Verify Party Member
Header
Header
ਤਾਜਾ ਖਬਰਾਂ

ਸਵਰਗਵਾਸੀ ਸ. ਅਜੈਬ ਸਿੰਘ ਕਾਹਨ ਸਿੰਘ ਵਾਲਾ ਦੇ ਭੋਗ ਸਮਾਗਮ ਉਤੇ ਸਮੁੱਚੀ ਜਥੇਬੰਦੀ 11 ਫਰਵਰੀ ਨੂੰ ਪਹੁੰਚੇ : ਮਾਨ

ਸਵਰਗਵਾਸੀ ਸ. ਅਜੈਬ ਸਿੰਘ ਕਾਹਨ ਸਿੰਘ ਵਾਲਾ ਦੇ ਭੋਗ ਸਮਾਗਮ ਉਤੇ ਸਮੁੱਚੀ ਜਥੇਬੰਦੀ 11 ਫਰਵਰੀ ਨੂੰ ਪਹੁੰਚੇ : ਮਾਨ

ਫ਼ਤਹਿਗੜ੍ਹ ਸਾਹਿਬ, 6 ਫਰਵਰੀ ( ) “ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿ਼ਲ੍ਹਾ ਫਿਰੋਜ਼ਪੁਰ ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਹਨ, ਬੀਤੇ ਕੁਝ ਦਿਨ ਪਹਿਲੇ ਉਨ੍ਹਾਂ ਦੇ ਪਿਤਾ ਸ. ਅਜੈਬ ਸਿੰਘ ਕਾਹਨ ਸਿੰਘ ਵਾਲਾ ਅਕਾਲ ਚਲਾਣਾ ਕਰ ਗਏ ਹਨ, ਜੋ ਕਿ ਬਹੁਤ ਹੀ ਪੰਥਕ ਅਤੇ ਕੌਮ ਦੀ ਸੰਪੂਰਨ ਆਜ਼ਾਦੀ ਦੇ ਮਿਸ਼ਨ ਦੇ ਹਾਮੀ ਸਨ ਅਤੇ ਜਿਨ੍ਹਾਂ ਨੇ ਆਪਣੇ ਪੁੱਤਰਾਂ, ਦੋਹਤਿਆ, ਪੋਤਿਆ ਅਤੇ ਪਰਿਵਾਰਿਕ ਮੈਬਰਾਂ ਨੂੰ ਖ਼ਾਲਸਾ ਸੋਚ ਉਤੇ ਪਹਿਰਾ ਦੇਣ ਦੀ ਗੁੜਤੀ ਦੇਣ ਦੇ ਨਾਲ-ਨਾਲ ਲੰਮੇ ਸਮੇਂ ਤੱਕ ਸੁਚੱਜੀ ਅਗਵਾਈ ਕੀਤੀ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਕਾਹਨ ਸਿੰਘ ਵਾਲਾ ਪਰਿਵਾਰ ਵੱਲੋਂ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਰਸਮ ਪਿੰਡ ਕਾਹਨ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਮਿਤੀ 11 ਫਰਵਰੀ 2018 ਨੂੰ 11 ਤੋਂ 1 ਵਜੇ ਤੱਕ ਹੋਵੇਗੀ ।”

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਜਥੇਬੰਦੀ ਅਤੇ ਪੰਥਕ ਸੋਚ ਵਾਲੀਆ ਸਖਸ਼ੀਅਤਾਂ ਨੂੰ ਇਸ ਭੋਗ ਰਸਮ ਤੇ ਜਿਥੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਉਥੇ ਇਹ ਵਰਣਨ ਕਰਨਾ ਵੀ ਅਤਿ ਜ਼ਰੂਰੀ ਹੈ ਕਿ ਉਨ੍ਹਾਂ ਦੇ ਸਪੁੱਤਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਬਹੁਤ ਲੰਮੇ ਸਮੇਂ ਤੋਂ ਨਿਰਸਵਾਰਥ ਹੋ ਕੇ ਦਿਨ-ਰਾਤ ਪੰਥ ਦੀ ਚੜ੍ਹਦੀ ਕਲਾਂ ਕਰਨ ਅਤੇ ਕੌਮ ਦਾ ਆਜ਼ਾਦ ਘਰ ਬਣਾਉਣ ਵਾਲੇ ਸੰਘਰਸ਼ ਵਿਚ ਡੂੰਘਾਂ ਯੋਗਦਾਨ ਪਾਉਦੇ ਆ ਰਹੇ ਹਨ । ਇਹ ਸੇਵਾਵਾਂ ਕਰਦੇ ਹੋਏ ਸ. ਜਸਕਰਨ ਸਿੰਘ ਨੂੰ ਪੁਲਿਸ ਦੇ ਵੱਡੇ ਤਸੱਦਦ-ਜੁਲਮ ਦਾ ਸਿ਼ਕਾਰ ਵੀ ਹੋਣਾ ਪਿਆ ਅਤੇ ਜੇਲ੍ਹਾਂ ਵਿਚ ਬੰਦੀ ਵੀ ਹੋਣਾ ਪਿਆ ਅਤੇ ਪਰਿਵਾਰਿਕ ਮੈਬਰਾਂ ਨੂੰ ਮੌਜੂਦਾ ਸਰਕਾਰਾਂ ਵੱਲੋਂ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਤਰੀਕੇ ਤੰਗ-ਪ੍ਰੇਸ਼ਾਨ ਵੀ ਕੀਤਾ ਜਾਂਦਾ ਰਿਹਾ । ਪਰ ਬਜੁਰਗਾਂ ਵੱਲੋਂ ਮਿਲੀ ਸੁਚੱਜੀ ਅਗਵਾਈ ਦੀ ਬਦੌਲਤ ਸ. ਜਸਕਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੇ ਖ਼ਾਲਸਾ ਪੰਥ ਅਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਕਤਈ ਵੀ ਪਿੱਠ ਨਹੀਂ ਦਿੱਤੀ । ਬਲਕਿ ਦ੍ਰਿੜਤਾ ਤੇ ਦੂਰਅੰਦੇਸ਼ੀ ਨਾਲ ਅੱਜ ਤੱਕ ਕੌਮੀ ਜਿੰਮੇਵਾਰੀਆਂ ਬਾਖੂਬੀ ਨਿਭਾਉਦੇ ਆ ਰਹੇ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਜਸਕਰਨ ਸਿੰਘ ਦੇ ਪੜਦਾਦਾ ਜੀ, ਦਾਦਾ ਜੀ, ਪਿਤਾ ਜੀ ਅਤੇ ਖੁਦ ਹੁਣ ਸ. ਜਸਕਰਨ ਸਿੰਘ ਆਪਣੀ ਪਰਿਵਾਰਿਕ ਪੰ੍ਰਪਰਾ ਨੂੰ ਕਾਇਮ ਰੱਖਦੇ ਹੋਏ ਨਿਰੰਤਰ ਆਪਣੇ ਪਰਿਵਾਰ ਵਿਚ ‘ਬਾਜ਼’ ਪੰਛੀ ਜੋ ਜ਼ਬਰ-ਜੁਲਮ ਦਾ ਨਾਸ਼ ਕਰਨ ਦਾ ਪ੍ਰਤੀਕ ਹੈ, ਉਸ ਨੂੰ ਬਹੁਤ ਹੀ ਪਿਆਰ ਅਤੇ ਸਹਿਜ ਨਾਲ ਪਾਲਦੇ ਆ ਰਹੇ ਹਨ ਅਤੇ ਆਪਣੇ ਕੋਲ ਰੱਖਦੇ ਆ ਰਹੇ ਹਨ । ਮੈਂ ਇਸ ਬਾਜ਼ ਨੂੰ ਪਾਲਣ ਨੂੰ ਖੁਦ ਵੇਖ ਚੁੱਕਾ ਹਾਂ । ਇਹ ਬਜੁਰਗਾਂ ਦੀ ਹੀ ਦੇਣ ਹੁੰਦੀ ਹੈ ਕਿ ਉਹ ਆਪਣੀ ਔਲਾਦ ਨੂੰ ਸਦਾ ਲਈ ਸਹੀ ਅਗਵਾਈ ਦੇ ਜਾਣ ਤੇ ਉਨ੍ਹਾਂ ਦਾ ਖਾਨਦਾਨ ਉਸ ਪ੍ਰੰਪਰਾ ਉਤੇ ਨਿਰੰਤਰ ਚੱਲਦਾ ਰਹੇ । ਸਾਨੂੰ ਕਾਹਨ ਸਿੰਘ ਵਾਲਾ ਪਰਿਵਾਰ ਦੀ ਪੰਥਕ ਸੋਚ ਉਤੇ ਜਿਥੇ ਫਖ਼ਰ ਹੈ, ਉਥੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਨਿਭਾਈ ਜਾ ਰਹੀ ਕੌਮੀ ਜਿੰਮੇਵਾਰੀ ਉਤੇ ਮਾਣ ਹੈ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਜਿਥੇ ਬਜੁਰਗਾਂ ਦੀ ਆਤਮਾ ਨੂੰ ਅਕਾਲ ਪੁਰਖ ਆਪਣੇ ਚਰਨਾਂ ਵਿਚ ਨਿਵਾਸ ਬਖਸਣ, ਉਥੇ ਇਸ ਪਰਿਵਾਰ ਉਤੇ ਇਸੇ ਤਰ੍ਹਾਂ ਮੇਹਰ ਭਰੀ ਨਜ਼ਰ ਰੱਖਦੇ ਹੋਏ ਅਗਵਾਈ ਵੀ ਦਿੰਦੇ ਰਹਿਣ ।

About The Author

Related posts

Leave a Reply

Your email address will not be published. Required fields are marked *