Verify Party Member
Header
Header
ਤਾਜਾ ਖਬਰਾਂ

ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੀਰੀ-ਪੀਰੀ ਸ਼ਹੀਦੀ ਸਮਾਗਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੂਰਨ ਸਰਧਾ ਤੇ ਸਤਿਕਾਰ ਸਹਿਤ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਸ਼ਹੀਦੀ ਕਾਨਫਰੰਸ ਕੀਤੀ ਗਈ ਜਿਸ ਵਿਚ ਨਿਮਨਲਿਖਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ।

ਕੈਂਪ ਆਫਿਸ,
ਫ਼ਤਹਿਗੜ੍ਹ ਸਾਹਿਬ, ਮਿਤੀ 27 ਦਸੰਬਰ 2019

ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੀਰੀ-ਪੀਰੀ ਸ਼ਹੀਦੀ ਸਮਾਗਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੂਰਨ ਸਰਧਾ ਤੇ ਸਤਿਕਾਰ ਸਹਿਤ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਸ਼ਹੀਦੀ ਕਾਨਫਰੰਸ ਕੀਤੀ ਗਈ ਜਿਸ ਵਿਚ ਨਿਮਨਲਿਖਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ।

ਸਾਹਿਬਜ਼ਾਦਿਆ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਤਕਰੀਰ ਵਿਚ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਅਤਿ ਸੰਜ਼ੀਦਗੀ ਭਰਿਆ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਦੇ ਜ਼ਾਬਰ ਹੁਕਮਰਾਨਾਂ ਨੇ ਸਾਹਿਬਜ਼ਾਦਿਆ ਨੂੰ ਨਵਾਬੀਆ, ਖੂਬਸੂਰਤ ਬੇਗਮਾਂ ਦੇ ਡੋਲੇ ਅਤੇ ਹੀਰੇ-ਜ਼ਵਾਹਰਾਤ ਦੀਆਂ ਵੱਡੀਆਂ ਸੌਗਾਤਾਂ ਭੇਟ ਕਰਦੇ ਹੋਏ ਕਿਹਾ ਕਿ ਉਹ ਇਸਲਾਮ ਕਬੂਲ ਕਰ ਲੈਣ, ਲੇਕਿਨ 7 ਸਾਲ ਤੇ 9 ਸਾਲ ਦੀਆਂ ਮਾਸੂਮ ਜਿ਼ੰਦਾ ਨੂੰ ਮਾਤਾ ਗੁਜਰ ਕੌਰ ਨੇ ਜੋ ਸਿੱਖਿਆ ਸਿੱਖੀ ਉਤੇ ਪਹਿਰਾ ਦੇਣ ਦੀ ਦਿੱਤੀ ਸੀ, ਉਨ੍ਹਾਂ ਉਤੇ ਉਹ ਅਡੋਲ ਰਹੇ । ਜ਼ਾਬਰ ਹੁਕਮਰਾਨਾਂ ਦੇ ਜੁਲਮਾਂ ਅੱਗੇ ਬਿਲਕੁਲ ਨਹੀਂ ਝੁੱਕੇ । ਸਿੱਖ ਕੌਮ ਅਤੇ ਮਨੁੱਖਤਾ ਦੀ ਬਿਹਤਰੀ ਲਈ ਉਨ੍ਹਾਂ ਨੇ ਸ਼ਹਾਦਤਾਂ ਦੇਣ ਨੂੰ ਪਹਿਲ ਦਿੱਤੀ ਅਤੇ ਸਿੱਖ ਕੌਮ ਦੀ ਵੱਖਰੀ ਅਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਕੀਤਾ । ਲੇਕਿਨ ਦੁੱਖ ਅਤੇ ਅਫ਼ੋਸਸ ਹੈ ਕਿ ਅੱਜ ਸਿੱਖ ਕੌਮ ਉਨ੍ਹਾਂ ਦੀਆਂ ਸ਼ਹਾਦਤਾਂ ਦੇਣ ਦੇ ਮਕਸਦ ਨੂੰ ਵਿਸਾਰਕੇ ਉਨ੍ਹਾਂ ਹਿੰਦੂਤਵ ਤਾਕਤਾਂ, ਬਾਦਲ ਦਲੀਆ ਅਤੇ ਪੰਥ ਵਿਰੋਧੀ ਕਾਰਵਾਈਆ ਕਰਨ ਵਾਲੀਆ ਜਮਾਤਾਂ ਨੂੰ ਵੋਟਾਂ ਪਾ ਕੇ ਖੁਦ ਹੀ ਵਾਰ-ਵਾਰ ਤਾਕਤ ਵਿਚ ਲਿਆਉਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਜੋ ਨਿਰੰਤਰ ਗੁਰੂ ਸਾਹਿਬਾਨ ਜੀ ਦੀ ਸੋਚ ਨਾ ਅਸੀਂ ਹਿੰਦੂ, ਨਾ ਮੁਸਲਮਾਨ ਨੂੰ ਮੁੱਖ ਰੱਖਦੇ ਹੋਏ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਪ੍ਰਾਪਤੀ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਲੰਮੇਂ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ । ਉਸ ਜਥੇਬੰਦੀ ਨੂੰ ਆਪਣੀ ਵੋਟ ਸ਼ਕਤੀ ਰਾਹੀ ਤਾਕਤ ਨਾ ਦੇ ਕੇ ਵੱਡੀ ਗੁਸਤਾਖੀ ਕਰਦੀ ਆ ਰਹੀ ਹੈ । ਇਹੀ ਵਜਹ ਹੈ ਕਿ ਅੱਜ ਵੀ ਹਿੰਦੂਤਵ ਹੁਕਮਰਾਨ ਹਰ ਖੇਤਰ ਵਿਚ ਸਿੱਖ ਕੌਮ, ਘੱਟ ਗਿਣਤੀ ਕੌਮਾਂ ਤੇ ਪੰਜਾਬ ਸੂਬੇ ਨਾਲ ਵਿਤਕਰੇ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਸਾਡੇ 25-25 ਸਾਲਾ ਤੋਂ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਨੂੰ ਵਾਅਦੇ ਕਰਕੇ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ । ਇਥੋਂ ਤੱਕ ਇਹ ਹੁਕਮਰਾਨ ਸਾਡੇ ਗੁਰੂਘਰ ਜਿਵੇਂ ਜਗਨਨਾਥਪੁਰੀ ਅਤੇ ਹਰਿਦੁਆਰ ਵਿਖੇ ਗਿਆਨ ਗੋਦੜੀ ਗੁਰੂਘਰ ਅਤੇ ਬੀਤੇ ਦਿਨੀਂ ਹੀ ਕਸ਼ਮੀਰ ਵਿਚ ਬਾਰਾਮੁੱਲਾ ਸ੍ਰੀਨਗਰ ਸੜਕ ਵਿਖੇ ਸਥਿਤ ਗੁਰੂਘਰ ਅਤੇ ਇਕ ਮਸਜਿਦ ਨੂੰ ਗਿਰਾਕੇ ਉਥੇ ਜ਼ਬਰੀ ਪੁਲ ਬਣਾ ਰਹੇ ਹਨ। ਐਨ.ਆਰ.ਸੀ. ਅਤੇ ਸੀ.ਏ.ਏ. ਵਰਗੇ ਕਾਲੇ ਕਾਨੂੰਨ ਬਣਾਕੇ ਸਿੱਖ ਕੌਮ ਤੇ ਘੱਟ ਗਿਣਤੀਆਂ ਨੂੰ ਗੁਲਾਮ ਬਣਾਉਣ ਦੇ ਮਨਸੂਬਿਆ ਤੇ ਕੰਮ ਕਰ ਰਹੇ ਹਨ । ਅਜਿਹੇ ਸਮੇਂ ਸਾਨੂੰ ਸ਼ਹੀਦਾਂ ਵੱਲੋਂ ਪਾਏ ਪੂਰਨਿਆ ਅਤੇ ਜਿਨ੍ਹਾਂ ਮਕਸਦਾਂ ਲਈ ਉਨ੍ਹਾਂ ਨੇ ਸ਼ਹਾਦਤਾਂ ਦਿੱਤੀਆ, ਉਸ ਤੋਂ ਸੇਧ ਲੈਦੇ ਹੋਏ ਛੋਟੇ-ਮੋਟੇ ਵੱਖਰੇਵਿਆ ਨੂੰ ਪਾਸੇ ਰੱਖਕੇ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਬਫ਼ਰ ਸਟੇਟ ਜੋ ਕਿ ਤਿੰਨ ਪ੍ਰਮਾਣੂ ਤਾਕਤਾਂ ਇਸਲਾਮਿਕ-ਪਾਕਿਸਤਾਨ, ਕਾਉਮਨਿਸਟ-ਚੀਨ ਅਤੇ ਹਿੰਦੂ ਇੰਡੀਆਂ ਦੀ ਤ੍ਰਿਕੋਣ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਜੋ ਸਿੱਖ ਵਸੋਂ ਵਾਲੇ ਇਲਾਕੇ ਹਨ, ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਲਈ ਸੁਹਿਰਦਤਾ ਭਰੇ ਅਮਲ ਕਰਨ ਲਈ ਵੱਧਣਾ ਪਵੇਗਾ ਤਾਂ ਜੋ ਅਸੀਂ ਆਜ਼ਾਦੀ ਅਤੇ ਆਪਣੀ ਅਣਖ਼-ਗੈਰਤ ਨੂੰ ਕਾਇਮ ਰੱਖਦੇ ਹੋਏ ਨਿੱਘ ਮਾਣ ਸਕੀਏ ।

1. ਸਾਹਿਬਜ਼ਾਦਿਆ ਦੀ ਸ਼ਹਾਦਤ ਸਾਨੂੰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕਰਨ ਦਾ ਸੰਦੇਸ਼ ਦਿੰਦੀ ਹੈ :- ਅੱਜ ਦਾ ਇਕੱਠ ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਰਧਾ ਦੇ ਫੁੱਲ ਭੇਟ ਕਰਦਾ ਹੋਇਆ ਇਹ ਬਚਨ ਕਰਦਾ ਹੈ ਕਿ ਉਨ੍ਹਾਂ ਵੱਲੋਂ ਆਪਣੀਆ ਮਹਾਨ ਸ਼ਹਾਦਤਾਂ ਦੇ ਕੇ ਪਾਏ ਗਏ ਕੌਮ ਤੇ ਮਨੁੱਖਤਾ ਪੱਖੀ ਪੂਰਨਿਆ ਤੇ ਪਹਿਰਾ ਦਿੰਦੇ ਹੋਏ ਕਿਸੇ ਵੀ ਤਰ੍ਹਾਂ ਦੇ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਨੂੰ ਸਹਿਣ ਨਹੀਂ ਕਰਾਂਗੇ ਅਤੇ ਹਰ ਤਰ੍ਹਾਂ ਦੀ ਬੇਇਨਸਾਫ਼ੀ ਵਿਰੁੱਧ ਜੱਦੋਂ-ਜ਼ਹਿਦ ਕਰਦੇ ਹੋਏ ਖ਼ਾਲਸਾ ਪੰਥ ਦਾ ਬੋਲਬਾਲਾ ਕਰਨ ਅਤੇ ਆਪਣੀ ਬਾਦਸ਼ਾਹੀ ਕਾਇਮ ਕਰਨ ਲਈ ਯਤਨਸ਼ੀਲ ਰਹਾਂਗੇ । ਜਦੋਂ ਨਵਾਬ ਸਰਹਿੰਦ ਨੇ ਸਾਹਿਬਜ਼ਾਦਿਆ ਨੂੰ ਨਵਾਬੀਆ ਦੇਣ ਦੀ ਗੱਲ ਕੀਤੀ ਤਾਂ ਸਾਹਿਬਜ਼ਾਦਿਆ ਨੇ ਦਲੀਲ ਪੂਰਵਕ ਜੁਆਬ ਦਿੱਤਾ ਕਿ ਨਵਾਬੀਆ ਤਾਂ ਸਾਨੂੰ ਬਖਸਿ਼ਸ਼ਾਂ ਹੋਈਆ ਪਾਤਸ਼ਾਹੀਆ ਤੋਂ ਕਿਤੇ ਘੱਟ ਹਨ । ਸਾਨੂੰ ਤਾਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਉਚਾਰਕੇ ਕਿ “ਇਨ ਗਰੀਬ ਸਿੱਖਨੁ ਕੋ ਦੇਊ ਪਾਤਸ਼ਾਹੀ” ਪਾਤਸ਼ਾਹੀਆ ਪਹਿਲੋਂ ਹੀ ਬਖਸਿ਼ਸ਼ ਕੀਤੀਆ ਹੋਈਆ ਹਨ ।

2. ਕੌਮੀ ਵਿਰਸੇ-ਵਿਰਾਸਤਾਂ ਨੂੰ ਸਾਜ਼ਸੀ ਢੰਗ ਨਾਲ ਖ਼ਤਮ ਕਰਨ ਦੀਆਂ ਕਾਰਵਾਈਆ ਸਹਿਣ ਨਹੀਂ ਕੀਤੀਆ ਜਾਣਗੀਆ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਹਿੰਦੂਤਵ ਹੁਕਮਰਾਨਾਂ ਦੀਆਂ ਸਾਜਿ਼ਸਾਂ ਦਾ ਸਿ਼ਕਾਰ ਹੋ ਕੇ ਰਵਾਇਤੀ ਆਗੂ ਅਤੇ ਸਾਡੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਗੁਰੂਘਰਾਂ ਨਾਲ ਸੰਬੰਧਤ ਇਤਿਹਾਸਿਕ ਯਾਦਗਰਾਂ ਅਤੇ ਸਾਡੇ ਕੌਮੀ ਵਿਰਸੇ-ਵਿਰਾਸਤਾਂ ਨੂੰ ਨਿਰੰਤਰ ਖ਼ਤਮ ਕਰਦੀ ਆ ਰਹੀ ਹੈ । ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦੀ ਦਰਸ਼ਨੀ ਡਿਊੜ੍ਹੀ ਵੀ ਰਾਤੋ-ਰਾਤ ਇਸੇ ਸਾਜਿ਼ਸ ਅਧੀਨ ਕਾਰ-ਸੇਵਾ ਵਾਲਿਆ ਰਾਹੀ ਢਹਿ-ਢੇਰੀ ਕਰਵਾਈ ਗਈ । ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਨਾਲ ਸੰਬੰਧਤ ਇਤਿਹਾਸਿਕ ਚੂਲਾ ਅਤੇ ਹੋਰ ਯਾਦਗਰਾਂ ਖ਼ਤਮ ਕਰ ਦਿੱਤੀਆ ਗਈਆ ਹਨ । ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਜੋ ਭੋਰਾ ਸਾਹਿਬ ਦੇ ਨਾਲ ਪੁਰਾਤਨ ਖੂਹ ਅਤੇ ਉਹ ਰਸਤਾ ਜਿਸ ਵਿਚੋਂ ਸਾਹਿਬਜ਼ਾਦੇ ਨਵਾਬ ਦੀ ਕਚਹਿਰੀ ਵਿਚ ਦਾਖਲ ਹੋਏ ਸਨ, ਉਹ ਸਭ ਹੌਲੀ-ਹੌਲੀ ਕਰਕੇ ਸਭ ਖਤਮ ਕਰ ਦਿੱਤੇ ਗਏ ਹਨ । ਅਜਿਹੀਆ ਕੌਮ ਵਿਰੋਧੀ ਵਿਰਸੇ-ਵਿਰਾਸਤ ਨੂੰ ਖ਼ਤਮ ਕਰਨ ਵਾਲੀਆ ਕਾਰਵਾਈਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਅੱਜ ਦਾ ਇਕੱਠ ਬਿਲਕੁਲ ਬਰਦਾਸਤ ਨਹੀਂ ਕਰੇਗਾ ।
ਇਹ ਠੀਕ ਹੈ ਕਿ ਹੁਣ ਐਸ.ਜੀ.ਪੀ.ਸੀ. ਦੇ ਜਿ਼ੰਮੇਵਾਰਾਂ ਨੇ ਗੁਰੂਘਰਾਂ ਵਿਚ ਸੰਗਮਰਮਰ ਕਾਫ਼ੀ ਲਗਾ ਦਿੱਤਾ ਹੈ, ਲੇਕਿਨ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਗੁਰੂਘਰਾਂ ਦੀ ਸਫ਼ਾਈ, ਸੁੰਦਰਤਾ, ਫ਼ਲ-ਫੁੱਲਾਂ ਵਾਲੇ ਬੂਟੇ, ਛਾਂਦਾਰ ਦਰੱਖਤ ਆਦਿ ਲਗਾਉਣ ਵੱਲ ਧਿਆਨ ਕੇਦਰਿਤ ਕਰਨਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਗੁਰੂਘਰਾਂ ਦੇ ਕੁਦਰਤੀ ਮਾਹੌਲ ਨੂੰ ਅਧਿਆਤਮਿਕਮਈ ਰੱਖਿਆ ਜਾ ਸਕੇ ਅਤੇ ਯਾਤਰੂ ਇਨ੍ਹਾਂ ਦਰੱਖਤਾਂ ਦੀ ਛਾਂ ਥੱਲ੍ਹੇ ਬੈਠਕੇ ਕੁਦਰਤ ਨਾਲ ਇਕਮਿਕ ਹੁੰਦੇ ਹੋਏ ਆਨੰਦ ਮਾਣ ਸਕਣ ਅਤੇ ਆਪਸੀ ਵਿਚਾਰਾਂ ਵੀ ਕਰ ਸਕਣ ।

3. ਜਗਨਨਾਥਪੁਰੀ, ਗਿਆਨ ਗੋਦੜੀ ਅਤੇ ਕਸ਼ਮੀਰ ਵਿਚ ਢਹਿ-ਢੇਰੀ ਕੀਤੇ ਗੁਰੂਘਰਾਂ ਉਤੇ ਹੋ ਰਹੇ ਹਮਲਿਆ ਨੂੰ ਬਿਲਕੁਲ ਬਰਦਾਸਤ ਨਹੀਂ ਕਰਾਂਗੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਮੁਤੱਸਵੀ ਮੋਦੀ ਹਕੂਮਤ ਫਿਰਕੂ ਸੋਚ ਅਧੀਨ ਸਿੱਖ ਕੌਮ ਦੇ ਗੁਰੂਘਰਾਂ ਜਿਵੇਂ ਜਗਨਨਾਥਪੁਰੀ (ਉੜੀਸਾ), ਗੁਰਦੁਆਰਾ ਗਿਆਨ ਗੋਦੜੀ (ਹਰਿਦੁਆਰ) ਅਤੇ ਬਾਰਾਮੁੱਲਾ ਸ੍ਰੀਨਗਰ ਸੜਕ ਵਿਚ ਹਮਲੇ ਕਰਕੇ ਗਿਰਾ ਰਹੀ ਹੈ, ਨਵੀਂ ਦਿੱਲੀ ਵਿਚ ਭਗਤ ਰਵੀਦਾਸ ਜੀ ਨਾਲ ਸੰਬੰਧਤ ਗੁਰੂਘਰ ਨੂੰ ਵੀ ਗਿਰਾ ਦਿੱਤਾ ਗਿਆ ਹੈ । ਜਿਸ ਨਾਲ ਪੰਜਾਬ, ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਬੈਠੇ ਸਿੱਖ ਕੌਮ ਦੇ ਮਨ ਤੇ ਆਤਮਾਵਾਂ ਨੂੰ ਵਲੂੰਧਰਿਆ ਜਾ ਰਿਹਾ ਹੈ । ਅਜਿਹੀਆ ਹਕੂਮਤੀ ਕਾਰਵਾਈਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰੇਗਾ। ਇਸ ਸੰਬੰਧੀ ਅਸੀਂ ਕੌਮਾਤਰੀ ਮਨੁੱਖੀ ਅਧਿਕਾਰ ਜਥੇਬੰਦੀ, ਯੂਨਾਈਟਿਡ ਨੇਸ਼ਨਜ਼ ਅਤੇ ਏਸੀਆ ਵਾਚ ਹਿਊਮਨਰਾਈਟਸ ਵਰਗੀਆ ਸੰਸਾਰ ਪੱਧਰ ਦੀਆਂ ਜਥੇਬੰਦੀਆਂ ਅਮਰੀਕਾ, ਕੈਨੇਡਾ ਅਤੇ ਹੋਰ ਜਮਹੂਰੀਅਤ ਪਸ਼ੰਦ ਯੂਰਪਿੰਨ ਮੁਲਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮੋਦੀ ਹਕੂਮਤ ਦੀਆਂ ਸਿੱਖ ਅਤੇ ਮੁਸਲਿਮ ਧਰਮ ਉਤੇ ਕੀਤੇ ਜਾ ਰਹੇ ਹਮਲਿਆ ਅਤੇ ਧਾਰਮਿਕ ਸਥਾਨਾਂ ਨੂੰ ਗਿਰਾਉਣ ਵਿਰੁੱਧ ਤੁਰੰਤ ਸਖ਼ਤ ਨੋਟਿਸ ਲੈਣ ।

4. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇਮਰਾਨ ਖਾਨ, ਜਰਨਲ ਬਾਜਵਾ ਅਤੇ ਸ੍ਰੀ ਮੋਦੀ ਦਾ ਧੰਨਵਾਦ :- ਅੱਜ ਦਾ ਇਕੱਠ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਮ ਨੂੰ ਪੂਰਨ ਕਰਨ ਉਤੇ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ, ਜਰਨਲ ਬਾਜਵਾ ਮੁੱਖੀ ਪਾਕਿਸਤਾਨ ਫ਼ੌਜ ਅਤੇ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨੂੰ ਜਿਥੇ ਮੁਬਾਰਕਬਾਦ ਦਿੰਦਾ ਹੈ, ਉਥੇ ਇਨ੍ਹਾਂ ਤਿੰਨਾਂ ਦਾ ਸਿੱਖ ਕੌਮ ਦੇ ਬਿਨ੍ਹਾਂ ਤੇ ਧੰਨਵਾਦ ਵੀ ਕਰਦਾ ਹੈ ।

5. ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਿਆ ਸਿੰਘ ਲਾਹੌਰੀਆਂ ਅਤੇ ਹੋਰ ਨੌਜ਼ਵਾਨਾਂ ਨੂੰ ਰਿਹਾਅ ਨਾ ਕਰਨ ਦੇ ਅਮਲ ਅਤਿ ਦੁੱਖਦਾਇਕ ਅਤੇ ਵਿਤਕਰੇ ਭਰੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਹੁਕਮਰਾਨ ਸੌੜੀ ਅਤੇ ਮੰਦਭਾਵਨਾ ਭਰੀ ਸੋਚ ਅਧੀਨ ਪਹਿਲੇ ਤਾਂ ਸਿੱਖ ਨੌਜ਼ਵਾਨਾਂ ਉਤੇ ਵੱਡੀਆ ਝੂਠੀਆਂ ਧਰਾਵਾਂ ਲਗਾਕੇ ਅਤੇ ਉਨ੍ਹਾਂ ਉਤੇ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿਚ ਬੰਦੀ ਬਣਾ ਦਿੰਦੇ ਹਨ । ਫਿਰ ਉਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਉਤੇ ਵੀ ਅਦਾਲਤਾਂ ਵੱਲੋਂ ਹੁਕਮ ਹੋਣ ਦੇ ਵੀ ਰਿਹਾਅ ਨਹੀਂ ਕਰਦੇ । ਜੋ ਵੱਡੀ ਵਿਤਕਰੇ ਅਤੇ ਬੇਇਨਸਾਫ਼ੀ ਵਾਲੀਆ ਕਾਰਵਾਈਆ ਹਨ, ਜਿਸਦਾ ਅੱਜ ਦਾ ਇਕੱਠ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ 25-25 ਸਾਲਾ ਤੋਂ ਬੰਦੀ ਬਣਾਏ ਗਏ ਸਭ ਸਿੱਖ ਨੌਜ਼ਵਾਨਾਂ ਤੇ ਹੋਰਨਾਂ ਨੂੰ ਤੁਰੰਤ ਇਮਾਨਦਾਰੀ ਨਾਲ ਰਿਹਾਅ ਕਰਨ ਅਤੇ ਇਨਸਾਫ਼ ਦੇਣ ਦੀ ਮੰਗ ਕਰਦਾ ਹੈ ।

6. ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀਆਂ ਵਿਧਾਨ ਅਨੁਸਾਰ ਮਿੱਥੇ ਸਮੇਂ ‘ਤੇ ਚੋਣਾਂ ਨਾ ਕਰਵਾਉਣ ਦੇ ਅਮਲ ਸਿੱਖਾਂ ਦੇ ਮਾਮਲਿਆ ਵਿਚ ਸਿੱਧੀ ਦਖਲ-ਅੰਦਾਜੀ:- ਅੱਜ ਦੇ ਇਸ ਮਹਾਨ ਇਕੱਠ ਵਿਚ ਇਹ ਵੀ ਮਹਿਸੂਸ ਕੀਤਾ ਗਿਆ ਕਿ ਸੈਂਟਰ ਦੀ ਮੋਦੀ ਹਕੂਮਤ ਆਪਣੇ ਅਤੇ ਆਪਣੇ ਭਾਈਵਾਲਾ ਦੇ ਸਿਆਸੀ ਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਅਧੀਨ ਐਸ.ਜੀ.ਪੀ.ਸੀ. ਦੀ ਕਾਨੂੰਨੀ ਮਿਆਦ ਖ਼ਤਮ ਹੋਣ ਤੇ ਚੋਣਾਂ ਨਹੀਂ ਕਰਵਾਈਆ ਜਾ ਰਹੀਆ । ਜੋ ਸਿੱਖ ਕੌਮ ਦੇ ਧਾਰਮਿਕ ਮਾਮਲਿਆ ਅਤੇ ਗੁਰੂਘਰਾਂ ਦੇ ਪ੍ਰਬੰਧ ਵਿਚ ਜਿਥੇ ਸਿੱਧੇ ਤੌਰ ਤੇ ਹਕੂਮਤੀ ਦਖ਼ਲ ਹੈ, ਉਥੇ ਸਿੱਖ ਕੌਮ ਦੇ ਇਸ ਵੱਡੇ ਜਮਹੂਰੀ ਹੱਕ ਨੂੰ ਖੋਹਕੇ ਘੋਰ ਬੇਇਨਸਾਫ਼ੀ ਕਰ ਰਹੀ ਹੈ ਅਤੇ ਆਪਣੇ ਭਾਈਵਾਲਾ ਨੂੰ ਗੁਰੂਘਰਾਂ ਦੇ ਖਜ਼ਾਨੇ, ਸਾਧਨਾਂ, ਜਮੀਨਾਂ-ਜ਼ਾਇਦਾਦਾਂ ਅਤੇ ਅਮਲੇ-ਫੈਲੇ ਦੀ ਦੁਰਵਰਤੋਂ ਕਰਨ ਨੂੰ ਸਹਿ ਦੇ ਰਹੀ ਹੈ । ਜੋ ਕਿ ਗੁਰੂ ਸਾਹਿਬਾਨ ਜੀ ਦੇ ਫਲਸਫ਼ੇ ਅਤੇ ਸਿੱਖ ਕੌਮ ਦੇ ਜਮਹੂਰੀਅਤ ਹੱਕ ਨੂੰ ਕੁੱਚਲਣ ਵਾਲੀਆ ਕਾਰਵਾਈਆ ਹਨ । ਜੋ ਕੌਮੀ ਜ਼ਾਇਦਾਦਾਂ ਨੂੰ ਟਰੱਸਟ ਬਣਾਕੇ ਨਿੱਜੀ ਨਾਵਾਂ ਦੇ ਨਾਲ ਵਪਾਰਿਕ ਕੇਦਰ ਬਣਾਉਣ ਦੇ ਅਮਲ ਕੀਤੇ ਗਏ ਹਨ, ਉਹ ਸਭ ਟਰੱਸਟਾਂ ਨੂੰ ਖ਼ਤਮ ਕਰਕੇ ਇਹ ਜ਼ਾਇਦਾਦਾਂ ਐਸ.ਜੀ.ਪੀ.ਸੀ. ਦੀ ਸੰਸਥਾਂ ਦੇ ਅਧੀਨ ਕਾਨੂੰਨੀ ਰੂਪ ਵਿਚ ਹੋਣੀਆ ਚਾਹੀਦੀਆ ਹਨ ਅਤੇ ਜੋ ਜ਼ਮੀਨਾਂ ਆਪਣੇ ਰਿਸਤੇਦਾਰਾਂ ਨੂੰ ਮਾਰਕਿਟ ਕੀਮਤ ਅਤੇ ਠੇਕੇ ਤੋਂ ਘੱਟ ਰੇਟਾਂ ਤੇ ਦਿੱਤੀਆ ਗਈਆ ਹਨ ਉਨ੍ਹਾਂ ਦਾ ਅਤੇ ਐਸ.ਜੀ.ਪੀ.ਸੀ. ਵੱਲੋਂ ਬਣਾਏ ਗਏ ਟਰੱਸਟਾਂ ਦੀ ਆਡਿਟ ਹੋਈਆ ਚਾਹੀਦੀਆ ਹਨ ਅਤੇ ਅਜਿਹੀਆ ਜ਼ਮੀਨਾਂ-ਜ਼ਾਇਦਾਦਾਂ ਨੂੰ ਚੱਲਦੇ ਮਾਰਕਿਟ ਰੇਟ ਤੇ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਅੱਜ ਦਾ ਮਹਾਨ ਇਕੱਠ 4 ਸਾਲਾ ਤੋਂ ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਦੀਆਂ ਤੁਰੰਤ ਜਰਨਲ ਚੋਣਾਂ ਕਰਵਾਉਣ ਅਤੇ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਦੇ ਪ੍ਰਬੰਧਾਂ, ਪ੍ਰਚਾਰ ਕਰਨ ਦੇ ਜਮਹੂਰੀ ਹੱਕ ਦੇਣ ਦੀ ਮੰਗ ਕਰਦਾ ਹੈ ।

7. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀ ਜਾਣ ਵਾਲੇ ਸਰਧਾਲੂਆਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੀ ਨਿਖੇਧੀ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਸਿੱਖ ਕੌਮ ਦੀਆਂ ਸਮੂਹਿਕ ਅਰਦਾਸਾਂ ਸਦਕਾ ਅਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਅਤੇ ਜਰਨਲ ਕਮਰ ਜਾਵੇਦ ਬਾਜਵਾ ਦੀ ਸੁਹਿਰਦਤਾ ਰਾਹੀ ਲੰਮੇਂ ਅਰਸੇ ਬਾਅਦ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਗੁਰੂਘਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਖੁੱਲ੍ਹ ਮਿਲੀ ਹੈ । ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਉਥੇ ਜਾਣ ਵਾਲੇ ਸਰਧਾਲੂਆਂ ਦੀ ਗਿਣਤੀ ਨੂੰ ਘਟਾਉਣ ਲਈ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਉਦੇ-ਜਾਂਦੇ ਬੇਹੁੱਦੇ ਅਤੇ ਗੈਰ-ਸਲੀਕੇ ਢੰਗਾਂ ਰਾਹੀ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਆ ਰਿਹਾ ਹੈ । ਵਾਪਿਸ ਆਉਣ ਵਾਲੇ ਸਰਧਾਲੂਆਂ ਕੋਲ ਜੋ ਗੁਰੂਘਰ ਦੇ ਪ੍ਰਸ਼ਾਦ ਹੁੰਦੇ ਹਨ, ਉਨ੍ਹਾਂ ਨੂੰ ਟ੍ਰੇਨਰ ਕੁੱਤਿਆ ਤੋਂ ਸੁੰਘਾਕੇ ਸਾਡੇ ਗੁਰੂ ਸਾਹਿਬ ਵੱਲੋਂ ਬਖਸਿ਼ਸ਼ ਪ੍ਰਸ਼ਾਦ ਅਤੇ ਸਿੱਖ ਕੌਮ ਦੀ ਤੋਹੀਨ ਕਰਨ ਦੇ ਤੁੱਲ ਅਮਲ ਹੋ ਰਹੇ ਹਨ । ਉਹ ਤੁਰੰਤ ਬੰਦ ਕੀਤੇ ਜਾਣ ਅਤੇ ਸਰਹੱਦਾਂ ਉਤੇ ਸਥਿਤ ਇਮੀਗ੍ਰੇਸ਼ਨ ਅਧਿਕਾਰੀਆਂ ਵਿਚ ਸਿੱਖ ਕੌਮ ਨਾਲ ਸੰਬੰਧਤ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇ ਤਾਂ ਕਿ ਕਿਸੇ ਵੀ ਸਰਧਾਲੂ ਦੇ ਮਨ-ਆਤਮਾ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਯਾਤਰਾ ਨੂੰ ਘਟਾਉਣ ਵਾਲਾ ਅਮਲ ਨਾ ਹੋ ਸਕੇ ।
ਇੰਡੀਅਨ ਹੁਕਮਰਾਨ ਇਹ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ ਕਿ ਸਿੱਖ ਕਰਤਾਰਪੁਰ ਸਾਹਿਬ ਜਾ ਕੇ ਜਾਂ ਪਾਕਿਸਤਾਨ ਦੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਨ, ਤਾਂ ਉਹ ਵੱਖਵਾਦੀ, ਅੱਤਵਾਦੀ ਵਿਚਾਰਾਂ ਦੇ ਕੱਟੜ ਪੈਰੋਕਾਰ ਬਣਕੇ ਆਉਦੇ ਹਨ । ਅੱਜ ਦਾ ਇਕੱਠ ਇਨ੍ਹਾਂ ਮੰਦਭਾਵਨਾ ਭਰੇ ਹੁਕਮਰਾਨਾਂ ਤੋਂ ਪੁੱਛਣਾ ਚਾਹੇਗਾ ਕਿ ਹੁਣੇ ਹੀ ਪੰਜਾਬ ਤੋਂ ਹਿੰਦੂ ਵੀਰ ਪਾਕਿਸਤਾਨ ਦੇ ਮੰਦਰਾਂ ਦੇ ਦਰਸ਼ਨ ਕਰਨ ਗਏ ਸਨ ਅਤੇ ਚੀਨ ਵਿਖੇ ਸਥਿਤ ਮਾਨਸਰੋਵਰ ਦੇ ਵੀ ਦਰਸ਼ਨ ਕਰਨ ਜਾਂਦੇ ਹਨ । ਜਦੋਂ ਹਿੰਦੂ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵਾਪਿਸ ਆਉਦੇ ਹਨ, ਉਨ੍ਹਾਂ ਨੂੰ ਤਾਂ ਹਕੂਮਤਾਂ ਅੱਤਵਾਦੀ ਤੇ ਵੱਖਵਾਦੀ ਨਹੀਂ ਪੁਕਾਰਦੀਆ । ਫਿਰ ਸਿੱਖ ਕੌਮ ਲਈ ਇਹ ਨਫ਼ਰਤ ਭਰੇ ਸ਼ਬਦ ਕਿਉਂ ਵਰਤੇ ਜਾਂਦੇ ਹਨ ?

8. ਐਨ.ਆਰ.ਸੀ ਅਤੇ ਸੀ.ਏ.ਏ. ਬਣਾਏ ਗਏ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਤੇ ਮਾਹੌਲ ਸ਼ਾਤ ਕੀਤਾ ਜਾਵੇ:- ਹਿੰਦੂਤਵ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਇਥੋਂ ਕੱਢਣ ਦੀ ਬਦਨੀਤੀ ਨਾਲ ਹੁਣੇ ਹੀ ਬਣਾਏ ਗਏ ਨੈਸ਼ਨਲ ਰਜਿਸਟਰਡ ਆਫ਼ ਸਿਟੀਜ਼ਨ ਅਤੇ ਸਿਟੀਜ਼ਨ ਅਮੈਡਮੈਂਟ ਐਕਟ ਨੂੰ ਸਿੱਖ ਕੌਮ ਅਤੇ ਸਮੁੱਚੀਆ ਘੱਟ ਗਿਣਤੀਆਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆ । ਕਿਉਂਕਿ ਇਨ੍ਹਾਂ ਮਾਰੂ ਕਾਨੂੰਨਾਂ ਤਹਿਤ ਘੱਟ ਗਿਣਤੀਆਂ ਅਤੇ ਮੁਸਲਿਮ ਕੌਮ ਨਾਲ ਸੰਬੰਧਤ ਲੰਮੇਂ ਸਮੇਂ ਤੋਂ ਇਥੇ ਵੱਸਦੇ ਆ ਰਹੇ ਨਾਗਰਿਕਾਂ ਨੂੰ ਕਿਸੇ ਸਮੇਂ ਵੀ ਇਸ ਕਾਨੂੰਨ ਦੀ ਮਾਰ ਹੇਠ ਲਿਆਕੇ ਇਥੋਂ ਕੱਢਿਆ ਜਾ ਸਕਦਾ ਹੈ । ਜਦੋਂਕਿ ਕੌਮਾਂਤਰੀ ਸ਼ਰਨ ਪ੍ਰਾਪਤ ਕਰਨ ਦਾ ਕਾਨੂੰਨ ਕਿਸੇ ਮੁਲਕ ਜਾਂ ਹੁਕਮਰਾਨਾਂ ਨੂੰ ਅਜਿਹੀ ਮਨੁੱਖਤਾ ਵਿਰੋਧੀ ਕਾਰਵਾਈ ਕਰਨ ਦੀ ਇਜ਼ਾਜਤ ਨਹੀਂ ਦਿੰਦਾ ਜਿਵੇਂ :- I would like to reiterate that Article 14.1 of the Universal Declaration of Human Rights clearly and unambiguously states that:

“Everyone has the right to seek and enjoy in other countries asylum from persecution.”     

The Declaration on Territorial Asylum (1967) describes the principles on which states should base themselves in their practices relating to territorial asylum. One of the principles is non-refoulement: “the prohibition to forcibly send back a person to a country that is dangerous for the asylum-seeker । ਇੰਡੀਅਨ ਹਿੰਦੂ ਹੁਕਮਰਾਨ ਖੁਦ ਹੀ ਆਪਣੇ ਬਣਾਏ ਗਏ ਵਿਧਾਨ ਦੇ ਨਿਯਮਾਂ ਦੀ ਘੋਰ ਉਲੰਘਣਾ ਕਰਦੇ ਆ ਰਹੇ ਹਨ । ਇਸਦੇ ਨਾਲ ਹੀ ਕੌਮਾਂਤਰੀ ਕਾਨੂੰਨਾਂ ਦੀ ਵੀ ਹੁਕਮਰਾਨ ਉਲੰਘਣਾ ਕਰਦੇ ਹਨ । ਅਸਾਮ ਵਿਚ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਕੈਪਾਂ ਵਿਚ ਬੰਦੀ ਬਣਾ ਦਿੱਤਾ ਗਿਆ ਹੈ । ਇਹੀ ਵਜਹ ਹੈ ਕਿ ਯੂਪੀ, ਵੈਸਟ ਬੰਗਾਲ, ਤ੍ਰਿਪੁਰਾ, ਦਿੱਲੀ, ਪੰਜਾਬ, ਮਿਜੋਰਮ, ਮਨੀਪੁਰ, ਝਾਰਖੰਡ, ਅਰੁਣਾਚਲ ਪ੍ਰਦੇਸ਼, ਆਸਾਮ ਆਦਿ ਸਭ ਸੂਬਿਆਂ ਵਿਚ ਵੱਡੇ ਵਿਰੋਧੀ ਅੰਦੋਲਨ ਹੋ ਰਹੇ ਹਨ । ਜਨਤਾ ਉਤੇ ਫ਼ੌਜ, ਪੁਲਿਸ ਅਤੇ ਅਰਧ ਸੈਨਿਕ ਬਲਾਂ ਉਤੇ ਕੀਤੇ ਜਾ ਰਹੇ ਜ਼ਬਰ-ਜੁਲਮ ਨੂੰ ਬੰਦ ਕੀਤਾ ਜਾਵੇ ਅਤੇ ਉਪਰੋਕਤ ਦੋਵੇ ਕਾਲੇ ਕਾਨੂੰਨ ਮੁਲਕ ਦੇ ਅਮਨ ਲਈ ਤੁਰੰਤ ਵਾਪਿਸ ਲਏ ਜਾਣ ।

9. ਧਾਰਾ 370 ਅਤੇ 35ਏ ਖ਼ਤਮ ਕਰਨਾ ਜਮਹੂਰੀ ਹੱਕਾਂ ਨੂੰ ਕੁੱਚਲਣ ਵਾਲੀ ਕਾਰਵਾਈ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਕਸ਼ਮੀਰੀਆਂ ਨੂੰ ਉਪਰੋਕਤ ਧਾਰਾ 370 ਅਤੇ 35ਏ ਰਾਹੀ ਖੁਦਮੁਖਤਿਆਰੀ ਵਾਲੇ ਵਿਧਾਨਿਕ ਅਧਿਕਾਰ ਪ੍ਰਾਪਤ ਸਨ । ਜਿਸ ਨੂੰ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਖ਼ਤਮ ਕਰਕੇ ਉਥੇ ਮਿਲਟਰੀ ਅਤੇ ਅਰਧ ਸੈਨਿਕ ਬਲ ਲਗਾਕੇ ਕਸ਼ਮੀਰੀਆਂ ਦੀ ਆਜ਼ਾਦੀ ਨਾਲ ਵਿਚਰਨ, ਵਿਚਾਰ ਪ੍ਰਗਟ ਕਰਨ, ਜਮਹੂਰੀਅਤ ਤਰੀਕੇ ਰੋਸ ਪ੍ਰਗਟ ਕਰਨ ਦੇ ਮੁੱਢਲੇ ਅਧਿਕਾਰਾਂ ਨੂੰ ਕੁੱਚਲ ਦਿੱਤਾ ਗਿਆ ਹੈ, 05 ਅਗਸਤ 2019 ਤੋਂ ਲੈਕੇ ਅੱਜ ਤੱਕ ਕਸ਼ਮੀਰ ਵਿਚ ਸਕੂਲ, ਕਾਲਜ, ਸਿਹਤ ਸੰਸਥਾਵਾਂ, ਬਜਾਰ ਆਦਿ ਬੰਦ ਪਏ ਹਨ । ਕਸ਼ਮੀਰੀਆਂ ਦੇ ਸਭ ਕਾਰੋਬਾਰ ਠੱਪ ਕਰ ਦਿੱਤੇ ਗਏ ਹਨ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਜਿਥੇ ਨਿਖੇਧੀ ਕਰਦਾ ਹੈ, ਉਥੇ ਉਪਰੋਕਤ 370 ਧਾਰਾ ਅਤੇ 35ਏ ਨੂੰ ਫਿਰ ਤੋਂ ਬਹਾਲ ਕਰਕੇ ਕਸ਼ਮੀਰੀਆਂ ਨੂੰ ਅਮਨ-ਚੈਨ ਨਾਲ ਜਿ਼ੰਦਗੀ ਜਿਊਂਣ ਅਤੇ ਵਿਚਰਨ ਦੇ ਹੱਕ ਦੇਣ ਦੀ ਜੋਰਦਾਰ ਮੰਗ ਕਰਦਾ ਹੈ ।ਕਸ਼ਮੀਰ ਵਿਚ ਜ਼ਾਬਰ ਕਾਨੂੰਨ ਅਫ਼ਸਪਾ AFSPA (Armed Forces Special Powers Act) ਲਾਗੂ ਕੀਤਾ ਗਿਆ ਹੈ, ਜਿਸ ਅਧੀਨ ਫੌਜ ਤੇ ਅਰਧ ਸੈਨਿਕ ਬਲ ਕਿਸੇ ਵੀ ਕਸ਼ਮੀਰੀ ਨੂੰ ਘਰੋ ਜਾਂ ਕਾਰੋਬਾਰ ਤੋਂ ਚੁੱਕ ਕੇ ਲਿਜਾ ਸਕਦੇ ਹਨ, ਉਸ ਉਤੇ ਤਸੱਦਦ ਕਰ ਸਕਦੇ ਹਨ, ਉਸ ਨਾਲ ਜ਼ਬਰ-ਜਿਨਾਹ ਕਰ ਸਕਦੇ ਹਨ, ਅਗਵਾਹ ਵੀ ਕਰ ਸਕਦੇ ਹਨ ਅਤੇ ਮੌਤ ਦੇ ਮੂੰਹ ਵਿਚ ਵੀ ਧਕੇਲ ਸਕਦੇ ਹਨ । ਇਸ ਕਾਨੂੰਨ ਦੇ ਖਿਲਾਫ਼ ਕੋਈ ਵੀ ਅਪੀਲ-ਦਲੀਲ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕੋਈ ਐਫ.ਆਈ.ਆਰ ਕੀਤੀ ਜਾ ਸਕਦੀ ਹੈ । ਸੁਪਰੀਮ ਕੋਰਟ ਆਫ਼ ਇੰਡੀਆਂ ਨੇ ਜੋ ਸੰਵਿਧਾਨ ਤੇ ਕਾਨੂੰਨ ਦੀ ਰੱਖਿਆ ਸੰਸਥਾਂ ਹੈ, ਉਸ ਨੇ ਵੀ ਉਪਰੋਕਤ ਅਫ਼ਸਪਾ ਜਾਬਰ ਕਾਨੂੰਨ ਤੇ ਚੁੱਪੀ ਵੱਟੀ ਰੱਖੀ ਹੈ ਅਤੇ ਅੱਖਾਂ ਮੀਟ ਲਈਆ ਹਨ । ਜਿਸਦੀ ਅੱਜ ਦਾ ਇਕੱਠ ਮਨੁੱਖਤਾ ਦੇ ਬਿਨ੍ਹਾਂ ਤੇ ਪੁਰਜੋਰ ਨਿਖੇਧੀ ਕਰਦਾ ਹੈ ।

10. ਅਸੀਂ ਮੌਤ ਦੀ ਸਜ਼ਾ ਦੇ ਸਖ਼ਤ ਵਿਰੁੱਧ ਹਾਂ, ਸ੍ਰੀ ਮੁਸੱਰਫ਼ ਤੇ ਕੁਲਭੂਸ਼ਨ ਜਾਧਵ ਦੀਆਂ ਫ਼ਾਸੀਆਂ ਦੇ ਹੁਕਮ ਰੱਦ ਕੀਤੇ ਜਾਣ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੀ ਮੌਤ ਦੀ ਸਜ਼ਾ ਦੇ ਸਖ਼ਤ ਵਿਰੁੱਧ ਹੈ ਕਿਉਂਕਿ ਕਿਸੇ ਨੂੰ ਮੌਤ ਅਤੇ ਜਨਮ ਦੇਣ ਦਾ ਅਧਿਕਾਰ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਕੋਲ ਹੈ । ਇਸ ਲਈ ਜੋ ਪਾਕਿਸਤਾਨ ਵਿਚ ਸਾਬਕਾ ਜਰਨਲ ਸ੍ਰੀ ਮੁਸੱਰਫ਼ ਅਤੇ ਇੰਡੀਅਨ ਨੇਵੀ ਦੇ ਅਫ਼ਸਰ ਸ੍ਰੀ ਕੁਲਭੂਸ਼ਨ ਜਾਧਵ ਨੂੰ ਮੌਤ ਦੀਆਂ ਸਜ਼ਾਵਾਂ ਦੇ ਅਮਲ ਕਰਨ ਦੀਆਂ ਕੋਸਿ਼ਸ਼ਾਂ ਹੋ ਰਹੀਆ ਹਨ ਅਤੇ ਇੰਡੀਆਂ ਦੀ ਮੁਤੱਸਵੀ ਮੋਦੀ ਹਕੂਮਤ ਵੱਲੋਂ ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆ ਜਾ ਰਹੀਆ ਹਨ ਜਿਵੇਂਕਿ ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਆਦਿ ਨੂੰ ਹੁਕਮਰਾਨਾਂ ਵੱਲੋਂ ਫਿਰ ਤੋਂ ਫ਼ਾਂਸੀ ਦੇਣ ਦੇ ਐਲਾਨ ਕੀਤੇ ਗਏ ਹਨ । ਉਹ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਤੇ ਅਸੂਲਾਂ ਨੂੰ ਮੁੱਖ ਰੱਖਦੇ ਹੋਏ ਅਤੇ ਇਨਸਾਨੀ ਬਹੁਮੁੱਲੀ ਜਿ਼ੰਦਗੀ ਦੇ ਮਕਸਦ ਨੂੰ ਮੁੱਖ ਰੱਖਦੇ ਹੋਏ ਇਹ ਮੌਤ ਦੀਆਂ ਸਜ਼ਾਵਾਂ ਅਸੀਂ ਤੁਰੰਤ ਰੱਦ ਕਰਨ ਦੀ ਜੋਰਦਾਰ ਮੰਗ ਕਰਦੇ ਹਾਂ । ਦੁਨੀਆਂ ਦੇ 120 ਮੁਲਕਾਂ ਤੋਂ ਵੱਧ ਮੁਲਕਾਂ ਨੇ ਮੌਤ ਦੀ ਸਜ਼ਾ ਨੂੰ ਕਾਨੂੰਨੀ ਤੌਰ ਤੇ ਖ਼ਤਮ ਕਰ ਦਿੱਤਾ ਹੈ । ਇਸ ਲਈ ਅਸੀਂ ਇਸ ਸਜ਼ਾ ਨੂੰ ਹਰ ਥਾਂ ਤੇ ਖ਼ਤਮ ਕਰਨ ਦੀ ਪੁਰਜੋਰ ਮੰਗ ਕਰਦੇ ਹਾਂ ।

11. ਟਰੈਵਲ ਏਜੰਟਾਂ ਵੱਲੋਂ ਪੰਜਾਬੀ ਅਤੇ ਸਿੱਖ ਨੌਜ਼ਵਾਨਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਵੱਲੋਂ ਸਿੱਖ ਨੌਜ਼ਵਾਨਾਂ ਦੇ ਕੇਸ ਕਤਲ ਕਰਨ ਵਿਰੁੱਧ 295 ਆਈ.ਪੀ.ਸੀ. ਧਾਰਾ ਲਗਾਈ ਜਾਵੇ:- ਅੱਜ ਦਾ ਇਕੱਠ ਪੰਜਾਬ ਸੂਬੇ ਵਿਚ ਵੱਡੀ ਗਿਣਤੀ ਵਿਚ ਉਤਪੰਨ ਹੋ ਚੁੱਕੇ ਉਨ੍ਹਾਂ ਟਰੈਵਲ ਏਜੰਟਾਂ ਜੋ ਪੰਜਾਬੀ ਅਤੇ ਸਿੱਖ ਨੌਜ਼ਵਾਨਾਂ ਤੋਂ ਵੱਡੀਆਂ-ਵੱਡੀਆਂ ਰਕਮਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿਚ ਭੇਜਣ ਦੇ ਸਬਜਬਾਗ ਦਿਖਾਕੇ ਧੋਖੇ ਅਤੇ ਲੁੱਟ-ਖਸੁੱਟ ਕਰ ਰਹੇ ਹਨ, ਉਨ੍ਹਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਹੋਏ ਇਹ ਗੈਰ-ਕਾਨੂੰਨੀ ਧੰਦੇ ਬੰਦ ਕਰਵਾਏ ਜਾਣ । ਜੋ ਏਜੰਟ ਸਿੱਖ ਨੌਜ਼ਵਾਨਾਂ ਨੂੰ ਹਵਾਈ ਜ਼ਹਾਜ ਚੜ੍ਹਾਉਣ ਤੋਂ ਪਹਿਲੇ ਆਪਣੇ ਕੇਸ ਕਟਵਾਉਣ ਲਈ ਮਜ਼ਬੂਰ ਕਰਦੇ ਹਨ, ਉਨ੍ਹਾਂ ਵਿਰੁੱਧ ਧਾਰਾ 295 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਫੌਰੀ ਕਾਰਵਾਈ ਕੀਤੀ ਜਾਵੇ ਅਤੇ ਗਰੀਬ ਮਾਪਿਆ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਲਈ ਖ਼ਰਚੀਆਂ ਗਈਆ ਰਕਮਾਂ ਨੂੰ ਅਜਿਹੇ ਟਰੈਵਲ ਏਜੰਟਾਂ ਤੋਂ ਵਾਪਿਸ ਦਿਵਾਉਣ ਦਾ ਫੌਰੀ ਪ੍ਰਬੰਧ ਕੀਤਾ ਜਾਵੇ ।

12. ਸਿੱਖ ਕੌਮ ਦੇ ਸ਼ਮਸਾਨਘਾਟ ਵੱਖਰੇ ਤੌਰ ਤੇ ਕਾਇਮ ਹੋਣੇ ਜ਼ਰੂਰੀ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਬਹੁਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਣੇ ਸ਼ਮਸਾਨਘਾਟਾਂ ਦੀ ਅਤਿ ਮੰਦੀ ਹਾਲਤ ਹੈ । ਇਨ੍ਹਾਂ ਸ਼ਮਸਾਨਘਾਟਾਂ ਦੀ ਸਫ਼ਾਈ, ਸੁੰਦਰਤਾ ਅਤੇ ਉਥੇ ਬੈਠਕੇ ਆਖਰੀ ਰਸਮਾਂ ਪੂਰਨ ਕਰਨ ਲਈ ਲੋੜੀਦਾ ਦਰੀਆ-ਚੱਦਰਾਂ ਦਾ ਸਮਾਨ ਆਦਿ ਨਾ ਉਪਲੱਬਧ ਹੋਣਾ ਜਾਣ ਵਾਲੀ ਆਤਮਾ ਦੀ ਅਰਦਾਸ ਵਿਚ ਵਿਘਨ ਪਾਉਣ ਵਾਲੀ ਕਾਰਵਾਈ ਹੈ । ਜੋ ਅਸੀਂ ਵੱਖ-ਵੱਖ ਸਥਾਨਾਂ ਤੇ ਵੇਖਿਆ ਹੈ ਕਿ ਸ਼ਮਸਾਨਘਾਟ ਵਾਲੇ ਸਥਾਨਾਂ ਦੇ ਸੈਂਡ ਗਲੇ ਹੋਏ ਅਤੇ ਕਾਲੇ ਹੋਏ ਪਏ ਹਨ । ਇਹ ਵੀ ਇਸ ਸਥਾਂਨ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲੇ ਅਮਲ ਹਨ । ਇਸ ਲਈ ਮਹਿਸੂਸ ਕਰਦੇ ਹਾਂ ਕਿ ਸਿੱਖ ਕੌਮ ਕਿਉਂਕਿ ਇਕ ਵੱਖਰੀ ਕੌਮ ਹੈ ਅਤੇ ਅੰਤਿਮ ਸਮੇਂ ਸ਼ਮਸਾਨਘਾਟ ਵਿਖੇ ਕੀਰਤਨ ਸੋਹਲੇ ਦੇ ਪਾਠ ਤੇ ਅਰਦਾਸ ਹੁੰਦੇ ਹਨ । ਪਰ ਬਹੁਤੇ ਸ਼ਮਸਾਨਘਾਟਾਂ ਵਿਚ ਸੰਗਤ ਦੇ ਬੈਠਣ ਲਈ ਪੂਰਾ ਪ੍ਰਬੰਧ ਨਾ ਹੋਣ ਦੀ ਵਜਹ ਕਰਕੇ ਅਸੀਂ ਸਿੱਖ ਕੌਮ ਲਈ ਵੱਖਰੇ ਸ਼ਮਸਾਨਘਾਟ ਬਣਾਉਣ ਦੀ ਡੂੰਘੀ ਇੱਛਾ ਰੱਖਦੇ ਹਾਂ ਤਾਂ ਕਿ ਸਾਡੀਆਂ ਕਮੇਟੀਆ ਇਨ੍ਹਾਂ ਸਥਾਨਾਂ ਦੀ ਸਫ਼ਾਈ, ਸੁੰਦਰਤਾ ਤੇ ਪਾਠ ਕਰਨ ਵਿਚ ਉਚੇਚੇ ਤੌਰ ਤੇ ਜਿ਼ੰਮੇਵਾਰੀਆਂ ਨਿਭਾਅ ਸਕਣ । ਜਦੋਂ ਵੀ ਸਿੱਖ ਕੌਮ ਸਾਨੂੰ ਐਸ.ਜੀ.ਪੀ.ਸੀ. ਦੀ ਸੇਵਾ ਕਰਨ ਦਾ ਮੌਕਾ ਦੇਵੇਗੀ, ਤਾਂ ਅਸੀਂ ਇਨ੍ਹਾਂ ਸ਼ਮਸਾਨਘਾਟਾਂ ਦੀ ਸਫ਼ਾਈ, ਸੁੰਦਰਤਾਂ ਅਤੇ ਸਮੁੱਚੇ ਪ੍ਰਬੰਧ ਨੂੰ ਵੱਖਰੇ ਤੌਰ ਤੇ ਪੂਰਨ ਕਰਨ ਦੀ ਜਿ਼ੰਮੇਵਾਰੀ ਨਿਭਾਵਾਂਗੇ ।

13. ਹਰਿਆਣਾ ਸੂਬੇ ਵਿਚ ਪੰਜਾਬੀ ਦੇ ਸਥਾਂਨ ਤੇ ਤੇਲਗੂ ਭਾਸ਼ਾ ਨੂੰ ਦੂਸਰੀ ਬੋਲੀ ਲਾਗੂ ਕਰਨ ਦੇ ਅਮਲ ਸਿੱਖ ਕੌਮ ਤੇ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਹਰਿਆਣਾ ਸੂਬਾ ਪੁਰਾਤਨ ਪੰਜਾਬ ਨੂੰ ਤੋੜਕੇ ਪੰਜਾਬੀ ਇਲਾਕੇ ਵਿਚ ਹੀ ਕਾਇਮ ਕੀਤਾ ਗਿਆ ਸੀ । ਅੰਬਾਲਾ, ਗੂਹਲਾ-ਚੀਕਾ, ਕਰਨਾਲ, ਸਿਰਸਾ, ਯਮੂਨਾਨਗਰ, ਕੈਂਥਲ, ਕੁਰੂਕਸੇਤਰ, ਜੀਂਦ, ਹਿਸਾਰ, ਪੰਚਕੂਲਾ, ਕਾਲਕਾ ਆਦਿ ਇਲਾਕਿਆ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਸਿੱਖ ਵੱਸਦੇ ਹਨ । ਫਿਰ ਪੰਜਾਬ ਸੂਬੇ ਦਾ ਹਰਿਆਣਾ ਗੁਆਂਢੀ ਸੂਬਾ ਹੈ । ਹਰਿਆਣਾ ਦੀ ਬੀਜੇਪੀ ਮੁਤੱਸਵੀ ਹਕੂਮਤ ਵੱਲੋਂ ਹਰਿਆਣੇ ਵਿਚ ਪੰਜਾਬੀ ਭਾਸ਼ਾ, ਬੋਲੀ ਨੂੰ ਦੂਜਾ ਦਰਜਾ ਦੇਣ ਦੀ ਬਜਾਇ ਤੇਲਗੂ ਭਾਸ਼ਾ ਨੂੰ ਦੂਜੀ ਬੋਲੀ ਦੇ ਰੂਪ ਵਿਚ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਪੰਜਾਬੀਆਂ ਅਤੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਵਿਤਕਰੇ ਭਰੀ ਕਾਰਵਾਈ ਹੈ ਜਿਸਦਾ ਅੱਜ ਦਾ ਇਕੱਠ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਹਰਿਆਣਾ ਦੀ ਖੱਟਰ ਹਕੂਮਤ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਸੰਜ਼ੀਦਗੀ ਭਰੀ ਅਪੀਲ ਕਰਦਾ ਹੈ ਕਿ ਪਹਿਲੇ ਪੰਜਾਬੀ ਬੋਲੀ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਲਾਗੂ ਕਰਨ ਦੇ ਕੀਤੇ ਗਏ ਐਲਾਨ ਨੂੰ ਅਮਲੀ ਰੂਪ ਦਿੱਤਾ ਜਾਵੇ । ਅਸੀਂ ਆਪਣਾ ਸੰਵਿਧਾਨਿਕ ਹੱਕ ਸੰਵਿਧਾਨ ਦੀ ਦਫ਼ਾ 350 ਅਤੇ 350ਏ ਅਤੇ 350ਬੀ ਹੇਠ ਦੇ ਰਹੇ ਹਾਂ :

Article 350. Language to be used in representations for redress of grievances- Every person shall be entitled to submit a representation for the redress of any grievance to any officer or authority of the Union or a State in any of the languages used in the Union or in the State, as the case may be.

Article 350A. Facilities for instruction in mother-tongue at the primary stage – It shall be the endeavor of every State and of every local authority within the State to provide adequate facilities for instruction in the mother-tongue at the primary stage of education to children belonging to linguistic minority groups; and the President may issue such directions to any State as he considers necessary or proper for securing the provision of such facilities.

Article 350B. Special Officer for linguistic minorities-

There shall be a Special Officer for linguistic minorities to be appointed by the President.

It shall be the duty of the Special officer to investigate all matters relating to the safeguards provided for linguistic minorities under this Constitution and report to the President upon those matters at such intervals as the President may direct, and the president shall cause all such reports to be laid before each House of Parliament and sent to the Government of the States concerned.

14. ਈਵੀਐਮ ਮਸ਼ੀਨਾਂ ਦੀ ਥਾਂ ਤੇ ਬੈਲਟ ਪੇਪਰ ਰਾਹੀ ਹਰ ਤਰ੍ਹਾਂ ਦੀਆਂ ਚੋਣਾਂ ਕਰਵਾਉਣ ਦਾ ਚੋਣ ਕਮਿਸ਼ਨ ਇੰਡੀਆ ਪ੍ਰਬੰਧ ਕਰੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਬੀਤੇ ਕਾਫ਼ੀ ਸਮੇਂ ਤੋਂ ਹੁਕਮਰਾਨ ਜਮਾਤਾਂ ਤਕਨੀਕੀ ਖੋਜ਼ ਦੀ ਦੁਰਵਰਤੋਂ ਕਰਕੇ ਚੋਣਾਂ ਨਾਲ ਸੰਬੰਧਤ ਈਵੀਐਮ ਮਸ਼ੀਨਾਂ ਵਿਚ ਛੇੜਛਾੜ ਕਰਕੇ ਲੋਕ ਫਤਵੇ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਆ ਰਹੇ ਹਨ। ਜਿਸ ਨਾਲ ਬੀਤੇ ਸਮੇਂ ਵਿਚ ਹੋਈਆ ਚੋਣਾਂ ਵਿਚ ਲੋਕ ਭਾਵਨਾਵਾਂ ਦੇ ਉਲਟ ਨਤੀਜੇ ਆਏ ਹਨ ਅਤੇ ਉਨ੍ਹਾਂ ਹੁਕਮਰਾਨਾਂ ਨੇ ਇਸ ਤਕਨੀਕ ਦੀ ਦੁਰਵਰਤੋਂ ਕਰਕੇ ਵੱਖ-ਵੱਖ ਸੂਬਿਆਂ ਅਤੇ ਇੰਡੀਆਂ ਦੀ ਹਕੂਮਤ ਉਤੇ ਕਬਜੇ ਕਰਕੇ ਲੋਕ ਭਾਵਨਾਵਾਂ ਅਤੇ ਲੋਕ ਫਤਵੇ ਨੂੰ ਕੁੱਚਲਿਆ ਹੈ । ਇਥੋਂ ਦੇ ਨਿਵਾਸੀਆ ਨੂੰ ਹੁਣ ਈਵੀਐਮ ਮਸ਼ੀਨਾਂ ਅਤੇ ਚੋਣ ਕਮਿਸ਼ਨ ਦੇ ਰਵੱਈਏ ਉਤੇ ਭਰੋਸਾ ਨਹੀਂ ਰਿਹਾ । ਇਸ ਜਮਹੂਰੀ ਪ੍ਰਣਾਲੀ ਨੂੰ ਕਾਇਮ ਰੱਖਣ ਹਿੱਤ ਇਹ ਜ਼ਰੂਰੀ ਹੈ ਕਿ ਚੋਣ ਕਮਿਸ਼ਨ ਇੰਡੀਆਂ ਆਉਣ ਵਾਲੇ ਸਮੇਂ ਲਈ ਅਜਿਹਾ ਪ੍ਰਬੰਧ ਕਰੇ ਜਿਸ ਨਾਲ ਵੋਟਾਂ ਈਵੀਐਮ ਮਸ਼ੀਨਾਂ ਦੀ ਥਾਂ ਤੇ ਬੈਲਟ ਪੇਪਰਾਂ ਰਾਹੀ ਪਵਾਈਆ ਜਾਣ ਅਤੇ ਲੋਕਾਂ ਦੀਆਂ ਭਾਵਨਾਵਾਂ ਤੇ ਰਾਏ ਨੂੰ ਚੋਣ ਕਮਿਸ਼ਨ ਸੰਜ਼ੀਦਗੀ ਨਾਲ ਸੁਰੱਖਿਅਤ ਕਰਨ ਦੀ ਜਿ਼ੰਮੇਵਾਰੀ ਨਿਭਾਵੇ । ਸਾਡੀ ਭਾਈਵਾਲ ਪਾਰਟੀ ਬਹੁਜਨ ਮੁਕਤੀ ਪਾਰਟੀ ਦੇ ਮੁੱਖੀ ਸ੍ਰੀ ਵਾਮਨ ਮੇਸਰਮ ਸਾਰੇ ਇੰਡੀਆਂ ਵਿਚ ਤਹਿਸੀਲ ਪੱਧਰ ਉਤੇ ਬੈਲਟ ਪੇਪਰ ਰਾਹੀ ਵੋਟਾਂ ਪਵਾਉਣ ਦੀ ਨੀਤੀ ਨੂੰ ਲਾਗੂ ਕਰਨ ਲਈ ਪਰਿਵਰਤਨ ਯਾਤਰਾ ਅਧੀਨ ਜੱਦੋਂ-ਜ਼ਹਿਦ ਕਰ ਰਹੇ ਹਨ ਤਾਂ ਕਿ ਈਵੀਐਮ ਮਸੀਨ ਦੇ ਨਾਦਰਸ਼ਾਹੀ ਹੁਕਮ ਰੱਦ ਹੋ ਸਕਣ ।

15. ਕਿਸਾਨ ਅਤੇ ਖੇਤ-ਮਜ਼ਦੂਰ ਦੀਆਂ ਖੁਦਕਸੀਆਂ ਲਈ ਹੁਕਮਰਾਨਾਂ ਦੀਆਂ ਮਾਰੂ ਨੀਤੀਆ ਜਿ਼ੰਮੇਵਾਰ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਡੀਜ਼ਲ, ਖਾਂਦਾ, ਕੀੜੇਮਾਰ ਦਵਾਈਆ ਅਤੇ ਖੇਤੀ ਸੰਦਾਂ ਦੀਆਂ ਕੀਮਤਾਂ ਵੱਧ ਜਾਣ ਕਾਰਨ ਅਤੇ ਇਨ੍ਹਾਂ ਵਿਚ ਮਿਲਾਵਟ ਹੋਣ ਦੀ ਬਦੌਲਤ ਕਿਸਾਨਾਂ ਦੀਆਂ ਉਤਪਾਦ ਲਾਗਤ ਕੀਮਤਾਂ ਬਹੁਤ ਵੱਧ ਚੁੱਕੀਆ ਹਨ । ਜਦੋਂਕਿ ਉਨ੍ਹਾਂ ਦੀਆਂ ਫ਼ਸਲਾਂ ਦੀ ਖਰੀਦ ਕੀਮਤ ਉਸ ਪ੍ਰਤੀਸ਼ਤਾਂ ਨਾਲ ਨਹੀਂ ਵੱਧ ਰਹੀ ਜਿਸ ਨਾਲ ਜਿ਼ੰਮੀਦਾਰ ਕਿੱਤਾ ਘਾਟੇ ਦਾ ਸੌਦਾ ਬਣ ਚੁੱਕਾ ਹੈ । ਕਿਸਾਨ ਅਤੇ ਖੇਤ-ਮਜ਼ਦੂਰ ਬੈਕਾਂ ਤੇ ਸਾਹੂਕਾਰਾਂ ਤੋਂ ਕਰਜੇ ਲੈਕੇ ਆਪਣਾ ਜੀਵਨ ਬਸਰ ਕਰ ਰਹੇ ਹਨ, ਉਸਦੀ ਫ਼ਸਲ ਦੀ ਮੰਡੀਕਰਨ ਕਰਨ ਅਤੇ ਮੁਲਕ ਦੇ ਕੀਮਤ ਸੂਚਕ ਅੰਕ ਨਾਲ ਨਾ ਜੋੜਨ ਦੀ ਬਦੌਲਤ, ਉਹ ਆਪਣੇ ਕਰਜੇ ਵਾਪਿਸ ਮੋੜਨ ਦੇ ਸਮਰੱਥ ਨਹੀਂ ਹਨ । ਇਨ੍ਹਾਂ ਮਾਰੂ ਨੀਤੀਆਂ ਦੀ ਬਦੌਲਤ ਹੀ ਕਿਸਾਨ ਤੇ ਖੇਤ-ਮਜ਼ਦੂਰ ਖੁਦਕਸੀਆ ਕਰਨ ਲਈ ਮਜ਼ਬੂਰ ਹੋ ਰਿਹਾ ਹੈ । ਜਿਸ ਲਈ ਹੁਕਮਰਾਨ ਜਿ਼ੰਮੇਵਾਰ ਹਨ । ਇਸੇ ਤਰ੍ਹਾਂ ਪਰਾਲੀ ਨੂੰ ਅੱਗ ਲਗਾਉਣ ਉਤੇ ਕੇਸ ਦਰਜ ਕਰਨ ਤੇ ਭਾਰੀ ਜੁਰਮਾਨੇ ਕਰਨ ਦੇ ਅਮਲ ਵੀ ਉਨ੍ਹਾਂ ਦੀ ਜਿ਼ੰਦਗੀ ਨੂੰ ਹੋਰ ਮੁਸ਼ਕਿਲ ਭਰਿਆ ਬਣਾ ਰਹੇ ਹਨ । ਜੋ ਕੰਬਾਇਨਾਂ ਉਤੇ ਐਸ.ਐਮ.ਐਸ. ਨਾ ਲਗਾਉਣ ਦੀ ਬਦੌਲਤ ਉਨ੍ਹਾਂ ਦੀਆਂ ਕੰਬਾਇਨਾਂ ਫੜਕੇ ਕਾਬੂ ਕੀਤੀਆ ਜਾ ਰਹੀਆ ਹਨ ਅਤੇ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ ਇਹ ਵੀ ਕਿਸਾਨ ਵਰਗ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੋ ਰਹੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਿਖੇਧੀ ਕਰਦਾ ਹੋਇਆ ਮੰਗ ਕਰਦਾ ਹੈ ਕਿ ਉਨ੍ਹਾਂ ਦੇ ਕਰਜੇ ਦੇ ਪਾਏ ਝੂਠੇ ਫੌਜਦਾਰੀ ਕੇਸ ਵਾਪਿਸ ਲਏ ਜਾਣ । ਫ਼ਸਲਾਂ ਲਈ ਕੌਮਾਂਤਰੀ ਮੰਡੀ ਦਾ ਪ੍ਰਬੰਧ ਕੀਤਾ ਜਾਵੇ । ਡੀਜ਼ਲ, ਖਾਂਦਾ, ਕੀੜੇਮਾਰ ਦਵਾਈਆ ਬਿਨ੍ਹਾਂ ਮਿਲਾਵਟ ਤੇ ਸਹੀ ਕੀਮਤ ਤੇ ਉਪਲੱਬਧ ਕਰਵਾਈਆ ਜਾਣ । ਪਰਾਲੀ ਸਾੜਨਾਂ ਜੋ ਜਿ਼ੰਮੀਦਾਰ ਦੀ ਮਜਬੂਰੀ ਹੈ, ਉਸ ਉਤੇ ਕਾਨੂੰਨੀ ਕਾਰਵਾਈ ਕਰਕੇ ਹੋਰ ਮੁਸ਼ਕਿਲ ਵਿਚ ਪਾਉਣਾ ਬੰਦ ਕੀਤਾ ਜਾਵੇ ਅਤੇ ਉਸਦੀਆਂ ਫ਼ਸਲਾਂ ਦੀ ਕੀਮਤ, ਮੁਲਕ ਦੇ ਕੀਮਤ ਸੂਚਕ ਅੰਕ ਨਾਲ ਜੋੜੀਆ ਜਾਣ ਅਤੇ ਅਮਲੀ ਰੂਪ ਵਿਚ ਸ੍ਰੀ ਸੁਆਮੀ ਨਾਥਨ ਰਿਪੋਰਟ ਫੌਰੀ ਲਾਗੂ ਕੀਤੀ ਜਾਵੇ ।
ਕਿਸਾਨਾਂ ਨਾਲ ਸੰਬੰਧਤ ਯੂਨੀਅਨਾਂ ਵੱਲੋਂ ਰੋਜ਼ਾਨਾ ਹੀ ਵੱਡੇ ਪੱਧਰ ਤੇ ਰੋਸ਼ ਮੁਜਾਹਰੇ ਅਤੇ ਵਿਖਾਵੇ ਕੀਤੇ ਜਾ ਰਹੇ ਹਨ ਅਤੇ ਆਪਣੀਆ ਮੁਸ਼ਕਿਲਾਂ ਦੇ ਹੱਲ ਲਈ ਸ਼ਹਾਦਤਾਂ ਵੀ ਪਾਈਆ ਜਾ ਰਹੀਆ ਹਨ । ਪਰ ਐਨੀ ਵੱਡੀ ਕਾਰਵਾਈ ਕਰਨ ਉਪਰੰਤ ਵੀ ਹੁਕਮਰਾਨਾਂ ਵੱਲੋਂ ਕੋਈ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਇਨ੍ਹਾਂ ਰੋਸ ਵਿਖਾਵਿਆ ਦਾ ਕੋਈ ਅਸਰਦਾਇਕ ਸਿੱਟਾ ਸਾਹਮਣੇ ਆ ਰਿਹਾ ਹੈ । ਇਸ ਲਈ ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਸਮੁੱਚੀਆ ਕਿਸਾਨ ਯੂਨੀਅਨਾਂ ਨੂੰ ਇਕੱਤਰ ਹੋ ਕੇ ਇਕ ਮੀਟਿੰਗ ਕਰਦੇ ਹੋਏ ਆਪਣੇ ਸਮੁੱਚੇ ਪ੍ਰੋਗਰਾਮ ਨੂੰ ਅਸਰਦਾਇਕ ਢੰਗ ਨਾਲ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇ ਜਿਸ ਵਿਚ ਜਿ਼ੰਮੀਦਾਰ, ਗੈਰ-ਜਿ਼ੰਮੀਦਾਰ, ਖੇਤ-ਮਜ਼ਦੂਰ ਅਤੇ ਇਸ ਵਿਸ਼ੇ ਤੇ ਸੰਘਰਸ਼ ਕਰਨ ਵਾਲੀਆ ਸਭ ਜਮਾਤਾਂ ਅਤੇ ਪਾਰਟੀਆਂ ਦੀ ਸਮੂਲੀਅਤ ਹੋਵੇ । ਸੁਆਮੀ ਨਾਥਨ ਰਿਪੋਰਟ ਅਤੇ ਕੀਮਤ ਸੂਚਕ ਅੰਕ ਦੇ ਮਕਸਦਾਂ ਦੀ ਪ੍ਰਾਪਤੀ ਤਦ ਹੀ ਹੋਵੇਗੀ, ਜੇਕਰ ਉਪਰੋਕਤ ਵਿਧੀ ਅਨੁਸਾਰ ਅਸੀਂ ਸਭ ਕਿਸਾਨ ਯੂਨੀਅਨਾਂ ਅਤੇ ਹੋਰ ਜਮਾਤਾਂ ਇਕੱਤਰ ਹੋ ਕੇ ਡੱਟਕੇ ਸੰਘਰਸ਼ ਕਰਾਂਗੇ । ਇਸ ਮਕਸਦ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਜਿ਼ੰਮੇਵਾਰੀ ਪੂਰੀ ਤਨਦੇਹੀ ਨਾਲ ਪੂਰੀ ਕਰੇਗਾ ।

16. ਕਸ਼ਮੀਰ, ਬਿਹਾਰ, ਛੱਤੀਸਗੜ੍ਹ, ਅਸਾਮ, ਮਹਾਰਾਸ਼ਟਰਾਂ, ਮਨੀਪੁਰ, ਨਾਗਾਲੈˆਡ ਅਤੇ ਵੈਸਟ ਬੰਗਾਲ ਵਰਗੇ ਸੂਬਿਆˆ ਵਿਚ ਫੌਜ ਅਤੇ ਅਰਧ ਸੈਨਿਕਾˆ ਵਲੋˆ ਮਨੁੱਖਤਾ ਦਾ ਕੀਤਾ ਜਾਣ ਵਾਲਾ ਕਤਲੇਆਮ ਬੰਦ ਹੋਵੇ :- ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਚੇਚੇ ਤੌਰ ਤੇ ਆਪਣੀ ਬਾਣੀ ਅਤੇ ਫਲਸਫੇ ਵਿਚ ਮਨੁੱਖੀ ਜੀਵਨ ਦੇ ਵੱਡੇ ਮਹੱਤਵ ਨੂੰ ਪ੍ਰਗਟਾਉਦੇ ਹੋਏ ਮਨੁੱਖੀ ਹੱਕਾਂ ਦੀ ਰਾਖੀ ਦੀ ਜੋਰਦਾਰ ਪੈਰਵੀਂ ਕੀਤੀ ਹੈ ਕਿ ਕਿਸੇ ਵੀ ਵਿਚਾਰਾਂ ਦੇ ਵਖਰੇਵੇ ਦੀ ਬਦੌਲਤ ਮਨੁੱਖੀ ਕਤਲੇਆਮ ਜਾਂ ਜ਼ਬਰ-ਜੁਲਮ ਨਹੀਂ ਹੋਣਾ ਚਾਹੀਦਾ, ਬਲਕਿ ਅਜਿਹੇ ਸਮੇਂ ਆਪਸੀ ਸਹਿਜ ਤੇ ਦਲੀਲ ਭਰੀ ਗੱਲਬਾਤ ਨਾਲ ਮਸਲੇ ਹੱਲ ਹੋਣੇ ਚਾਹੀਦੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਬੀਤੇ ਸਮੇਂ ਦੇ ਅਤੇ ਅਜੋਕੇ ਹੁਕਮਰਾਨ ਆਪਣੀ ਜਾਲਮਨਾਂ ਤੇ ਤਾਨਾਸ਼ਾਹੀ ਅਮਲਾਂ ਰਾਹੀ ਇਥੋਂ ਦੇ ਵੱਖ-ਵੱਖ ਸੂਬਿਆਂ ਦੇ ਨਿਵਾਸੀਆਂ ਘੱਟ ਗਿਣਤੀ ਕੌਮਾˆ, ਕਬੀਲਿਆˆ, ਫਿਰਕਿਆˆ, ਆਦਿਵਾਸੀਆˆ, ਮਾਓਵਾਦੀ, ਨਕਸਲਾਈਟਾਂ, ਮੁਸਲਮਾਨਾˆ ਅਤੇ ਸਿੱਖਾˆ, ਰੰਘਰੇਟਿਆ-ਦਲਿਤਾਂ ਆਦਿ ਨੂੰ ਨਿਸ਼ਾਨਾਂ ਬਣਾਕੇ ਘਸੀਆ-ਪਿੱਟੀਆˆ ਦਲੀਲਾˆ ਰਾਹੀˆ ਦੋਸ਼ ਮੜ ਕੇ ਬਦਨਾਮ ਕਰਕੇ ਜੋ ਫ਼ੌਜ ਅਤੇ ਅਰਧ ਸੈਨਿਕ ਬਲਾˆ ਰਾਹੀˆ ਰੋਜਾਨਾˆ ਹੀ ਜਿਥੇ ਕਸ਼ਮੀਰ ਵਿਚ ਕਸ਼ਮੀਰੀ ਨੌਜ਼ਵਾਨਾਂ ਤੇ ਬੀਬੀਆਂ ਨੂੰ ਅਣਮਨੁੱਖੀ ਢੰਗਾਂ ਰਾਹੀ ਕਤਲੇਆਮ ਕਰਨ ਦੀ ਨਿੰਦਣਯੋਗ ਕਾਰਵਾਈ ਕਰ ਰਹੇ ਹਨ, ਉਥੇ ਅਸਾਮ, ਬਿਹਾਰ, ਬੰਗਾਲ, ਮਹਾਰਾਸ਼ਟਰਾਂ, ਮਨੀਪੁਰ, ਨਾਗਾਲੈਂਡ, ਵੈਸਟ ਬੰਗਾਲ ਆਦਿ ਵਿਚ ਬਰਮਾ ਤੋਂ ਆਏ ਰੋਹਿੰਗਿਆ ਨਾਲ ਜ਼ਾਲਮਨਾਂ ਕਾਰਵਾਈ ਕਰ ਰਹੀ ਹੈ । ਇਹ ਮਨੁੱਖੀ ਹੱਕਾˆ ਦਾ ਘੋਰ ਉਲੰਘਣ ਕਰਨ ਦੇ ਤੁਲ ਅਮਲ ਹਨ। ਕਸ਼ਮੀਰ ਅਤੇ ਮਨੀਪੁਰ ਵਿਚ ਅਫਸਪਾ AFSPA (Armed Forces Special Powers Act) ਵਰਗੇ ਉਹ ਕਾਲੇ ਕਾਨੂੰਨ ਜਿਸ ਅਧੀਨ ਫ਼ੌਜ ਕਿਸੇ ਨੂੰ ਵੀ, ਕਿਸੇ ਸਮੇਂ ਵੀ ਚੁੱਕ ਕੇ ਖ਼ਤਮ ਕਰ ਸਕਦੀ ਹੈ, ਅਗਵਾ ਕਰ ਸਕਦੀ ਹੈ, ਮਾਰ ਸਕਦੀ ਹੈ ਜਾਂ ਬੀਬੀਆਂ ਨਾਲ ਜ਼ਬਰ-ਜਿਨਾਹ ਕਰ ਸਕਦੀ ਹੈ, ਹੁਕਮਰਾਨਾˆ ਵੱਲੋˆ ਮਨੁੱਖਤਾ ਦਾ ਕੀਤਾ ਜਾ ਰਿਹਾ ਲਹੂ-ਲੁਹਾਨ ਅਤੇ ਕਾਲੇ ਕਾਨੂੰਨਾਂ ਅਧੀਨ ਜ਼ਬਰ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਇਨ੍ਹਾˆ ਵਰਗਾˆ ਨੂੰ ਬਰਾਬਰਤਾ ਦੇ ਆਧਾਰ ਤੇ ਜਿੰਦਗੀ ਜਿਊਣ, ਤਰੱਕੀ ਕਰਨ ਅਤੇ ਬਿਨ੍ਹਾˆ ਕਿਸੇ ਡਰ ਭੈਅ ਦੇ ਵਿਚਰਣ ਦੇ ਹੱਕ ਦਿੱਤੇ ਜਾਣ ਅਤੇ ਬਣਦੀਆˆ ਸਹੂਲਤਾˆ ਵੀ ਪ੍ਰਦਾਨ ਕੀਤੀਆˆ ਜਾਣ ।
ਜਿਹੜਾ ਕੇਦਰੀ ਸਰਕਾਰ ਨੇ ਇਕ ਨਜ਼ਾਇਜ ਕਾਨੂੰਨ ਮੁਸਲਮਾਨ ਭਾਈਚਾਰੇ ਵਾਸਤੇ ਬਣਾਇਆ ਹੈ, ਜਿਸਦਾ ਨਾਮ ਨੈਸ਼ਨਲ ਰਜਿਸਟਰ ਫਾਰ ਸਿਟੀਜਨ ਰੱਖਿਆ ਗਿਆ ਹੈ, ਜਿਸ ਤਹਿਤ 19 ਲੱਖ 60 ਹਜ਼ਾਰ ਮੁਸਲਮਾਨਾਂ ਦੀ ਨਾਗਰਿਕਤਾਂ ਰੱਦ ਕੀਤੀ ਗਈ ਹੈ, ਨਵੀਂ ਖ਼ਬਰ ਆਈ ਹੈ ਕਿ ਕਰਨਾਟਕਾ ਵਿਚ ਜਿਥੇ ਬੀਜੇਪੀ-ਆਰ.ਐਸ.ਐਸ. ਦੀ ਸਰਕਾਰ ਹੈ, ਉਥੇ ਵੀ ਮੁਸਲਮਾਨਾਂ ਤੇ ਅਫਰੀਕਨਾਂ ਦੇ ਕੈਪ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਬਹੁਗਿਣਤੀ ਅਸਾਮ ਦੀ ਹੈ, ਅਸੀਂ ਪੁਰਜੋਰ ਨਿਖੇਧੀ ਕਰਦੇ ਹਾਂ ਅਤੇ ਯੂ.ਐਨ.ਓ. ਨੂੰ ਅਪੀਲ ਕਰਦੇ ਹਾਂ ਕਿ ਇੰਡੀਆਂ ਵਿਚ ਘੱਟ ਗਿਣਤੀਆਂ ਦੀ ਹੋ ਰਹੀ ਦੁਰਦਸਾਂ ਨੂੰ ਰੋਕਿਆ ਜਾਵੇ । ਇਥੇ ਸਿੱਖ ਕੌਮ, ਜੈਨੀ, ਬੋਧੀ, ਲਿੰਗਾਇਤ, ਇਸਾਈ, ਕਾਮਰੇਡਾਂ ਆਦਿ ਨੂੰ ਸੁਚੇਤ ਕਰਨਾ ਆਪਣਾ ਫਰਜ ਸਮਝਦੇ ਹਾਂ ਕਿ ਮੁਸਲਮਾਨਾਂ ਉਤੇ ਹੋ ਰਹੀ ਜਾਬਰ ਕਾਰਵਾਈ ਉਪਰੰਤ ਉਪਰੋਕਤ ਸਾਡੀ ਸਾਰਿਆ ਉਤੇ ਹਿੰਦੂਤਵ ਨੇ ਜ਼ਬਰ-ਜੁਲਮ ਢਾਹੁਣੇ ਹਨ, ਇਸ ਲਈ ਸਮੇਂ ਦੀ ਨਜ਼ਾਕਤ ਇਹ ਮੰਗ ਕਰਦੀ ਹੈ ਕਿ ਅਸੀਂ ਸਭ ਘੱਟ ਗਿਣਤੀ ਕੌਮਾਂ ਤੇ ਧਰਮ ਇਕੱਤਰ ਹੋ ਕੇ ਹਿੰਦੂਤਵ ਦਾ ਵਿਰੋਧ ਕਰੀਏ ਤੇ ਖ਼ਬਰਦਾਰ ਰਹੀਏ ।

17. ਸਿੱਖਾਂ ਦੀਆਂ ਬਣੀਆ ਕਾਲੀਆ ਸੂਚੀਆਂ ਖ਼ਤਮ ਕੀਤੀਆ ਜਾਣ :- ਹਿੰਦ ਹਕੂਮਤ ਵੱਲੋਂ ਵੱਡੇ ਸਾਜਿ਼ਸ ਤਹਿਤ ਗੈਰ-ਕਾਨੂੰਨੀ ਢੰਗ ਨਾਲ ਬਣਾਈਆ ਕਾਲੀਆ ਸੂਚੀਆਂ ਰਾਹੀ ਸਿੱਖਾਂ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾਇਆ ਅਤੇ ਹੁਣ ਸ਼ਰਤਾਂ ਤਹਿਤ ਅੰਦਰੂਨੀ ਗੁਪਤ ਸਮਝੋਤਿਆ ਨਾਲ ਜਿਸ ਤਰ੍ਹਾਂ ਕਾਲੀਆ ਸੂਚੀਆਂ ਨੂੰ ਖ਼ਤਮ ਕਰਨ ਦਾ ਢੋਗ ਰੱਚਿਆ ਜਾ ਰਿਹਾ ਹੈ, ਅੱਜ ਦਾ ਇਹ ਇਕੱਠ ਇਸ ਢੋਗ ਨੂੰ ਰੱਦ ਕਰਦਾ ਹੋਇਆ ਮੰਗ ਕਰਦਾ ਹੈ ਕਿ ਸਿੱਖਾਂ ਦੀਆਂ ਬਣੀਆ ਗੈਰ-ਕਾਨੂੰਨੀ ਕਾਲੀਆ ਸੂਚੀਆਂ ਨੂੰ ਪੂਰਨ ਰੂਪ ਵਿਚ ਖ਼ਤਮ ਕਰਕੇ ਜਨਤਕ ਕੀਤਾ ਜਾਵੇ ਤਾਂ ਕਿ ਸਿੱਖ ਕੌਮ ਨਾਲ ਸੰਬੰਧਤ ਅਜਿਹੇ ਨਾਗਰਿਕਾਂ ਦੇ ਨਾਵਾਂ ਦੀ ਜਾਣਕਾਰੀ ਸਮੁੱਚੀ ਸਿੱਖ ਕੌਮ ਨੂੰ ਮਿਲ ਸਕੇ । ਕਿਉਂਕਿ ਪ੍ਰਿੰਸੀਪਲ ਆਫ਼ ਨੈਚੂਰਲ ਜਸਿਟਸ Principles of Natural Justice ਦੇ ਅਸੂਲਾਂ ਤੇ ਨਿਯਮਾਂ ਅਨੁਸਾਰ ਅਜਿਹੀਆ ਬਣਾਈਆ ਗਈਆ ਕਾਲੀਆ ਸੂਚੀਆਂ ਸੰਬੰਧੀ ਜਨਤਕ ਤੌਰ ਤੇ ਸਰਕਾਰ ਨੂੰ ਜਾਣਕਾਰੀ ਦੇਣੀ ਪੈਦੀ ਹੈ ਕਿ ਉਸ ਸੂਚੀ ਵਿਚ ਰੱਖੇ ਗਏ ਉਸ ਸਿੱਖ ਨੂੰ ਕਿਸ ਅਪਰਾਧ ਅਧੀਨ ਜਾਂ ਬਿਨ੍ਹਾਂ ਤੇ ਕਾਲੀ ਸੂਚੀ ਵਿਚ ਪਾਇਆ ਗਿਆ ਹੈ । ਇਸ ਦਿਸ਼ਾ ਵੱਲ ਹਿੰਦੂਤਵ ਹਕੂਮਤ ਨੇ ਕੋਈ ਅਮਲ ਨਹੀਂ ਕੀਤਾ ਅਤੇ ਨਾ ਹੀ ਸਾਨੂੰ ਦੱਸਿਆ ਗਿਆ ਕਿ ਕਿਸ ਕਾਨੂੰਨ, ਕਿਸ ਧਾਰਾ ਅਧੀਨ ਸਿੱਖਾਂ ਨੂੰ ਕਾਲੀ ਸੂਚੀ ਵਿਚ ਰੱਖਿਆ ਗਿਆ ਹੈ । ਸਿੱਖ ਕੌਮ ਨਾਲ ਹਿੰਦੂਤਵ ਹੁਕਮਰਾਨਾਂ ਵੱਲੋਂ ਕੀਤੇ ਜਾ ਰਹੇ ਗੈਰ-ਕਾਨੂੰਨੀ ਜ਼ਾਬਰ ਅਮਲਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ.ਐਨ. ਦੀ ਹਿਊਮਨ ਰਾਈਟਸ ਨਾਲ ਸੰਬੰਧਤ ਕਮਿਸ਼ਨ ਦੇ ਧਿਆਨ ਵਿਚ ਲਿਆਕੇ ਅਗਲੇਰੀ ਕਾਰਵਾਈ ਕਰਵਾਏਗੀ ।

ਖ਼ਾਲਿਸਤਾਨ ਜਿ਼ੰਦਾਬਾਦ!!!

ਗੁਰੂਘਰ ਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

About The Author

Related posts

Leave a Reply

Your email address will not be published. Required fields are marked *