Select your Top Menu from wp menus
Header
Header
ਤਾਜਾ ਖਬਰਾਂ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰੈਸ ਬਿਆਨ

ਬਰਨਾਲਾ 13 ਸਤੰਬਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਪੁਲਿਸ ਅਫ਼ਸਰਾਂ ਨੇ ਹਾਈ ਕੋਰਟ ਵਿੱਚ ਇਸ ਰਿਪੋਰਟ ਖ਼ਿਲਾਫ਼ ਕੀਤੇ ਚੈਲਿਜ਼ ਨੂੰ ਰੱਦ ਕਰਨ ਦੀ ਬਜਾਇ ਅਦਾਲਤ ਵੱਲੋਂ ਸਟੇਅ ਕੀਤੇ ਜਾਣਾ ਸਿੱਖ ਭਾਵਨਾਵਾਂ ਨੂੰ ਹੋਰ ਠੇਸ਼ ਮਾਰਨ ਵਾਲੀ ਗੱਲ ਹੈ ।ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ਼੍ਰ ਸਿਮਰਨਜੀਤ ਸਿੰਘ ਮਾਨ ਨੇ ਹਾਈ ਕੋਰਟ ਨੇ ਇਸ ਫ਼ੈਸਲੇ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਅਦਾਲਤ ਦਾ ਇਹ ਫੈਸਲਾਂ ਆਰ ਐਸ਼ ਐਸ਼,ਬੀ ਜੇ ਪੀ ਅਤੇ ਬਾਦਲ ਦਲ ਦੀ ਪਿੱਠ ਪੂਰਨ ਅਤੇ ਸਿੱਖਾਂ ਦੇ ਜਖਮੀ ਹਿਰਦਿਆਂ ਨੂੰ ਹੋਰ ਗਹਿਰੇ ਫੱਟ ਦੇਣ ਦੇ ਬਰਾਬਰ ਹੈ ।ਸ਼੍ਰ ਮਾਨ ਨੇ ਅੱਗੇ ਕਿਹਾ ਕਿ 1984 ਤੋਂ ਲੈਕੇ ਦੇਸ਼ ਦੀਆਂ ਅਦਾਲਤਾਂ ਨੇ ਅੱਜ ਤੱਕ ਇਨਸਾਫ਼ ਨਹੀਂ ਦਿੱਤਾ ਜਿਸ ਕਾਰਣ ਸਿੱਖਾਂ ਦਾ ਵਿਸ਼ਵਾਸ ਨਿਆਂ ਪ੍ਰਣਾਲੀ ਤੋਂ ਪੂਰੀ ਤਰ੍ਹਾਂ ਉੱਠ ਚੁੱਕਾ ਹੈ ।ਹੁਣ ਇਸ ਤਾਜ਼ੀ ਘਟਨਾ ਨੇ ਸਿੱਖ ਕੌਮ ਨੂੰ ਹੋਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ
ਸ਼੍ਰ ਮਾਨ ਨੇ ਅੱਗੇ ਕਿਹਾ ਕਿ ਜੇਕਰ ਇਹ ਸਟੇਅ ਆਂਰਡਰ ਲੰਮਾ ਚਲਾ ਗਿਆ ਤਾਂ ਦੋਸੀਆਂ ਖ਼ਿਲਾਫ਼ ਚੱਲ ਰਹੀ ਜਾਂਚ ਸੁਭਾਵਿਕ ਤੌਰ ਤੇ ਪ੍ਰਭਾਵਿਤ ਹੋਵੇਗੀ ।ਇਸ ਲਈ ਇੱਥੋਂ ਦੀਆਂ ਅਦਾਲਤਾਂ ਨੂੰ ਸਿੱਖ ਕੌਮ ਦੀਆ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਾਂ ਨੂੰ ਇਨਸਾਫ਼ ਦੇਣ ਵਾਲੇ ਫ਼ੈਸਲੇ ਕਰਨੇ ਚਾਹੁੰਦੇ ਹਨ ।

About The Author

Related posts

Leave a Reply

Your email address will not be published. Required fields are marked *