Verify Party Member
Header
Header
ਤਾਜਾ ਖਬਰਾਂ

ਸਰਦਾਰ ਭਗਤ ਸਿੰਘ ਦੀ ਕੁਰਬਾਨੀ ਨਾਲ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਅਤੇ ਮੁਸਲਮਾਨ ਨੂੰ ਪਾਕਿਸਤਾਨ ਮਿਲ ਗਿਆ।

ਸਰਦਾਰ ਭਗਤ ਸਿੰਘ ਦੀ ਕੁਰਬਾਨੀ ਨਾਲ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਅਤੇ ਮੁਸਲਮਾਨ ਨੂੰ ਪਾਕਿਸਤਾਨ ਮਿਲ ਗਿਆ।


ਅੰਗਰੇਜ਼ਾਂ ਦੀ ਗੁਲਾਮੀ ਤੋ ਆਜ਼ਾਦ ਹੋਣ ਤੋਂ ਬਾਅਦ ਅਸੀਂ ਸਿੱਖ ਜਿਹੜੇ ਇੰਡੀਆ ਵਿੱਚ ਵੱਸਦੇ ਹਾਂ ਉਹ ਤਾਂ ਹਿੰਦੂ ਦੇ ਗੁਲਾਮ ਹਾਂ ਤੇ ਜੋ ਪਾਕਿਸਤਾਨ ਵਿੱਚ ਸਿੱਖ ਵੱਸਦੇ ਹਨ ਉਹ ਮੁਸਲਮਾਨ ਦੇ ਗੁਲਾਮ ਹਨ l 1947 ਵਿੱਚ ਸਿੱਖ ਹੋਮਲੈਂਡ ਦੀ ਨਸਲੀ ਸਫਾਈ ਕੀਤੀ ਗਈ ਲਹਿੰਦੇ ਪੰਜਾਬ ਵਾਲੇ ਸਿੱਖ ਉੱਜੜ ਕੇ ਚੜ੍ਹਦੇ ਪੰਜਾਬ ਵਿੱਚ ਆ ਗਏ ਅਤੇ ਸਾਡੇ ਸਾਰੇ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ ਜਿਹੜੇ ਕਹਿੰਦੇ ਹਨ ਕਿ ਸਰਦਾਰ ਭਗਤ ਸਿੰਘ ਨੇ ਸਾਨੂੰ ਆਜ਼ਾਦੀ ਦਵਾਈ ਹੈ, ਉਹ ਦੱਸਣ ਕਿ ਸਿੱਖਾਂ ਨੂੰ ਕਿਹੜੀ ਆਜ਼ਾਦੀ ਮਿਲੀ ਹੈ, ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਡਾ ਕੇ ਸਾਨੂੰ ਹਿੰਦੂ ਅਤੇ ਮੁਸਲਮਾਨ ਦੇ ਗੁਲਾਮ ਕਰ ਦਿੱਤਾ ਗਿਆ ਹੈ।
1966 ਸਾਡੇ ਰਹਿੰਦੇ ਖੂੰਹਦੇ ਪੰਜਾਬ ਦੇ ਇਲਾਕੇ ਹਰਿਆਣਾ ਅਤੇ ਹਿਮਾਚਲ ਨੂੰ ਦੇ ਦਿੱਤੇ ਗਏ। ਸਾਡੇ ਪਾਣੀ ਦੇ ਹੈੱਡਵਰਕਸ ਤੋਂ ਸਾਡੀ ਮਲਕੀਅਤ ਖਤਮ ਕਰ ਦਿੱਤੀ ਗਈ। ਟ੍ਰਿਬਿਊਨ ਵਾਲੇ ਆਜ਼ਾਦੀ ਦੀ ਗੱਲ ਕਰਦੇ ਹਨ ਪਰ ਇਸ ਦੇ ਐਡੀਟਰ ਪ੍ਰੇਮ ਭਾਟੀਆ, ਟਾਈਮਜ਼ ਆਫ ਇੰਡੀਆ ਦੇ ਆਡਿਟਰ ਡੀਡੀ ਲਾਲ ਜੈਨ ਅਤੇ ਇੰਡੀਅਨ ਐਕਸਪ੍ਰੈੱਸ ਦੇ ਆਡਿਟਰ ਰੂਮ ਸ਼ੋਰੀ ਅਤੇ ਲਾਲਾ ਜਗਤ ਨਾਰਾਇਣ ਨੇ 1984 ਦੇ ਵਿੱਚ ਇੰਦਰਾ ਗਾਂਧੀ ਤੇ ਬੀ ਜੇ ਪੀ ਨਾਲ ਰਲ ਕੇ ਸਿੱਖਾਂ ਦੇ ਉੱਚ ਧਾਰਮਿਕ ਅਤੇ ਮੀਰੀ ਪੀਰੀ ਦੇ ਸਥਾਨ ਤੇ ਫੌਜੀ ਹਮਲਾ ਬਰਤਾਨੀਆ, ਸੋਵੀਅਤ ਅਤੇ ਇੰਡੀਆ ਦੀਆਂ ਫ਼ੌਜਾਂ ਤੋਂ ਕਰਵਾ ਦਿੱਤਾ।
ਕਿਸੇ ਵੀ ਕੌਮ ਤੇ ਹਿੰਦੂਤਵ ਜਾਂ ਟ੍ਰਿਬਿਊਨ ਝੂਠੇ ਆਜ਼ਾਦੀ ਦੇ ਘੁਲਾਟੀਏ ਨਹੀਂ ਠੋਸ ਸਕਦੇ ਸਿੱਖ ਇੱਕ ਵੱਖਰੀ ਕੌਮ ਅਤੇ ਵੱਖਰਾ ਧਰਮ ਹੈ । ਸਿੱਖ ਕੌਮ ਦੀ ਆਜ਼ਾਦੀ ਦੇ ਗੁਲਾਟੀਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਨ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *