Select your Top Menu from wp menus
Header
Header
ਤਾਜਾ ਖਬਰਾਂ

ਸਰਬੱਤ ਖ਼ਾਲਸਾ ਜਥੇਦਾਰ ਸਾਹਿਬਾਨ ਵੱਲੋਂ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਸੁਰੂ ਕਰਨਾ ਸਵਾਗਤਯੋਗ, ਇਸਦੇ ਨਾਲ ਹੀ ਲੋਕਲ ਗੁਰਦੁਆਰਾ ਕਮੇਟੀਆਂ ਵਿਚ ਪੈਦਾ ਹੋ ਚੁੱਕੀਆਂ ਖਾਮੀਆਂ ਨੂੰ ਵੀ ਦੂਰ ਕਰਨ ਲਈ ਕਦਮ ਚੁੱਕਣ : ਟਿਵਾਣਾ

ਸਰਬੱਤ ਖ਼ਾਲਸਾ ਜਥੇਦਾਰ ਸਾਹਿਬਾਨ ਵੱਲੋਂ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਸੁਰੂ ਕਰਨਾ ਸਵਾਗਤਯੋਗ, ਇਸਦੇ ਨਾਲ ਹੀ ਲੋਕਲ ਗੁਰਦੁਆਰਾ ਕਮੇਟੀਆਂ ਵਿਚ ਪੈਦਾ ਹੋ ਚੁੱਕੀਆਂ ਖਾਮੀਆਂ ਨੂੰ ਵੀ ਦੂਰ ਕਰਨ ਲਈ ਕਦਮ ਚੁੱਕਣ : ਟਿਵਾਣਾ

ਚੰਡੀਗੜ੍ਹ, 26 ਜੂਨ ( ) “ਬੇਸ਼ੱਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐਸ.ਜੀ.ਪੀ.ਸੀ. ਸਿੱਖ ਕੌਮ ਕੋਲ ਦੋ ਮਹਾਨ ਸੰਸਥਾਵਾਂ ਹਨ, ਜਿਨ੍ਹਾਂ ਰਾਹੀ ਸਿੱਖ ਕੌਮ ਦੀ ਧਾਰਮਿਕ ਤੇ ਸਿਆਸੀ ਅਗਵਾਈ ਕੀਤੀ ਜਾਂਦੀ ਹੈ । ਪਰ ਇਸ ਤੋਂ ਇਲਾਵਾ ਸਿੱਖ ਕੌਮ ਵਿਚ ‘ਸਰਬੱਤ ਖ਼ਾਲਸਾ’ ਦਾ ਵੀ ਬਹੁਤ ਵੱਡੀ ਇਤਿਹਾਸਿਕ, ਇਖ਼ਲਾਕੀ, ਧਾਰਮਿਕ ਤੇ ਸਮਾਜਿਕ ਮਹੱਤਤਾ ਹੈ । 10 ਨਵੰਬਰ 2015 ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਚੱਬਾ ਵਿਖੇ ਸਰਬੱਤ ਖ਼ਾਲਸਾ ਦੇ ਹੋਏ 7 ਲੱਖ ਦੇ ਇਕੱਠ ਦੇ ਫੈਸਲਿਆ ਨੂੰ ਵੀ ਅਸੀਂ ਕਿਸੇ ਵੀ ਤਰ੍ਹਾਂ ਨਜ਼ਰ ਅੰਦਾਜ ਨਹੀਂ ਕਰ ਸਕਦੇ । ਉਸ ਸਰਬੱਤ ਖ਼ਾਲਸਾ ਵੱਲੋਂ ਕੌਮੀ ਰਾਏ ਅਨੁਸਾਰ ਵੱਡੇ ਇਕੱਠ ਵਿਚ ਸਰਬਸੰਮਤੀ ਨਾਲ ਚੁਣੇ ਗਏ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਜਿਨ੍ਹਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਜੋ ਬੀਤੇ ਦਿਨੀਂ ਫਿਰੋਜ਼ਪੁਰ ਤੋਂ ਪੂਰੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਸੁਰੂ ਕਰਦੇ ਹੋਏ ਉਸ ਇਲਾਕੇ ਨਾਲ ਸੰਬੰਧਤ ਰਾਗੀਆਂ, ਢਾਡੀਆਂ, ਗ੍ਰੰਥੀਆਂ, ਪਾਠੀਆਂ ਆਦਿ ਹੋਰ ਧਾਰਮਿਕ ਸਖਸ਼ੀਅਤਾਂ ਦੇ ਵੱਡੇ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਜਿਥੇ ਆਪੋ-ਆਪਣੀਆ ਖਾਮੀਆਂ ਨੂੰ ਦੂਰ ਕਰਨ ਦੀ ਅਪੀਲ ਕੀਤੀ ਗਈ ਹੈ, ਉਥੇ ਉਪਰੋਕਤ ਸਿੱਖ ਕੌਮ ਦੇ ਧਾਰਮਿਕ ਵਰਗ ਨੂੰ ਉਚੇਚੇ ਤੌਰ ਤੇ ਜੋ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਇਕ ਅਕਾਲ ਪੁਰਖ, 10 ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਨ ਵਿਸ਼ਵਾਸ ਰੱਖਦੇ ਹੋਏ ਗੁਰੂ ਸਾਹਿਬਾਨ ਜੀ ਦੀ ਸੋਚ ਅਤੇ ਮਨੁੱਖਤਾ ਪੱਖੀ ਉਦਮਾ ਨੂੰ ਅਸੀਂ ਹਰ ਕੌਮ, ਵਰਗ, ਫਿਰਕੇ ਅਤੇ ਮੁਲਕ ਵਿਚ ਸਹੀ ਢੰਗ ਨਾਲ ਪ੍ਰਚਾਰਦੇ ਹੋਏ ਅਤੇ ਗੁਰੂ ਮਰਿਯਾਦਾਵਾਂ ਅਤੇ ਨਿਯਮਾਂ ਦੀ ਬੰਦਸ ਵਿਚ ਰਹਿੰਦੇ ਹੋਏ ਆਪਣੀ ਜਿੰਮੇਵਾਰੀ ਪੂਰਨ ਕਰਨੀ ਹੈ ਅਤੇ ਮਨੁੱਖਤਾ ਦੀ ਹਰ ਤਰਫੋ ਬਿਹਤਰੀ ਕਰਨੀ ਹੈ, ਸਿੰਘ ਸਾਹਿਬਾਨ ਦੇ ਇਹ ਸੁਰੂ ਕੀਤੇ ਗਏ ਉਦਮ ਜਿਥੇ ਅਤਿ ਸੰਲਾਘਾਯੋਗ ਹਨ, ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਭਰਪੂਰ ਸਵਾਗਤ ਕਰਦੀ ਹੈ, ਉਥੇ ਸਿੰਘ ਸਾਹਿਬਾਨ ਨੂੰ ਇਹ ਵੀ ਬੇਨਤੀ ਕਰਨੀ ਚਾਹੇਗੀ ਕਿ ਇਸ ਸੁਧਾਰ ਲਹਿਰ ਵਿਚ ਪਿੰਡਾਂ, ਸ਼ਹਿਰਾਂ ਅਤੇ ਕਸਬਿਆ ਦੇ ਵਿਚ ਜੋ ਲੋਕਲ ਗੁਰਦੁਆਰਾ ਸਾਹਿਬਾਨ ਹਨ, ਉਨ੍ਹਾਂ ਗੁਰੂਘਰਾਂ ਦੀਆਂ ਲੋਕਲ ਕਮੇਟੀਆ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਮਰਿਯਾਦਾ ਵਿਚ ਜੋੜਨ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਕਮੇਟੀਆਂ ਦੇ ਸਮੁੱਚੇ ਮੈਬਰ ਅੰਮ੍ਰਿਤਧਾਰੀ, ਸੇਵਾ-ਭਾਵਨਾਵਾਂ ਅਤੇ ਮਨੁੱਖਤਾ ਦੀ ਬਿਹਤਰੀ ਕਰਨ ਦੀ ਸੋਚ ਵਾਲੇ ਹੋਣ ਤਾਂ ਕਿ ਗੁਰੂ ਸਾਹਿਬਾਨ ਦੇ ਸੰਦੇਸ਼ ਦੇ ਮੁੱਖ ਮਕਸਦ ਨੂੰ ਹਰ ਘਰ ਤੇ ਹਰ ਪ੍ਰਾਣੀ ਤੱਕ ਪਹੁੰਚਾਇਆ ਜਾ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰਬੱਤ ਖ਼ਾਲਸਾ ਜਥੇਦਾਰ ਸਾਹਿਬਾਨ ਵੱਲੋਂ ਫਿਰੋਜ਼ਪੁਰ ਤੋਂ ਸੁਰੂ ਕੀਤੀ ਗਈ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਦਾ ਜੋਰਦਾਰ ਸਵਾਗਤ ਕਰਦੇ ਹੋਏ ਤੇ ਇਸ ਸੁਧਾਰ ਲਹਿਰ ਨੂੰ ਹਰ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾਉਣ ਅਤੇ ਲਾਗੂ ਕਰਨ ਦੀ ਜੋਰਦਾਰ ਵਕਾਲਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਸਿੱਖ ਕੌਮ ਆਪਣੇ ਇਤਿਹਾਸਿਕ ਗੁਰੂਘਰਾਂ ਦੇ ਪ੍ਰਬੰਧ ਵਿਚ ਆਈਆ ਖਾਮੀਆ ਅਤੇ ਮਰਿਯਾਦਾ ਦੇ ਉਲਟ ਹੋ ਰਹੇ ਅਮਲਾਂ ਅਤੇ ਵੱਖ-ਵੱਖ ਸਿੱਖ ਮੁੱਦਿਆ ਤੇ ਕੌਮੀ ਇਕ ਰਾਏ ਨਾ ਹੋਣ ਉਤੇ ਭੰਬਲਭੂਸੇ ਵਿਚ ਹੈ ਅਤੇ ਚਿੰਤਤ ਹੈ ਉਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿਚ ਆਪ ਹੁੰਦਰੀਆ ਹੋ ਰਹੀਆ ਕਾਰਵਾਈਆ ਦੀ ਬਦੌਲਤ ਵੀ ਕੌਮੀ ਇਕ ਰਾਏ ਬਣਨ ਵਿਚ ਵੱਡੀ ਰੁਕਾਵਟ ਆ ਰਹੀ ਹੈ । ਇਸ ਲਈ ਇਹ ਸੁਧਾਰ ਲਹਿਰ ਹਰ ਪਿੰਡ, ਸ਼ਹਿਰ, ਕਸਬੇ ਆਦਿ ਦੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆ ਤੋਂ ਹੀ ਸੁਰੂ ਕੀਤੀ ਜਾਵੇ । ਉਨ੍ਹਾਂ ਲੋਕਲ ਕਮੇਟੀਆ ਵਿਚ ਪ੍ਰਬੰਧ ਦੇ ਮਾਮਲੇ ਤੇ, ਪਾਰਦਰਸਤਾ ਨਾਲ ਹਿਸਾਬ-ਕਿਤਾਬ ਸੰਗਤ ਸਾਹਮਣੇ ਨਾ ਰੱਖਣ ਅਤੇ ਇਨ੍ਹਾਂ ਲੋਕਲ ਕਮੇਟੀਆ ਵਿਚ ਵੱਡੀ ਗਿਣਤੀ ਵਿਚ ਗੈਰ ਅੰਮ੍ਰਿਤਧਾਰੀ ਅਤੇ ਅਪਰਾਧਿਕ ਕਿਸਮ ਦੇ ਲੋਕਾਂ ਵੱਲੋ ਕਮੇਟੀਆ ਤੇ ਜ਼ਬਰੀ ਧਨ-ਦੌਲਤਾ ਅਤੇ ਸਿਆਸੀ ਤਾਕਤ ਦੀ ਦੁਰਵਰਤੋ ਕਰਕੇ ਕਬਜੇ ਕਰਨ ਅਤੇ ਗੁਰੂ ਦੀ ਗੋਲਕ ਦੀ ਨਿੱਜੀ ਤੌਰ ਤੇ ਜਾਂ ਆਪਣੀ ਹਊਮੈ ਨੂੰ ਕਾਇਮ ਰੱਖਣ ਲਈ ਦੁਰਵਰਤੋ ਕਰਨ ਦੇ ਅਮਲ ਵੱਡੀ ਗਿਣਤੀ ਵਿਚ ਹੋ ਰਹੇ ਹਨ । ਜਿਨ੍ਹਾਂ ਖਾਮੀਆ ਨੂੰ ਹਰ ਕੀਮਤ ਤੇ ਦੂਰ ਕਰਨਾ ਇਸ ਲਈ ਜ਼ਰੂਰੀ ਹੈ ਕਿ ਪਿੰਡ ਤੇ ਸ਼ਹਿਰ ਪੱਧਰ ਤੋ ਹੀ ਕੌਮੀ ਇਕ ਰਾਏ ਪੈਦਾ ਹੋ ਸਕਦੀ ਹੈ । ਜਦੋਂ ਅਸੀਂ ਹਰ ਪਿੰਡ, ਸਹਿਰ, ਕਸਬੇ ਵਿਚ ਸਥਾਪਿਤ ਗੁਰੂਘਰਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਮਰਿਯਾਦਾ ਅਨੁਸਾਰ ਪ੍ਰਬੰਧ ਕਾਇਮ ਕਰਨ ਵਿਚ ਕਾਇਮ ਹੋ ਜਾਵਾਂਗੇ ਅਤੇ ਇਸ ਹੇਠਲੇ ਪੱਧਰ ਤੇ ਗੁਰੂਘਰਾਂ ਨਾਲ ਜੁੜੇ ਸਿੱਖਾਂ ਨੂੰ ਆਪਣੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਰਬੱਤ ਖ਼ਾਲਸਾ ਦੀ ਮਹੱਤਤਾ ਬਾਰੇ ਜਾਣੂ ਕਰਵਾ ਦੇਵਾਂਗੇ ਤਾਂ ਕਿਸੇ ਵੀ ਸਥਾਂਨ ਤੇ ਅਜਿਹੀ ਅਵੱਗਿਆ ਨਹੀਂ ਹੋਵੇਗੀ, ਜਿਸ ਨਾਲ ਸਿੱਖ ਕੌਮ ਵਿਚ ਕਿਸੇ ਮਸਲੇ ਤੇ ਭੰਬਲਭੂਸਾ ਪੈਦਾ ਹੋਵੇ ਜਾਂ ਸਿੱਖ ਕੌਮ ਵੱਖ-ਵੱਖ ਧਾਰਮਿਕ ਮੁੱਦਿਆ ਉਤੇ ਵੱਖ-ਵੱਖ ਗਰੁੱਪਾਂ ਜਾਂ ਸੰਗਠਨਾਂ ਵਿਚ ਵੰਡੀ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੰਘ ਸਾਹਿਬਾਨ ਆਪਣੀ ਸੁਧਾਰ ਲਹਿਰ ਦੌਰਾਨ ਜਿਥੇ ਰਾਗੀਆ, ਢਾਡੀਆ, ਗ੍ਰੰਥੀਆਂ, ਪਾਠੀਆ, ਕਵਿਸਰਾਂ ਅਤੇ ਪ੍ਰਚਾਰਕਾਂ ਆਦਿ ਲਈ ਕੇਦਰਿਤ ਹੋ ਰਹੇ ਹਨ, ਉਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਸੁਚਾਰੂ ਪ੍ਰਬੰਧ ਲਈ ਵੀ ਇਸ ਲਹਿਰ ਦੌਰਾਨ ਉਚੇਚੇ ਤੌਰ ਤੇ ਉਦਮ ਕਰਨ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆ ਦੇ ਹਿਸਾਬ-ਕਿਤਾਬ ਤੇ ਪ੍ਰਬੰਧ ਵਿਚ ਪਾਰਦਰਸਤਾ ਲਿਆਉਣ ਲਈ ਨਿਯਮਾਂ ਵਾਲੀ ਤਹਿ ਕਰਨ ਜੋ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰੇ, ਗੁਰ ਮਰਿਯਾਦਾ ਅਨੁਸਾਰ ਉਨ੍ਹਾਂ ਵਿਰੁੱਧ ਤਖ਼ਤ ਸਾਹਿਬਾਨਾਂ ਵੱਲੋ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ । ਜੇਕਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਐਸ.ਜੀ.ਪੀ.ਸੀ. ਜੋ ਇਕ ਵਿਦਵਾਨ ਵੀ ਹਨ ਅਤੇ ਦੂਰਅੰਦੇਸੀ ਦੇ ਮਾਲਕ ਹਨ, ਉਹ ਆਪਣੀ ਮਿਲੀ ਇਸ ਸੇਵਾ ਨੂੰ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੀ ਕਰਨ ਵਿਚ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੇ ਮਸਲੇ ਨੂੰ ਹੱਲ ਕਰਨ ਵਿਚ ਮੁੱਖ ਭੂਮਿਕਾ ਨਿਭਾ ਸਕਣ ਤਾਂ ਇਹ ਆਉਣ ਵਾਲੇ ਸਮੇਂ ਲਈ ਸਿੱਖ ਕੌਮ ਲਈ ਵਰਦਾਨ ਸਾਬਤ ਹੋਵੇਗੀ ।

About The Author

Related posts

Leave a Reply

Your email address will not be published. Required fields are marked *