Verify Party Member
Header
Header
ਤਾਜਾ ਖਬਰਾਂ

ਸਭ ਆਗੂ ਅਤੇ ਸੰਗਠਨ ਜੇਕਰ ਸ਼ਹੀਦਾਂ ਨੂੰ ਸਹੀ ਰੂਪ ਵਿਚ ਸਮਰਪਿਤ ਹੋ ਕੇ ਇਨ੍ਹੀ ਦਿਨੀਂ ਅਮਲ ਕਰ ਸਕਣ, ਤਾਂ ਮਨੁੱਖਤਾ ਲਈ ਅੱਛਾ ਸੰਦੇਸ਼ ਹੋਵੇਗਾ : ਟਿਵਾਣਾ

ਸਭ ਆਗੂ ਅਤੇ ਸੰਗਠਨ ਜੇਕਰ ਸ਼ਹੀਦਾਂ ਨੂੰ ਸਹੀ ਰੂਪ ਵਿਚ ਸਮਰਪਿਤ ਹੋ ਕੇ ਇਨ੍ਹੀ ਦਿਨੀਂ ਅਮਲ ਕਰ ਸਕਣ, ਤਾਂ ਮਨੁੱਖਤਾ ਲਈ ਅੱਛਾ ਸੰਦੇਸ਼ ਹੋਵੇਗਾ : ਟਿਵਾਣਾ

ਚੰਡੀਗੜ੍ਹ, 13 ਦਸੰਬਰ ( ) “ਜੋ ਦੇਸ਼ੀ ਪੋਹ ਅਤੇ ਅੰਗਰੇਜ਼ੀ ਦਸੰਬਰ ਦਾ ਮਹੀਨਾ ਹੈ, ਇਹ ਸਿੱਖ ਕੌਮ ਲਈ ਜਿਥੇ ਅਤਿ ਗਮਗੀਨ ਤੇ ਗੰਭੀਰਤਾ ਭਰਿਆ ਸਮਾਂ ਹੈ, ਉਥੇ ਮਾਸੂਮ ਜਿੰਦਾ ਵੱਲੋ ਮਨੁੱਖਤਾ ਦੀ ਬਿਹਤਰੀ ਲਈ ਅਤੇ ਸਮਾਜ ਵਿਚ ਉੱਚ ਕਦਰਾ-ਕੀਮਤਾ ਕਾਇਮ ਕਰਨ ਹਿੱਤ ਦਿੱਤੀ ਮਹਾਨ ਕੁਰਬਾਨੀ ਅਤੇ ਗੰਭੀਰ ਸੰਦੇਸ਼ ਵੀ ਮਨੁੱਖਤਾ ਲਈ ਦਿੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਿਲ ਦੇ ਟੁਕੜਿਆ ਨੂੰ ਖੁਦ ਸਿੰਗਾਰ ਸਜਾਕੇ ਮੈਦਾਨ-ਏ-ਜੰਗ ਵਿਚ ਭੇਜਿਆ ਅਤੇ ਉਨ੍ਹਾਂ ਨੂੰ ਖੁਦ ਸ਼ਹੀਦ ਹੁੰਦੇ ਹੋਏ ਦੇਖਦੇ ਰਹੇ ਅਤੇ ਫਿਰ ਜਦੋਂ ਛੋਟੇ ਸਾਹਿਬਜ਼ਾਦਿਆ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਨੂੰ ਜ਼ਾਬਰ ਹੁਕਮਰਾਨਾਂ ਨੇ ਸਭ ਇਨਸਾਨੀਅਤ ਕਦਰਾ-ਕੀਮਤਾ ਨੂੰ ਛਿੱਕੇ ਟੰਗਕੇ ਜਿਊਦੇ ਨੀਹਾਂ ਵਿਚ ਚਿਣਵਾਕੇ ਸ਼ਹੀਦ ਕਰ ਦਿੱਤਾ, ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋ ਉਸ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਇਹ ਸ਼ਬਦ ਉਚਾਰਨੇ ‘ਇਨ ਪੁਤਰਨ ਕੇ ਸੀਸ ਪੇ ਵਾਰ ਦੀਯੇ ਸੁਤ ਚਾਰ, ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜਾਰ’ ਸਮੁੱਚੀ ਮਨੁੱਖਤਾ ਨੂੰ ਆਪਣੇ ਪੁੱਤਰ ਰੂਪੀ ਪਿਆਰ ਵਾਲੇ ਕਲਾਵੇ ਵਿਚ ਲੈਕੇ ਇਸ ਅਤਿ ਗੰਮਗੀਨ ਸਮੇਂ ਵਿਚ ਵੀ ਮਹਾਨ ਸੋਚ ਨੂੰ ਮਜ਼ਬੂਤ ਕੀਤਾ ਅਤੇ ਸਾਨੂੰ ਸਭ ਨੂੰ ਸੱਚ-ਹੱਕ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ । ਇਸ ਦੇ ਨਾਲ ਹੀ ਸਮੁੱਚੀ ਮਨੁੱਖਤਾ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਪਿਆਰ ਕਰਨ ਦਾ ਸੱਦਾ ਵੀ ਦਿੱਤਾ । ਇਸ ਲਈ ਜੇਕਰ ਸਭ ਧਾਰਮਿਕ, ਸਿਆਸੀ, ਸਮਾਜਿਕ ਆਗੂ ਤੇ ਸੰਗਠਨ ਇਸ ਮਹਾਨ ਸਮੇਂ ‘ਤੇ ਸ਼ਹੀਦਾ ਦੀ ਮਹਾਨ ਸ਼ਹਾਦਤ ਦੇ ਮਕਸਦ ਨੂੰ ਸਮਰਪਿਤ ਹੋ ਕੇ ਅਮਲ ਕਰਨ ਦਾ ਪ੍ਰਣ ਕਰ ਸਕਣ, ਇਕ ਤਾਂ ਗੁਰੂ ਸਾਹਿਬਾਨ ਵੱਲੋ ਪਾਏ ਸਮਾਜ ਤੇ ਮਨੁੱਖਤਾ ਪੱਖੀ ਦ੍ਰਿੜਤਾ ਨਾਲ ਚੱਲਣ ਲਈ ਸਾਨੂੰ ਬਲ-ਬੁੱਧੀ ਦੀ ਬਖਸਿ਼ਸ਼ ਹੋ ਸਕੇਗੀ, ਦੂਸਰਾ ਅਸੀਂ ਅਜਿਹੇ ਅਮਲ ਕਰਕੇ ਆਪਣੇ ਮਾਸੂਮ ਅਤੇ ਮਹਾਨ ਸ਼ਹੀਦਾਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ, ਮਾਤਾ ਗੁਜਰ ਕੌਰ ਅਤੇ ਬਾਬਾ ਮੋਤੀ ਸਿੰਘ ਮਹਿਰਾ ਨੂੰ ਅਮਲੀ ਰੂਪ ਵਿਚ ਸਰਧਾ ਦੇ ਫੁੱਲ ਭੇਟ ਕਰਨ ਦੇ ਸਮਰੱਥ ਹੋ ਸਕਾਂਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਹੀਦੀ ਦਿਹਾੜਿਆ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਸਮੁੱਚੀ ਸਿੱਖ ਲੀਡਰਸਿ਼ਪ ਅਤੇ ਸਿੱਖ ਕੌਮ ਨੂੰ ਇਕ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਬੀਤੇ ਸਮੇਂ ਵਿਚ ਵੀ ਕੁਝ ਕੌਮੀ ਦਰਦ ਰੱਖਣ ਵਾਲੀਆ ਸਖਸ਼ੀਅਤਾਂ ਵੱਲੋਂ ਇਨ੍ਹਾਂ ਸ਼ਹੀਦੀ ਦਿਨਾਂ ਦੇ ਮਹੱਤਵ ਨੂੰ ਮੇਲਿਆਂ ਜਾਂ ਖੁਸ਼ੀ ਵਿਚ ਰਲਗੜ ਕਰਨ ਦੀਆਂ ਕਾਰਵਾਈਆ ਨੂੰ ਰੋਕਣ ਹਿੱਤ ਪ੍ਰਸ਼ਾਸ਼ਨ ਤੇ ਸੰਗਠਨਾਂ ਨੂੰ ਅਪੀਲ ਕਰਦੇ ਹੋਏ ਉਦਮ ਕੀਤਾ ਸੀ, ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਸ ਚੰਗੀ ਕੌਮੀ ਪਿਰਤ ਪਾਉਣ ਵਾਲੀ ਗੱਲ ਨੂੰ ਕਿਸੇ ਵੀ ਸੰਸਥਾਂ ਜਾਂ ਆਗੂ ਵੱਲੋਂ ਸੰਜ਼ੀਦਾ ਤੌਰ ਤੇ ਨਹੀਂ ਲਿਆ ਗਿਆ। ਜੇਕਰ ਅਸੀਂ ਅਜਿਹੇ ਸਮਿਆ ਤੇ ਆਪਣੀ ਕੌਮੀ ਜਿੰਮੇਵਾਰੀ ਨੂੰ ਪੂਰੀ ਕਰਨ ਤੋਂ ਖੁੰਝ ਗਏ ਤਾਂ ਸ਼ਾਇਦ ਸਮਾਂ ਸਾਨੂੰ ਸਭਨਾਂ ਨੂੰ ਮੁਆਫ਼ ਨਹੀਂ ਕਰੇਗਾ । ਇਸਦੇ ਹੋਣ ਵਾਲੇ ਧਾਰਮਿਕ ਅਤੇ ਸਮਾਜਿਕ ਨੁਕਸਾਨ ਦਾ ਖਮਿਆਜਾ ਸਮੁੱਚੀ ਸਿੱਖ ਕੌਮ ਨੂੰ ਵੀ ਭੁਗਤਣਾ ਪਵੇਗਾ । ਕੁਝ ਆਗੂਆਂ ਤੇ ਸੰਸਥਾਵਾਂ ਦੇ ਦੁਨਿਆਵੀ ਸਵਾਰਥੀ ਅਮਲਾਂ ਦਾ ਖਮਿਆਜਾ ਸਮੁੱਚੀ ਸਿੱਖ ਕੌਮ ਕਿਉਂ ਭੁਗਤੇ, ਉਸ ਲਈ ਕੌਮ ਵਿਚ ਬੈਠੇ ਨਿਰਸਵਾਰਥ ਪੰਥ ਦਰਦੀਆਂ ਨੂੰ ਸਮੂਹਿਕ ਅਤੇ ਸਹਿਜ ਤੌਰ ਤੇ ਇਸ ਦਿਸ਼ਾ ਵੱਲ ਆਪਣੀ ਕੌਮੀ ਤੇ ਧਾਰਮਿਕ ਜਿੰਮੇਵਾਰੀਆਂ ਨੂੰ ਪੂਰਨ ਕਰਨ ਲਈ ਇਕ ਲਹਿਰ ਬਣਾਉਣੀ ਪਵੇਗੀ । ਫਿਰ ਸਭ ਆਗੂ ਤੇ ਸੰਗਠਨ ਵੀ ਇਸ ਲਹਿਰ ਦਾ ਹਿੱਸਾ ਬਣਨ ਲਈ ਖੁਦ-ਬ-ਖੁਦ ਸਹਿਮਤ ਹੋ ਜਾਣਗੇ ਅਤੇ ਇਨ੍ਹਾਂ ਸ਼ਹੀਦੀ ਦਿਨਾਂ ਦੇ ਸਹੀ ਰੂਪ ਵਿਚ ਮਨਾਉਣ ਲਈ ਦਲੀਲ ਸਹਿਤ ਜਮੀਨ ਤਿਆਰ ਹੋ ਜਾਵੇਗੀ ਅਤੇ ਅਸੀਂ ਕੌਮਾਂਤਰੀ ਪੱਧਰ ਤੇ ਸਮਾਜ ਪੱਖੀ ਸੰਦੇਸ਼ ਦੇਣ ਵਿਚ ਕਾਮਯਾਬ ਹੋ ਸਕਾਂਗੇ ।

ਸ. ਟਿਵਾਣਾ ਨੇ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੁੰਦੇ ਹੋਏ ਅਰਦਾਸ ਕੀਤੀ ਕਿ ਇਨ੍ਹਾਂ ਦਿਨੀਂ ਸਿੱਖ ਕੌਮ ਅਤੇ ਉਸਦੀ ਲੀਡਰਸਿ਼ਪ ਕਈ ਤਰ੍ਹਾਂ ਦੇ ਨਾਂਹਪੱਖੀ ਝਮੇਲਿਆ ਵਿਚ ਗ੍ਰਸਤ ਹੋਈ ਪਈ ਹੈ ਅਤੇ ਸਿੱਖ ਕੌਮ ਵਿਚ ਵੀ ਕੌਮੀ ਤੇ ਸਮਾਜਿਕ ਪੱਧਰ ਤੇ ਗਿਰਾਵਟਾਂ ਆ ਚੁੱਕੀਆ ਹਨ ਅਤੇ ਕੌਮ ਕਈ ਗੰਭੀਰ ਮੁੱਦਿਆ ਉਤੇ ਇਸ ਸੰਕਟ ਦੀ ਘੜੀ ਵਿਚ ਵੀ ਵੰਡੀ ਹੋਈ ਹੈ । ਸਾਨੂੰ ਸਭਨਾਂ ਨੂੰ ਬੁੱਧੀ ਤੇ ਤਾਕਤ ਬਖਸਣ ਤਾਂ ਕਿ ਸਮੁੱਚੀ ਸਿੱਖ ਕੌਮ ਤੇ ਉਸਦੀ ਦਿਸ਼ਾਹੀਣ ਹੋਈ ਪਈ ਬਹੁਤੀ ਲੀਡਰਸਿ਼ਪ ਗੁਰੂ ਸਾਹਿਬਾਨ ਜੀ ਵੱਲੋ ਕਾਇਮ ਕੀਤੇ ਗਏ ਸਿਧਾਤਾਂ, ਸੋਚ, ਨਿਯਮਾਂ ਉਤੇ ਇਕ ਰੂਪ ਵਿਚ ਕੇਦਰਿਤ ਹੋ ਸਕੇ ਅਤੇ ਆਪਣੀ ਅਸੀਮਤ ਸ਼ਕਤੀ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਵਿਚ ਲਗਾਕੇ ਇਕ ਅੱਛੇ ਕਦਰਾ-ਕੀਮਤਾ ਵਾਲੇ ਸਰਬਸਾਂਝੇ ਸਮਾਜ ਦੀ ਸਥਾਪਨਾ ਕਰਕੇ ਆਪਣਾ ਕੌਮੀ ਘਰ ਬਣਾਉਣ ਵਿਚ ਯੋਗਦਾਨ ਪਾ ਸਕਣ ।

About The Author

Related posts

Leave a Reply

Your email address will not be published. Required fields are marked *