Verify Party Member
Header
Header
ਤਾਜਾ ਖਬਰਾਂ

ਸ। ਗੁਰਮੀਤ ਸਿੰਘ ਮਾਨ ਦੇ ਹੋਏ ਅਕਾਲ ਚਲਾਣੇ ‘ਤੇ ਸ। ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ

ਸ। ਗੁਰਮੀਤ ਸਿੰਘ ਮਾਨ ਦੇ ਹੋਏ ਅਕਾਲ ਚਲਾਣੇ ‘ਤੇ ਸ। ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਠਾਨਕੋਟ ਜਿ਼ਲ੍ਹੇ ਦੇ ਪ੍ਰਧਾਨ ਸ। ਗੁਰਮੀਤ ਸਿੰਘ ਮਾਨ ਦੇ ਹੋਏ ਅਕਾਲ ਚਲਾਣੇ ‘ਤੇ ਅਫ਼ਸੋਸ ਪ੍ਰਗਟ ਕਰਦਿਆ ਦਲ ਦੇ ਪ੍ਰਧਾਨ ਸ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ। ਗੁਰਮੀਤ ਸਿੰਘ ਨੇ ਹਮੇਸ਼ਾਂ ਪੰਥਕ ਸੋਚ ਅਤੇ ਕੌਮੀ ਜ਼ਜਬੇ ਨੂੰ ਕਾਇਮ ਰੱਖਦਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਵਿਚਾਰਧਾਰਾ ਤੇ ਚੱਲਦਿਆ ਸਿੱਖ ਕੌਮ ਦੀ ਆਜ਼ਾਦ ਬਾਦਸ਼ਾਹੀ “ਖ਼ਾਲਿਸਤਾਨ” ਦੀ ਪ੍ਰਾਪਤੀ ਲਈ ਜਦੋਂ-ਜ਼ਹਿਦ ਕੀਤੀ । ਇਸ ਨਰਮ ਸੁਭਾਅ ਅਤੇ ਦ੍ਰਿੜ ਇਰਾਦੇ ਵਾਲੇ ਇਨਸਾਨ ਦੇ ਚਲੇ ਜਾਣ ਨਾਲ ਸਿੱਖ ਕੌਮ ਨੂੰ ਬਹੁਤ ਵੱਡੀ ਘਾਟ ਮਹਿਸੂਸ ਹੋਵੇਗੀ । ਆਪਣੇ ਜੀਵਨ ਵਿਚ ਜਿਥੇ ਸਰਕਾਰੀ ਸਰਵਿਸ ਕਰਦਿਆ ਕੌਮ ਦਾ ਦਰਦ ਨੂੰ ਸਮਝਦਿਆ ਹਮੇਸ਼ਾਂ ਸੱਚ, ਇਮਾਨਦਾਰੀ ਅਤੇ ਗਰੀਬ ਲੋੜਵੰਦਾਂ ਦੀ ਮਦਦ ਲਈ ਪਹਿਲ ਕਦਮੀ ਕੀਤੀ । ਜਿਥੇ ਸ। ਮਾਨ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਵੱਡੀ ਘਾਟ ਪਈ ਹੈ, ਉਥੇ ਮੈਂ ਨਿੱਜੀ ਤੌਰ ਤੇ ਸਮਝਦਾ ਹਾਂ ਕਿ ਸਿੱਖ ਕੌਮ ਨੂੰ ਵੀ ਉਨ੍ਹਾਂ ਦੇ ਵਿਛੋੜੇ ਨਾਲ ਵੱਡਾ ਘਾਟਾ ਪਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੀ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 31 ਦਸੰਬਰ ਦਿਨ ਵੀਰਵਾਰ ਨੂੰ ਗੁਰਦੁਆਰਾ, ਗੁਰਦਾਸਪੁਰ ਵਿਖੇ ਪਾਏ ਜਾਣਗੇ । ਉਨ੍ਹਾਂ ਦੇ ਸਪੁੱਤਰ ਸ। ਜਗਜੀਤ ਸਿੰਘ ਮਾਨ ਦਾ ਸੰਪਰਕ ਨੰਬਰ 7528992257 ਤੇ ਅਫ਼ਸੋਸ ਪ੍ਰਗਟ ਕਰ ਸਕਦੇ ਹੋ ।

About The Author

Related posts

Leave a Reply

Your email address will not be published. Required fields are marked *