Select your Top Menu from wp menus
Header
Header
ਤਾਜਾ ਖਬਰਾਂ

ਸਲਵਿੰਦਰ ਸਿੰਘ ਐਸ.ਪੀ. ਦੇ ਬਿਕਰਮ ਸਿੰਘ ਮਜੀਠੀਆ, ਕਾਹਲੋ ਅਤੇ ਬੱਬੇਹਾਲੀ ਪਰਿਵਾਰ ਨਾਲ ਕੀ ਸੰਬੰਧ ਸਨ, ਉਸਦੀ ਨਿਰਪੱਖਤਾ ਨਾਲ ਜਾਂਚ ਹੋਵੇ : ਮਾਨ

ਸਲਵਿੰਦਰ ਸਿੰਘ ਐਸ.ਪੀ. ਦੇ ਬਿਕਰਮ ਸਿੰਘ ਮਜੀਠੀਆ, ਕਾਹਲੋ ਅਤੇ ਬੱਬੇਹਾਲੀ ਪਰਿਵਾਰ ਨਾਲ ਕੀ ਸੰਬੰਧ ਸਨ, ਉਸਦੀ ਨਿਰਪੱਖਤਾ ਨਾਲ ਜਾਂਚ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 5 ਅਕਤੂਬਰ ( ) “ਬੀਤੇ ਸਮੇਂ ਵਿਚ ਪੰਜਾਬ ਪੁਲਿਸ ਵਿਚ ਐਸ.ਪੀ. ਦੇ ਅਹੁਦੇ ਤੇ ਤਾਇਨਾਤ ਸ. ਸਲਵਿੰਦਰ ਸਿੰਘ ਜਿਸਦੇ ਦਹਿਸਤਗਰਦਾਂ ਨਾਲ ਡੂੰਘੇ ਸੰਬੰਧ ਸਨ ਅਤੇ ਜਿਸ ਨੇ ਸਰਕਾਰੀ ਗੱਡੀ ਵਿਚ ਇਕ ਸੁਨਿਆਰ ਅਤੇ ਇਕ ਕੁੱਕ ਨੂੰ ਨਾਲ ਲੈਕੇ ਸਰਹੱਦ ਤੇ ਗਿਆ, ਇਸ ਸੰਬੰਧੀ ਉਸ ਸਮੇਂ ਹੀ ਨਿਰਪੱਖਤਾ ਨਾਲ ਜਾਂਚ ਕਰਕੇ ਸੱਚ ਨੂੰ ਸਾਹਮਣੇ ਲਿਆਉਣ ਦੀ ਅਤੇ ਇਸ ਸਮੱਗਲਿੰਗ ਵਾਲੀ ਕਾਰਵਾਈ ਵਿਚ ਦੋਸ਼ੀ ਪਾਏ ਜਾਣ ਵਾਲੇ ਐਸ.ਪੀ. ਸਲਵਿੰਦਰ ਸਿੰਘ ਤੇ ਉਸਦੇ ਸਾਥੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣੀ ਬਣਦੀ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਉਸ ਸਮੇਂ ਦੀ ਬਾਦਲ ਹਕੂਮਤ ਅਤੇ ਪੁਲਿਸ ਮੁੱਖੀ ਨੇ ਇਸ ਦਿਸ਼ਾ ਵੱਲ ਜਿੰਮੇਵਾਰੀ ਨਹੀਂ ਨਿਭਾਈ, ਜੋ ਸ਼ੱਕ ਦੇ ਘੇਰੇ ਨੂੰ ਹੋਰ ਪੀੜਾ ਕਰਦੀ ਹੈ । ਅਸੀਂ ਇਹ ਮੰਗ ਕਰਦੇ ਹਾਂ ਕਿ ਡੂੰਘੇ ਸ਼ੱਕ ਦੇ ਘੇਰੇ ਵਿਚ ਅੱਜ ਤੱਕ ਰਹੇ ਐਸ.ਪੀ. ਸਲਵਿੰਦਰ ਸਿੰਘ ਦੇ ਨਾਲ ਜਿਨ੍ਹਾਂ-ਜਿਨ੍ਹਾਂ ਸਿਆਸਤਦਾਨਾਂ, ਸੁਨਿਆਰੇ ਦਾ ਨਾਮ ਜੁੜਿਆ ਹੈ, ਜਿਵੇਂਕਿ ਬਿਕਰਮ ਸਿੰਘ ਮਜੀਠੀਆ,ਸੁੱਚਾ ਸਿੰਘ ਲੰਗਾਹ, ਨਿਰਮਲ ਸਿੰਘ ਕਾਹਲੋ, ਰਵੀ ਕਾਹਲੋ, ਸ. ਗੁਰਬਚਨ ਸਿੰਘ ਬੱਬੇਹਾਲੀ, ਐਮ.ਐਲ.ਏ. ਸ੍ਰੀ ਸੰਧੂ ਤਰਨਤਾਰਨ, ਵਿਰਸਾ ਸਿੰਘ ਵਲਟੋਹਾ ਦੇ ਐਸ.ਪੀ. ਨਾਲ ਸੰਬੰਧਾਂ ਵਿਚ ਬਹੁਤ ਕੁਝ ਛੁਪਿਆ ਹੋਇਆ ਹੈ । ਜੋ ਉਸ ਨੇ ਸੁਨਿਆਰੇ ਨੂੰ ਸਰਕਾਰੀ ਗੱਡੀ ਵਿਚ ਬਿਠਾਕੇ ਸਰਹੱਦ ਤੇ ਲੈਕੇ ਗਿਆ, ਉਸ ਸੁਨਿਆਰੇ ਤੋਂ ਹੀਰੇ-ਜਵਾਹਰਲਾਤ ਜੋ ਸਰਹੱਦ ਤੋ ਸਮਗਲਿੰਗ ਰਾਹੀ ਆਉਦੇ ਸਨ, ਉਸ ਸੁਨਿਆਰੇ ਤੋ ਉਨ੍ਹਾਂ ਹੀਰੇ-ਜਵਾਹਰਲਾਤਾ ਦੀ ਪਹਿਚਾਣ ਕਰਵਾਈ ਜਾਂਦੀ ਸੀ । ਇਸ ਜਾਂਚ ਨੂੰ ਨਿਰਪੱਖਤਾ ਨਾਲ ਅੱਗੇ ਤੋਰਨ ਦੀ ਬਜਾਇ ਕੇਵਲ ਐਸ.ਪੀ. ਸਲਵਿੰਦਰ ਸਿੰਘ ਨੂੰ ਐਨੀ ਸਜ਼ਾ ਦਿੱਤੀ ਗਈ ਕਿ ਉਸਦੀ ਬਦਲੀ ਕਰ ਦਿੱਤੀ ਗਈ । ਕਾਨੂੰਨੀ ਪ੍ਰਕਿਰਿਆ ਨੂੰ ਜਾਣਬੁੱਝ ਕੇ ਰੋਕਣ ਦੇ ਅਮਲ ਸਪੱਸਟ ਕਰਦੇ ਹਨ ਕਿ ਉਪਰੋਕਤ ਸਿਆਸਤਦਾਨ ਸਲਵਿੰਦਰ ਸਿੰਘ ਦਹਿਸਤਗਰਦ ਅਤੇ ਸਮੱਗਲਰਾਂ ਦੀ ਉਪਰੋਕਤ ਟੋਲੀ ਵਿਚ ਡੂੰਘੀ ਸਾਂਝ ਹੈ ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਨੂੰ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਲਿਖੇ ਗਏ ਇਕ ਪੱਤਰ ਵਿਚ ਉਪਰੋਕਤ ਸਮੁੱਚੇ ਸਮਗਲਿੰਗ ਵਾਲੇ ਅਤੇ ਦਹਿਸਤਗਰਦੀ ਵਾਲੇ ਵਰਤਾਰੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਅਤੇ ਇਸ ਦਹਿਸਤਗਰਦੀ ਵਿਚ ਅਤੇ ਸਮਗਲਿੰਗ ਵਿਚ ਸਾਮਲ ਸਿਆਸਤਦਾਨਾਂ, ਅਫ਼ਸਰਾਨ ਅਤੇ ਹੋਰਨਾਂ ਦੇ ਦਾਗੀ ਚਿਹਰਿਆ ਨੂੰ ਪੰਜਾਬੀਆ ਤੇ ਸਿੱਖ ਕੌਮ ਸਾਹਮਣੇ ਲਿਆਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਇਹ ਦਾਅਵਾ ਕੀਤਾ ਕਿ ਜੇਕਰ ਮੌਜੂਦਾ ਪੰਜਾਬ ਦੀ ਕੈਪਟਨ ਹਕੂਮਤ ਅਤੇ ਡੀਜੀਪੀ ਪੰਜਾਬ ਉਪਰੋਕਤ ਗੈਰ-ਕਾਨੂੰਨੀ ਵਰਤਾਰੇ ਦੀ ਜਾਂਚ ਨੂੰ ਇਮਾਨਦਾਰੀ ਨਾਲ ਅੱਗੇ ਤੋਰਨ ਤਾਂ ਇਸ ਗੱਡੀ ਦੇ ਦਾਗੀ ਡੱਬਿਆਂ ਵਿਚ ਹੋਰ ਵੀ ਬਹੁਤ ਸਾਰੇ ਸਿਆਸਤਦਾਨ ਅਤੇ ਉੱਚ ਅਫ਼ਸਰਸ਼ਾਹੀ ਖੁਦ-ਬ-ਖੁਦ ਸਾਹਮਣੇ ਆ ਜਾਵੇਗੀ । ਸ. ਮਾਨ ਨੇ ਆਪਣੇ ਪੱਤਰ ਵਿਚ ਇਹ ਵੀ ਮੰਗ ਕੀਤੀ ਕਿ ਦਹਿਸਤਗਰਦਾਂ ਨਾਲ ਅਤੇ ਸਮੱਗਲਰਾਂ ਦੇ ਸੰਬੰਧਾਂ ਦੇ ਨਾਲ-ਨਾਲ ਇਨ੍ਹਾਂ ਦੀਆਂ ਗੈਰ-ਕਾਨੂੰਨੀ ਤਰੀਕੇ ਬਣਾਈਆ ਗਈਆ ਜ਼ਮੀਨਾਂ-ਜ਼ਾਇਦਾਦਾਂ ਅਤੇ ਦੌਲਤਾਂ ਦੇ ਜਮ੍ਹਾਂ ਕੀਤੇ ਗਏ ਚੱਲ ਤੇ ਅਚੱਲ ਭੰਡਾਰਾਂ ਦੀ ਵੀ ਜਾਂਚ ਇਸਦੇ ਨਾਲ ਹੀ ਹੋਵੇ ਤਾਂ ਕਿ ਗੈਰ-ਕਾਨੂੰਨੀ ਤਰੀਕੇ ਇਕੱਠੀਆਂ ਕੀਤੀਆਂ ਗਈਆਂ ਜ਼ਮੀਨਾਂ-ਜ਼ਾਇਦਾਦਾਂ ਵੀ ਸਾਹਮਣੇ ਆ ਸਕਣ ਅਤੇ ਇਸ ਕਾਲੇ ਕਾਰਨਾਮੇ ਦਾ ਪੂਰੇ ਚਿੱਠੇ ਤੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਜਾਣਕਾਰੀ ਮਿਲ ਸਕੇ । ਤਾਂ ਕਿ ਕੋਈ ਵੀ ਸਿਆਸਤਦਾਨ, ਅਫ਼ਸਰ ਅੱਗੋ ਲਈ ਸਾਧਨਾਂ ਦੀ ਜਾਂ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਨਾ ਕਰ ਸਕੇ ।

About The Author

Related posts

Leave a Reply

Your email address will not be published. Required fields are marked *