਕੌਮ ਵਿਚ ਬੈਠੀਆਂ ਕਾਲੀਆ ਭੇਡਾਂ ਗੁਲਾਮ ਕਰ ਲੈਣਗੀਆ । ਸਿੱਖ ਕੌਮ ਅਜਿਹੀਆ ਕਾਲੀਆ ਭੇਡਾਂ ਨੂੰ ਅਤੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਹੁਕਮਰਾਨਾਂ ਨੂੰ ਨਫ਼ਰਤ ਕਰਦੀ ਹੈ । ਇਸੇ ਤਰ੍ਹਾਂ ਹਿੰਦੂਤਵ ਹੁਕਮਰਾਨ ਤੇ ਜਮਾਤਾਂ ਇਸ ਉਪਰੋਕਤ ਸਿੱਖ ਕੌਮ ਦੇ ਮਨ-ਆਤਮਾਵਾਂ ਨਾਲ ਸੰਬੰਧਤ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੂਰਨ ਹੋਣ ਤੇ ਕੋਈ ਵੀ ਅਜਿਹੀ ਰੁਕਾਵਟ ਨਾ ਪਾਉਣ ਜਿਸ ਨਾਲ ਸਿੱਖ ਮਨਾਂ ਨੂੰ ਠੇਸ ਪਹੁੰਚੇ ਅਤੇ ਅਮਨ-ਅਮਾਨ ਨਾਲ ਵੱਸਦੇ ਪੰਜਾਬ ਅਤੇ ਸਿੱਖ ਕੌਮ ਵਿਚ ਫਿਰ ਤੋਂ ਕੋਈ ਵਿਸਫੋਟਕ ਹਾਲਾਤ ਪੈਦਾ ਹੋਵੇ ।

3. ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਹਾਈਕੋਰਟ ਵੱਲੋਂ ਮਿਲੀ ਉਮਰ ਕੈਦ ਦੀ ਸਜ਼ਾ ਦਰੁਸਤ, ਬਾਕੀ ਕੌਮੀ ਕਾਤਲਾਂ ਨੂੰ ਵੀ ਇਸੇ ਤਰ੍ਹਾਂ ਤੁਰੰਤ ਸਜ਼ਾ ਦੇਣ ਦੀ ਕਾਰਵਾਈ ਹੋਵੇ :- ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ 34 ਸਾਲ ਦੇ ਲੰਮੇਂ ਸਮੇਂ ਬਾਅਦ ਸੱਜਣ ਕੁਮਾਰ ਵਰਗੇ ਸਿੱਖਾਂ ਦੇ ਵੱਡੇ ਕਾਤਲ ਹਾਈਕੋਰਟ ਨੇ ਜੋ ਉਮਰ ਕੈਦ ਦੀ ਸਜ਼ਾ ਦਿੱਤੀ ਹੈ, ਬੇਸ਼ੱਕ ਇਹ ਕਾਨੂੰਨੀ ਕਾਰਵਾਈ ਦਰੁਸਤ ਹੈ, ਪਰ ਕਿਉਂਕਿ ਬਹੁਤ ਸਾਰੇ ਸਿੱਖ ਪਰਿਵਾਰ ਇਸ ਇਨਸਾਫ਼ ਨੂੰ ਦੇਖਦੇ-ਦੇਖਦੇ ਇਸ ਦੁਨੀਆਂ ਤੋਂ ਕੂਚ ਕਰ ਗਏ ਹਨ । ਜਿਸ ਲਈ ਅਜਿਹੇ ਮਨੁੱਖਤਾ ਦੇ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ । ਜਿਸ ਨਾਲ ਲੰਮੇਂ ਸਮੇਂ ਤੋਂ ਜਖ਼ਮੀ ਸਿੱਖ ਮਨ ਕੁਝ ਸ਼ਾਂਤ ਹੋ ਸਕਦੇ । ਇਹ ਵੀ ਮੰਗ ਕਰਦੇ ਹਾਂ ਕਿ ਜਿਵੇਂ ਸੱਜਣ ਕੁਮਾਰ ਨੂੰ ਆਖਿਰ ਕਾਨੂੰਨੀ ਸਜ਼ਾ ਦਿੱਤੀ ਗਈ ਹੈ, ਉਸੇ ਤਰ੍ਹਾਂ ਸਿੱਖ ਕੌਮ ਦੇ ਕਤਲੇਆਮ ਦੇ ਵੱਡੀ ਗਿਣਤੀ ਵਿਚ ਕਾਤਲਾਂ ਜਿਨ੍ਹਾਂ ਵਿਚੋਂ ਕਈਆ ਨੂੰ ਤਾਂ ਉਸ ਵਾਹਿਗੁਰੂ ਵੱਲੋਂ ਸਜ਼ਾ ਮਿਲ ਚੁੱਕੀ ਹੈ ਅਤੇ ਜੋ ਕਾਤਲ ਅਜੇ ਵੀ ਦਨਦਨਾਉਦੇ ਫਿਰਦੇ ਹਨ ਉਨ੍ਹਾਂ ਵਿਚ ਜਗਦੀਸ ਟਾਈਟਲਰ, ਪੀ. ਚਿੰਦਬਰਮ, ਅਜੇ ਮਾਕਨ, ਅਰੁਣ ਸਿੰਘ, ਮੋਹਨ ਭਗਵਤ, ਪ੍ਰਵੀਨ ਤੋਗੜੀਆ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸੀ, ਅਰੁਣ ਜੇਟਲੀ, ਅਸੋ਼ਕ ਸਿੰਗਲ, ਅਰੁਣ ਸੋਰੀ, ਪ੍ਰੇਮ ਭਾਟੀਆ, ਗਿਰੀ ਲਾਲ ਜੈਨ, ਮਾਰਗ੍ਰੇਟ ਥੈਂਚਰ, ਮਾਰਸ਼ਲ ਡਮਿਸਟਰੀ, ਜਰਨਲ ਕੁਲਦੀਪ ਬਰਾੜ, ਜੁਲਿਓ ਰਿਬੇਰੋ, ਐਸ.ਐਸ. ਵਿਰਕ, ਭਜਨ ਲਾਲ, ਅਮਿਤਾਬ ਬਚਨ, ਕਮਲਨਾਥ, ਇਜਹਾਰ ਆਲਮ, ਰਜਿੰਦਰ ਸਿੰਘ, ਸੁਮੇਧ ਸੈਣੀ, ਸਵਰਨ ਸਿੰਘ ਘੋਟਣਾ, ਕਲਿਆਣ ਸਿੰਘ, ਅਰੁਣ ਨਹਿਰੂ, ਐਮ.ਕੇ. ਨਰਾਇਨਣ, ਕਮਲਜੀਤ ਸਿੰਘ ਸੰਧੂ, ਬਲਬੀਰ ਪੁੰਜ, ਓ.ਪੀ. ਸ਼ਰਮਾ, ਆਰ.ਪੀ. ਸਿੰਘ, ਟੀ.ਐਮ. ਚਤੁਰਵੇਦੀ ਆਦਿ ਕਾਤਲਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਹੁਕਮਰਾਨ ਅਤੇ ਅਦਾਲਤਾਂ ਸਜ਼ਾਵਾਂ ਸੁਣਾਉਣ ਅਤੇ ਸਿੱਖ ਕੌਮ ਨੂੰ ਬਣਦਾ ਇਨਸਾਫ਼ ਦੇਣ ।
ਸੱਜਣ ਕੁਮਾਰ ਨੂੰ ਦਿੱਤੀ ਜਾਣ ਵਾਲੀ ਕਾਨੂੰਨੀ ਸਜ਼ਾਂ ਵਿਚ ਲੰਮੇਂ ਸਮੇਂ ਤੋਂ ਪੀੜ੍ਹਤ ਰਹੀ ਬੀਬੀ ਜਗਦੀਸ ਕੌਰ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ 5 ਮੈਬਰਾਂ ਨੂੰ ਆਪਣੀਆ ਅੱਖਾਂ ਸਾਹਮਣੇ ਕਤਲ ਹੁੰਦੇ ਦੇਖਿਆ ਉਨ੍ਹਾਂ ਨੇ ਪੂਰੀ ਦ੍ਰਿੜਤਾ ਨਾਲ ਇਸ ਕੇਸ ਨੂੰ ਲੜਕੇ ਆਪਣੀ ਕੌਮੀ ਤੇ ਇਨਸਾਫ਼ ਪੱਖੀ ਜਿੰਮੇਵਾਰੀ ਨੂੰ ਪੂਰਨ ਕੀਤਾ ਹੈ । ਉਨ੍ਹਾਂ ਦੀ ਦ੍ਰਿੜਤਾ ਨੂੰ ਅਤੇ ਕਾਤਲਾਂ ਨੂੰ ਕਾਨੂੰਨੀ ਸਜ਼ਾਵਾਂ ਤੱਕ ਪਹੁੰਚਾਉਣ ਵਿਚ ਕੀਤੀ ਗਈ ਮਹਾਨ ਭੂਮਿਕਾ ਨੂੰ ਜਿਥੇ ਸਲਿਊਟ ਕਰਦਾ ਹੈ, ਉਥੇ ਐਸ.ਜੀ.ਪੀ.ਸੀ. ਨੂੰ ਇਹ ਜੋਰਦਾਰ ਅਪੀਲ ਕਰਦਾ ਹੈ ਕਿ ਬੀਬੀ ਜਗਦੀਸ ਕੌਰ ਦੀ ਫੋਟੋਗ੍ਰਾਂਫ ਸਿੱਖ ਅਜਾਇਬਘਰ ਸ੍ਰੀ ਦਰਬਾਰ ਸਾਹਿਬ ਵਿਖੇ ਸੁਸੋਭਿਤ ਕੀਤੀ ਜਾਵੇ । ਜਿਥੇ ਸ. ਹਰਵਿੰਦਰ ਸਿੰਘ ਫੂਲਕਾ ਐਡਵੋਕੇਟ ਵੱਲੋਂ ਦਿੱਤੀ ਗਈ ਕਾਨੂੰਨੀ ਸਹਾਇਤਾ ਲਈ ਵੀ ਉਨ੍ਹਾਂ ਦੀਆਂ ਸੇਵਾਵਾਂ ਦਾ ਸਤਿਕਾਰ ਸਹਿਤ ਧੰਨਵਾਦ ਕਰਦੇ ਹਾਂ, ਉਥੇ ਇਸ ਉਦਮ ਵਿਚ ਕੌਮ ਪੱਖੀ ਇਨਸਾਫ਼ ਪ੍ਰਾਪਤੀ ਲਈ ਸਹਿਯੋਗ ਕਰਨ ਵਾਲੇ ਐਡਵੋਕੇਟਸ਼ ਨੂੰ ਸ. ਹਰਵਿੰਦਰ ਸਿੰਘ ਫੂਲਕਾ ਦੇ ਨਾਲ ਸਨਮਾਨਿਤ ਕਰਦੇ ਹੋਏ ਫੋਟੋਗ੍ਰਾਂਫ ਸਥਾਪਿਤ ਕੀਤੇ ਜਾਣ ।

4. ਸਿੱਖ ਕੌਮ ਦੇ ਕਾਤਲ ਕਮਲਨਾਥ ਨੂੰ ਕਾਂਗਰਸ ਵੱਲੋਂ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਅਮਲ ਸਿੱਖ ਮਨਾਂ ਨੂੰ ਹੋਰ ਜਖ਼ਮ ਦੇਣ ਵਾਲੇ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਬੀਤੇ ਸਮੇਂ ਵਿਚ ਜੋ ਸਿੱਖ ਕੌਮ ਦਾ ਇਕ ਡੂੰਘੀ ਸਾਜਿ਼ਸ ਤਹਿਤ ਕਤਲੇਆਮ ਤੇ ਨਸ਼ਲਕੁਸੀ ਕੀਤੀ ਗਈ ਸੀ, ਉਸ ਵਿਚ ਕਾਂਗਰਸ ਜਮਾਤ ਮੁੱਖ ਤੌਰ ਤੇ ਮੋਹਰੀ ਸੀ । ਭਾਵੇਕਿ ਇਸ ਕਤਲੇਆਮ ਵਿਚ ਫਿਰਕੂ ਜਮਾਤਾਂ ਬੀਜੇਪੀ-ਆਰ.ਐਸ.ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਸਿ਼ਵ ਸੈਨਾ, ਬਜਰੰਗ ਦਲ ਵੀ ਕਾਂਗਰਸੀਆਂ ਦਾ ਸਾਥ ਦੇ ਰਹੀਆ ਹਨ ਅਤੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਸਮੇਂ ਇਹ ਸਭ ਇਕ ਹੁੰਦੇ ਹਨ, ਪਰ ਇਸਦੀ ਸਰਪ੍ਰਸਤੀ 1984 ਵਿਚ ਉਸ ਸਮੇਂ ਦੀ ਹੁਕਮਰਾਨ ਜਮਾਤ ਕਾਂਗਰਸੀ ਆਗੂਆਂ ਨੇ ਕੀਤੀ ਸੀ । ਕਤਲੇਆਮ ਸਮੇਂ ਕਮਲਨਾਥ ਵੀ ਕਾਤਲ ਟੋਲੀਆ ਦੀ ਅਗਵਾਈ ਕਰਨ ਵਾਲਿਆ ਵਿਚ ਸਾਮਿਲ ਸੀ । ਕਾਂਗਰਸ ਜਮਾਤ ਨੇ ਸਿੱਖ ਕੌਮ ਦੇ ਇਸ ਕਾਤਲ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਪਕੇ ਸਿੱਖ ਕੌਮ ਤੇ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਸਾਡੇ ਲਈ ਕੰਮ ਕਰਨ ਵਾਲਿਆ ਨੂੰ ਅਸੀਂ ਇਸੇ ਤਰ੍ਹਾਂ ਨਿਵਾਜਦੇ ਰਹਾਂਗੇ ਅਤੇ ਅਜਿਹੀ ਕਾਰਵਾਈ ਕੇਵਲ ਸਿੱਖ ਕੌਮ ਵਿਰੋਧੀ ਹੀ ਨਹੀਂ, ਬਲਕਿ ਮਨੁੱਖਤਾ ਵਿਰੋਧੀ ਹੈ ਕਿਉਂਕਿ ਕਾਤਲਾਂ ਨੂੰ ਕਾਂਗਰਸ ਵੱਲੋਂ ਉਤਸਾਹਿਤ ਕੀਤਾ ਗਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਅੱਜ ਦਾ ਇਕੱਠ ਕਾਂਗਰਸ ਜਮਾਤ, ਮੌਜੂਦਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਉਨ੍ਹਾਂ ਦੀ ਮਾਤਾ ਬੀਬੀ ਸੋਨੀਆਂ ਗਾਂਧੀ ਅਤੇ ਗਾਂਧੀ ਪਰਿਵਾਰ ਵੱਲੋਂ ਕੀਤੇ ਗਏ ਉਪਰੋਕਤ ਫੈਸਲੇ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਸਿੱਖ ਕੌਮ ਦੇ ਮਨਾਂ ਨੂੰ ਹੋਰ ਜਖ਼ਮ ਦੇਣ ਵਾਲੀ ਪਾਈ ਗਈ ਭਾਜੀ ਦਾ ਸਹੀ ਸਮੇਂ ਤੇ ਸਹੀ ਜੁਆਬ ਦੇਣ ਦਾ ਪ੍ਰਣ ਕਰਦਾ ਹੈ । ਸਾਡਾ ਸਿਰ ਉਸ ਸਮੇਂ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਜਿਸ ਕਾਂਗਰਸ ਨੇ ਸਿੱਖ ਕੌਮ ਨਾਲ ਗੈਰ-ਇਨਸਾਨੀਅਤ ਕਤਲੇਆਮ ਕੀਤਾ, ਉਨ੍ਹਾਂ ਨਾਲ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤਾਂ ਕਰਕੇ ਖੁਸ਼ੀ ਵਿਚ ਗੁਲਦਸਤੇ ਭੇਂਟ ਕਰ ਰਹੇ ਹਨ ਜਿਨ੍ਹਾਂ ਦੀਆਂ ਤਸਵੀਰਾਂ ਨਿਮਨ ਦਿੱਤੀਆ ਜਾ ਰਹੀਆ ਹਨ :-

5. ਰਾਜਸਥਾਂਨ ਦੀਆਂ ਸਰਹੱਦਾਂ ਕੋਟ ਹਿੰਦੂ ਮੱਲ੍ਹ, ਸੁਲੇਮਾਨਕੀ ਅਤੇ ਅਨੁਪਗੜ੍ਹ ਨੂੰ ਤੁਰੰਤ ਖੋਲ੍ਹਕੇ ਪੰਜਾਬ ਦੇ ਜਿ਼ੰਮੀਦਾਰਾਂ ਅਤੇ ਵਪਾਰੀਆਂ ਦੇ ਉਤਪਾਦ ਦੇ ਵਪਾਰ ਨੂੰ ਉਤਸਾਹਿਤ ਕੀਤਾ ਜਾਵੇ :- ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਪੰਜਾਬ ਸੂਬੇ ਵਿਚ ਰੁਜਗਾਰ ਦੇ ਸਾਧਨ ਘੱਟ ਹੋਣ ਕਾਰਨ ਸਾਡੀ ਨੌਜ਼ਵਾਨੀ ਬੇਰੁਜਗਾਰੀ ਦੇ ਆਲਮ ਵਿਚ ਪਿੱਸ ਰਹੀ ਹੈ । ਦੂਸਰਾ ਜਿ਼ੰਮੀਦਾਰ ਦੀਆਂ ਫ਼ਸਲਾਂ ਅਤੇ ਛੋਟੇ ਵਪਾਰੀ ਵੱਲੋਂ ਤਿਆਰ ਕੀਤੇ ਉਤਪਾਦ ਦੀ ਖਰੀਦੋ-ਫਰੋਖਤ ਲਈ ਨਾ ਤਾਂ ਅੱਛਾ ਮਾਹੌਲ ਹੈ ਅਤੇ ਨਾ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਉਤਪਾਦ ਦੀ ਸਹੀ ਕੀਮਤ ਪ੍ਰਾਪਤ ਹੁੰਦੀ ਹੈ । ਇਸਦੀ ਬਦੌਲਤ ਪੰਜਾਬ ਸੂਬਾ ਮਾਲੀ ਤੌਰ ਤੇ ਵੀ ਸੰਕਟ ਵਿਚ ਹੈ । ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਰਾਜਸਥਾਂਨ ਨਾਲ ਲੱਗਦੀਆਂ ਪੰਜਾਬ ਦੀਆਂ ਸਰਹੱਦਾਂ ਕੋਟ ਹਿੰਦੂ ਮੱਲ, ਸੁਲੇਮਾਨਕੀ ਅਤੇ ਅਨੁਪਗੜ੍ਹ ਨੂੰ ਤੁਰੰਤ ਸ੍ਰੀ ਮੋਦੀ ਹਕੂਮਤ ਖੋਲ੍ਹਕੇ ਜਿੰਮੀਦਾਰ ਅਤੇ ਵਪਾਰੀਆਂ ਦੇ ਮਾਲੀ ਸਾਧਨ ਨੂੰ ਮਜ਼ਬੂਤ ਬਣਾਉਣ ਵਿਚ ਭੂਮਿਕਾ ਨਿਭਾਵੇ । ਇਹ ਸਰਹੱਦਾਂ ਖੁੱਲ੍ਹਣ ਨਾਲ ਜਿਥੇ ਜਿੰਮੀਦਾਰ ਨੂੰ ਆਪਣੀਆ ਫ਼ਸਲਾਂ ਪਾਕਿਸਤਾਨ, ਅਫ਼ਗਾਨੀਸਤਾਨ, ਅਰਬ ਮੁਲਕਾਂ, ਰੂਸ ਅਤੇ ਹੋਰਨਾਂ ਮੁਲਕਾਂ ਵਿਚ ਵੇਚਣ ਲਈ ਖੁੱਲ੍ਹੀ ਮੰਡੀ ਦਾ ਮਾਹੌਲ ਬਣ ਜਾਵੇਗਾ, ਉਥੇ ਵਪਾਰੀ ਵਰਗ ਦੀ ਮਾਲੀ ਹਾਲਤ ਵੀ ਬਿਹਤਰ ਹੋਵੇਗੀ ਅਤੇ ਇਹ ਸਰਹੱਦਾਂ ਖੁੱਲ੍ਹਣ ਨਾਲ ਟ੍ਰਾਸਪੋਰਟ ਅਤੇ ਹੋਰ ਸੰਬੰਧਤ ਸਥਾਨਾਂ ਤੇ ਪੰਜਾਬ ਦੀ ਨੌਜ਼ਵਾਨੀ ਲਈ ਰੁਜਗਾਰ ਪੈਦਾ ਹੋਵੇਗਾ । ਜਿਸ ਵਿਚ ਬੇਰੁਜਗਾਰੀ ਦੀ ਸਮੱਸਿਆ ਨੂੰ ਵੀ ਕੁਝ ਹੱਲ ਕਰਨ ਵਿਚ ਮਦਦ ਮਿਲੇਗੀ ।
ਆਜ਼ਾਦ ਕਸ਼ਮੀਰ ਦੇ ਵਜ਼ੀਰ-ਏ-ਆਜ਼ਮ ਰਾਜਾ ਫਾਰੂਕ ਹੈਦਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤਰਜ ਤੇ ਜੋ ਮੁਜੱਫਰਾਬਾਦ ਜਿ਼ਲ੍ਹੇ ਦੇ ਨਲੁਛੀ ਪਿੰਡ ਵਿਖੇ ਛੇਵੀ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਨਾਲ ਸੰਬੰਧਤ ਇਤਿਹਾਸਿਕ ਅਸਥਾਂਨ ਹੈ, ਜੋ ਕਿ ਸਰਹੱਦ ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ, ਉਸਦਾ ਲਾਂਘਾ ਸਿੱਖ ਕੌਮ ਨੂੰ ਦੇਣ ਦੀ ਜੋ ਪੇਸ਼ਕਸ ਕੀਤੀ ਗਈ ਹੈ, ਅੱਜ ਦਾ ਸਿੱਖ ਕੌਮ ਦਾ ਇਕੱਠ ਉਨ੍ਹਾਂ ਦਾ ਜਿਥੇ ਤਹਿ ਦਿਲੋਂ ਧੰਨਵਾਦ ਤੇ ਸਵਾਗਤ ਕਰਦਾ ਹੈ, ਉਥੇ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਇੰਡੀਆ ਨੂੰ ਵੀ ਇਹ ਅਪੀਲ ਕਰਦਾ ਹੈ ਕਿ ਬਿਨ੍ਹਾਂ ਦੇਰੀ ਕੀਤਿਆ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤਰ੍ਹਾਂ ਸ੍ਰੀ ਹੈਦਰ ਵੱਲੋਂ ਆਈ ਪੇਸ਼ਕਸ ਨੂੰ ਪ੍ਰਵਾਨ ਕਰਕੇ ਇਹ ਲਾਂਘਾ ਫੌਰੀ ਖੁਲਵਾਕੇ ਸਿੱਖਾਂ ਨੂੰ ਦਰਸ਼ਨ-ਦੀਦਾਰੇ ਕਰਨ ਦੀ ਪ੍ਰਵਾਨਗੀ ਦੇਣ ।

6. ਕਸ਼ਮੀਰ, ਬਿਹਾਰ, ਛੱਤੀਸਗੜ੍ਹ, ਅਸਾਮ, ਮਹਾਰਾਸ਼ਟਰਾਂ, ਮਨੀਪੁਰ, ਨਾਗਾਲੈˆਡ ਅਤੇ ਵੈਸਟ ਬੰਗਾਲ ਵਰਗੇ ਸੂਬਿਆˆ ਵਿਚ ਫੌਜ ਅਤੇ ਅਰਧ ਸੈਨਿਕਾˆ ਵਲੋˆ ਮਨੁੱਖਤਾ ਦਾ ਕੀਤਾ ਜਾਣ ਵਾਲਾ ਕਤਲੇਆਮ ਬੰਦ ਹੋਵੇ :- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਹਿੰਦੂਤਵ ਹੁਕਮਰਾਨ ਘੱਟ ਗਿਣਤੀ ਕੌਮਾˆ, ਕਬੀਲਿਆˆ, ਫਿਰਕਿਆˆ, ਆਦਿਵਾਸੀਆˆ, ਮਾਓਵਾਦੀ, ਨਕਸਲਾਈਟਾਂ, ਮੁਸਲਮਾਨਾˆ ਅਤੇ ਸਿੱਖਾˆ, ਰੰਘਰੇਟਿਆ-ਦਲਿਤਾਂ ਆਦਿ ਨੂੰ ਨਿਸ਼ਾਨਾਂ ਬਣਾਕੇ ਘਸੀਆ-ਪਿੱਟੀਆˆ ਦਲੀਲਾˆ ਰਾਹੀˆ ਦੋਸ਼ ਮੜ ਕੇ ਬਦਨਾਮ ਕਰਕੇ ਜੋ ਫ਼ੌਜ ਅਤੇ ਅਰਧ ਸੈਨਿਕ ਬਲਾˆ ਰਾਹੀˆ ਰੋਜਾਨਾˆ ਹੀ ਜਿਥੇ ਕਸ਼ਮੀਰ ਵਿਚ 5-7 ਕਸ਼ਮੀਰੀ ਨੌਜ਼ਵਾਨਾਂ ਤੇ ਬੀਬੀਆਂ ਨੂੰ ਅਣਮਨੁੱਖੀ ਢੰਗਾਂ ਰਾਹੀ ਕਤਲੇਆਮ ਕਰਨ ਦੀ ਨਿੰਦਣਯੋਗ ਕਾਰਵਾਈ ਕਰ ਰਹੇ ਹਨ, ਉਥੇ ਅਸਾਮ, ਬਿਹਾਰ, ਬੰਗਾਲ, ਮਹਾਰਾਸ਼ਟਰਾਂ, ਮਨੀਪੁਰ, ਨਾਗਾਲੈਂਡ, ਵੈਸਟ ਬੰਗਾਲ ਆਦਿ ਸੂਬਿਆˆ ਵਿਚ ਮਨੁੱਖਤਾ ਦਾ ਕਤਲੇਆਮ ਹੋ ਰਿਹਾ ਹੈ ਇਹ ਮਨੁੱਖੀ ਹੱਕਾˆ ਦਾ ਘੋਰ ਉਲੰਘਣ ਕਰਨ ਦੇ ਤੁਲ ਅਮਲ ਹਨ। ਕਸ਼ਮੀਰ ਅਤੇ ਮਨੀਪੁਰ ਵਿਚ ਅਫਸਪਾ ਵਰਗੇ ਉਹ ਕਾਲੇ ਕਾਨੂੰਨ ਜਿਸ ਅਧੀਨ ਫ਼ੌਜ ਕਿਸੇ ਨੂੰ ਵੀ, ਕਿਸੇ ਸਮੇਂ ਵੀ ਚੁੱਕ ਕੇ ਖ਼ਤਮ ਕਰ ਸਕਦੀ ਹੈ, ਅਗਵਾ ਕਰ ਸਕਦੀ ਹੈ, ਮਾਰ ਸਕਦੀ ਹੈ ਜਾਂ ਬੀਬੀਆਂ ਨਾਲ ਜ਼ਬਰ-ਜਿਨਾਹ ਕਰ ਸਕਦੀ ਹੈ, ਹੁਕਮਰਾਨਾˆ ਵੱਲੋˆ ਮਨੁੱਖਤਾ ਦਾ ਕੀਤਾ ਜਾ ਰਿਹਾ ਲਹੂ-ਲੁਹਾਨ ਅਤੇ ਕਾਲੇ ਕਾਨੂੰਨਾਂ ਅਧੀਨ ਜ਼ਬਰ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਇਨ੍ਹਾˆ ਵਰਗਾˆ ਨੂੰ ਬਰਾਬਰਤਾ ਦੇ ਆਧਾਰ ਤੇ ਜਿੰਦਗੀ ਜਿਊਣ, ਤਰੱਕੀ ਕਰਨ ਅਤੇ ਬਿਨ੍ਹਾˆ ਕਿਸੇ ਡਰ ਭੈਅ ਦੇ ਵਿਚਰਣ ਦੇ ਹੱਕ ਦਿੱਤੇ ਜਾਣ ਅਤੇ ਬਣਦੀਆˆ ਸਹੂਲਤਾˆ ਵੀ ਪ੍ਰਦਾਨ ਕੀਤੀਆˆ ਜਾਣ । ਅੱਜ ਦਾ ਇਕੱਠ ਇਹ ਵੀ ਮੰਗ ਕਰਦਾ ਹੈ ਕਿ ਜੋ 2000 ਵਿਚ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ ਫ਼ੌਜ ਵੱਲੋਂ ਬੇਕਸੂਰ ਨਿਹੱਥੇ 43 ਸਿੱਖਾਂ ਨੂੰ ਗੋਲੀ ਦਾ ਨਿਸ਼ਾਨਾਂ ਬਣਾ ਦਿੱਤਾ ਗਿਆ ਸੀ, ਉਸ ਸੰਬੰਧੀ ਕਾਤਲਾਂ ਨੂੰ ਸਾਹਮਣੇ ਲਿਆ ਕੇ ਸਜ਼ਾ ਦਿੰਦੇ ਹੋਏ ਇਨਸਾਫ਼ ਦਿੱਤਾ ਜਾਵੇ ।
ਜੋ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਤੇ ਆਈ.ਐਸ.ਆਈ ਦਾ ਨਾਮ ਲੈਕੇ ਹਿੰਦੂਤਵ ਹੁਕਮਰਾਨਾਂ ਨੂੰ ਖੁਸ਼ ਕਰਨ ਲਈ ਮਨੁੱਖਤਾ ਦੇ ਕਤਲੇਆਮ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਇਹ ਵੀ ਚੇਤਾ ਰੱਖਣਾ ਚਾਹੀਦਾ ਹੈ ਕਿ ਕਸ਼ਮੀਰ ਵਿਚ ਜੋ ਜਰਨਲ ਵਿਪਨ ਰਾਵਤ ਦੀ ਫ਼ੌਜ ਰੋਜ਼ਾਨਾ ਹੀ ਕਸ਼ਮੀਰੀ ਨੌਜ਼ਵਾਨੀ ਦਾ ਘਾਣ ਕਰ ਰਹੀ ਹੈ, ਉ ਹ ਵੀ ਤਾਂ ਮਨੁੱਖਤਾ ਦਾ ਕਤਲੇਆਮ ਹੈ । ਉਸ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਕੀ ਰਾਏ ਤੇ ਵਿਚਾਰ ਹਨ ?

7. ਟਰੂਡੋਂ ਸਰਕਾਰ ਵੱਲੋਂ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਅਤੇ ਕੈਨੇਡਾ ਦੀ ਚਹੁਪੱਖੀ ਤਰੱਕੀ ਵਿਚ ਯੋਗਦਾਨਾ ਪਾਉਣ ਵਾਲੀ ਸਿੱਖ ਕੌਮ ਨੂੰ ਅੱਤਿਵਾਦੀ ਕਰਾਰ ਦੇਣਾ ਹਿੰਦੂਤਵ ਜਮਾਤਾਂ ਦੇ ਪ੍ਰਭਾਵ ਨੂੰ ਕਬੂਲਣ ਦੀ ਗੁਸਤਾਖੀ:- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਕੈਨੇਡਾ ਦੀਆਂ ਹੁਣ ਤੱਕ ਦੀਆਂ ਹਿੰਦੂਤਵਾਂ ਹਕੂਮਤਾਂ ਅਤੇ ਹੁਕਮਰਾਨਾਂ ਨੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਅਤੇ ਕੈਨੇਡਾ ਦੀ ਚਹੁਪੱਖੀ ਤਰੱਕੀ ਵਿਚ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨਾਲ ਅੱਛੇ ਸੰਬੰਧ ਰੱਖੇ ਹਨ ਅਤੇ ਕਾਨੂੰਨੀ, ਸਮਾਜਿਕ ਤੌਰ ਤੇ ਸਹੀ ਵਿਵਹਾਰ ਕੀਤਾ ਹੈ । ਪਰ ਜੋ ਹੁਣ ਸ੍ਰੀ ਜਸਟਿਨ ਟਰੂਡੋ ਦੀ ਹਕੂਮਤ ਵੱਲੋਂ ਉਥੋਂ ਦੇ ਕਾਨੂੰਨ ਅਤੇ ਨਿਯਮਾਂ ਦਾ ਪਾਲਣ ਕਰਨ ਵਾਲੀ ਸਿੱਖ ਕੌਮ ਨੂੰ ‘ਦਹਿਸਤਗਰਦ’ ਕਰਾਰ ਦੇਣ ਦੀ ਮਨੁੱਖਤਾ ਵਿਰੋਧੀ ਵੱਡੀ ਗੁਸਤਾਖੀ ਕੀਤੀ ਹੈ, ਇਹ ਮੁਤੱਸਵੀ ਸ੍ਰੀ ਮੋਦੀ ਦੀ ਕੈਨੇਡਾ ਯਾਤਰਾ ਤੋਂ ਬਾਅਦ ਕੀਤਾ ਗਿਆ ਹੈ। ਜਿਸ ਤੋਂ ਸਪੱਸਟ ਹੋ ਜਾਂਦਾ ਹੈ ਕਿ ਸ੍ਰੀ ਜਸਟਿਨ ਟਰੂਡੋ ਹਕੂਮਤ ਮੁਤੱਸਵੀ ਹਿੰਦੂਤਵਾਂ ਹੁਕਮਰਾਨਾਂ ਦੇ ਪ੍ਰਭਾਵ ਹੇਠ ਆ ਕੇ ਜਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਪਹਿਰਾ ਦੇਣ ਵਾਲੀ ਅਤੇ ਹਰ ਜ਼ਬਰ-ਜੁਲਮ ਵਿਰੁੱਧ ਜੂਝਣ ਵਾਲੀ ਸਿੱਖ ਕੌਮ ਲਈ ਅਜਿਹੇ ਗੈਰ-ਕਾਨੂੰਨੀ ਸ਼ਬਦ ਵਰਤੇ ਗਏ ਹਨ । ਜੋ ਕਿ ਜਿਥੇ ਸਮੁੱਚੀ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀ ਸਾਜਿ਼ਸ ਦੀ ਕੜੀ ਹੈ, ਉਥੇ ਕੈਨੇਡਾ ਦੀ ਹਕੂਮਤ ਵੱਲੋਂ ਮੁਤੱਸਵੀ ਮੋਦੀ ਦੇ ਪ੍ਰਭਾਵ ਹੇਠ ਸਿੱਖ ਵਿਰੋਧੀ ਗੈਰ-ਇਨਸਾਨੀ ਹੋ ਰਹੇ ਅਮਲ ਵੀ ਅਸਹਿ ਤੇ ਦੁੱਖਦਾਇਕ ਹਨ ।

8. ਮੁਤੱਸਵੀ ਮੋਦੀ ਅਤੇ ਭਾਜਪਾ ਦਾ 5 ਸਟੇਟਾਂ ਵਿਚ ਹੋਈਆ ਚੋਣਾਂ ਵਿਚ ਹਾਰਣਾ ਘੱਟ ਗਿਣਤੀ ਕੌਮਾਂ ਲਈ ਸੁਭ ਸ਼ਗਨ, ਪਰ ਕਾਂਗਰਸ ਜਮਾਤ ਵੀ ਸਿੱਖ ਕੌਮ ਵਿਰੋਧੀ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜਿਸ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਮੁਤੱਸਵੀ ਸੰਗਠਨਾਂ ਨੇ ਲੰਮੇਂ ਸਮੇਂ ਤੋਂ ਇਥੇ ਹਿੰਦੂ ਰਾਸ਼ਟਰ ਕਾਇਮ ਕਰਨ ਲਈ ਮਨੁੱਖਤਾ ਵਿਰੋਧੀ ਕਾਰਵਾਈਆ ਸੁਰੂ ਕੀਤੀਆ ਹੋਈਆ ਹਨ ਅਤੇ ਜੋ ਹਰ ਢੰਗ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਨੂੰ ਕੁੱਚਲਕੇ ਹਿੰਦੂਤਵ ਸੋਚ ਜ਼ਬਰੀ ਠੋਸ ਰਹੀ ਹੈ ਅਤੇ ਜਿਸਨੇ ਗਰੀਬ ਅਤੇ ਮੱਧਵਰਗੀ ਨਿਵਾਸੀਆ ਲਈ ਵੱਡੀਆ ਮੁਸ਼ਕਿਲਾਂ ਖੜ੍ਹੀਆ ਕਰ ਦਿੱਤੀਆ ਹਨ, ਜਿੰਮੀਦਾਰ, ਵਪਾਰੀ ਅਤੇ ਮੁਲਾਜ਼ਮ ਵਰਗ ਨਾਲ ਬੇਇਨਸਾਫ਼ੀਆਂ ਕੀਤੀਆ ਹਨ, ਉਸਦਾ ਹਕੂਮਤ ਉਤੇ ਬੈਠੇ ਰਹਿਣਾ ਅਮਨ ਤੇ ਜਮਹੂਰੀਅਤ ਲਈ ਵੱਡਾ ਖ਼ਤਰਾ ਹੈ । ਜੋ ਹੁਣੇ ਹੀ 5 ਸਟੇਟ ਅਸੈਬਲੀ ਦੀਆਂ ਚੋਣਾਂ ਹੋਈਆ ਹਨ, ਉਨ੍ਹਾਂ ਵਿਚ ਵੱਡੀ ਗਿਣਤੀ ਨੇ ਉਪਰੋਕਤ ਫਿਰਕੂ ਜਮਾਤਾਂ ਦੇ ਹਿੰਦੂ ਪ੍ਰੋਗਰਾਮਾਂ ਨੂੰ ਰੱਦ ਕਰਕੇ ਕਰਾਰੀ ਹਾਰ ਦੇਣਾ ਸੁਭ ਸ਼ਗਨ ਹੈ । ਪਰ ਇਨ੍ਹਾਂ ਸਟੇਟਾਂ ਵਿਚ ਜ਼ਾਲਮ ਕਾਂਗਰਸ ਦਾ ਅੱਗੇ ਆਉਣਾ ਵੀ ਇਥੋਂ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਅੱਛਾ ਨਹੀਂ । ਇਸ ਲਈ ਅੱਜ ਦਾ ਇਕੱਠ ਇੰਡੀਆ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਵਰਗਾਂ, ਫਿਰਕਿਆ, ਕਬੀਲਿਆ ਆਦਿ ਸਭਨਾਂ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਆਉਣ ਵਾਲੀਆ ਲੋਕ ਸਭਾ ਚੋਣਾਂ ਵਿਚ ਉਪਰੋਕਤ ਦੋਵੇ ਗੈਰ-ਇਨਸਾਨੀਅਤ ਅਤੇ ਵਿਧਾਨਿਕ ਲੀਹਾਂ ਨੂੰ ਕੁੱਚਲਣ ਵਾਲੀਆ ਜਮਾਤਾਂ ਅਤੇ ਘੱਟ ਗਿਣਤੀ ਕੌਮਾਂ ਦਾ ਇਕ ਹੋ ਕੇ ਕਤਲੇਆਮ ਕਰਨ ਵਾਲੀਆ ਦੋਵੇ ਜਮਾਤਾਂ ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਨੂੰ ਇੰਡੀਆ ਨਿਵਾਸੀ ਕਰਾਰੀ ਹਾਰ ਦੇਣ ਅਤੇ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਬਹੁਜਨ ਮੁਕਤੀ ਪਾਰਟੀ ਜੋ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ‘ਬੇਗਮਪੁਰਾ’ ਉਤੇ ਅਧਾਰਿਤ ਇਨਸਾਫ਼ ਪਸ਼ੰਦ ਤੇ ਬਰਾਬਰਤਾ ਵਾਲਾ ਰਾਜ ਕਾਇਮ ਕਰਨਾ ਚਾਹੁੰਦੀਆ ਹਨ, ਇਸ ਗੱਠਜੋੜ ਨੂੰ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਅੱਗੇ ਲਿਆਂਦਾ ਜਾਵੇ ।

9. ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਫਾਰ ਜਸਟਿਸ ਅਤੇ ਜਮਹੂਰੀਅਤ ਲੀਹਾਂ ਰਾਹੀ ਖ਼ਾਲਿਸਤਾਨ ਕਾਇਮ ਕਰਨ ਵਾਲੀਆ ਜਥੇਬੰਦੀਆਂ ਨੂੰ ਆਈ.ਐਸ.ਆਈ. ਨਾਲ ਜੋੜਕੇ ਗੈਰ-ਦਲੀਲ ਕੀਤਾ ਜਾ ਰਿਹਾ ਪ੍ਰਚਾਰ ਅਸਹਿ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜਿਵੇਂ ਬੀਤੇ ਸਮੇਂ ਦੀ ਕਾਂਗਰਸ ਜਮਾਤ ਅਤੇ ਅਜੋਕੇ ਸਮੇਂ ਦੇ ਹੁਕਮਰਾਨ ਬੀਜੇਪੀ-ਆਰ.ਐਸ.ਐਸ. ਜਮਾਤ ਅਤੇ ਇਨ੍ਹਾਂ ਦੇ ਅਧੀਨ ਕੰਮ ਕਰ ਰਹੀ ਹਿੰਦ ਫ਼ੌਜ ਦੇ ਜਰਨਲ ਵਿਪਨ ਰਾਵਤ ਇਕ ਸੋਚੀ ਸਮਝੀ ਸਾਜਿ਼ਸ ਰਾਹੀ ਨਿਰਆਧਾਰ ਗੱਲਾਂ ਰਾਹੀ ਖ਼ਾਲਿਸਤਾਨ ਦੇ ਪਵਿੱਤਰ ਨਾਮ, ਖ਼ਾਲਿਸਤਾਨ ਲਈ ਜੱਦੋ-ਜ਼ਹਿਦ ਕਰ ਰਹੀਆ ਜਥੇਬੰਦੀਆਂ, ਸਿੱਖ ਕੌਮ ਨੂੰ ਬਦਨਾਮ ਕਰਨ ਹਿੱਤ ਆਈ.ਐਸ.ਆਈ. ਨਾਲ ਜੋੜਕੇ ਨਫ਼ਰਤ ਫੈਲਾਉਣ ਵਾਲੀ ਹਕੂਮਤੀ ਪੱਧਰ ਤੇ ਬਿਆਨਬਾਜੀ ਕੀਤੀ ਜਾ ਰਹੀ ਹੈ, ਉਹ ਸਮੂਹਿਕ ਰੂਪ ਵਿਚ ਇਨ੍ਹਾਂ ਹੁਕਮਰਾਨਾਂ ਦੀ ਸਾਂਝੀ ਸਾਜਿ਼ਸ ਦੀ ਕੜੀ ਦਾ ਹਿੱਸਾ ਹੈ । ਇਸੇ ਸੋਚ ਅਧੀਨ ਜਰਨਲ ਰਾਵਤ ਨੇ ਦਿਵਾਲੀ ਤੋਂ ਪਹਿਲੇ ਇਹ ਸਿਆਸੀ ਬਿਆਨਬਾਜੀ ਕੀਤੀ ਸੀ ਕਿ ਦਿਵਾਲੀ ਦੇ ਮੌਕੇ ਤੇ ਪੰਜਾਬ ਵਿਚ ਦਹਿਸਤਗਰਦੀ ਵਾਲੀਆ ਕਾਰਵਾਈਆ ਹੋਣਗੀਆ । ਲੇਕਿਨ ਦਿਵਾਲੀ ਵੀ ਅਮਨ ਪੂਰਵਕ ਲੰਘ ਗਈ । ਪੰਜਾਬ ਵਿਚ ਹਰ ਪੱਖੋ ਅਮਨ-ਅਮਾਨ ਤੇ ਜਮਹੂਰੀਅਤ ਕਾਇਮ ਹੈ । ਫਿਰ ਇਨ੍ਹਾਂ ਨੇ ਆਪਣੀ ਬਿਆਨਬਾਜੀ ਨੂੰ ਸਹੀ ਸਾਬਤ ਕਰਨ ਲਈ ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਗ੍ਰਨੇਡ ਹਮਲਾ ਕਰਵਾਉਣ ਦੀ ਸਾਜਿ਼ਸ ਰਚੀ ਅਤੇ ਇਸ ਗ੍ਰਨੇਡ ਵਿਸਫੋਟ ਨੂੰ ਸਿੱਖ ਕੌਮ ਤੇ ਖ਼ਾਲਿਸਤਾਨੀਆਂ ਦੇ ਨਾਮ ਮੜਨ ਦੀ ਅਸਫਲ ਕੋਸਿ਼ਸ਼ ਕੀਤੀ ਗਈ ਅਤੇ ਜੋ ਹੁਣ ਸਿੱਖ ਜਥੇਬੰਦੀਆਂ ਤੇ ਖ਼ਾਲਿਸਤਾਨ ਜਥੇਬੰਦੀਆਂ ਦਾ ਨਾਮ ਆਈ.ਐਸ.ਆਈ. ਜਾਂ ਪਾਕਿਸਤਾਨ ਨਾਲ ਜੋੜਿਆ ਜਾ ਰਿਹਾ ਹੈ, ਇਹ ਕੇਵਲ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਅਤੇ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ । ਭਲਾ ਸਿੱਖ ਕੌਮ, ਖ਼ਾਲਿਸਤਾਨੀ ਜਾਂ ਆਈ.ਐਸ.ਆਈ. ਦੇ ਨਾਮ ਜੋ ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਤਿੰਨ ਬੰਦੇ ਮਾਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਨਾਲ ਸਿੱਖ ਕੌਮ ਆਈ.ਐਸ.ਆਈ. ਜਾਂ ਖ਼ਾਲਿਸਤਾਨੀਆਂ ਨੂੰ ਕੀ ਫਾਇਦਾ ਹੋਵੇਗਾ ? ਅਜਿਹੀ ਕਾਰਵਾਈ ਉਹ ਕਿਉਂ ਕਰਨਗੇ ? ਦੁੱਖ ਅਤੇ ਅਫਸੋਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਇਨ੍ਹਾਂ ਸਿੱਖ ਵਿਰੋਧੀ ਤਾਕਤਾਂ ਦਾ ਮੋਹਰਾ ਬਣਕੇ ਗੈਰ-ਦਲੀਲ ਬਿਆਨਬਾਜੀ ਕਰ ਰਹੇ ਹਨ । ਜਿਸ ਦੇ ਨਤੀਜੇ ਕਦੀ ਵੀ ਸਮਾਜ ਪੱਖੀ ਨਹੀਂ ਹੋ ਸਕਣਗੇ । ਇਸ ਲਈ ਅਸੀ ਇਨ੍ਹਾਂ ਹੁਕਮਰਾਨਾਂ ਨੂੰ ਅਜਿਹੀ ਗੈਰ-ਦਲੀਲ ਬਿਆਨਬਾਜੀ ਬੰਦ ਕਰਨ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਣ ਤੋਂ ਖ਼ਬਰਦਾਰ ਕਰਦੇ ਹਾਂ ।

10. ਪੰਜਾਬ ਦੇ ਜਿੰਮੀਦਾਰਾˆ ਦੀਆˆ ਫਸਲਾˆ ਅਤੇ ਉਦਯੋਗਿਕ ਵਸਤਾˆ ਦੀ ਸਹੀ ਕੀਮਤ ਪ੍ਰਾਪਤ ਕਰਨ ਲਈ ਪੰਜਾਬ ਨੂੰ ਪਾਕਿ-ਚੀਨ ਇਕੋਨੋਮਿਕ ਕੋਰੀਡੋਰ ਦਾ ਮੈˆਬਰ ਐਲਾਨਿਆ ਜਾਵੇ :- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦੇ ਜਿ਼ੰਮੀਦਾਰਾਂ ਦੁਆਰਾ ਪੈਦਾ ਕੀਤੀ ਜਾਣ ਵਾਲੀ ਫਸਲ ਅਤੇ ਛੋਟੇ ਉਦਯੋਗਾˆ ਰਾਹੀˆ ਪੈਦਾ ਹੋਣ ਵਾਲੀਆˆ ਵਸਤਾˆ ਦੀ ਸਹੀ ਕੀਮਤ ਪ੍ਰਾਪਤ ਨਹੀˆ ਹੁੰਦੀ, ਇਸ ਲਈ ਖੇਤੀ ਪ੍ਰਧਾਨ ਸੂਬਾ ਮਾਲੀ ਤੌਰ ਤੇ ਹੋਰ ਨਿਘਾਰ ਵੱਲ ਜਾ ਰਿਹਾ ਹੈ। ਅਸੀˆ ਮੰਗ ਕਰਦੇ ਹਾˆ ਕਿ ਜੋ ਪਾਕਿ-ਚੀਨ ਗਵਾਡਰ ਬੰਦਰਗਾਹ ਤੱਕ ਇਕੋਨੋਮਿਕ ਕੋਰੀਡੋਰ ਬਣਿਆ ਹੈ, ਉਸਦਾ ਪੰਜਾਬ ਨੂੰ ਮੈˆਬਰ ਬਣਾਇਆ ਜਾਵੇ। ਇਸਦੇ ਨਾਲ ਹੀ ਵਾਹਗਾ, ਹੁਸੈਨੀਵਾਲਾ, ਸੁਲੇਮਾਨਕੀ ਦੀਆˆ ਪੰਜਾਬ ਦੀਆˆ ਸਰਹੱਦਾˆ ਨੂੰ ਵਪਾਰ ਲਈ ਖੋਲਿਆ ਜਾਵੇ ਤਾˆ ਕਿ ਜਿੰਮੀਦਾਰਾਂ ਆਪਣੀ ਫ਼ਸਲ ਅਤੇ ਉਦਯੋਗਪਤੀ ਆਪਣੇ ਉਤਪਾਦਾˆ ਨੂੰ ਅਰਬ ਮੁਲਕਾˆ, ਰੂਸ, ਮੱਧ ਏਸੀਆ, ਇਰਾਕ, ਇਰਾਨ, ਸੀਰੀਆ ਅਤੇ ਹੋਰਨਾˆ ਮੁਲਕਾˆ ਵਿਚ ਸਹੀ ਕੀਮਤ ਤੇ ਵੇਚ ਸਕੇ ਅਤੇ ਆਪਣੇ ਕਾਰੋਬਾਰਾˆ ਨੂੰ ਲਾਹੇਬੰਦ ਬਣਾ ਸਕੇ।
ਅਜਿਹੇ ਉਦਮ ਨੂੰ ਅਮਲੀ ਰੂਪ ਦੇਣ ਉਪਰੰਤ ਜੋ ਪੰਜਾਬ ਸੂਬੇ ਦੀ 40 ਲੱਖ ਦੀ ਨੌਜਵਾਨਾˆ ਦੀ ਬੇਰੁਜਗਾਰੀ ਦੀ ਸਮੱਸਿਆ ਹੈ ਉਸਦਾ ਵੀ ਸਹੀ ਹੱਲ ਨਿਕਲ ਜਾਵੇਗਾ। ਇਨ੍ਹਾˆ ਕਾਰੋਬਾਰਾˆ ਵਿਚ ਵੱਡੀ ਗਿਣਤੀ ਵਿਚ ਨੌਜੁਆਨਾˆ ਨੂੰ ਰੁਜਗਾਰ ਮਿਲ ਸਕੇਗਾ।

11. ਜਿੰਮੀਦਾਰਾਂ ਦੀਆˆ ਫਸਲਾˆ ਦੀ ਕੀਮਤ, ਮੁਲਕ ਦੇ ਕੀਮਤ ਸੂਚਕ ਅੰਕ ਨਾਲ ਜੋੜਨ ਦੇ ਨਾਲ ਨਾਲ ਸਵਾਮੀ ਨਾਥਨ ਰਿਪੋਰਟ ਲਾਗੂ ਕੀਤੀ ਜਾਵੇ :- ਪੰਜਾਬ ਦੇ ਜਿੰਮੀਦਾਰ ਵਲੋˆ ਉਤਪਾਦ ਕੀਤੀਆˆ ਜਾਣ ਵਾਲੀਆˆ ਫਸਲਾˆ, ਡੀਜ਼ਲ, ਤੇਲ, ਖਾਦਾˆ, ਕੀੜੇਮਾਰ ਦਵਾਈਆˆ ਆਦਿ ਦੀਆˆ ਕੀਮਤਾˆ ਵਧ ਜਾਣ ਕਾਰਨ ਅਤੇ ਆਪਣੀਆˆ ਫਸਲਾˆ ਨੂੰ ਪਾਲਣ ਲਈ ਬਿਜ਼ਲੀ ਅਤੇ ਪਾਣੀ ਮਹਿੰਗੇ ਹੋ ਜਾਣ ਕਾਰਨ ਫਸਲਾˆ ਦੀ ਲਾਗਤ ਕਾਫ਼ੀ ਵਧ ਗਈ ਹੈ ਅਤੇ ਉਸਨੂੰ ਬਣਦੀ ਕੀਮਤ ਨਹੀˆ ਮਿਲਦੀ ਜਿਸ ਕਾਰਨ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ। ਇਸ ਮਸਲੇ ਦੇ ਹੱਲ ਲਈ ਫਸਲਾˆ ਦੀਆˆ ਕੀਮਤਾˆ ਨੂੰ ਹਿੰਦ ਦੇ ਕੀਮਤ ਸੂਚਕ ਅੰਕ ਦੇ ਜੋੜਨ ਦੇ ਨਾਲ-ਨਾਲ ਸਵਾਮੀ ਨਾਥਨ ਰਿਪੋਰਟ ਅਨੁਸਾਰ ਜਿੰਮੀਦਾਰਾਂ ਦੇ ਜੀਵਨ ਵਿੱਚ ਸੁਧਾਰ ਕਰਨ ਲਈ ਤੁਰੰਤ ਸਵਾਮੀ ਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇ । ਪੰਜਾਬ ਸੂਬੇ ਅਤੇ ਜਿ਼ੰਮੀਦਾਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਪੰਜਾਬ ਵਿਚ ਵੱਡੀਆˆ ਐਗਰੋ ਇੰਡਸਟਰੀਜ਼ ਅਤੇ ਦੂਜੇ ਉਦਯੋਗ ਸਥਾਪਿਤ ਕਰਨ ਦੀ ਮੰਗ ਕਰਦਾ ਹੈ ।
ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਸੈਂਟਰ ਵਿਚ ਐਗਰੋ ਇੰਡਸਟਰੀ ਦੇ ਵਜ਼ੀਰ ਹਨ, ਪਰ ਇਸ ਜਿੰਮੀਦਾਰਾਂ ਨਾਲ ਸੰਬੰਧਤ ਸਬਜੀਆਂ, ਫ਼ਲਾਂ ਦੇ ਸੰਬੰਧ ਵਿਚ ਪੰਜਾਬ ਵਿਚ ਕੋਈ ਵੀ ਐਗਰੋ ਇੰਡਸਟਰੀ ਸਥਾਪਿਤ ਨਹੀਂ ਕੀਤੇ ਗਏ । ਪੰਜਾਬ ਵਿਚ ਪਾਣੀ ਦੇ ਸੰਬੰਧ ਵਿਚ ਵੱਡੀ ਮੁਸ਼ਕਿਲ ਹੈ । ਵਿਗਿਆਨੀਆਂ ਨੇ ਇਸ ਸੰਬੰਧੀ ਟਿਊਬਵੈਲਾਂ ਦੇ ਪਾਣੀਆ ਸੰਬੰਧੀ ਪਹਿਲੋ ਹੀ ਖ਼ਤਰੇ ਦੀ ਘੰਟੀ ਬਾਰੇ ਜਾਣਕਾਰੀ ਦਿੱਤੀ ਹੈ । 1947 ਤੋਂ ਬਾਅਦ ਪੰਜਾਬ ਵਿਚ ਤਿੰਨ ਬਿਆਸ, ਸਤਲੁਜ, ਰਾਵੀ ਦਰਿਆ ਹੀ ਰਹਿ ਗਏ ਹਨ । ਇਨ੍ਹਾਂ ਦਰਿਆਵਾਂ ਤੇ ਨਹਿਰਾਂ ਦੇ ਪਾਣੀਆਂ ਨਾਲ ਹੀ ਜਿ਼ੰਮੀਦਾਰਾਂ ਦੀ ਜ਼ਮੀਨ ਨੂੰ ਸਿੰਜਣ ਦਾ ਤੁਰੰਤ ਪ੍ਰਬੰਧ ਹੋਵੇ ਤਾਂ ਕਿ ਟਿਊਬਵੈਲਾਂ ਦੀ ਇਸਤੇਲਾਮ ਕਰਨੀ ਖੁਦ-ਬ-ਖੁਦ ਘੱਟ ਜਾਵੇ ।

12. ਸਿੱਖ ਰੈਫਰੈˆਸ ਲਾਈਬ੍ਰੇਰੀ, ਤੋਸਾਖਾਨਾ ਵਿਚੋˆ ਬਲਿਊ ਸਟਾਰ ਦੇ ਹਮਲੇ ਦੌਰਾਨ ਫੌਜ ਵਲੋˆ ਲੁੱਟੇ ਗਏ ਬੇਸ਼ਕੀਮਤੀ ਸਮਾਨ ਵਾਪਿਸ ਦਿੱਤਾ ਜਾਵੇ :- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਹਿੰਦੁਤਵ ਹਕੂਮਤ ਨੇ ਮੰਦਭਾਵਨਾ ਅਧੀਨ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਤੇ ਨਿਸ਼ਾਨਾਂ ਬਣਾਉਣ ਲਈ 1984 ਵਿੱਚ ਬਲਿਊ ਸਟਾਰ ਦਾ ਫੌਜੀ ਹਮਲਾ ਕਰਕੇ ਸਿੱਖ ਕੌਮ ਦਾ ਕਤਲੇਆਮ ਅਤੇ ਨਸ਼ਲਕੁਸੀ ਹੀ ਨਹੀˆ ਕੀਤੀ, ਬਲਕਿ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ, ਸਿੱਖ ਰੈਫਰੈˆਸ ਲਾਈਬ੍ਰੇਰੀ ਵਿਚ ਦੁਰਲੱਭ ਸਿੱਖ ਇਤਿਹਾਸ, ਬੇਸ਼ਕੀਮਤੀ ਕੌਮੀ ਵਸਤਾˆ ਨੂੰ ਫੌਜ ਲੁੱਟ ਕੇ ਲੈ ਗਈ ਸੀ, ਜੋ ਅਜੇ ਤੱਕ ਵਾਪਿਸ ਨਹੀˆ ਕੀਤੇ ਗਏ । ਅੱਜ ਦਾ ਇੱਕਠ ਆਪਣੀਆˆ ਇਤਿਹਾਸਕ ਕੌਮੀ ਵਸਤਾˆ ਅਤੇ ਇਤਿਹਾਸ ਨੂੰ ਵਾਪਿਸ ਪ੍ਰਾਪਤ ਕਰਨ ਦੀ ਜੋਰਦਾਰ ਮੰਗ ਕਰਦਾ ਹੈ । ਜਿਵੇਂ 1849 ਵਿਚ ਲਾਰਡ ਡਲਹੌਜ਼ੀ ਨੇ ਲਾਹੌਰ ਦਰਬਾਰ (ਖ਼ਾਲਸਾ ਹਕੂਮਤ) ਦੇ ਤੋਸਾਖਾਨਾ, ਕੌਮੀ ਵਿਰਸੇ, ਕੋਹਿਨੂਰ ਹੀਰਾਂ ਅਤੇ ਹੋਰ ਲਾਹੌਰ ਦਰਬਾਰ ਦੀਆਂ ਅਮੁੱਲ ਵਸਤਾਂ ਲੁੱਟਕੇ ਮਲਿਕਾ ਵਿਕਟੋਰੀਆ ਨੂੰ ਦੇ ਦਿੱਤੀਆ ਸਨ । ਉਸੇ ਤਰ੍ਹਾਂ 1984 ਵਿਚ ਹਿੰਦੂਤਵ ਹਕੂਮਤ ਦੀ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਦੇ ਬੇਸ਼ਕੀਮਤੀ ਸਮਾਨ, ਵਿਰਸਾ ਤੇ ਵਿਰਾਸਤ ਲੁੱਟਕੇ ਲੈ ਗਏ ਸਨ, ਉਸਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 20ਵੀਂ ਸਦੀ ਦੇ ਐਲਾਨੇ ਗਏ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਰਿਵਾਲਵਰ ਤੇ ਤੀਰ ਵੀ ਲੈ ਗਏ ਸਨ, ਉਸ ਵਿਰਸੇ ਤੇ ਵਿਰਾਸਤ ਦੀਆਂ ਕੀਮਤੀ ਵਸਤਾਂ ਅਤੇ ਸੰਤਾਂ ਦੇ ਰਿਵਾਲਵਰ ਤੇ ਤੀਰ ਨੂੰ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਪੇ ਜਾਣ ਦੀ ਜੋਰਦਾਰ ਮੰਗ ਕਰਦੇ ਹਾਂ ।

13. ਐਸ.ਜੀ.ਪੀ.ਸੀ. ਦੀ ਮਿਆਦ ਪੁਗਾ ਚੁੱਕੀ ਸੰਸਥਾ ਦੀਆˆ ਜਨਰਲ ਚੋਣਾˆ ਦਾ ਮੋਦੀ ਹਕੂਮਤ ਤੁਰੰਤ ਐਲਾਨ ਕਰੇ :- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਜਦੋˆ ਜਮਹੂਰੀਅਤ ਸੰਸਥਾਵਾˆ ਪਾਰਲੀਮੈˆਟ, ਸੂਬਿਆˆ ਦੀਆˆ ਅਸੈˆਬਲੀਆˆ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌˆਸਲਾˆ, ਪੰਚਾਇਤਾˆ, ਜਿਲ੍ਹਾ ਪ੍ਰੀਸ਼ਦਾਂ ਆਦਿ ਦੀ ਕਾਨੂੰਨੀ ਮਿਆਦ ਖਤਮ ਹੋਣ ਤੋˆ ਪਹਿਲੇ ਸਹੀ ਸਮੇˆ ਤੇ ਚੋਣਾਂ ਦਾ ਪ੍ਰਬੰਧ ਕਰਕੇ ਇੱਥੋˆ ਦੇ ਨਿਵਾਸੀਆˆ ਨੁੰ ਆਪਣੀ ਰਾਇ ਅਨੁਸਾਰ ਨਵੀˆ ਚੋਣ ਕਰਨ ਦਾ ਪ੍ਰਬੰਧ ਕਰਦਾ ਹੈ, ਤਾˆ ਸਿੱਖ ਕੌਮ ਨਾਲ ਸਬੰਧਤ ਸਿੱਖ ਪਾਰਲੀਮੈˆਟ ਐਸ.ਜੀ.ਪੀ.ਸੀ. ਦੀਆˆ ਜਨਰਲ ਚੋਣਾˆ ਨੂੰ ਆਪਣੀ ਭਾਈਵਾਲ ਪਾਰਟੀ ਨੂੰ ਫਾਇਦੇ ਪਹੁੰਚਾਉਣ ਹਿੱਤ ਜਾਣਬੁੱਝ ਕੇ ਲੰਮਾਂ ਕਰਦਾ ਹੈ, ਜੋ ਕਾਨੂੰਨੀ ਪ੍ਰਕਿਰਿਆ ਅਤੇ ਲੋਕ ਫਤਵੇ ਨਾਲ ਵੱਡਾ ਧੋਖਾ ਕਰਨ ਦੇ ਤੁੱਲ ਅਮਲ ਹਨ। ਮੌਜੂਦਾ ਐਸ.ਜੀ.ਪੀ.ਸੀ. ਦੀ ਕਾਨੂੰਨੀ ਮਿਆਦ 2016 ਵਿੱਚ ਖਤਮ ਹੋ ਚੁੱਕੀ ਹੈ। ਇਸ ਲਈ ਅੱਜ ਦਾ ਇੱਕਠ ਇਹ ਜੋਰਦਾਰ ਮੰਗ ਕਰਦਾ ਹੈ ਕਿ ਮੋਦੀ ਹਕੂਮਤ ਅਤੇ ਹਿੰਦ ਦੇ ਗ੍ਰਹਿ ਵਿਭਾਗ ਐਸ.ਜੀ.ਪੀ.ਸੀ. ਦੀਆˆ ਜਨਰਲ ਚੋਣਾਂ ਦਾ ਤੁਰੰਤ ਐਲਾਨ ਕਰੇ ਅਤੇ ਸਿੱਖ ਕੌਮ ਨੂੰ ਆਪਣੀ ਰਾਇ ਦੇਣ ਦਾ ਹੱਕ ਦੇਵੇ ।

14. ਗਊ ਟੈਕਸ ਲੱਗਣ ਦੇ ਬਾਵਜੂਦ ਵੀ ਸੜਕਾˆ, ਗਲੀਆˆ ਅਤੇ ਖੇਤਾਂ ਵਿਚ ਡੰਗਰਾˆ ਦਾ ਘੁੰਮਣਾ ਅਤਿ ਦੁੱਖਦਾਇਕ :- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਸਰਕਾਰ ਨੇ ਹਰ ਵਸਤੂ ਦੀ ਖਰੀਦ ਸਮੇˆ ਹੋਰਨਾˆ ਟੈਕਸਾˆ ਤੋˆ ਇਲਾਵਾ ਗਊ ਟੈਕਸ ਉਚੇਚੇ ਤੌਰ ਤੇ ਲਾਇਆ ਹੋਇਆ ਹੈ, ਪਰ ਇਸਦੇ ਬਾਵਜੂਦ ਵੀ ਹਰ ਸ਼ਹਿਰ ਅਤੇ ਪਿੰਡ ਵਿੱਚ ਸੜਕਾˆ ਅਤੇ ਗਲੀਆˆ ਵਿਚ ਗਊਆˆ ਵੱਡੀ ਗਿਣਤੀ ਵਿਚ ਘੁੰਮਦੀਆˆ ਨਜ਼ਰ ਆ ਰਹੀਆˆ ਹਨ, ਜਿਸ ਕਾਰਨ ਬਹੁਤ ਭਿਆਨਕ ਐਕਸੀਡੈˆਟ ਨਿੱਤ ਦਿਹਾੜੇ ਹੋ ਰਹੇ ਹਨ ਅਤੇ ਫਸਲਾˆ ਦੀ ਤਬਾਹੀ ਹੋ ਰਹੀ ਹੈ। ਅੱਜ ਦਾ ਇਕੱਠ ਮੰਗ ਕਰਦਾ ਹੈ ਕਿ ਇਹਨਾˆ ਗਊਆˆ, ਡੰਗਰਾˆ ਨੂੰ ਗਊਸਾਲਾਵਾਂˆ ਵਿਚ ਉਚੇਚੇ ਤੌਰ ਤੇ ਰੱਖਿਆ ਜਾਵੇ ਜਾˆ ਕੋਈ ਹੋਰ ਪ੍ਰਬੰਧ ਕੀਤਾ ਜਾਵੇ ਤਾਂ ਕਿ ਐਕਸੀਡੈˆਟਾˆ ਰਾਹੀˆ ਮਨੁੱਖੀ ਜਾਨਾˆ ਦਾ ਨੁਕਸਾਨ ਹੋਣ ਅਤੇ ਫਸਲਾˆ ਦੀ ਤਬਾਹੀ ਹੋਣ ਤੋˆ ਰੋਕਿਆ ਜਾ ਸਕੇ ।
ਅੱਜ ਦਾ ਇਕੱਠ ਇਸ ਗੱਲ ਤੋਂ ਅਤਿ ਹੈਰਾਨ ਹੈ ਕਿ ਯੂਪੀ ਦੇ ਬੁਲੰਦ ਸ਼ਹਿਰ ਵਿਚ ਮਾਰੇ ਗਏ ਪੁਲਿਸ ਇੰਸਪੈਕਟਰ ਸ੍ਰੀ ਸੁਬੋਧ ਕੁਮਾਰ ਸਿੰਘ ਜਿਸ ਨੂੰ ਫਿਰਕੂਆਂ ਨੇ ਕਾਨੂੰਨ ਆਪਣੇ ਹੱਥ ਵਿਚ ਲੈਦੇ ਹੋਏ ਮਾਰ ਦਿੱਤਾ ਸੀ, ਉਸਦੀ ਜਾਂਚ ਨੂੰ ਅੱਗੇ ਵਧਾਉਣ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਜਿੰਮੇਵਾਰੀ ਤਾਂ ਸ੍ਰੀ ਅਦਿਤਾਨਾਥ ਜੋਗੀ ਦੀ ਹਕੂਮਤ ਨਹੀਂ ਨਿਭਾਅ ਰਹੀ । ਲੇਕਿਨ ਜੋ ਉਥੇ ਕੁਝ ਗਊਆਂ ਦੇ ਮਾਰੇ ਜਾਣ ਦੀ ਗੱਲ ਹੋਈ ਹੈ, ਉਸਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਡੀ.ਜੀ.ਪੀਜ਼ ਦੀ ਹੋਈ ਮੀਟਿੰਗ ਵਿਚ ਗੰਭੀਰ ਵਿਚਾਰਾਂ ਹੋ ਰਹੀਆ ਹਨ । ਜਦੋਂਕਿ ਮਨੁੱਖੀ ਕਤਲੇਆਮ ਹੋਣ ਤੇ ਜੋਗੀ ਸਰਕਾਰ ਵੱਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ।

15. ਪੰਜਾਬ ਦੇ ਲੁੱਟੇ ਜਾਣ ਵਾਲੇ ਪਾਣੀਆˆ ਅਤੇ ਬਿਜਲੀ ਪੈਦਾ ਕਰਨ ਵਾਲੇ ਡੈਮਾˆ ਦੀ ਰੀਐਲਟੀ ਕੀਮਤ ਪੰਜਾਬ ਸੂਬੇ ਨੂੰ ਤੁਰੰਤ ਭੁਗਤਾਨ ਹੋਵੇ :- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਇੱਕ ਤਾˆ ਪੰਜਾਬ ਦੇ ਦਰਿਆਵਾˆ, ਨਹਿਰਾˆ ਦੇ ਪਾਣੀਆˆ ਨੂੰ ਜ਼ਬਰੀ ਗੈਰ ਕਾਨੂੰਨੀ ਤਰੀਕੇ ਵੱਡੀ ਮਾਤਰਾ ਵਿਚ ਦੂਜੇ ਸੂਬਿਆˆ ਨੂੰ ਦੇ ਕੇ ਲੁੱਟਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਦੇ ਡੈਮਾˆ ਤੋˆ ਪੈਦਾ ਹੋਣ ਵਾਲੀ ਬਿਜ਼ਲੀ ਨੂੰ ਵੀ ਜ਼ਬਰੀ ਲੁੱਟਿਆ ਜਾ ਰਿਹਾ ਹੈ, ਜੋ ਕਿ ਗੈਰ ਕਾਨੂੰਨੀ ਹੈ। ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਇਹ ਗੈਰ-ਕਾਨੂੰਨੀ ਲੁੱਟ ਤੁਰੰਤ ਬੰਦ ਹੋਣ ਦੇ ਨਾਲ-ਨਾਲ ਲੰਮੇ ਸਮੇˆ ਤੋˆ ਲੁੱਟੇ ਜਾ ਰਹੀ ਪਾਣੀਆˆ ਅਤੇ ਬਿਜਲੀ ਦੀ ਜੋ ਰੀਐਲਟੀ ਕੀਮਤ ਕਰੋੜਾਂ-ਅਰਬਾˆ ਰੁਪਏ ਬਣਦੀ ਹੈ ਉਹ ਪੰਜਾਬ ਸੂਬੇ ਨੂੰ ਤੁਰੰਤ ਭੁਗਤਾਨ ਕੀਤੀ ਜਾਵੇ। ਤਾਂ ਕਿ ਇਸ ਕਰੋੜਾਂ-ਅਰਬਾਂ ਰੁਪਏ ਦੀ ਆਈ ਰਿਅਲਟੀ ਦੀ ਕੀਮਤ ਨੂੰ ਕਿਸਾਨਾਂ, ਖੇਤ-ਮਜ਼ਦੂਰਾਂ ਵਿਚ ਵੰਡਕੇ ਕਿਸਾਨ ਤੇ ਖੇਤ-ਮਜ਼ਦੂਰਾਂ ਦੀਆਂ ਹੋਣ ਵਾਲੀਆ ਖੁਦਕਸੀਆ ਨੂੰ ਰੋਕਿਆ ਜਾ ਸਕੇ ਅਤੇ ਇਸ ਨਾਲ ਜੋ ਅਧਿਆਪਕਾ ਨਾਲ ਤਨਖਾਹਾਂ ਦੇਣ ਵਿਚ ਵੱਡੀ ਬੇਇਨਸਾਫ਼ੀ ਹੋ ਰਹੀ ਹੈ, ਉਨ੍ਹਾਂ ਨੂੰ ਵੀ ਉਨ੍ਹਾਂ ਦੇ ਬਣਦੇ ਗ੍ਰੇਡ ਅਨੁਸਾਰ ਤਨਖਾਹਾਂ ਦਾ ਭੁਗਤਾਨ ਹੋ ਸਕੇ । ਅੱਜ ਦਾ ਇਕੱਠ ਇਹ ਵੀ ਮਹਿਸੂਸ ਕਰਦਾ ਹੈ ਕਿ ਹਿੰਦੂਤਵਾਂ ਹੁਕਮਰਾਨਾਂ ਦੀ ਸਿੱਖ ਵਿਰੋਧੀ ਨੀਤੀ ਰਹੀ ਹੈ ਜਿਸ ਅਧੀਨ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵਿਚ ਸਿੱਖ ਕੌਮ ਦੇ ਮਨੁੱਖਤਾ ਪੱਖੀ ਫਖ਼ਰ ਵਾਲੇ ਇਤਿਹਾਸ ਨੂੰ ਜਾਣਬੁੱਝ ਕੇ ਤਰੋੜ-ਮਰੋੜ ਕੇ ਪ੍ਰਕਾਸ਼ ਕੀਤਾ ਜਾ ਰਿਹਾ ਹੈ । ਜਿਵੇਂਕਿ ਸਿਲੇਬਸ ਵਿਚ ‘ਅੰਮ੍ਰਿਤ’ ਸੰਬੰਧੀ ਹਿੰਦੂ ਦੇਵੀ-ਦੇਵਤਿਆ ਵੱਲੋਂ ਸਮੁੰਦਰ ਨੂੰ ਰਿੜਕ ਕੇ ਤਿਆਰ ਕਰਨਾ ਦੱਸਿਆ ਗਿਆ ਹੈ । ਜਦੋਂਕਿ ਅੰਮ੍ਰਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ-ਬਾਂਟੇ ਦੀ ਧਾਰ ਵਿਚੋਂ ਬਰਾਬਰਤਾ ਦੀ ਸੋਚ ਨੂੰ ਉਜਾਗਰ ਕਰਨ ਅਤੇ ਹਰ ਜ਼ਬਰ-ਜੁਲਮ ਵਿਰੁੱਧ ਜੂਝਣ ਅਤੇ ਜ਼ਾਲਮ ਦਾ ਨਾਸ਼ ਕਰਨ ਦੇ ਮਿਸ਼ਨ ਅਧੀਨ ਮਨੁੱਖਤਾ ਲਈ ਤਿਆਰ ਕੀਤਾ ਸੀ ।

16. ਗੁਜਰਾਤ ਵਿਚ 2013 ਵਿੱਚ ਜ਼ਬਰੀ ਉਜਾੜੇ ਗਏ 60 ਹਜ਼ਾਰ ਸਿੱਖ ਜਿੰਮੀਦਾਰਾਂ ਦਾ ਮੁੜ ਵਸੇਬਾ ਹੋਵੇ :- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ 2013 ਵਿਚ ਜਦੋˆ ਗੁਜਰਾਤ ਸੂਬੇ ਦੇ ਚੀਫ਼ ਮਨਿਸਟਰ ਸ੍ਰੀ ਨਰਿੰਦਰ ਮੋਦੀ ਸਨ ਤਾˆ ਉਨ੍ਹਾˆ ਨੇ ਫਿਰਕੂ ਅਤੇ ਮੰਦਭਾਵਨਾ ਭਰੀ ਸੋਚ ਅਧੀਨ ਉਥੇ 50-50 ਸਾਲਾˆ ਤੋˆ ਕਾਨੂੰਨੀ ਤੇ ਸੰਵਿਧਾਨਿਕ ਤੌਰ ਤੇ ਵੱਸੇ ਆਪਣੀਆˆ ਜਮੀਨਾˆ ਅਤੇ ਘਰਾˆ ਦੇ ਮਾਲਕ 60 ਹਜਾਰ ਸਿੱਖ ਜਿੰਮੀਦਾਰਾਂ ਤੋˆ ਜਬਰੀ ਜਮੀਨਾˆ ਖੋਹ ਕੇ ਉਨ੍ਹਾˆ ਦੇ ਘਰ-ਵਾਰ ਖੋਹ ਕੇ ਬੇਜ਼ਮੀਨੇ ਅਤੇ ਬੇਘਰੇ ਕਰ ਦਿੱਤੇ ਸਨ, ਜੋ ਗੈਰ ਕਾਨੂੰਨੀ ਹੋਣ ਦੇ ਨਾਲ-ਨਾਲ ਗੈਰ-ਇਨਸਾਨੀਅਤ ਵਾਲਾ ਦੁੱਖਦਾਇਕ ਅਮਲ ਸੀ। ਉਸ ਸਮੇਂ ਸੈਂਟਰ ਵਿਚ ਡਾ. ਮਨਮੋਹਨ ਸਿੰਘ ਵਜ਼ੀਰ-ਏ-ਆਜ਼ਮ ਸਨ ਅਤੇ ਕਾਂਗਰਸ ਦੀ ਹਕੂਮਤ ਸੀ । ਇਸ ਕਾਂਗਰਸ ਜਮਾਤ ਅਤੇ ਡਾ. ਮਨਮੋਹਨ ਸਿੰਘ ਨੇ ਸਿੱਖ ਜਿ਼ੰਮੀਦਾਰਾਂ ਦਾ ਉਜਾੜਾ ਕਿਉਂ ਹੋਣ ਦਿੱਤਾ ਅਤੇ ਹੁਣ ਤੱਕ ਉਨ੍ਹਾਂ ਦੇ ਮੁੜ ਵਸੇਬੇ ਲਈ ਅਮਲ ਕਿਉਂ ਨਾ ਕੀਤਾ ? ਅੱਜ ਦਾ ਇੱਕਠ ਮੰਗ ਕਰਦਾ ਹੈ ਕਿ ਉਨ੍ਹਾˆ 60 ਹਜਾਰ ਪਰਿਵਾਰਾਂˆ ਦੀਆˆ ਜਮੀਨਾˆ ਅਤੇ ਉਨ੍ਹਾˆ ਦੇ ਮਲਕੀਅਤ ਘਰ ਉਨ੍ਹਾˆ ਨੂੰ ਵਾਪਿਸ ਦੇ ਕੇ ਗੁਜਰਾਤ ਵਿਚ ਹੀ ਮੁੜ-ਵਸੇਬਾ ਕੀਤਾ ਜਾਵੇ ।

17. ਬੀਬੀਆਂ, ਰੰਘਰੇਟਿਆਂ-ਦਲਿਤਾਂ, ਘੱਟ ਗਿਣਤੀ ਕੌਮਾਂ ਨੂੰ ਬਰਾਬਰਤਾ ਦੇ ਹੱਕ ਅਮਲੀ ਰੂਪ ਵਿਚ ਦਿੱਤੇ ਜਾਣ ਅਤੇ ਜਬਰ-ਜ਼ਨਾਹ ਦੇ ਮਾਮਲਿਆˆ ਵਿਚ ਸਖ਼ਤ ਸਜ਼ਾਵਾਂ ਦਿੱਤੀਆˆ ਜਾਣ :- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਭਾਵੇˆ ਕਿ ਬੀਬੀਆਂ, ਰੰਘਰੇਟਿਆਂ-ਦਲਿਤਾਂ, ਘੱਟ ਗਿਣਤੀਆਂ ਦੀ ਰੱਖਿਆ ਅਤੇ ਹਿਫਾਜਤ ਲਈ ਕਾਫ਼ੀ ਕਾਨੂੰਨ ਅਤੇ ਨਿਯਮ ਹਨ, ਪਰ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਇਨ੍ਹਾˆ ਕਾਨੂੰਨਾˆ ਅਤੇ ਨਿਯਮਾˆ ਨੂੰ ਲਾਗੂ ਕਰਦੀ ਹੋਈ ਢਿੱਲ ਵਰਤਦੀ ਆ ਰਹੀ ਹੈ, ਜਿਸ ਨਾਲ ਬੀਬੀਆਂ, ਰੰਘਰੇਟਿਆਂ-ਦਲਿਤਾਂ, ਘੱਟ ਗਿਣਤੀਆਂ ਵਿਚ ਖੌਫ, ਡਰ-ਭੈ ਪੈਦਾ ਹੋ ਚੁੱਕਾ ਹੈ ਅਤੇ ਉਨਾˆ ਨਾਲ ਜ਼ਬਰ-ਜ਼ਨਾਹ ਦੇ ਸੰਗੀਨ ਜੁਰਮਾˆ ਵਿਚ ਵਾਧਾ ਹੋ ਰਿਹਾ ਹੈ। ਬੀਬੀਆਂ, ਰੰਘਰੇਟਿਆਂ-ਦਲਿਤਾਂ, ਘੱਟ ਗਿਣਤੀਆਂ ਦੀ ਸੁਰੱਖਿਆ ਲਈ ਤੁਰੰਤ ਅਮਲੀ ਰੂਪ ਵਿਚ ਸਖ਼ਤ ਕਦਮ ਉਠਾਏ ਜਾਣ ਅਤੇ ਉਨ੍ਹਾˆ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕੀਤੇ ਜਾਣ।

18.ਬਰਗਾੜੀ ਇਨਸਾਫ਼ ਮੋਰਚੇ ਨੂੰ ਸਫ਼ਲਤਾ ਪੂਰਵਕ ਅਮਨਮਈ-ਅਨੁਸ਼ਾਸਿ਼ਤ ਲੀਹਾਂ ‘ਤੇ ਚਲਾਉਣ ਲਈ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਜਥੇਦਾਰ ਸਾਹਿਬਾਨ ਦਾ ਧੰਨਵਾਦ :- ਅੱਜ ਦਾ ਇਕੱਠ ਜਿਥੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਜਥੇਦਾਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਤੇ ਸੁਕਰਾਨਾਂ ਕਰਦਾ ਹੈ, ਉਥੇ ਸਮੁੱਚੀ ਸਿੱਖ ਕੌਮ ਵੱਲੋਂ ਸੰਗਤੀ ਰੂਪ ਵਿਚ ਮੋਹਰੀ ਹੋ ਕੇ ਤਨੋ-ਮਨੋ-ਧਨੋ ਦਿੱਤੇ ਗਏ ਵੱਡੇ ਸਹਿਯੋਗ ਲਈ ਵੀ ਤਹਿ ਦਿਲੋਂ ਸੁਕਰ ਗੁਜ਼ਾਰ ਹੈ । ਇਹ ਬਰਗਾੜੀ ਮੋਰਚਾ ਤਿੰਨ ਮੁੱਖ ਕੌਮੀ ਮੰਗਾਂ ਨੂੰ ਲੈਕੇ ਰੱਖਿਆ ਗਿਆ ਸੀ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿਵਾਉਣ ਦੀ ਸੀ, ਇਸ ਅਨੁਸਾਰ ਪਹਿਲੀ ਐਫ.ਆਈ.ਆਰ. ਵਿਚ ਦੋਸ਼ੀ ਨਾਮਜਦ ਨਹੀਂ ਕੀਤੇ ਗਏ ਸਨ, ਜਦੋਂਕਿ ਦੂਸਰੀ ਹੁਣ ਹੋਈ ਐਫ.ਆਈ.ਆਰ. ਵਿਚ ਉਨ੍ਹਾਂ ਸਾਰੇ ਦੋਸ਼ੀਆਂ ਦੇ ਨਾਮ ਨਾਮਜਦ ਕਰ ਦਿੱਤੇ ਗਏ ਹਨ ਅਤੇ ਗ੍ਰਿਫ਼ਤਾਰ ਕਰ ਲਏ ਗਏ ਹਨ, ਦੂਸਰੀ ਮੰਗ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਸੰਬੰਧੀ ਸੀ ਜਿਸ ਅਨੁਸਾਰ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ ਆਦਿ ਨਾਮਜਦ ਹੋ ਚੁੱਕੇ ਹਨ, ਲੇਕਿਨ ਬੀਜੇਪੀ-ਆਰ.ਐਸ.ਐਸ. ਹਕੂਮਤ ਦੇ ਪ੍ਰਭਾਵ ਹੇਠ ਉਨ੍ਹਾਂ ਨੇ ਹਾਈਕੋਰਟ ਤੋਂ ਸਟੇਅ ਲੈ ਲਈ ਹੈ, ਜਿਸ ਦਿਨ ਇਹ ਸਟੇਅ ਖ਼ਤਮ ਹੋ ਗਈ ਅਗਲੇਰੀ ਕਾਨੂੰਨੀ ਕਾਰਵਾਈ ਅਵੱਸ ਹੋਵੇਗੀ। ਤੀਸਰੀ ਮੰਗ 25-25 ਸਾਲਾ ਤੋਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਵਾਉਣ ਦੀ ਹੈ । ਜਿਸ ਤਹਿਤ 25 ਸਾਲਾ ਤੋਂ ਨਾਭਾ ਜੇਲ੍ਹ ਵਿਚ ਬੰਦੀ ਭਾਈ ਦਿਲਬਾਗ ਸਿੰਘ ਬਾਘਾ ਰਿਹਾਅ ਹੋ ਚੁੱਕੇ ਹਨ ਅਤੇ ਬਾਕੀ ਦੂਸਰੇ ਸੂਬਿਆਂ ਵਿਚ ਸਿੱਖ ਬੰਦੀਆਂ ਦੀ ਰਿਹਾਈ ਲਈ ਇਸੇ ਬਿਨ੍ਹਾਂ ਤੇ ਕਾਰਵਾਈ ਜਾਰੀ ਹੈ । ਕਾਨੂੰਨੀ ਤੌਰ ਤੇ ਪੂਰਨ ਰੂਪ ਵਿਚ ਬੰਦੀਆਂ ਦੀ ਰਿਹਾਈ ਲਈ ਅਸੀਂ ਵਿਧਾਨ ਦੀ ਧਾਰਾ 161 ਤਹਿਤ ਕਾਰਵਾਈ ਕਰ ਰਹੇ ਹਾਂ । ਜਿਸ ਅਧੀਨ ਪੰਜਾਬ ਦੀ ਸਰਕਾਰ ਗਵਰਨਰ ਨੂੰ ਸਿਫਾਰਿਸ਼ ਕਰੇ ਕਿ ਗਵਰਨਰ ਕਿਸੇ ਵੀ ਬੰਦੀ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਰਿਹਾਅ ਕਰਨ ਦੇ ਹੁਕਮ ਕਰ ਸਕਦੇ ਹਨ । ਜੋ ਬੰਦੀ ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਹਨ, ਉਨ੍ਹਾਂ ਸੰਬੰਧੀ ਵਿਧਾਨ ਦੀ ਧਾਰਾ 72 ਰਾਹੀ ਇੰਡੀਆਂ ਦੇ ਪ੍ਰੈਜੀਡੈਟ ਸ੍ਰੀ ਰਾਮ ਨਾਥ ਕੋਵਿੰਦ ਨੂੰ ਵੀ ਅਜਿਹੇ ਅਧਿਕਾਰ ਪ੍ਰਾਪਤ ਹਨ, ਉਸ ਸੰਬੰਧੀ ਕਾਰਵਾਈ ਕਰਨ ਲਈ ਅਮਲ ਹੋ ਰਹੇ ਹਨ ।

19. ਸਿੱਖ ਕੌਮ ਅਤੇ ਪੰਜਾਬੀਆਂ ਦੇ ਸਭ ਮਸਲਿਆˆ ਦਾ ਇੱਕੋ ਇੱਕ ਹੱਲ ਜਮਹੂਰੀਅਤ ਅਤੇ ਅਮਨਮਈ ਤਰੀਕੇ ਤਿੰਨ ਪ੍ਰਮਾਣੂ ਤਾਕਤਾˆ ਦੇ ਵਿਚਕਾਰ “ਬਫ਼ਰ ਸਟੇਟ (ਖਾਲਿਸਤਾਨ) ਕਾਇਮ ਹੋਵੇ” :- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਅੰਗਰੇਜ਼ ਹਕੂਮਤ, ਹਿੰਦੂ ਆਗੂਆˆ ਨਹਿਰੂ, ਗਾˆਧੀ ਅਤੇ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਮੁਲਕ ਦੀ ਵੰਡ ਸਮੇˆ ਤਿੰਨੇ ਮੁੱਖ ਕੌਮਾਂ ਹਿੰਦੂ, ਮੁਸਲਿਮ ਅਤੇ ਸਿੱਖ ਨੂੰ ਬਰਾਬਰਤਾ ਦੇ ਅਧਿਕਾਰ ਤੇ ਆਪੋ-ਆਪਣੇ ਆਜ਼ਾਦ ਮੁਲਕ ਕਾਇਮ ਕਰਨ ਦੀ ਬਜਾਏ ਨਹਿਰੂ, ਗਾˆਧੀ ਨੇ ਆਪਣਾ ਮੁਲਕ ਅੰਗਰੇਜ਼ਾਂ ਨਾਲ ਸੰਧੀ ਕਰਕੇ ਇੰਡੀਆ ਬਣਾ ਲਿਆ ਅਤੇ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਆਪਣਾ ਮੁਲਕ ਪਾਕਿਸਤਾਨ ਬਣਾ ਲਿਆ। ਜਦੋˆਕਿ ਤੀਜੀ ਮੁੱਖ ਧਿਰ ਸਿੱਖ ਕੌਮ ਨਾਲ ਅੰਗੇਰਜ਼ਾਂ, ਹਿੰਦੂ ਅਤੇ ਮੁਸਲਿਮ ਆਗੂਆˆ ਨੇ ਬਹੁਤ ਵੱਡਾ ਧੋਖਾ ਅਤੇ ਫਰੇਬ ਕੀਤਾ। ਇੱਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਵੰਡ ਤੋˆ ਪਹਿਲੇ ਨਹਿਰੂ ਅਤੇ ਗਾˆਧੀ ਨੇ ਸਿੱਖ ਕੌਮ ਨਾਲ ਇਹ ਵਚਨ ਕੀਤੇ ਸਨ ਕਿ ਸਿੱਖ ਕੌਮ ਨੂੰ ਉੱਤਰੀ ਭਾਰਤ ਵਿਚ ਇੱਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ, ਜਿੱਥੇ ਸਿੱਖ ਆਪਣੇ ਵਿਧਾਨ ਅਤੇ ਕਾਨੂੰਨ ਅਨੁਸਾਰ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਜਦੋˆ ਸਿੱਖਾˆ ਤੇ ਪੰਜਾਬੀਆਂ ਨੇ ਸੰਕਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਆਜ਼ਾਦੀ ਤੋˆ ਬਾਅਦ ਸਿੱਖਾˆ ਤੇ ਪੰਜਾਬੀਆਂ ਨਾਲ ਕੀਤੇ ਵਚਨ ਨੂੰ ਪੂਰਾ ਨਾ ਕੀਤਾ ਗਿਆ ਤਾˆ ਉਸਦਾ ਕੀ ਹੱਲ ਹੋਵੇਗਾ ? ਤਾˆ ਸ੍ਰੀ ਗਾਂਧੀ ਦਾ ਜੁਆਬ ਸੀ “ਕਿ ਕਾਂਗਰਸ ਸਿੱਖ ਕੌਮ ਨਾਲ ਅਜਿਹਾ ਨਹੀˆਂ ਕਰੇਗੀ। ਜੇਕਰ ਕਰੇਗੀ ਤਾ ਸਿੱਖ ਕੌਮ ਆਪਣੇ ਆਪ ਵਿਚ ਇੱਕ ਬਾਦਸ਼ਾਹੀ ਕੌਮ ਹੈ, ਉਹ ਤਲਵਾਰ ਨਾਲ ਆਪਣਾ ਹੱਕ ਲੈਣਾ ਜਾਣਦੀ ਹੈ, ਜਿਸਦਾ ਉਸਨੂੰ ਹੱਕ ਹੋਵੇਗਾ” । ਉਸ ਉਪਰੰਤ ਬੀਤੇ 71 ਸਾਲਾˆ ਤੋˆ ਹਿੰਦੂ ਹੁਕਮਰਾਨਾˆ ਨੇ ਸਿੱਖ ਕੌਮ ਨਾਲ ਧੋਖੇ ਅਤੇ ਫਰੇਬ ਹੀ ਕੀਤੇ ਹਨ, ਕਿਸੇ ਵੀ ਖੇਤਰ ਵਿਚ ਇਨਸਾਫ਼ ਨਹੀˆ ਦਿੱਤਾ ਅਤੇ ਨਾ ਹੀ ਬਰਾਬਰੀ ਦੇ ਹੱਕ ਅਤੇ ਅਧਿਕਾਰ ਦਿੱਤੇ ਹਨ। ਇਸ ਲਈ ਸਿੱਖ ਕੌਮ ਤੇ ਪੰਜਾਬੀਆਂ ਕੋਲ ਕੌਮਾˆਤਰੀ ਕਾਨੂੰਨਾਂ ਅਤੇ ਨਿਯਮਾˆ ਦੀ ਦੇਖ-ਰੇਖ ਹੇਠ ਇੱਕੋ-ਇੱਕ ਸਹੀ ਅਤੇ ਅਮਲੀ ਰੁਪ ਵਿਚ ਹੱਲ ਹੈ ਕਿ ਤਿੰਨ ਪ੍ਰਮਾਣੂ ਤਾਕਤਾˆ ਨਾਲ ਲੈˆਸ ਮੁਲਕ ਹਿੰਦੂ-ਇੰਡੀਆਂ, ਮੁਸਲਿਮ-ਪਾਕਿਸਤਾਨ ਅਤੇ ਕਾਉਮਨਿਸਟ-ਚੀਨ ਦੀ ਤ੍ਰਿਕੋਣ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਯੂ.ਟੀ, ਲੇਹ-ਲੱਦਾਖ, ਜੰਮੂ-ਕਸ਼ਮੀਰ ਅਤੇ ਗੁਜਰਾਤ ਦਾ ਕੱਛ ਇਲਾਕਾ ਜਿੱਥੇ ਸਿੱਖ ਅਤੇ ਪੰਜਾਬੀ ਵੱਸੋ ਵੱਸਦੀ ਹੈ, ਉਸ ਤ੍ਰਿਕੋਣ ਨੂੰ ਸਿੱਖ ਕੌਮ ਦੀ ਸਰ-ਜ਼ਮੀਨ ਪ੍ਰਵਾਨ ਕਰਕੇ ਤਿੰਨੋ ਪ੍ਰਮਾਣੂ ਤਾਕਤਾˆ ਦੇ ਵਿਚਕਾਰ ਬਤੌਰ ਬਫ਼ਰ ਸਟੇਟ (ਖ਼ਾਲਿਸਤਾਨ) ਜਮਹੂਰੀਅਤ ਅਤੇ ਅਮਨਮਈ ਤਰੀਕੇ, ਖੂਨ ਦਾ ਇਕ ਵੀ ਕਤਰਾ ਵਹਾਏ ਬਿਨ੍ਹਾਂ “ਕੋਸੋਵੋ” ਦੀ ਤਰ੍ਹਾˆ “ਆਜ਼ਾਦ ਬਾਦਸ਼ਾਹੀ ਸਿੱਖ ਰਾਜ” (Independent Sovereign Sikh State) ਕਾਇਮ ਕੀਤਾ ਜਾਵੇ। ਇਹ ਸਟੇਟ ਉਪਰੋਕਤ ਤਿੰਨ ਮੁਲਕਾਂ ਦੀ ਜਿੱਥੇ ਆਪਸੀ ਪੁਰਾਤਨ ਦੁਸ਼ਮਣੀ ਨੁੰ ਖਤਮ ਕਰਨ ਲਈ ਸਹਾਈ ਹੋਵੇਗਾ, ਉਥੇ ਸਮੁੱਚੇ ਦੱਖਣੀ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਬਰਕਰਾਰ ਰੱਖਣ ਲਈ ਵੀ ਮੁੱਖ ਭੂਮਿਕਾ ਨਿਭਾਏਗਾ ।

ਖ਼ਾਲਿਸਤਾਨ ਜਿ਼ੰਦਾਬਾਦ !!!

ਗੁਰੂ ਘਰ ਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *