Verify Party Member
Header
Header
ਤਾਜਾ ਖਬਰਾਂ

ਸਰਕਾਰੀ ਸੁਰੱਖਿਆ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ, ਜੋ ਆਪਣੀ ਜਨਤਾ ਜਾਂ ਲੋਕਾਈ ਨੂੰ ਸਵਾਰਥੀ ਹਿੱਤਾ ਦੀ ਪੂਰਤੀ ਲਈ ਧੋਖੇ ਕਰਦੇ ਹਨ ਅਤੇ ਗੁੰਮਰਾਹ ਕਰਦੇ ਹਨ : ਮਾਨ

ਸਰਕਾਰੀ ਸੁਰੱਖਿਆ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ, ਜੋ ਆਪਣੀ ਜਨਤਾ ਜਾਂ ਲੋਕਾਈ ਨੂੰ ਸਵਾਰਥੀ ਹਿੱਤਾ ਦੀ ਪੂਰਤੀ ਲਈ ਧੋਖੇ ਕਰਦੇ ਹਨ ਅਤੇ ਗੁੰਮਰਾਹ ਕਰਦੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 11 ਅਗਸਤ ( ) “ਜੋ ਆਗੂ, ਹੁਕਮਰਾਨ, ਬਾਦਸ਼ਾਹ ਆਪਣੇ ਲੋਕਾਂ ਤੇ ਜਨਤਾ ਦੀ ਸੇਵਾ ਕਰਕੇ ਖੁਸ਼ੀ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਕਦੀ ਵੀ ਕਿਸੇ ਤਰ੍ਹਾਂ ਦੀ ਸੁਰੱਖਿਆ ਦੀ ਲੋੜ ਮਹਿਸੂਸ ਨਹੀਂ ਹੁੰਦੀ । ਕਿਉਂਕਿ ਉਹ ਆਪਣੇ ਲੋਕਾਂ ਦੇ ਨਾਇਕ ਹੁੰਦੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜਿ਼ੰਮੇਵਾਰੀ ਖੁਦ ਜਨਤਾ ਨਿਭਾਉਦੀ ਹੈ । ਲੇਕਿਨ ਜੋ ਉੱਚ ਅਹੁਦਿਆ ਤੇ ਬੈਠਕੇ ਆਪਣੇ ਸਿਆਸੀ, ਹਕੂਮਤੀ ਜਾਂ ਦਫ਼ਤਰੀ ਤਾਕਤ ਅਤੇ ਅਮਲੇ-ਫੈਲੇ ਦੀ ਦੁਰਵਰਤੋਂ ਕਰਕੇ ਲੋਕਾਈ ਨਾਲ ਜ਼ਬਰ-ਜੁਲਮ, ਧੋਖੇ ਅਤੇ ਗੁੰਮਰਾਹ ਕਰਕੇ ਆਪਣੀਆ ਜ਼ਮੀਨਾਂ-ਜ਼ਾਇਦਾਦਾਂ ਬਣਾਉਦੇ ਹਨ, ਅਜਿਹੇ ਆਗੂਆਂ ਨੂੰ ਹੀ ਆਪਣੇ ਗਲਤ ਕੰਮਾਂ ਦੀ ਬਦੌਲਤ ਸੁਰੱਖਿਆ ਦੀ ਲੋੜ ਮਹਿਸੂਸ ਹੁੰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸੀ ਆਗੂ ਸ. ਪ੍ਰਤਾਪ ਸਿੰਘ ਬਾਜਵਾ, ਸ. ਸਮਸ਼ੇਰ ਸਿੰਘ ਦੂਲੋਂ ਤੋਂ ਸੁਰੱਖਿਆ ਵਾਪਿਸ ਲੈਣ ਦੇ ਫੈਸਲੇ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਤਾਂ ਕੌਮੀ, ਸਮਾਜਿਕ ਅਤੇ ਮਨੁੱਖਤਾ ਪੱਖੀ ਮੁਫ਼ਾਦਾ ਦੀ ਪੂਰਤੀ ਲਈ ਨੰਗੇ ਧੜ ਹੋ ਕੇ ਆਜ਼ਾਦੀ ਖ਼ਾਲਿਸਤਾਨ ਦੀ ਲੜਾਈ ਲੜ ਰਹੇ ਹਾਂ ਅਤੇ ਸਾਡੀ ਸੁਰੱਖਿਆ ਖੁਦ ਸਿੱਖ ਕੌਮ ਤੇ ਗੁਰੂ ਸਾਹਿਬ ਕਰ ਰਹੇ ਹਨ । ਲੇਕਿਨ ਸ. ਬਾਜਵਾ ਅਤੇ ਸ. ਦੂਲੋ ਵਰਗੇ ਅਨੇਕਾ ਕਾਂਗਰਸੀ, ਬੀਜੇਪੀ-ਆਰ.ਐਸ.ਐਸ. ਅਤੇ ਹੋਰ ਜਮਾਤਾਂ ਦੇ ਆਗੂ ਆਪਣੇ ਪਰਿਵਾਰਿਕ, ਸਿਆਸੀ ਤੇ ਨਿੱਜੀ ਮੁਫਾਦਾ ਲਈ ਹੀ ਨਹੀਂ ਲੜ ਰਹੇ, ਬਲਕਿ ਸਿੱਖ ਕੌਮ ਵਿਰੋਧੀ ਸਾਜਿ਼ਸਾਂ ਤੇ ਮਨਸੂਬਿਆ ਵਿਚ ਜ਼ਬਰ-ਜੁਲਮ ਕਰਨ ਵਾਲੇ ਹੁਕਮਰਾਨਾਂ ਨਾਲ ਹਮੇਸ਼ਾਂ ਭਾਗੀ ਬਣਦੇ ਆ ਰਹੇ ਹਨ । ਫਿਰ ਸ. ਬਾਦਲ ਨੇ ਆਪਣੇ ਸਮੇਂ ਵਿਚ ਸਿੱਖ ਕੌਮ ਦੇ ਕਿਸੇ ਵੀ ਗੰਭੀਰ ਵਿਸ਼ੇ ਨੂੰ ਹੱਲ ਨਹੀਂ ਕੀਤਾ ਅਤੇ ਕਾਂਗਰਸ ਨੇ ਵੀ ਬਰਗਾੜੀ ਮੋਰਚੇ ਦੌਰਾਨ ਵਾਅਦੇ ਕਰਕੇ, ਗੁਟਕਾ ਸਾਹਿਬ ਦੀ ਸੌਹ ਚੁੱਕ ਕੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ । ਇਸੇ ਲਈ ਹੀ ਅਜਿਹੇ ਆਗੂਆਂ ਨੂੰ ਸੁਰੱਖਿਆ ਦੀ ਲੋੜ ਮਹਿਸੂਸ ਹੁੰਦੀ ਹੈ । ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਸ. ਬਾਦਲ ਨੂੰ ਖ਼ਤਰਾ ਹੈ, ਇਸ ਲਈ ਉਨ੍ਹਾਂ ਦੀ ਸੁਰੱਖਿਆ ਵਾਪਿਸ ਨਹੀਂ ਲਈ ਜਾ ਸਕਦੀ ।

ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਇਨ੍ਹਾਂ ਤੇ ਹੋਰ ਸਭ ਕਾਂਗਰਸੀਆਂ, ਭਾਜਪਾਈਆ ਤੇ ਮੁਤੱਸਵੀ ਆਗੂਆਂ ਨੇ ਉਨ੍ਹਾਂ ਦੇ ਜਾਲਮਨਾਂ ਅਮਲਾਂ ਨੂੰ ਸਹਿਯੋਗ ਕਰਕੇ ਇਹ ਪ੍ਰਤੱਖ ਕਰ ਦਿੱਤਾ ਸੀ ਕਿ ਇਨ੍ਹਾਂ ਦਾ ਕੋਈ ਵੀ ਸਮਾਜਿਕ, ਇਖ਼ਲਾਕੀ, ਮਨੁੱਖਤਾ ਪੱਖੀ ਮਿਸ਼ਨ ਨਹੀਂ ਹੈ । ਕੇਵਲ ਲੋਕਾਈ ਉਤੇ ਜ਼ਬਰ-ਜੁਲਮ ਕਰਨ ਵਾਲੇ ਆਪਣੇ ਹੁਕਮਰਾਨਾਂ ਦੇ ਹਰ ਕੰਮ ਵਿਚ ਸਮੂਲੀਅਤ ਕਰਕੇ ਆਪਣੀ ਆਤਮਾ ਨੂੰ ਦੋਸ਼ੀ ਬਣਾ ਰਹੇ ਹਨ । ਸ. ਪ੍ਰਤਾਪ ਸਿੰਘ ਬਾਜਵਾ ਨੇ ਸੀ.ਆਈ.ਐਸ.ਐਫ. ਦੀ ਸੁਰੱਖਿਆ ਲਈ ਹੋਈ ਹੈ । ਲੋਕਾਈ ਦੇ ਵੱਡੇ ਗੁੱਸੇ ਦੇ ਸਿ਼ਕਾਰ ਤੋਂ ਬਚਨ ਲਈ ਅਜਿਹੇ ਲੋਕ ਸੁਰੱਖਿਆ ਲੈਦੇ ਹਨ ਨਾ ਕਿ ਕੋਈ ਨੇਕ ਉਦਮਾਂ ਲਈ । ਸ. ਮਾਨ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਬਲਿਊ ਸਟਾਰ ਦੇ ਫ਼ੌਜੀ ਹਮਲੇ ਵਿਚ ਸਾਮਿਲ ਕੈਬਨਿਟ ਮਨਿਸਟਰ ਪ੍ਰਣਾਬ ਮੁਖਰਜੀ ਜੋ ਪ੍ਰੈਜੀਡੈਟ ਇੰਡੀਆ ਵੀ ਰਹੇ ਹਨ । ਉਨ੍ਹਾਂ ਦੇ ਦਿਮਾਗ ਦਾ ਆਪ੍ਰੇਸ਼ਨ ਹੋਇਆ ਹੈ । ਜਿੰਨੇ ਵੀ ਹੁਕਮਰਾਨ ਜ਼ਬਰ-ਜੁਲਮ ਕਰਦੇ ਹਨ, ਉਨ੍ਹਾਂ ਦਾ ਅੰਤ ਕਦੀ ਵੀ ਸੁਖਾਵਾਂ ਨਹੀਂ ਹੋ ਸਕਦਾ । ਪੰਜਾਬ ਦੇ ਰਹਿ ਚੁੱਕੇ ਜਾਬਰ ਡੀਜੀਪੀ ਕੇ.ਪੀ.ਐਸ. ਗਿੱਲ ਦੇ ਭੋਗ ਸਮਾਗਮ ਤੇ ਕੋਈ ਨਹੀਂ ਸੀ ਪਹੁੰਚਿਆ । ਕੇਵਲ ਕੈਪਟਨ ਅਮਰਿੰਦਰ ਸਿੰਘ ਨੇ ਇਸਦਾ ਪ੍ਰਬੰਧ ਕਰਕੇ ਸਾਮਿਲ ਹੋਏ ਸਨ । ਇਸੇ ਤਰ੍ਹਾਂ ਜਰਨਲ ਰਣਜੀਤ ਸਿੰਘ ਦਿਆਲ ਦਾ ਪੰਚਕੂਲਾ ਦੇ ਕਿਸੇ ਵੀ ਗੁਰੂਘਰ ਨੇ ਭੋਗ ਪਵਾਉਣ ਦੀ ਇਜ਼ਾਜਤ ਨਹੀਂ ਦਿੱਤੀ । ਜਰਨਲ ਕੁਲਦੀਪ ਸਿੰਘ ਬਰਾੜ ਜੋ ਅਜੇ ਜਿਊਦੇ ਹਨ, ਦੀ ਸੁਰੱਖਿਆ ਦੀ ਗੱਲ ਕਰਦੇ ਹੋਏ ਸ. ਮਾਨ ਨੇ ਕਿਹਾ ਕਿ ਜਦੋਂ ਉਹ ਸੌਣ ਲਈ ਜਾਂਦੇ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਦਾ ਇੰਨਚਾਰਜ ਉਨ੍ਹਾਂ ਦੇ ਕਮਰੇ ਦੇ ਪਰਦਿਆ, ਮੰਜੇ ਥੱਲ੍ਹੇ ਅਤੇ ਛੱਤ ਉਤੇ ਸਭ ਚੈਕਿੰਗ ਕਰਦੇ ਹਨ ਅਤੇ ਉਨ੍ਹਾਂ ਦੇ ਖਾਣੇ ਦੀ ਵੀ ਚੈਕਿੰਗ ਕਰਕੇ ਭੇਜਿਆ ਜਾਂਦਾ ਹੈ ਅਤੇ ਇਸਦੀ ਰਿਪੋਰਟ ਫ਼ੌਜੀ ਹੈੱਡਕੁਆਰਟਰ ਨੂੰ ਰੋਜ਼ਾਨਾ ਦਿੱਤੀ ਜਾਂਦੀ ਹੈ । ਕੀ ਅਜਿਹੇ ਜੀਵਨ ਨੂੰ ਜੀਵਨ ਕਿਹਾ ਜਾ ਸਕਦਾ ਹੈ ? ਇਹ ਲੋਕਾਈ ਨਾਲ ਜਬਰ-ਜੁਲਮ ਤੇ ਬੇਇਨਸਾਫ਼ੀਆਂ ਕਰਨ ਦਾ ਨਤੀਜਾ ਹੀ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਕਸ਼ਮੀਰ ਵਿਚ ਜੋ ਬੀਜੇਪੀ ਦੇ ਪ੍ਰਮੁੱਖ ਆਗੂ ਹਨ, ਸਰਪੰਚ, ਪੰਚ ਹਨ, ਅਗਜੈਕਟਿਵ ਮੈਬਰ ਹਨ ਉਨ੍ਹਾਂ ਸਭਨਾਂ ਨੂੰ ਪਹਿਲਗਾਮ ਦੇ ਹੋਟਲਾਂ ਵਿਚ ਠਹਿਰਾਇਆ ਹੋਇਆ ਹੈ । ਅਜਿਹੇ ਪ੍ਰਬੰਧ ਵਿਚ ਉਹ ਆਪਣੇ ਪਰਿਵਾਰਾਂ ਤੇ ਘਰਾਂ ਤੋਂ ਬਗੈਰ ਕਿੰਨਾ ਕੁ ਚਿਰ ਰਹਿ ਸਕਣਗੇ ? ਜਦੋਂ ਅਜਿਹੇ ਆਪਣੇ ਗਲਤ ਕੰਮਾਂ ਦੀ ਬਦੌਲਤ ਸੁਰੱਖਿਆ ਵਿਚ ਰਹਿਣ ਵਾਲੇ ਆਗੂ ਬਾਹਰਲੇ ਮੁਲਕਾਂ ਵਿਚ ਜਾਂਦੇ ਹਨ ਤਾਂ ਉਥੇ ਇਹ ਇੰਡੀਅਨ ਰੈਸਟ ਹਾਊਸਾਂ ਵਿਚ ਠਹਿਰਕੇ ਵਾਪਸ ਆ ਜਾਂਦੇ ਹਨ । ਇਨ੍ਹਾਂ ਦੀ ਬਿਲਕੁਲ ਹਿੰਮਤ ਨਹੀਂ ਪੈਦੀ ਕਿ ਇਹ ਆਮ ਲੋਕਾਂ, ਸਿੱਖਾਂ ਵਿਚ ਜਾ ਕੇ ਗੁਰੂਘਰਾਂ ਦੇ ਇਕੱਠ ਨੂੰ ਸੁਬੋਧਨ ਕਰ ਸਕਣ । ਕਿਉਂਕਿ ਇਨ੍ਹਾਂ ਦੇ ਗੈਰ-ਇਨਸਾਨੀ ਕੰਮਾਂ ਦੀ ਬਦੌਲਤ ਲੋਕ ਉਥੇ ਵੀ ਨਫ਼ਰਤ ਕਰਦੇ ਹਨ ।

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਨਾਜੀ ਜਰਮਨਾਂ ਨੇ 60 ਲੱਖ ਯਹੂਦੀਆਂ ਨੂੰ ਗੈਸ ਚੈਬਰਾਂ ਵਿਚ ਪਾ ਕੇ ਸਾੜਨ ਲਈ ਬੰਦ ਕਰ ਦਿੱਤਾ, ਤਾਂ ਉਸ ਸਮੇਂ ਵੀ ਉਪਰੋਕਤ ਹੁਕਮਰਾਨਾਂ ਦੇ ਜੀ-ਹਜੂਰੀਆਂ ਦੀ ਤਰ੍ਹਾਂ ਜਰਮਨਾਂ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਸ. ਬਾਦਲ ਤੇ ਹੋਰਨਾਂ ਵਰਗੇ ਲੋਕ ਹੁੰਦੇ ਸਨ, ਜਿਨ੍ਹਾਂ ਨੂੰ ਜੁਡਨਰੇਟਸ ਦਾ ਨਾਮ ਦਿੱਤਾ ਜਾਂਦਾ ਹੈ । ਜਿਹੜੇ ਯਹੂਦੀ ਕੈਪਾਂ ਵਿਚ ਕੈਦ ਸਨ, ਉਨ੍ਹਾਂ ਨੂੰ ਇਹ ਜਾਣਕਾਰੀ ਹੁੰਦੀ ਸੀ ਕਿ ਸਾਨੂੰ ਮਾਰ ਦੇਣਾ ਹੈ । ਜਦੋਂ ਜੁਡਨਰੇਟਸ ਉਨ੍ਹਾਂ ਦੇ ਨੇੜੇ ਲੰਘਦੇ ਸੀ ਤਾਂ ਯਹੂਦੀ ਉਨ੍ਹਾਂ ਦੇ ਮੂੰਹ ਉਤੇ ਥੁੱਕ ਦਿੰਦੇ ਸੀ । ਜੋ ਇੰਡੀਅਨ ਜਾਲਮ ਹੁਕਮਰਾਨਾਂ ਦੇ ਅਜਿਹੇ ਜੁਡਨਰੇਟਸ ਹਨ, ਉਹ ਆਜ਼ਾਦੀ ਤੇ ਖੁਸ਼ੀ ਨਾਲ ਕਦੀ ਵੀ ਆਪਣੀ ਜਿ਼ੰਦਗੀ ਨਹੀਂ ਜੀ ਸਕਦੇ । ਇਨ੍ਹਾਂ ਸੁਰੱਖਿਆ ਲੈਣ ਵਾਲਿਆ ਦੀ ਜਿੰਦਗੀ ਤੇ ‘ਲਾਹਨਤ’ ਹੈ । ਹੁਣ ਫਿਰਕੂ ਹੁਕਮਰਾਨਾਂ ਨੇ ਅਸਾਮ ਵਿਚ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਜਰਮਨਾਂ ਦੀ ਤਰ੍ਹਾਂ ਤਸੱਦਦ ਕੈਪਾਂ ਵਿਚ ਇਸ ਲਈ ਕੈਦ ਕਰ ਦਿੱਤਾ ਹੈ ਕਿ ਉਹ ਆਪਣੀ ਇੰਡੀਅਨ ਨਾਗਰਿਕਤਾ ਸਾਬਤ ਕਰਨ । ਜਦੋਂ ਉਹ 35-35 ਸਾਲਾਂ ਤੋਂ ਇੰਡੀਆਂ ਦੇ ਨਿਵਾਸੀ ਹਨ, ਹੁਣ ਹੋਰ ਕਿਹੜੇ ਸਬੂਤ ਦੀ ਲੋੜ ਹੈ ? ਇਸ ਤਰ੍ਹਾਂ ਮੇਰੇ ਵਰਗੇ ਲੱਖਾਂ ਸਿੱਖ ਪੱਛਮੀ ਪਾਕਿਸਤਾਨ ਤੋਂ ਇੱਧਰ ਆਏ ਹਨ ਅਤੇ ਇਥੋਂ ਦੇ ਬਸਿੰਦੇ ਹਨ ਅਤੇ ਸਾਨੂੰ ਵੀ ਇਹ ਆਉਣ ਵਾਲੇ ਸਮੇਂ ਵਿਚ ਸਬੂਤ ਦੇਣ ਲਈ ਕਹਿਣਗੇ । ਇਸ ਤਰ੍ਹਾਂ ਦੇ ਸਬੂਤ ਜਾਂ ਦਸਤਾਵੇਜ਼ ਆਪਣੇ ਹੀ ਨਾਗਰਿਕਾਂ ਤੋਂ ਕਿਵੇ ਮੰਗੇ ਜਾ ਸਕਦੇ ਹਨ ਅਤੇ ਫਿਰ ਉਨ੍ਹਾਂ ਉਤੇ ਗੈਰ-ਕਾਨੂੰਨੀ ਤਰੀਕੇ ਤਸੱਦਦ ਢਾਹਿਆ ਜਾ ਸਕਦਾ ਹੈ ?

ਸ. ਮਾਨ ਨੇ ਲਦਾਂਖ, ਚੀਨ ਅਤੇ ਇੰਡੀਆਂ ਦੇ ਅਜੋਕੇ ਸੰਬੰਧਾਂ ਉਤੇ ਡੂੰਘੀ ਚੋਟ ਮਾਰਦੇ ਹੋਏ ਕਿਹਾ ਕਿ 1962 ਵਿਚ ਜੋ ਇੰਡੀਆਂ ਦਾ ਉਹ ਇਲਾਕਾ ਜੋ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਫ਼ਤਹਿ ਕੀਤਾ ਸੀ, ਉਸ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕੇ ਉਤੇ ਚੀਨ ਨੇ 1962 ਤੋਂ ਹੀ ਕਬਜਾ ਕੀਤਾ ਹੋਇਆ ਹੈ ਅਤੇ ਇੰਡੀਆ ਉਸ ਨੂੰ ਵਾਪਿਸ ਨਹੀਂ ਲੈ ਸਕਿਆ । ਇਥੋਂ ਤੱਕ 15 ਜੂਨ 2020 ਨੂੰ ਲਦਾਖ ਤੇ ਹੋਈ ਲੜਾਈ ਵਿਚ 20 ਫ਼ੌਜੀ ਜਿਨ੍ਹਾਂ ਵਿਚ ਇਕ ਕਰਨਲ, ਚਾਰ ਸਿੱਖ ਅਤੇ ਇਕ ਮੁਸਲਮਾਨ ਸ਼ਹੀਦ ਹੋਏ ਸਨ । ਉਸ ਸਮੇਂ ਵੀ ਚੀਨ ਨੇ ਇੰਡੀਆਂ ਦੇ ਇਲਾਕੇ ਤੇ ਕਬਜਾ ਕਰ ਲਿਆ ਸੀ । ਹੁਣ ਰੂਸ, ਸ੍ਰੀ ਮੋਦੀ ਅਤੇ ਚੀਨ ਦੇ ਪ੍ਰੈਜੀਡੈਟ ਸ੍ਰੀ ਸੀ.ਜਿਨਪਿਗ ਨਾਲ ਮੁਲਾਕਾਤ ਕਰਵਾ ਰਹੇ ਹਨ। ਫ਼ੌਜੀਆਂ ਦਾ ਐਨਾ ਵੱਡਾ ਨੁਕਸਾਨ ਹੋ ਜਾਣ, 1962 ਅਤੇ ਹੁਣ 15 ਜੂਨ ਨੂੰ ਇੰਡੀਅਨ ਇਲਾਕੇ ਉਤੇ ਚੀਨ ਦੇ ਹੋਏ ਕਬਜੇ ਉਪਰੰਤ ਇੰਡੀਆਂ ਦੀ ਕੌਮਾਂਤਰੀ ਪੱਧਰ ਤੇ ਹੋਈ ਹੇਠੀ ਉਪਰੰਤ ਹੁਣ ਕਿਹੜਾ ਮੂੰਹ ਲੈਕੇ ਜਾਣਗੇ ?

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *