Verify Party Member
Header
Header
ਤਾਜਾ ਖਬਰਾਂ

ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਅਤੇ ਹੋਰਨਾਂ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਰੇਲ ਗੱਡੀਆਂ ਆਦਿ ਚਲਾਉਣ ਉਪਰੰਤ ਵੀ ਆ ਰਹੀਆਂ ਅੰਕੜਾ ਇੱਕ ਨਿੰਦਣਯੋਗ ਕਾਰਜ – ਮਾਨ

ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਅਤੇ ਹੋਰਨਾਂ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਰੇਲ ਗੱਡੀਆਂ ਆਦਿ ਚਲਾਉਣ ਉਪਰੰਤ ਵੀ ਆ ਰਹੀਆਂ ਅੰਕੜਾ ਇੱਕ ਨਿੰਦਣਯੋਗ ਕਾਰਜ – ਮਾਨ

ਫਤਿਹਗੜ੍ਹ ਸਾਹਿਬ ਮਿਤੀ 12 ਮਈ 2020ਕਰੋਨਾ ਮਹਾਂਮਾਰੀ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਆਪਣੇ ਘਰਾਂ ਤੋਂ ਦੂਰ ਕੰਮ ਕਰਦੇ ਪਰਵਾਸੀ ਮਜ਼ਦੂਰ , ਇਸ ਤਾਲਾਬੰਦੀ ਦੇ ਲੰਬੇ ਹੋਣ ਦੇ ਕਾਰਨ ਆਪਣੇ ਘਰਾਂ ਤੱਕ ਪਹੁੰਚਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਜਿਵੇਂ ਕਿ ਪਿਛਲੇ ਦਿਨੀਂ ਦੇਖਿਆ ਗਿਆ ਹੈ ਕਿ ਯੂਪੀ ਦੇ ਬਹੁਤ ਸਾਰੇ ਪਰਵਾਸੀ ਮਜ਼ਦੂਰਾਂ ਨੇ ਦਿੱਲੀ ਤੋਂ ਯੂ ਪੀ ਤੱਕ ਦਾ ਸਫਰ ਪੈਦਲ ਹੀ ਤੈਅ ਕੀਤਾ ਹੈ। ਸਰਕਾਰ ਦੀ ਘਰ – ਘਰ ਰਾਸ਼ਨ ਪਹੁੰਚਾਉਣ ਦੀ ਨੀਤੀ ਦੇ ਫੇਲੀਅਰ ਕਾਰਨ ਭੁੱਖਣ – ਭਾਣੇ ਅਤੇ ਮਜਬੂਰ ਪਰਵਾਸੀ ਮਜ਼ਦੂਰਾਂ ਨੂੰ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ। ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ 12 ਮਈ ਨੂੰ ਕੁਝ ਰੂਟਾਂ ਉੱਤੇ ਰੇਲਗੱਡੀਆਂ ਦੀ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ ਤਾਂ ਜੋ ਪਰਵਾਸੀ ਮਜ਼ਦੂਰ ਆਪੋ ਆਪਣੇ ਘਰਾਂ ਨੂੰ ਪਰਤ ਸਕਣ। ਇਸ ਦੇ ਸਬੰਧ ਵਿੱਚ ਕਰੋਨਾ ਵਾਇਰਸ ਦੇ ਕਾਰਨ ਸਮਾਜਿਕ ਦੂਰੀ ਨੂੰ ਨਜ਼ਰਬੰਦ ਰੱਖਦੇ ਹੋਏ ਇੰਡੀਅਨ ਰੇਲਵੇ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਟਰੇਨਾਂ ਦੀ ਦੀਆਂ ਟਿਕਟਾਂ ਮੁਸਾਫਰ ਆਨਲਾਈਨ ਉਨ੍ਹਾਂ ਵੱਲੋਂ ਦਿੱਤੇ ਗਏ IRCTC ਨਾਂ ਦੀ ਵੈੱਬਸਾਈਟ ਤੋਂ ਖਰੀਦ ਸਕਦੇ ਹਨ ਪਰ ਜੇਕਰ ਦੇਖਿਆ ਜਾਵੇ ਤਾਂ ਜ਼ਿਆਦਾਤਰ ਮਜ਼ਦੂਰ ਪਰਵਾਸੀ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਕੋਲ ਤਾਂ ਪੰਜਾਬ ਵਿੱਚ ਬੈਂਕ ਖਾਤੇ ਵੀ ਨਹੀਂ ਹਨ ਅਤੇ ਜ਼ਿਆਦਾਤਰ ਦਬਕਾ ਅਨਪੜ੍ਹ ਹੋਣ ਕਾਰਨ ਉਨ੍ਹਾਂ ਨੂੰ ਇਲੈਕਟ੍ਰਾਨਿਕ ਗੈਜੇਟਸ ਬਾਰੇ ਐਨੀ ਜਾਣਕਾਰੀ ਨਹੀਂ ਹੈ ਕੀ ਉਹ ਆਨਲਾਈਨ ਜਾ ਕੇ ਆਪਣੀਆਂ ਟਿਕਟਾਂ ਖਰੀਦ ਸਕਣ ਅਤੇ ਆਪਣੇ ਘਰ ਵਾਪਸ ਪਰਤ ਸਕਣ ਦੂਜੇ ਪਾਸੇ ਜੋ ਸਮਾਂ ਇੰਡੀਅਨ ਰੇਲਵੇ ਨੇ ਟਿਕਟਾਂ ਰਿਜ਼ਰਵ ਕਰਵਾਉਣ ਦਾ ਰੱਖਿਆ ਗਿਆ ਸੀ। ਉਸ ਸਮੇਂ ਤੋਂ ਬਾਅਦ ਰੇਲਵੇ ਦੀ ਵੈੱਬਸਾਈਟ ਉੱਤੇ ਦਬਾਅ ਹੋਣ ਦੇ ਕਾਰਨ ਉਹ ਖੁੱਲ੍ਹ ਨਹੀਂ ਰਹੀ ਅਤੇ ਨਾ ਹੀ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ। ਜਿਸ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਪਰਤਣ ਵਿਚ ਦੇਰੀ ਹੋ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਆ ਰਹੀਆਂ ਇਨ੍ਹਾਂ ਦਿੱਕਤਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰੇ ਅਤੇ ਜੋ ਲੋਕ ਰੇਲਵੇ ਰਾਹੀਂ ਸਫਰ ਕਰ ਰਹੇ ਹਨ ਸਿਹਤ ਸਬੰਧੀ ਉਨ੍ਹਾਂ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਕਰੋਨਾ ਵਾਇਰਸ ਤੋਂ ਬਚਣ ਲਈ ਲੋੜੀਂਦਾ ਪ੍ਰਬੰਧ ਕੀਤੇ ਜਾਣ ਤਾਂ ਜੋ ਆਮ ਲੋਕ ਕਰੋਨਾ ਵਾਇਰਸ ਤੋਂ ਬਚ ਸਕਣ।
ਇਸ ਦੇ ਨਾਲ ਹੀ ਜੇਕਰ ਗੱਲ ਕਿਸਾਨੀ ਦੀ ਕੀਤੀ ਜਾਵੇ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਝੋਨੇ ਦੀ ਫਸਲ ਦੀ ਲਵਾਈ ਹੋਣੀ ਸ਼ੁਰੂ ਹੋ ਜਾਵੇਗੀ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਸ ਦੀ ਤਰੀਕ 10 ਜੂਨ ਨਿਰਧਾਰਿਤ ਕੀਤੀ ਹੈ, ਜੋ ਬਹੁਤੀ ਦੂਰ ਨਹੀਂ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਪ੍ਰਵਾਸੀ ਮਜ਼ਦੂਰ ਪੰਜਾਬ ਛੱਡ ਕੇ ਨਹੀਂ ਜਾਣਾ ਚਾਹੁੰਦੇ ਉਹ ਉਨ੍ਹਾਂ ਮਜ਼ਦੂਰਾਂ ਦੇ ਖਾਣ ਅਤੇ ਰਹਿਣ ਦਾ ਪ੍ਰਬੰਧ ਕਰੇ ਜਦੋਂ ਤੱਕ ਝੋਨੇ ਦੀ ਲਵਾਈ ਸ਼ੁਰੂ ਨਹੀਂ ਹੁੰਦੀ। ਜੋ ਕਿ ਬਹੁਤੀ ਦੂਰ ਨਹੀਂ ਹੈ। ਅਜਿਹਾ ਕਰਨ ਦੇ ਨਾਲ ਸਰਕਾਰ, ਪ੍ਰਵਾਸੀ ਮਜ਼ਦੂਰ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵੀ ਠੱਲ ਪਵੇਗੀ। ਪੰਜਾਬ ਦੇ ਕਿਸਾਨ ਆਪਣੀ ਝੋਨੇ ਦੀ ਫ਼ਸਲ ਦੀ ਲਵਾਈ ਸਮੇਂ ਸਿਰ ਅਤੇ ਸੁਖਾਲੇ ਢੰਗ ਨਾਲ ਕਰ ਸਕਣਗੇ ਅਤੇ ਨਾਲ ਕੀ ਹੋਰਨਾਂ ਸਟੇਟਾਂ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਵੀ ਕੰਮਕਾਜ ਮਿਲੇਗਾ ਅਤੇ ਉਹ ਆਪਣੀ ਰੋਜ਼ੀ ਰੋਟੀ ਦਾ ਗੁਜ਼ਾਰਾ ਸੁਖਾਵੇਂ ਢੰਗ ਨਾਲ ਕਰ ਸਕਣਗੇ। ਸੈਂਟਰ ਦੀ BJP-RSS ਸਰਕਾਰ ਵੱਲੋਂ ਅਤੇ ਉਨ੍ਹਾਂ ਦੇ ਵਜ਼ੀਰਾਂ ਵੱਲੋਂ ਪਾਸ ਕੀਤੀਆਂ ਜਾ ਰਹੇ ਅਜਿਹੀਆਂ ਆਨਲਾਈਨ ਸਹੂਲਤਾਂ ਤੋਂ ਆਮ ਲੋਕ ਸਮਝ ਸਕਦੇ ਹਨ ਕਿ ਇਹ ਸਰਕਾਰ ਕਿਸ ਹੱਦ ਤੱਕ ਗਰੀਬ ਲੋਕਾਂ ਨੂੰ ਸਮਝਦੀ ਹੈ ਅਤੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਹਲਾਤਾਂ ਤੋਂ ਜਾਣੂ ਹੈ। ਇਹ ਸਭ ਤੋਂ ਇਹ ਸਿੱਧ ਹੁੰਦਾ ਹੈ ਕਿ ਅੱਜ ਦੀਆਂ ਸਰਕਾਰਾਂ ਨਾ ਤਾਂ ਲੋਕਾਂ ਦੀ ਅਨਪੜ੍ਹਤਾ ਤੋਂ ਜਾਣੂ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਲੈਕਟ੍ਰਾਨਿਕ ਗੈਜਟਾ ਦੀ ਕਮੀ ਹੋਣ ਬਾਰੇ ਕੋਈ ਜਾਣਕਾਰੀ ਹੈ। ਇਹ ਅਮੀਰ ਵਪਾਰੀ ਅਤੇ ਇੰਡਸਟਰੀ ਲਿਸਟ ਹਨ ਜਿਨ੍ਹਾਂ ਨੇ ਨਾ ਤਾਂ ਕਦੇ ਕਿਸੇ ਦੀ ਗਰੀਬ ਦੇ ਦੁੱਖ ਨੂੰ ਸਮਝਿਆ ਹੈ ਅਤੇ ਨਾ ਹੀ ਖ਼ੁਦ ਕਦੇ ਗਰੀਬੀ ਦੇਖੀ ਹੈ। ਇਹੀ ਕਾਰਨ ਹੈ ਕਿ ਇਹ ਲੋਕ ਨਾ ਤਾਂ ਜ਼ਮੀਨੀ ਪੱਧਰ ਤੇ ਗਰੀਬ ਅਤੇ ਮਜ਼ਲੂਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਸਕਦੇ ਹਨ ਅਤੇ ਨਾ ਹੀ ਕਦੇ ਹੱਲ ਕਰ ਸਕਦੇ ਹਨ। ਮੋਦੀ ਮੀਡੀਆ ਵੱਲੋਂ ਪਿਛਲੇ ਦਿਨੀਂ ਮਹਾਂਰਾਸ਼ਟਰ ਵਿੱਚ ਹੋਏ ਟ੍ਰੇਨ ਹਾਦਸੇ ਦੌਰਾਨ 16 ਪਰਵਾਸੀ ਮਜ਼ਦੂਰਾਂ ਦੀ ਹੋਈ ਮੌਤ ਨੂੰ ਰੇਲ ਐਕਸੀਡੈਂਟ ਦੱਸਣਾ ਵੀ ਇੱਕ ਭੁੱਖ ਮਰੀ ਦੇ ਹਾਲਾਤਾਂ ਉੱਤੇ ਪਰਦਾ ਪਾਉਣਾ ਹੀ ਹੈ। ਅਸਲ ਤੱਥਾਂ ਅਨੁਸਾਰ ਉਨ੍ਹਾਂ ਮਜ਼ਦੂਰਾਂ ਵੱਲੋਂ ਭੁੱਖਮਰੀ ਤੋਂ ਮਜਬੂਰ ਹੋ ਕੇ ਖੁਦਕੁਸ਼ੀ ਕੀਤੀ ਗਈ ਹੈ।

ਇਸੇ ਤਰ੍ਹਾਂ ਹੀ ਇੰਡੀਆ ਦੇ ਕਈ ਸੂਬਿਆਂ ਜਿਵੇਂ ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਝਾਰਖੰਡ ਅਤੇ ਮਹਾਰਾਸ਼ਟਰ ਆਦਿ ਵਿੱਚ ਹਿੰਦੂਤਵ ਸਰਕਾਰ ਅਤੇ ਵੱਡੇ ਇੰਡਸਟਰੀਲਿਸਟ ਵੱਲੋਂ ਬੇਗੁਨਾਹ ਆਦਿਵਾਸੀਆਂ ਉੱਤੇ ਉਨ੍ਹਾਂ ਦੀਆਂ ਜ਼ਮੀਨਾਂ, ਜਾਇਦਾਦਾਂ ਅਤੇ ਕੁਦਰਤੀ ਜੰਗਲਾਂ ਦੇ ਭੰਡਾਰ ਨੂੰ ਜਬਰੀ ਹਥਿਆਉਣ ਲਈ ਫ਼ੌਜੀ ਹਮਲੇ ਕਰਵਾਏ ਜਾਂਦੇ ਹਨ। ਇਹ ਸਰਕਾਰਾਂ ਆਦਿਵਾਸੀਆਂ ਦੇ ਇਨ੍ਹਾਂ ਭੰਡਾਰਾਂ ਨੂੰ ਜ਼ਬਰਦਸਤੀ ਖੋਹ ਕੇ ਉਸਨੂੰ ਆਪਣੇ ਨਿੱਜੀ ਹੱਕਾਂ ਲਈ ਵਰਤਣਾ ਚਾਹੁੰਦੀਆਂ ਹਨ, ਜਿਹੜਾ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸਾਰੇ ਅੱਜ ਆਪਣੇ – ਆਪਣੇ ਘਰ ਜਾਣਾ ਚਾਹੁੰਦੇ ਹਨ ਕਿਉਂਕਿ ਘਰ ਕੱਚਾ ਹੋਵੇ ਜਾਂ ਪੱਕਾ ਆਪਣਾ ਘਰ ਆਪਣਾ ਹੁੰਦਾ ਹੈ। ਪ੍ਰਦੇਸੀ ਮਜ਼ਦੂਰ ਵੀ ਅੱਜ ਹਜ਼ਾਰਾਂ ਮੀਲ ਤੁਰ ਕੇ ਆਪਣੇ ਘਰ ਜਾਣਾ ਚਾਹੁੰਦੇ ਹਨ ਅਤੇ ਇਸੇ ਤਰ੍ਹਾਂ ਪੰਛੀ ਵੀ ਹਰ ਸ਼ਾਮ ਨੂੰ ਆਪਣੇ ਆਲ੍ਹਣੇ ਵਿੱਚ ਵਾਪਸ ਆਉਂਦੇ ਹਨ।
ਸਿੱਖ ਕੌਮ ਨੂੰ ਵੀ ਇਸ ਤੋਂ ਆਪਣੇ ਕੌਮੀ ਘਰ ਖਾਲਿਸਤਾਨ ਬਾਰੇ ਕੁਝ ਸਿੱਖਣਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਅਜੇ ਵੀ BJP-RSS, ਕਾਂਗਰਸ,ਬਾਦਲ,ਝਾੜੂ ਨੂੰ ਵੋਟ ਪਾ ਕੇ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਹੁਤ ਦੂਰ ਖੜ੍ਹੀ ਹੈ।

About The Author

Related posts

Leave a Reply

Your email address will not be published. Required fields are marked *