Select your Top Menu from wp menus
Header
Header
ਤਾਜਾ ਖਬਰਾਂ

ਸਮੁੱਚੀ ਮਨੁੱਖਤਾ ਨੂੰ ਦੁਸ਼ਹਿਰੇ ਦੇ ਤਿਉਹਾਰ ਉਤੇ ਜਿੱਥੇ ਮੁਬਾਰਕਬਾਦ, ਉਥੇ ਰਾਵਣ ਨੂੰ ਹਰ ਸਾਲ ਫੂਕਣ ਦੇ ਅਮਲਾˆ ਉਤੇ ਵੀ ਮੁੜ ਵਿਚਾਰ ਕੀਤਾ ਜਾਵੇ : ਮਾਨ

ਸਮੁੱਚੀ ਮਨੁੱਖਤਾ ਨੂੰ ਦੁਸ਼ਹਿਰੇ ਦੇ ਤਿਉਹਾਰ ਉਤੇ ਜਿੱਥੇ ਮੁਬਾਰਕਬਾਦ, ਉਥੇ ਰਾਵਣ ਨੂੰ ਹਰ ਸਾਲ ਫੂਕਣ ਦੇ ਅਮਲਾˆ ਉਤੇ ਵੀ ਮੁੜ ਵਿਚਾਰ ਕੀਤਾ ਜਾਵੇ : ਮਾਨ

ਫਤਿਹਗੜ੍ਹ ਸਾਹਿਬ, 21 ਅਕਤੂਬਰ ( ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਦੁਸਹਿਰੇ ਦੇ ਦਿਹਾੜੇ ਉਤੇ ਜਿੱਥੇ ਮਨੁੱਖਤਾ ਨੂੰ ਚੰਗਿਆਈਆˆ ਉਤੇ ਪਹਿਰਾ ਦੇਣ ਅਤੇ ਆਪਣੇ ਅੰਦਰ ਪਣਪ ਰਹੀਆˆ ਬੁਰਾਈਆˆ ਦਾ ਖਾਤਮਾ ਕਰਨ ਦਾ ਸੰਦੇਸ ਦਿੰਦਾ ਹੈ, ਉਥੇ ਅਜਿਹੇ ਤਿਉਹਾਰ ਮਨੁੱਖਤਾ ਵਿਚ ਆਪਸੀ ਪੈਦਾ ਹੋ ਚੁੱਕੀ ਨਫਰਤ ਨੂੰ ਖਤਮ ਕਰਨ ਦਾ ਸੰਦੇਸ ਵੀ ਦਿੰਦਾ ਹੈ। ਜਦੋˆ ਹਰ ਸਾਲ ਰਾਵਣ ਦੇ ਪੁਤਲੇ ਫੂਕੇ ਜਾˆਦੇ ਹਨ ਤਾˆ ਜੋ ਦ੍ਰਾਵਿੜ ਮੂਲਨਿਵਾਸੀ ਲੋਕ ਹਨ, ਇਸ ਕੀਤੇ ਜਾਣ ਵਾਲੇ ਅਮਲ ਦੀ ਬਦੌਲਤ ਉਨਾˆ ਦੇ ਮਨ-ਆਤਮਾ ਨੂੰ ਬਹੁਤ ਡੁੰਘਾ ਦੁੱਖ ਪਹੁੰਚਦਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖਤਾ ਅਤੇ ਇਨਸਾਨੀਅਤ ਕਦਰਾˆ-ਕੀਮਤਾˆ ਨੂੰ ਮੁੱਖ ਰੱਖਦੇ ਹੋਏ ਇੱਥੋˆ ਦੇ ਹੁਕਮਰਾਨਾˆ ਅਤੇ ਉਸ ਬਹੁਗਿਣਤੀ ਜੋ ਹਰ ਸਾਲ ਰਾਵਣ ਵਰਗੇ ਚਾਰ ਵੇਦਾˆ ਦੀ ਭਰਪੂਰ ਵਾਕਫੀਅਤ ਰੱਖਣ ਵਾਲੇ ਗਿਆਤਾ ਸਨ, ਉਨਾˆ ਦੇ ਹਰ ਸਾਲ ਪੁਤਲਿਆˆ ਨੂੰ ਅਗਨ ਭੇˆਟ ਕਰਕੇ ਦ੍ਰਾਵਿੜ ਮੂਲਨਿਵਾਸੀਆˆ ਦੇ ਮਨਾˆ ਨੂੰ ਪਹੁੰਚਾਏ ਜਾਣ ਵਾਲੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਇਹ ਸੰਜੀਦਾ ਅਪੀਲ ਕਰਨੀ ਚਾਹਵੇਗਾ ਕਿ ਪੁਤਲੇ ਫੂਕਣ ਦੀ ਮੂਲ ਨਿਵਾਸੀਆˆ ਦੇ ਮਨਾˆ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਜਾˆ ਹੋਣ ਵਾਲੇ ਅਮਲਾˆ ਉਤੇ ਪੂਰਨ ਵਿਚਾਰ ਕੀਤਾ ਜਾਵੇ। ਇਸ ਚਲਦੀ ਆ ਰਹੀ ਨਫਰਤ ਭਰੀ ਰਵਾਇਤ ਨੂੰ ਸੂਝਵਾਨ ਸਖਸੀਅਤਾˆ ਖਤਮ ਕਰਕੇ ਮੂਲਨਿਵਾਸੀਆˆ ਦੇ ਮਨਾˆ ਅਤੇ ਆਤਮਾਵਾˆ ਵਿੱਚ ਪਨਪ ਰਹੀ ਨਮੋਸੀ ਨੂੰ ਖਤਮ ਕਰਨ ਦੀ ਸੁਹਿਰਦਤਾ ਨਾਲ ਅਮਲ ਕੀਤੇ ਜਾਣ। ਸ੍ਰ. ਮਾਨ ਨੇ ਉਮੀਦ ਪ੍ਰਗਟ ਕੀਤੀ ਸ੍ਰੀ ਰਾਵਣ ਦੇ ਪੁਤਲੇ ਫੂਕਣ ਵਾਲੇ ਵਰਗ ਅਤੇ ਆਗੂ ਆਪਣੇ ਇਸ ਕੀਤੇ ਜਾ ਰਹੇ ਦੁੱਖਦਾਇਕ ਅਮਲ ਉਤੇ ਮੁੜ ਵਿਚਾਰ ਕਰਕੇ ਇਸ ਨਫਰਤ ਪੈਦਾ ਕਰਨ ਵਾਲੀ ਰਵਾਇਤ ਨੂੰ ਸਦਾ ਲਈ ਖਤਮ ਕਰ ਦੇਣਗੇ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *