Verify Party Member
Header
Header
ਤਾਜਾ ਖਬਰਾਂ

ਸਰੀਰਕ ਤੌਰ ਤੇ ਅਯੋਗ ਸਿਪਾਹੀਆਂ ਦੀ ਬਦੌਲਤ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਕਰਨ ਵਾਲੇ ਬੱਚਕੇ ਨਿਕਲ ਜਾਂਦੇ ਹਨ, ਹਾਈਕੋਰਟ ਨੇ ਸੱਚ ਨੂੰ ਉਜਾਗਰ ਕੀਤਾ : ਮਾਨ

ਸਰੀਰਕ ਤੌਰ ਤੇ ਅਯੋਗ ਸਿਪਾਹੀਆਂ ਦੀ ਬਦੌਲਤ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਕਰਨ ਵਾਲੇ ਬੱਚਕੇ ਨਿਕਲ ਜਾਂਦੇ ਹਨ, ਹਾਈਕੋਰਟ ਨੇ ਸੱਚ ਨੂੰ ਉਜਾਗਰ ਕੀਤਾ : ਮਾਨ

ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਜੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਜਾਂ ਕਾਰੋਬਾਰ ਕਰਨ ਵਾਲੇ ਅਨਸਰ ਪੁਲਿਸ ਰੇਡ ਸਮੇਂ ਅਕਸਰ ਭੱਜ ਜਾਂਦੇ ਹਨ, ਦੇ ਲਈ ਸਰੀਰਕ ਤੌਰ ਤੇ ਅਣਫਿੱਟ ਸਿਪਾਹੀਆਂ ਨੂੰ ਹੀ ਇਸਦੀ ਵਜਹ ਬਿਆਨਦੇ ਹੋਏ ਅਜਿਹੇ ਮੋਟੇ ਢਿੱਡ ਵਾਲਿਆ ਨੂੰ ਫਿਰ ਤੋਂ ਟ੍ਰੇਨਿੰਗ ਦੇਣ ਦੇ ਹੁਕਮ ਸਮੇਂ ਅਨੁਸਾਰ ਬਿਲਕੁਲ ਦਰੁਸਤ ਹਨ । ਕਿਉਂਕਿ ਅਜਿਹੇ ਸਿਪਾਹੀਆ ਨੂੰ ਇਸ ਸਮੇਂ ਅਪਰਾਧੀਆਂ ਨਾਲ ਨਿਪਟਣ ਲਈ ਟ੍ਰੇਨਿੰਗ ਦੀ ਸਖਤ ਲੋੜ ਹੈ । ਇਸ ਫੈਸਲੇ ਅਨੁਸਾਰ 40 ਸਾਲ ਤੋਂ ਥੱਲ੍ਹੇ ਉਮਰ ਦੇ ਉਨ੍ਹਾਂ ਸਿਪਾਹੀਆ ਨੂੰ ਜੋ ਸਰੀਰਕ ਵੱਜੋ ਅਣਫਿੱਟ ਹਨ ਅਤੇ ਫੁਰਤੀ ਨਾਲ ਭੱਜਕੇ ਅਪਰਾਧੀਆਂ ਨੂੰ ਫੜਨ ਦੇ ਸਮਰੱਥ ਨਹੀਂ ਹਨ, ਦੀ ਗੱਲ ਹਾਈਕੋਰਟ ਵੱਲੋਂ ਕਹੀ ਗਈ ਹੈ । ਅਜਿਹਾ ਕਰਕੇ ਹਾਈਕੋਰਟ ਨੇ ਪੰਜਾਬ ਪੁਲਿਸ ਵਿਚਲੇ ਸੱਚ ਨੂੰ ਉਜਾਗਰ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਪੁਲਿਸ ਵਿਚ ਅਣਫਿੱਟ ਸਿਪਾਹੀਆ ਦੀ ਬਦੌਲਤ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਦੇ ਬੱਚ ਨਿਕਲ ਜਾਣ ਲਈ ਹਾਈਕੋਰਟ ਵੱਲੋਂ ਜਿ਼ੰਮੇਵਾਰ ਠਹਿਰਾਉਣ ਅਤੇ ਉਨ੍ਹਾਂ ਦੀ ਫਿਰ ਤੋਂ ਟ੍ਰੇਨਿੰਗ ਹੋਣ ਦੀ ਗੱਲ ਦੀ ਜੋਰਦਾਰ ਪੈਰਵੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਸਟਿਸ ਸਾਂਗਵਾਨ ਨੇ ਅਜਿਹੇ ਮਾਮਲਿਆ ਵਿਚ ਉਨ੍ਹਾਂ ਕੋਲ ਆਏ ਫੋਟੋਗ੍ਰਾਫਸ, ਵੀਡੀਓਜ ਅਤੇ ਐਫੀਡੈਵਿਟ ਇਸ ਗੱਲ ਨੂੰ ਪ੍ਰਤੱਖ ਕਰਦੇ ਹਨ ਕਿ ਅਜਿਹੇ ਅਣਫਿੱਟ ਸਿਪਾਹੀਆ ਦੇ ਸਰੀਰਕ ਵਜਨ ਵੱਧ ਹੋਣ ਨੂੰ ਟ੍ਰੇਨਿੰਗ ਰਾਹੀ ਹੀ ਫਿੱਟ ਕੀਤਾ ਜਾ ਸਕਦਾ ਹੈ । ਉਨ੍ਹਾਂ ਵੱਲੋਂ ਇਹ ਕਹਿਣਾ ਕਿ ਅਜਿਹੇ ਸਿਪਾਹੀਆ ਤੇ ਅਫ਼ਸਰਾਂ ਨੂੰ ਸਰੀਰਕ ਤੌਰ ਤੇ ਫਿੱਟ ਕਰਕੇ ਹੀ ਅਜਿਹੀਆ ਅਪਰਾਧਿਕ ਕਾਰਵਾਈਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ । ਜਸਟਿਸ ਸਾਂਗਵਾਨ ਵੱਲੋਂ ਹਾਈਕੋਰਟ ਵਿਚ ਇਸ ਵਿਸ਼ੇ ਤੇ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਜੋ ਪੁਲਿਸ ਹੈੱਡਕੁਆਰਟਰ ਨੂੰ ਅਜਿਹੇ ਅਯੋਗ ਸਿਪਾਹੀਆ ਤੇ ਅਫ਼ਸਰਾਂ ਨੂੰ ਟ੍ਰੇਨਿੰਗ ਦੇਣ ਦੀ ਗੱਲ ਕੀਤੀ ਗਈ ਹੈ, ਉਸ ਉਤੇ ਅਮਲ ਕਰਦੇ ਹੋਏ ਪੁਲਿਸ ਵਿਭਾਗ ਦੇ ਅਜਿਹੇ ਕ੍ਰਮਚਾਰੀਆ ਉਤੇ ਸਹੀ ਰੂਪ ਵਿਚ ਲਾਗੂ ਕਰਕੇ ਪੁਲਿਸ ਦੇ ਕੰਮ ਕਰਨ ਦੇ ਢੰਗ ਵਿਚ ਸੁਧਾਰ ਲਿਆਉਣਾ ਬਣਦਾ ਹੈ । ਤਾਂ ਕਿ ਜਿਸ ਪੁਲਿਸ ਨੇ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣਾ ਹੈ ਅਤੇ ਅਪਰਾਧਿਕ ਕਾਰਵਾਈਆ ਉਤੇ ਕਾਬੂ ਰੱਖਣਾ ਹੈ, ਉਸ ਲਈ ਅਜਿਹੀ ਅਫ਼ਸਰਸ਼ਾਹੀ ਨੂੰ ਸਹੀ ਦਿਸ਼ਾ ਵੱਲ ਟ੍ਰੇਨਿੰਗ ਦੇ ਕੇ ਹੀ ਪੁਲਿਸ ਨੂੰ ਚੁਸਤ-ਦਰੁਸਤ ਰੱਖਿਆ ਜਾ ਸਕਦਾ ਹੈ ।

About The Author

Related posts

Leave a Reply

Your email address will not be published. Required fields are marked *