Select your Top Menu from wp menus
Header
Header
ਤਾਜਾ ਖਬਰਾਂ

ਸਰਕਾਰ ਵੱਲੋਂ ਆਈ.ਪੀ.ਐਸ. ਅਫ਼ਸਰਾਂ ਦੇ ਕੀਤੇ ਗਏ ਤਬਾਦਲੇ ਪੰਜਾਬ ਵਿਚ ਫਿਰ ਤੋਂ ਸਰਕਾਰੀ ਅੱਤਵਾਦ ਦੀ ਖੇਡ-ਖੇਂਡਣ ਦਾ ਸੰਕੇਤ : ਅੰਮ੍ਰਿਤਸਰ ਦਲ

ਸਰਕਾਰ ਵੱਲੋਂ ਆਈ.ਪੀ.ਐਸ. ਅਫ਼ਸਰਾਂ ਦੇ ਕੀਤੇ ਗਏ ਤਬਾਦਲੇ ਪੰਜਾਬ ਵਿਚ ਫਿਰ ਤੋਂ ਸਰਕਾਰੀ ਅੱਤਵਾਦ ਦੀ ਖੇਡ-ਖੇਂਡਣ ਦਾ ਸੰਕੇਤ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 11 ਅਗਸਤ ( ) “ਜੋ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ 11 ਪ੍ਰਮੁੱਖ ਆਈ.ਪੀ.ਐਸ. ਅਫ਼ਸਰਾਂ ਦੀਆਂ ਕੀਤੀਆ ਗਈਆ ਤਬਦੀਲੀਆਂ ਅਤੇ ਮੱਧ ਪ੍ਰਦੇਸ਼ ਵਿਚ ਸਿੱਖ ਕੌਮ ਦੇ ਨਾਮ ਦੀ ਮੰਦਭਾਵਨਾ ਅਧੀਨ ਦੁਰਵਰਤੋ ਕਰਕੇ ਅੱਤਵਾਦ ਦੇ ਨਾਮ ਨਾਲ ਜੋੜਦੇ ਹੋਏ ਗ੍ਰਿਫ਼ਤਾਰੀਆਂ ਕੀਤੀਆਂ ਗਈਆ ਹਨ, ਇਨ੍ਹਾਂ ਦੋਵਾਂ ਵਰਤਾਰਿਆ ਨੂੰ ਬਿਲਕੁਲ ਵੀ ਵੱਖਰੇ ਤੌਰ ਤੇ ਨਹੀਂ ਦੇਖਿਆ ਜਾ ਸਕਦਾ, ਬਲਕਿ ਇਹ ਦੋਵੇ ਕਾਰਵਾਈਆ ਹੁਕਮਰਾਨਾਂ ਦੀ ਸਿੱਖ ਕੌਮ ਵਿਰੁੱਧ ਇਕ ਡੂੰਘੀ ਸਾਜਿ਼ਸ ਨੂੰ ਪ੍ਰਤੱਖ ਕਰਦੀਆ ਹਨ । ਪੰਜਾਬ ਵਿਚ ਫਿਰ ਤੋਂ ਸਰਕਾਰੀ ਦਹਿਸਤਗਰਦੀ ਵੱਧਣ ਵੱਲ ਸੰਕੇਤ ਦਿੰਦੀਆ ਹਨ । ਕਿਉਂਕਿ ਜਿਸ ਸ੍ਰੀ ਹਰਦੀਪ ਸਿੰਘ ਢਿੱਲੋਂ ਨੂੰ ਕਾਨੂੰਨੀ ਵਿਵਸਥਾਂ ਪੰਜਾਬ ਦਾ ਡੀਜੀਪੀ ਲਗਾਇਆ ਗਿਆ ਹੈ, ਇਹ ਉਹ ਪੁਲਿਸ ਅਫ਼ਸਰ ਹੈ, ਜਿਸ ਨੇ ਐਸ.ਐਸ. ਵਿਰਕ ਅਤੇ ਸ੍ਰੀ ਸੁਮੇਧ ਸੈਣੀ ਵਰਗੇ ਪੁਲਿਸ ਅਫ਼ਸਰਾਂ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਵੱਡੀ ਗਿਣਤੀ ਵਿਚ ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਖ਼ਤਮ ਕੀਤਾ ਹੈ । ਸ੍ਰੀ ਹਰਦੀਪ ਸਿੰਘ ਢਿੱਲੋਂ ਉਨ੍ਹਾਂ ਦੋਵੇ ਸਿੱਖ ਕੌਮ ਦੇ ਕਾਤਲ ਅਫ਼ਸਰਾਂ ਦੇ ਸਾਥੀ ਰਹੇ ਹਨ । ਇਨ੍ਹਾਂ ਅਫ਼ਸਰਾਂ ਦੀਆਂ ਹੋਏ ਤਾਜਾ ਤਬਾਦਲੇ ਅਤੇ ਮੱਧ ਪ੍ਰਦੇਸ਼ ਵਿਚ ਸਿੱਖ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਮ ਦੀ ਵਰਤੋ ਕਰਕੇ ਗ੍ਰਿਫ਼ਤਾਰੀਆ ਕਰਨ ਦੇ ਅਮਲ ਕੇਵਲ ਤੇ ਕੇਵਲ ਸਰਕਾਰੀ ਦਹਿਸਤਗਰਦੀ ਨੂੰ ਸਰਪ੍ਰਸਤੀ ਦੇਣ, ਸਿੱਖ ਕੌਮ ਨੂੰ ਫਿਰ ਤੋਂ ਬਦਨਾਮ ਕਰਨ ਦੀ ਡੂੰਘੀ ਸਾਜਿ਼ਸ ਨਹੀਂ ਤਾਂ ਹੋਰ ਕੀ ਹੈ ?’

ਇਹ ਵਿਚਾਰ ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸੁਰਜੀਤ ਸਿੰਘ ਕਾਲਾਬੂਲਾ, ਅਮਰੀਕ ਸਿੰਘ ਬੱਲੋਵਾਲ, ਹਰਭਜਨ ਸਿੰਘ ਕਸ਼ਮੀਰੀ ਮੈਬਰ ਪੀਏਸੀ, ਜਰਨੈਲ ਸਿੰਘ ਸਖੀਰਾ ਅਤੇ ਹਰਬੀਰ ਸਿੰਘ ਸੰਧੂ ਵੱਲੋਂ ਸਾਂਝੇ ਤੌਰ ਤੇ ਪੰਜਾਬ ਪੁਲਿਸ ਵਿਚ ਹੋਈਆ ਤਬਦੀਲੀਆਂ ਅਤੇ ਮੱਧ ਪ੍ਰਦੇਸ਼ ਵਿਚ ਸਿੱਖਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਅਤੇ ਬਦਨਾਮ ਕਰਦੇ ਹੋਏ ਕੀਤੀਆ ਗ੍ਰਿਫ਼ਤਾਰੀਆ ਨੂੰ ਪੰਜਾਬ ਅਤੇ ਸੈਟਰ ਸਰਕਾਰ ਦੀ ਇਕ ਡੂੰਘੀ ਸਾਜਿ਼ਸ ਕਰਾਰ ਦਿੰਦੇ ਹੋਏ ਅਤੇ ਪੰਜਾਬ ਦੇ ਮਾਹੌਲ ਨੂੰ ਫਿਰ ਤੋਂ ‘ਸਰਕਾਰੀ ਦਹਿਸਤਗਰਦੀ’ ਵੱਲ ਧਕੇਲਣ ਲਈ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਭਾਰਤ ਦੀ ਮੁਤੱਸਵੀ ਮੋਦੀ ਹਕੂਮਤ ਦੀ ਕੈਨੇਡਾ ਦੀ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਦੀ ਚਾਹਨਾ ਰੱਖਣ ਵਾਲੀ ਮੌਜੂਦਾ ਹਕੂਮਤ ਨਾਲ ਬਿਲਕੁਲ ਨਹੀਂ ਬਣਦੀ । ਇਸ ਲਈ ਹੀ ਇਨ੍ਹਾਂ ਨੇ ਮੀਡੀਏ ਤੇ ਅਖ਼ਬਾਰਾਂ ਵਿਚ ਇਹ ਪ੍ਰਚਾਰ ਕੀਤਾ ਹੈ ਕਿ ਉਪਰੋਕਤ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧਤ ਫੜੇ ਦਰਸਾਏ ਗਏ ਸਿੱਖ ਨੌਜ਼ਵਾਨਾਂ ਨੂੰ ਕੈਨੇਡਾ ਤੋਂ ਧਨ-ਦੌਲਤਾ ਦੇ ਭੰਡਾਰ ਆਉਦੇ ਹਨ, ਦੀ ਗੱਲ ਵੀ ਕੈਨੇਡਾ ਦੀ ਹਕੂਮਤ ਨੂੰ ਬਦਨਾਮ ਕਰਨ ਦੀ ਡੂੰਘੀ ਸਾਜਿ਼ਸ ਹੈ । ਇਸੇ ਸੋਚ ਅਧੀਨ ਜਿਸ ਸਮੇਂ ਸ. ਹਰਜੀਤ ਸਿੰਘ ਸੱਜਣ ਵਿਦੇਸ਼ ਵਜ਼ੀਰ ਕੈਨੇਡਾ ਭਾਰਤ ਦੇ ਦੌਰੇ ਤੇ ਆਏ ਸਨ, ਇਨ੍ਹਾਂ ਮੁਤੱਸਵੀ ਹੁਕਮਰਾਨਾਂ ਨੇ ਇਕ ਸਿੱਖ ਵਜ਼ੀਰ ਹੋਣ ਦੇ ਨਾਤੇ ਉਸ ਨੂੰ ਬਣਦਾ ਪ੍ਰੋਟੋਕੋਲ ਜਾਣ ਬੁੱਝਕੇ ਨਹੀਂ ਦਿੱਤਾ । ਉਸ ਸਮੇਂ ਵੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਹਕੂਮਤ ਨੇ ਸ. ਹਰਜੀਤ ਸਿੰਘ ਸੱਜਣ ਨੂੰ ਅਤੇ ਕੈਨੇਡਾ ਦੀ ਹਕੂਮਤ ਨੂੰ ਖ਼ਾਲਿਸਤਾਨੀ ਪੱਖੀ ਕਹਿਕੇ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਸੀ । ਜਿਸ ਵਿਚ ਇਹ ਉਸ ਸਮੇਂ ਵੀ ਕਾਮਯਾਬ ਨਹੀਂ ਹੋਏ ਅਤੇ ਹੁਣ ਵੀ ਜੋ ਸਾਜਿ਼ਸਾਂ ਸਿੱਖ ਕੌਮ ਵਿਰੁੱਧ, ਕੈਨੇਡਾ ਵਿਰੁੱਧ, ਪੰਜਾਬ ਸੂਬੇ ਵਿਰੁੱਧ ਰਚੀਆ ਜਾ ਰਹੀਆ ਹਨ, ਇਹ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਕਸਦ ਨੂੰ ਬਿਲਕੁਲ ਕਾਮਯਾਬ ਨਹੀਂ ਹੋ ਸਕਣਗੇ । ਕਿਉਂਕਿ ਸਿੱਖ ਕੌਮ ‘ਸਰਬੱਤ ਦੇ ਭਲੇ’ ਦੇ ਮਿਸ਼ਨ ਅਧੀਨ ਸਮੁੱਚੇ ਮੁਲਕਾਂ ਦੇ ਨਿਵਾਸੀਆ ਦੀ ਬਿਨ੍ਹਾਂ ਕਿਸੇ ਪੱਖਪਾਤ ਤੋਂ ਹਰ ਮੁਲਕ ਵਿਚ ਬਿਹਤਰੀ ਲਈ ਯਤਨਸ਼ੀਲ ਹੈ ਅਤੇ ਸਮੁੱਚੇ ਸੰਸਾਰ ਵਿਚ ਅਮਨਚੈਨ ਦੀ ਹਾਮੀ ਹੈ ।

About The Author

Related posts

Leave a Reply

Your email address will not be published. Required fields are marked *