Select your Top Menu from wp menus
Header
Header
ਤਾਜਾ ਖਬਰਾਂ

ਸਮੁੱਚੀ ਸਿੱਖ ਕੌਮ ਪੰਥਕ ਸਟੇਜ ਤੇ ਪਹੁੰਚਕੇ ਕੌਮ ਪ੍ਰਸਤੀ ਦਾ ਸਬੂਤ ਦੇਵੇ : – ਮਾਨ

ਸਮੁੱਚੀ ਸਿੱਖ ਕੌਮ ਪੰਥਕ ਸਟੇਜ ਤੇ ਪਹੁੰਚਕੇ  ਕੌਮ ਪ੍ਰਸਤੀ ਦਾ ਸਬੂਤ ਦੇਵੇ : – ਮਾਨ   
  ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਨੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਤੋਂ ਪਰਤਦਿਆ ਸਮੁੱਚੀ ਸਿੱਖ ਕੌਮ ਨੂੰ 550ਵੇਂ ਜਨਮ ਦਿਨ ਮੌਕੇ ਪਾਰਟੀ ਵਲੋਂ ਪੰਥਕ ਧਿਰਾਂ ਦੇ ਸਹਿਯੋਗ ਨਾਲ 12 ਨਵੰਬਰ ਨੂੰ ਸੁਲਤਾਨਪੁਰ ਲੋਧੀ  ਵਿਖੇ “ਭਾਈ ਲਾਲੋ ਜੀ ਮੀਰੀ ਪੀਰੀ ਸਮਾਗਮ ” ਵਿੱਚ ਪਹੁੰਚਕੇ ਕੌਮ ਪ੍ਰਸਤੀ ਦਾ ਸਬੂਤ ਦੇਵੇ ਕਿਉਂਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਮਾਨਵ-ਵਾਦੀ ਸਰਬੱਤ ਦੇ ਭਲੇ ਦੀ ਸੋਚ, ਜਾਤ-ਪਾਤ ਦੇ ਖਾਤਮੇ ਅਤੇ ਨਾ-ਬਰਾਬਰੀ ਖਿਲਾਫ ਜਾਰੀ ਕੀਤੇ ਸਿਧਾਂਤਕ ਨਿਯਮਾਂ ਤੇ ਪਹਿਰਾ ਦੇਣ ਹਿੱਤ ਇੱਕਜੁਟਤਾ ਦੀ ਅਹਿਮ ਲੋੜ ਹੈ ।ਸ਼ ਮਾਨ ਨੇ ਕਿਹਾ ਕਿ ਗੁਰੂ ਸਹਿਬਾਨ ਨੇ ਬਾਬਰ ਨੂੰ ਜਾਬਰ ਕਹਿ ਕੇ ਸ਼ਮੇ ਦੀ ਹਕੂਮਤ ਖਿਲਾਫ਼ ਜਦੋਂ-ਜਹਿਦ ਕਰਦਿਆਂ ਸਿੱਖ ਮਜਬ ਅਤੇ ਸਿੱਖ ਕੌਮ ਨੂੰ ਹੋਂਦ ਵਿੱਚ ਲਿਆਂਦਾ, ਉਸੇ ਵਿਚਾਰਧਾਰਾਂ ਨੂੰ ਅੱਗੇ ਲਿਜਾਣ ਲਈ ਭਾਈ ਲਾਲੋ ਜੀ ਦੇ ਵਾਰਸਾਂ ਨੂੰ ਮਤਭੇਦ ਭੁਲਾਕੇ ਸਿਧਾਂਤਕ ਕਤਾਰਬੰਦੀ ਕਰਨੀ ਚਾਹੀਦੀ ਹੈ ।

ਦੂਸਰੇ ਪਾਸੇ ਕਾਂਗਰਸ,ਬਾਦਲ ਦਲ -ਭਾਜਪਾ ਵਰਗੀਆਂ ਮੁਤੱਸਵੀ ਪਾਰਟੀਆਂ ਦੇ ਰੂਪ ਵਿੱਚ ਮਲਕ ਭਾਗੋਆਂ ਦੀ ਵਿਚਾਰਧਾਰਾ ਨੂੰ ਸਿੱਖ ਕੌਮ ਤੇ ਠੋਸਣ ਲੱਗੇ ਹੋਏ ਹਨ ।ਸ਼ ਮਾਨ ਨੇ ਕਿਹਾ ਕਿ ਇਸ ਪੰਥਕ ਸਟੇਜ ਤੋਂ ਸਰਬੱਤ ਖਾਲਸਾ ਧਿਰਾਂ ਵੱਲੋਂ ਨਿਯੁਕਤ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵੀ ਵਿਸੇਸ਼ ਤੌਰ ਤੇ ਹਾਜ਼ਰ ਹੋ ਰਹੇ ਹਨ, ਇਸ ਲਈ ਮੈਂ ਸਮੂਹ ਧਾਰਮਿਕ ਸੰਪਰਦਾਵਾਂ, ਨਿਰਮਲੇ ਮਹਾਂਪੁਰਸ਼, ਕਾਰ ਸੇਵਾ ਵਾਲੇ ਬਾਬੇ ਮਹਾਂਪੁਰਸ਼ ਅਤੇ ਉਦਾਸੀ ਸੰਪਰਦਾਵਾਂ ਨੂੰ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਾਂ ।

ਸ. ਮਾਨ ਨੇ ਕਿਹਾ ਕਿ ਪੰਥਕ ਸਟੇਜ਼ (ਕਪੂਰਥਲਾ ਤੋ ਰੇਲ ਕੋਜ ਫੈਕਟਰੀ) ਸੁਲਤਾਨਪੁਰ ਲੋਧੀ ਰੋਡ ਤੇ ਪਿੰਡ ਡਡਵਿੰਡੀ ਦੇ ਨੇੜੇ ਮੁੱਖ ਰੋਡ ਤੇ ਹੀ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਲਗਾਈ ਜਾ ਰਹੀ ਹੈ । 11 ਨਵੰਬਰ ਦੀ ਰਾਤ ਨੂੰ ਢਾਡੀ ਦਰਬਾਰ ਤੋਂ ਇਲਾਵਾ ਕੀਰਤਨ ਦਰਬਾਰ ਵੀ ਹੋਵੇਗਾ ।

Webmaster

Lakhvir Singh

Shiromani Akali Dal (Amritsar)

9781-222-567

 

 

About The Author

Related posts

Leave a Reply

Your email address will not be published. Required fields are marked *