Select your Top Menu from wp menus
Header
Header
ਤਾਜਾ ਖਬਰਾਂ

ਸਤਿਕਾਰਯੋਗ ਮਾਤਾ ਗੁਰਿੰਦਰ ਕੌਰ ਸਪਤਨੀ ਸਵ: ਬਾਬਾ ਸੁਰਿੰਦਰ ਹਰੀ ਸਿੰਘ ਸਰਾਏਨਾਗਾ ਦੇ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਤਿਕਾਰਯੋਗ ਮਾਤਾ ਗੁਰਿੰਦਰ ਕੌਰ ਸਪਤਨੀ ਸਵ: ਬਾਬਾ ਸੁਰਿੰਦਰ ਹਰੀ ਸਿੰਘ ਸਰਾਏਨਾਗਾ ਦੇ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਫ਼ਤਹਿਗੜ੍ਹ ਸਾਹਿਬ, 14 ਮਈ ( ) “ਸਵਰਗਵਾਸੀ ਬਾਬਾ ਸੁਰਿੰਦਰ ਹਰੀ ਸਿੰਘ ਸਰਾਏਨਾਗਾ ਜਿਨ੍ਹਾਂ ਨੇ ਲੰਮਾਂ ਸਮਾਂ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਰਾਏਨਾਗਾ ਵਿਖੇ ਇਤਿਹਾਸਿਕ ਸਥਾਂਨ ਦੀ ਸੇਵਾ ਕੀਤੀ ਅਤੇ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮੀ ਪੰਥਕ ਜਮਾਤ ਦੇ ਵਾਈਸ ਪ੍ਰਧਾਨ ਦੀ ਵੀ ਸੇਵਾ ਨਿਭਾਉਦੇ ਰਹੇ ਹਨ, ਉਨ੍ਹਾਂ ਦੇ ਧਰਮ ਸਪਤਨੀ ਮਾਤਾ ਗੁਰਿੰਦਰ ਕੌਰ ਜੀ ਦੇ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਹੈ ਕਿ ਬਾਬਾ ਜੀ ਅਤੇ ਮਾਤਾ ਜੀ ਨੇ ਆਪਣੇ ਕੀਮਤੀ ਸਵਾਸਾਂ ਨੂੰ ਹਮੇਸ਼ਾਂ ਖ਼ਾਲਸਾ ਪੰਥ ਅਤੇ ਇਨਸਾਨੀਅਤ ਦੀ ਸੇਵਾ ਵਿਚ ਜੋੜਕੇ ਰੱਖਿਆ ਅਤੇ ਨਿਰਸਵਾਰਥ ਹੋ ਕੇ ਇਲਾਕਾ ਨਿਵਾਸੀਆਂ ਅਤੇ ਪਾਰਟੀ ਦੀਆਂ ਜਿ਼ੰਮੇਵਾਰੀਆਂ ਨਿਭਾਉਦੇ ਰਹੇ ਹਨ । ਮਾਤਾ ਗੁਰਿੰਦਰ ਕੌਰ ਜੀ ਦੇ ਚਲੇ ਜਾਣ ਨਾਲ ਇਲਾਕਾ ਨਿਵਾਸੀਆਂ ਅਤੇ ਖ਼ਾਲਸਾ ਪੰਥ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਜੋ ਕਦੀ ਵੀ ਪੂਰਾ ਨਹੀਂ ਹੋ ਸਕਦਾ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸਰਾਏਨਾਗਾ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਜਰਮਨਜੀਤ ਸਿੰਘ ਨਾਲ ਅਤੇ ਇਲਾਕਾ ਨਿਵਾਸੀਆਂ ਤੇ ਸਿੱਖ ਕੌਮ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮਾਤਾ ਗੁਰਿੰਦਰ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਇਲਾਕਾ ਨਿਵਾਸੀਆਂ ਅਤੇ ਗੁਰੂਘਰ ਵੱਲੋਂ ਰਖਾਏ ਜਾਣ ਵਾਲੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਭੋਗ ਰਸਮ 17 ਮਈ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਇਤਿਹਾਸਿਕ ਅਸਥਾਂਨ ਸ੍ਰੀ ਸਰਾਏਨਾਗਾ ਵਿਖੇ 1 ਤੋਂ 2 ਪਏ ਜਾਣਗੇ । ਸ. ਮਾਨ ਅਤੇ ਪਾਰਟੀ ਨੇ ਮਾਤਾ ਗੁਰਿੰਦਰ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ, ਉਥੇ ਉਪਰੋਕਤ ਗੁਰੂਘਰ ਨਾਲ ਜੁੜੇ ਸਰਧਾਲੂਆਂ, ਸੰਗਤਾਂ ਅਤੇ ਖ਼ਾਲਸਾ ਪੰਥ ਨੂੰ ਭਾਣੇ ਵਿਚ ਰਹਿਣ ਲਈ ਵੀ ਅਰਜੋਈ ਕੀਤੀ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *