Verify Party Member
Header
Header
ਤਾਜਾ ਖਬਰਾਂ

ਸਮੁੱਚੇ ਪੰਥਦਰਦੀ ਅਤੇ ਪੰਥਕ ਜਥੇਬੰਦੀਆਂ 22 ਸਤੰਬਰ ਨੂੰ ਲੌਗੋਵਾਲ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਹੁੰਮ-ਹੁੰਮਾਕੇ ਸਮੂਲੀਅਤ ਕਰਨ : ਟਿਵਾਣਾ, ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ

ਸਮੁੱਚੇ ਪੰਥਦਰਦੀ ਅਤੇ ਪੰਥਕ ਜਥੇਬੰਦੀਆਂ 22 ਸਤੰਬਰ ਨੂੰ ਲੌਗੋਵਾਲ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਹੁੰਮ-ਹੁੰਮਾਕੇ ਸਮੂਲੀਅਤ ਕਰਨ : ਟਿਵਾਣਾ, ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ

ਫ਼ਤਹਿਗੜ੍ਹ ਸਾਹਿਬ, 21 ਸਤੰਬਰ ( ) “ਬੀਤੀ 17 ਸਤੰਬਰ 2020 ਨੂੰ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੁੱਚੀਆਂ ਪੰਥਕ ਜਥੇਬੰਦੀਆਂ, ਵਿਦਵਾਨਾਂ, ਸੰਸਥਾਵਾਂ, ਫੈਡਰੇਸ਼ਨਾਂ ਵੱਲੋਂ ਸਾਂਝੇ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਕੜਿਆ ਦੀ ਗਿਣਤੀ ਵਿਚ ਅਲੋਪਤਾ ਅਤੇ ਅਪਮਾਨ ਹੋਣ ਸੰਬੰਧੀ ਵਿਚਾਰਾਂ ਕਰਨ ਲਈ ਜੋ ਪੰਥਕ ਇਕੱਠ ਹੋਇਆ ਸੀ । ਉਸ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੋਪ ਹੋਏ ਸਰੂਪ ਪ੍ਰਾਪਤ ਹੋਣ ਅਤੇ ਦੋਸ਼ੀ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਅਤੇ ਅਹੁਦੇਦਾਰਾਂ ਵਿਰੁੱਧ ਕਾਨੂੰਨੀ ਅਮਲ ਹੋਣ ਤੱਕ ਇਸ ਇਨਸਾਫ਼ ਪ੍ਰਾਪਤੀ ਦੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ । ਇਸ ਇਕੱਤਰਤਾ ਦੇ ਪਹਿਲੇ ਫੈਸਲੇ ਵਿਚ 22 ਸਤੰਬਰ ਨੂੰ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਦੇ ਪਿੰਡ ਗ੍ਰਹਿ ਵਿਖੇ ਰੋਸ਼ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ । ਇਸੇ ਮੀਟਿੰਗ ਵਿਚ 28 ਸਤੰਬਰ ਨੂੰ ਜੋ ਐਸ.ਜੀ.ਪੀ.ਸੀ. ਦਾ ਬਜਟ ਇਜਲਾਸ ਅੰਮ੍ਰਿਤਸਰ ਵਿਖੇ ਹੋ ਰਿਹਾ ਹੈ, ਇਸ ਮੌਕੇ ਤੇ ਸ੍ਰੀ ਦਰਬਾਰ ਸਾਹਿਬ ਦੇ ਦਾਖਲ ਹੋਣ ਵਾਲੇ ਚਾਰੇ ਦਰਵਾਜਿਆ ਉਤੇ ਮਾਟੋ ਅਤੇ ਦਸਤਾਵੇਜ਼ ਲੈਕੇ ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਦੀ ਜਮੀਰ ਨੂੰ ਹਲੂਣਾ ਦਿੰਦੇ ਹੋਏ ਲਾਹਨਤ ਰੋਸ਼ ਪੱਤਰ ਦੇਣ ਦਾ ਫੈਸਲਾ ਵੀ ਕੀਤਾ ਗਿਆ ਸੀ । ਉਨ੍ਹਾਂ ਹੋਏ ਫੈਸਲਿਆ ਨੂੰ ਮੁੱਖ ਰੱਖਦੇ ਹੋਏ ਆਉਣ ਵਾਲੇ ਕੱਲ੍ਹ ਮਿਤੀ 22 ਸਤੰਬਰ 2020 ਨੂੰ ਲੌਗੋਵਾਲ ਵਿਖੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਰੋਸ਼ ਧਰਨਾ ਸੁਰੂ ਕੀਤਾ ਜਾ ਰਿਹਾ ਹੈ । ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀਆ ਪੰਥਕ ਜਥੇਬੰਦੀਆਂ ਦੇ ਬਿਨ੍ਹਾਂ ਤੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ ਦੋਨੋ ਜਰਨਲ ਸਕੱਤਰ ਵੱਲੋਂ ਸਮੁੱਚੇ ਪੰਥ ਦਰਦੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪੋ-ਆਪਣੇ ਕਾਰੋਬਾਰੀ ਅਤੇ ਪਰਿਵਾਰਿਕ ਰੁਝੇਵਿਆ ਵਿਚੋਂ ਸਮਾਂ ਕੱਢਕੇ 22 ਸਤੰਬਰ ਨੂੰ ਹੋਣ ਵਾਲੇ ਅਤਿ ਮਹੱਤਵਪੂਰਨ ਇਕੱਠ ਵਿਚ ਲੌਗੋਵਾਲ ਵਿਖੇ ਪਹੁੰਚਣ । ਕੋਈ ਵੀ ਪੰਥ ਦਰਦੀ ਅਤੇ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਦੀ ਚਾਹਨਾ ਰੱਖਣ ਵਾਲਾ ਗੁਰਸਿੱਖ ਇਸ ਇਕੱਠ ਅਤੇ ਰੋਸ਼ ਧਰਨੇ ਤੋਂ ਬਿਲਕੁਲ ਦੂਰ ਨਾ ਰਹੇ । ਬਲਕਿ ਇਸ ਵਿਚ ਸਮੂਲੀਅਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਫੈਸਲਿਆ ਨੂੰ ਲਾਗੂ ਕਰਵਾਉਣ ਲਈ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਬਲ ਬਖਸਣ ਦਾ ਉਦਮ ਕਰਨ ।”

ਆਗੂਆਂ ਨੇ ਆਪਣੇ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸਿੱਖ ਕੌਮ ਅਤੇ ਗੁਰਸਿੱਖਾਂ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ-ਮਾਣ ਤੋਂ ਉਪਰ ਕੁਝ ਵੀ ਨਹੀਂ ਕਿਉਂਕਿ ਹਰ ਗੁਰਸਿੱਖ ਦਾ ਜਨਮ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਿਰਵਾਦ ਪ੍ਰਾਪਤ ਕਰਦਿਆ ਹੁੰਦਾ ਹੈ ਅਤੇ ਉਸਦਾ ਇਸ ਦੁਨੀਆਂ ਤੋਂ ਜਾਣ ਸਮੇਂ ਵੀ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕੀਤੀ ਜਾਂਦੀ ਹੈ । ਇਥੋਂ ਤੱਕ ਕਿ ਜੰਮਣ ਤੋਂ ਮਰਨ ਤੱਕ ਦੇ ਜੀਵਨ ਨੂੰ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਹੀ ਜਿਆ ਜਾਂਦਾ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਲਈ ਸਿਰਮੌਰ ਹਨ, ਜੋ ਸਾਨੂੰ ਜਿਊਣਾ ਵੀ ਸ਼ਾਨ ਨਾਲ ਸਿਖਾਉਦੇ ਹਨ ਅਤੇ ਮਰਨਾ ਵੀ ਸ਼ਾਨ ਨਾਲ ਸਿਖਾਉਦੇ ਹਨ । ਇਸ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਅਤਿ ਸੰਜ਼ੀਦਾ ਵਿਸ਼ੇ ਤੇ ਹਰ ਗੁਰਸਿੱਖ ਆਪਣੀ ਆਤਮਾ ਨਾਲ ਇਹ ਬਚਨ ਕਰੇ ਕਿ ਸਾਂਝੇ ਤੌਰ ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਆਪਣੀਆ ਇਖਲਾਕੀ ਜਿ਼ੰਮੇਵਾਰੀਆਂ ਪੂਰਨ ਕਰਨਗੇ । ਆਉਣ ਵਾਲੇ ਸਮੇਂ ਵਿਚ ਜੋ ਵੀ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਉਲੀਕੇ ਜਾਣਗੇ, ਉਨ੍ਹਾਂ ਨੂੰ ਸਫ਼ਲ ਬਣਾਉਣਾ ਹਰ ਗੁਰਸਿੱਖ ਆਪਣਾ ਪਰਮ-ਧਰਮ ਫਰਜ਼ ਸਮਝੇਗਾ ਤਾਂ ਕਿ ਕੋਈ ਵੀ ਪੰਥ ਵਿਰੋਧੀ ਤਾਕਤ ਸਮੁੱਚੀ ਮਨੁੱਖਤਾ ਦੀ ਸਹੀ ਦਿਸ਼ਾ ਵੱਲ ਅਗਵਾਈ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਅਪਮਾਨ ਕਰਨ ਦੀ ਗੁਸਤਾਖੀ ਨਾ ਕਰ ਸਕੇ ਅਤੇ ਸਿੱਖ ਕੌਮ ਦੇ ਮਨ-ਆਤਮਾ ਨੂੰ ਠੇਸ ਨਾ ਪਹੁੰਚਾ ਸਕੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *