Verify Party Member
Header
Header
ਤਾਜਾ ਖਬਰਾਂ

ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਵਿਦਵਾਨ 17 ਸਤੰਬਰ ਨੂੰ ਕੌਮੀ ਫੈਸਲਾ ਕਰਨ ਹਿੱਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ : ਮਾਨ

ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਵਿਦਵਾਨ 17 ਸਤੰਬਰ ਨੂੰ ਕੌਮੀ ਫੈਸਲਾ ਕਰਨ ਹਿੱਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ : ਮਾਨ

ਫ਼ਤਹਿਗੜ੍ਹ ਸਾਹਿਬ, 14 ਸਤੰਬਰ ( ) “ਸਮੁੱਚਾ ਖ਼ਾਲਸਾ ਪੰਥ ਅਤਿ ਗੰਭੀਰ ਸਮੇਂ ਵਿਚੋਂ ਗੁਜਰ ਰਿਹਾ ਹੈ। ਕਿਉਂਕਿ ਖ਼ਾਲਸਾ ਪੰਥ ਦੇ ਦੁਸ਼ਮਣ ਕਾਂਗਰਸ, ਬੀਜੇਪੀ-ਆਰ.ਐਸ.ਐਸ. ਫਿਰਕੂ ਜਮਾਤਾਂ ਅਤੇ ਬਹੁਤੀ ਮੁਤੱਸਵੀ ਅਫ਼ਸਰਸ਼ਾਹੀ ਸਰਗਰਮ ਹਨ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਲੰਮੇ ਸਮੇਂ ਤੋਂ ਪੰਥਕ ਮੁਖੋਟਾ ਪਹਿਨਕੇ ਜੋ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਾਦਲ ਦਲੀਏ ਸਿੱਖ ਕੌਮ ਨੂੰ ਧੋਖਾ ਅਤੇ ਗੁੰਮਰਾਹ ਕਰਦੇ ਆ ਰਹੇ ਹਨ, ਉਹ ਆਪਣੇ ਸਿਆਸੀ, ਪਰਿਵਾਰਿਕ, ਮਾਲੀ ਸਵਾਰਥਾਂ ਦੀ ਪੂਰਤੀ ਅਧੀਨ ਉਪਰੋਕਤ ਸਿੱਖ ਕੌਮ ਦੀਆਂ ਦੁਸ਼ਮਣ ਜਮਾਤਾਂ ਦੇ ਨਾਲ ਘਿਓ-ਖਿਚੜੀ ਰਹੇ ਹਨ ਅਤੇ ਅੱਜ ਵੀ ਉਨ੍ਹਾਂ ਨਾਲ ਹੀ ਚੱਲ ਰਹੇ ਹਨ । ਭਾਵੇਂਕਿ ਕਦੇ-ਕਦਾਈ ਸਿੱਖ ਕੌਮ ਅਤੇ ਕਿਸਾਨ ਵਰਗ ਨੂੰ ਧੋਖਾ ਦੇਣ ਲਈ ਕੋਈ ਇਕ-ਅੱਧਾ ਬਿਆਨ ਪੱਖ ਵਿਚ ਦੇ ਦਿੰਦੇ ਹਨ, ਲੇਕਿਨ ਅੰਦਰੂਨੀ ਤੌਰ ਤੇ ਦੁਸ਼ਮਣ ਜਮਾਤਾਂ ਦੀਆਂ ਸਾਜਿ਼ਸਾਂ ਨੂੰ ਨੇਪਰੇ ਚਾੜਨ ਦੇ ਪੰਥਕ ਦੋਸ਼ੀ ਹਨ । ਹੁਣੇ ਹੀ ਇਨ੍ਹਾਂ ਅਧੀਨ ਚੱਲ ਰਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਉੱਚ ਅਧਿਕਾਰੀਆਂ ਨੇ ਕੋਈ 453 ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਿਨ੍ਹਾਂ ਕਿਸੇ ਲਿਖਤ ਰਿਕਾਰਡ ਦੇ ਅਲੋਪ ਕਰ ਦਿੱਤੇ ਹਨ । ਸਿੱਖ ਕੌਮ ਨੂੰ ਕੋਈ ਜਾਣਕਾਰੀ ਨਹੀਂ ਕਿ ਸਾਡੇ ਜਿਊਂਦੀ-ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਕੜੇ ਸਰੂਪ ਕਿਸ ਮਕਸਦ ਲਈ, ਕਿਸ ਨੂੰ ਕਿਸ ਰਾਹੀ, ਕਿਹੜੇ ਸਥਾਂਨ ਤੇ ਭੇਜੇ ਗਏ ਹਨ ਅਤੇ ਅੱਜ ਉਹ ਕਿਹੜੇ ਹਾਲਾਤਾਂ ਵਿਚ ਹਨ ? ਕਿਸੇ ਵੀ ਸਥਾਂਨ ਤੇ ਕੋਈ ਲਿਖਤੀ ਰਿਕਾਰਡ ਨਹੀਂ ਹੈ । ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਵੱਡੀ ਕਾਰਵਾਈ ਹੋਈ ਹੈ, ਜੋ ਸਿੱਖ ਕੌਮ ਲਈ ਅਸਹਿ ਹੈ । ਇਸੇ ਤਰ੍ਹਾਂ ਇਨ੍ਹਾਂ ਨੇ 450 ਪਾਵਨ ਸਰੂਪ ਕੈਨੇਡਾ ਇਕ ਬੱਸ ਰਾਹੀ ਭੇਜੇ ਸਨ ਜੋ ਸਮੁੰਦਰ ਦੇ ਕੰਡੇ ਵੈਨਕੂਵਰ ਵਿਚ ਲੰਮੇ ਸਮੇਂ ਤੋਂ ਖੜ੍ਹੀ ਹੋਣ ਕਾਰਨ ਸਾਡੇ ਪਾਵਨ ਸਰੂਪ ਖਰਾਬ ਹੋ ਗਏ ਅਤੇ ਉਨ੍ਹਾਂ ਦੀ ਬਹੁਤ ਵੱਡੀ ਬੇਅਦਬੀ ਹੋਈ ਹੈ । ਜਿਸ ਲਈ ਸਮੁੱਚੀ ਸ੍ਰੋਮਣੀ ਕਮੇਟੀ ਅਤੇ ਬਾਦਲ ਦਲੀਏ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ । ਇਸ ਹੋਈ ਵੱਡੀ ਬੇਅਦਬੀ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ, ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਤੇ ਸਮੁੱਚੀ ਐਸ.ਜੀ.ਪੀ.ਸੀ. ਨੂੰ ਜੋ ਸਿੱਖ ਕੌਮ ਵਿਚੋਂ ਆਪਣਾ ਵਿਸਵਾਸ ਗੁਆ ਚੁੱਕੀ ਹੈ, ਉਨ੍ਹਾਂ ਮੈਬਰਾਂ ਨੂੰ ਇਖਲਾਕ ਦੇ ਬਿਨ੍ਹਾਂ ਤੇ ਅਸਤੀਫੇ ਦੇ ਕੇ ਫਿਰ ਤੋਂ ਇਸ ਮਹਾਨ ਸੰਸਥਾਂ ਦੀ ਚੋਣ ਕਰਵਾਉਣ ਹਿੱਤ 17 ਸਤੰਬਰ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵੱਲੋਂ ਵਿਚਾਰਾਂ ਕਰਨ ਅਤੇ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਣ ਲਈ ਪੰਥਕ ਇਕੱਠ ਸੱਦਿਆ ਗਿਆ ਹੈ । ਜਿਸ ਵਿਚ ਸਭ ਗੁਰਮੁੱਖ ਆਗੂ ਅਤੇ ਵਿਦਵਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਤਿਕਾਰਯੋਗ ਆਗੂਆਂ, ਵਿਦਵਾਨਾਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਟਕਸਾਲਾਂ, ਰਾਗੀਆ, ਢਾਡੀਆਂ, ਪ੍ਰਚਾਰਕਾਂ, ਸੰਤ-ਮਹਾਪੁਰਖਾਂ, ਡੇਰੇ ਦੇ ਮੁੱਖੀਆਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਡਾਕਟਰਜ਼, ਵਕੀਲ, ਜਿ਼ੰਮੀਦਾਰਾਂ, ਨੌਜ਼ਵਾਨਾਂ ਆਦਿ ਸਭਨਾਂ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ 17 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਣ ਲਈ ਕੀਤੀ । ਉਨ੍ਹਾਂ ਐਸ.ਜੀ.ਪੀ.ਸੀ. ਦੀਆਂ ਵੱਡੀਆਂ ਖਾਮੀਆ ਦਾ ਜਿਕਰ ਕਰਦੇ ਹੋਏ ਕਿਹਾ ਕਿ ਜਿੰਨੇ ਵੀ ਵੱਡੇ ਵਿਦਿਅਕ ਅਦਾਰੇ, ਸਿਹਤ ਨਾਲ ਸੰਬੰਧਤ ਅਦਾਰੇ ਅਤੇ ਹੋਰ ਤਕਨੀਕੀ ਅਦਾਰੇ ਐਸ.ਜੀ.ਪੀ.ਸੀ. ਅਧੀਨ ਚੱਲ ਰਹੇ ਹਨ, ਉਨ੍ਹਾਂ ਸਭਨਾਂ ਨੂੰ ਬਾਦਲ ਪਰਿਵਾਰ ਨੇ ਆਪਣੇ ਰਿਸਤੇਦਾਰਾਂ ਜਾਂ ਚਿਹਤਿਆ ਦੇ 5-5 ਮੈਬਰੀ ਟਰੱਸਟ ਬਣਾਕੇ ਇਹ ਗੁਰੂਘਰਾਂ ਤੇ ਕੌਮ ਦੀਆਂ ਜ਼ਾਇਦਾਦਾਂ ਨੂੰ ਪ੍ਰਾਈਵੇਟ ਜ਼ਾਇਦਾਦਾਂ ਬਣਾ ਦਿੱਤਾ ਹੈ । ਇਥੋਂ ਤੱਕ ਕਿ ਦਰਬਾਰ ਸਾਹਿਬ, ਸ੍ਰੀ ਤਰਨਤਾਰਨ ਦੀ ਦਰਸ਼ਨੀ ਡਿਊੜ੍ਹੀ ਨੂੰ ਢਾਹੁਣ ਦੀ ਪੰਥ ਵਿਰੋਧੀ ਅਮਲ ਕੀਤੇ ਜਾ ਰਹੇ ਹਨ । ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਸਾਡੀ ਫ਼ਤਹਿ ਦੇ ਪ੍ਰਤੀਕ ਸੋਮਨਾਥ ਮੰਦਰ ਦੇ ਦਰਵਾਜਿਆ ਨੂੰ ਇਨ੍ਹਾਂ ਹਿੰਦੂਤਵ ਤਾਕਤਾਂ ਨੂੰ ਦੇਣ ਦੀਆਂ ਸਾਜਿ਼ਸਾਂ ਘਟੀਆ ਜਾ ਰਹੀਆ ਹਨ । ਸਾਡੇ ਪੁਰਾਤਨ ਇਤਿਹਾਸ, ਵਿਰਸੇ-ਵਿਰਾਸਤ ਨਾਲ ਸੰਬੰਧਤ ਯਾਦਗਰਾਂ ਨੂੰ ਖ਼ਤਮ ਕਰਕੇ ਹਿੰਦੂਤਵ ਸੋਚ ਨੂੰ ਉਜਾਗਰ ਕਰ ਰਹੇ ਹਨ । ਐਸ.ਜੀ.ਪੀ.ਸੀ. ਦੀ ਸੰਸਥਾਂ ਦੇ ਖਜਾਨੇ, ਗੋਲਕਾਂ ਦੀ ਇਹ ਸਿਆਸੀ ਆਗੂ ਆਪਣੇ ਸਿਆਸੀ ਅਤੇ ਪਰਿਵਾਰਿਕ ਮਕਸਦਾ ਲਈ ਨਿਰੰਤਰ ਦੁਰਵਰਤੋਂ ਕਰਦੇ ਆ ਰਹੇ ਹਨ । ਲੰਗਰਾਂ ਵਿਚ ਖਰੀਦੋ-ਫਰੋਖਤ ਹੋਣ ਵਾਲੀਆ ਦਾਲਾਂ, ਦੇਗ ਲਈ ਦੇਸ਼ੀ ਘੀ, ਸਿਰਪਾਓ, ਇਮਾਰਤੀ ਸਾਜੋ-ਸਮਾਨ ਦੀ ਖਰੀਦ ਕਰਦੇ ਸਮੇਂ ਲੱਖਾਂ-ਕਰੋੜਾਂ ਦੇ ਘਪਲੇ ਕੀਤੇ ਜਾ ਰਹੇ ਹਨ । ਐਸ.ਜੀ.ਪੀ.ਸੀ. ਦੀਆਂ ਗੱਡੀਆਂ ਅਤੇ ਪੈਟਰੋਲ ਦੀ ਅੰਨ੍ਹੇਵਾਹ ਦੁਰਵਰਤੋਂ ਕਰ ਰਹੇ ਹਨ । ਜੋ ਗੁਰੂਘਰਾਂ ਦੀਆਂ ਜ਼ਮੀਨਾਂ ਹਨ, ਉਨ੍ਹਾਂ ਨੂੰ ਆਪਣੇ ਰਿਸਤੇਦਾਰਾਂ ਤੇ ਸੰਬੰਧੀਆਂ ਨੂੰ ਮਾਰਕਿਟ ਠੇਕੇ ਤੇ ਨਾ ਦੇ ਕੇ ਕੌਡੀਆਂ ਦੇ ਭਾਅ ਜਮੀਨ ਦੇ ਕੇ ਖ਼ਾਲਸਾ ਪੰਥ ਨਾਲ ਬਹੁਤ ਵੱਡਾ ਧੋਖਾ ਕੀਤਾ ਜਾਂਦਾ ਆ ਰਿਹਾ ਹੈ । ਸਮੁੱਚੀ ਐਸ.ਜੀ.ਪੀ.ਸੀ. ਵੱਡੇ ਘਪਲਿਆ ਦਾ ਸੈਂਟਰ ਬਣਕੇ ਰਹਿ ਗਈ ਹੈ ਅਤੇ ਆਪਣੇ ਮਿਸ਼ਨ ਧਰਮ ਪ੍ਰਚਾਰ ਅਤੇ ਸੰਗਤਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਅਤੇ ਧਾਰਮਿਕ ਹੱਕਾਂ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ । ਇਸ ਲਈ ਸਮੁੱਚੇ ਖ਼ਾਲਸਾ ਪੰਥ ਦਾ ਇਹ ਫਰਜ ਬਣ ਜਾਂਦਾ ਹੈ ਕਿ ਸਭ ਦਰਪੇਸ਼ ਆ ਰਹੀਆ ਮੁਸ਼ਕਿਲਾਂ ਦਾ ਹੱਲ ਕਰਨ ਲਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਹਿਤ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 17 ਸਤੰਬਰ ਨੂੰ ਆਪੋ-ਆਪਣੀ ਇਖਲਾਕੀ ਤੇ ਕੌਮੀ ਜਿ਼ੰਮੇਵਾਰੀ ਸਮਝਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *