Verify Party Member
Header
Header
ਤਾਜਾ ਖਬਰਾਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦਾ ਪ੍ਰੈਸ ਬਿਆਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦਾ ਪ੍ਰੈਸ ਬਿਆਨ

ਕੱਲ੍ਹ ਬਠਿੰਡਾ ਦੇ ਸਰਕਟ ਹਾਉਸ ਵਿੱਚ ਸਰੱਬਤ ਖਾਲਸਾ ਨਾਲ ਸੰਬੰਧਿਤ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਵਿੱਚ ਕਹੀਆਂ ਗੱਲਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਅਖ਼ਬਾਰਾਂ ਨੇ ਗਲਤ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਜੋ ਕਿ ਪ੍ਰੈਸ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਜੋ ਗਲਾਂ ਇਸ ਪ੍ਰੈਸ ਕਾਨਫਰੰਸ ਵਿੱਚ ਸ ਮਾਨ ਅਤੇ ਹੋਰ ਆਗੂਆਂ ਨੇ ਕਹੀਆਂ ਹਨ ਉਹ ਸਾਡੀ ਪਾਰਟੀ ਦੀ ਵੈਬਸਾਈਟ akalidalamritsar.in ਤੇ ਫੇਸਬੁਕ ਪੇਜ Simranjit Singh Mann (https://m.facebook.com/story.php?story_fbid=951614418357912&id=339983672760692) ਉਤੇ ਉਪਲੱਬਧ ਹੈ। ਬਰਗਾੜੀ ਮੋਰਚੇ ਨੂੰ ਸਹਿਯੋਗ ਕਰ ਰਹੀਆਂ ਧਿਰਾਂ ਨੇ ਰਲ ਮਿਲ ਕੇ ਲੰਬੇ ਸਮੇਂ ਤੋਂ ਸਹਿਯੋਗ ਕੀਤਾ ਹੈ ਜੋ ਅੱਜ ਵੀ ਜਾਰੀ ਹੈ। ਫਿਰ ਇਨ੍ਹਾਂ ਧਿਰਾਂ ਦੇ ਆਗੂਆਂ ਦਾ ਫਰਜ਼ ਬਣਦਾ ਹੈ ਕਿ ਮੋਰਚੇ ਨੂੰ ਕਾਮਯਾਬ ਕਰਨ ਲਈ ਵਿਚਾਰ ਵਟਾਂਦਰਾ ਕਰਨ ਅਤੇ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੇ ਧਿਆਨ ਵਿੱਚ ਲਿਆਉਣ ਕੇ ਮੋਰਚਾ ਹੋਰ ਕਿਹੜੇ ਤਰੀਕਿਆਂ ਨਾਲ ਸਿਖਰ ਤੇ ਪਹੁੰਚ ਸਕਦਾ ਹੈ।

ਇਸ ਮੀਟਿੰਗ ਵਿੱਚ ਜਾਂ ਪ੍ਰੈਸ ਕਾਨਫਰੰਸ ਵਿੱਚ ਇਸ ਮੋਰਚੇ ਨੂੰ ਸਮਾਪਤ ਕਰਨ ਵਾਲੀ ਕੋਈ ਵੀ ਵਿਚਾਰ ਚਰਚਾ ਜਾਂ ਬਿਆਨ ਨਹੀਂ ਦਿੱਤਾ ਗਿਆ। ਇਹਨਾਂ ਅਖ਼ਬਾਰਾਂ ਦੀ ਪਤਾ ਨਹੀਂ ਕੀ ਮਜ਼ਬੂਰੀ ਸੀ ਕਿ ਕਿਉਂ ਅਸਲ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ? ਇਸ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਸਪੱਸ਼ਟ ਕਹੀ ਗਈ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਗੱਲ ਸਪੱਸ਼ਟ ਹੋ ਚੁੱਕੀ ਹੈ ਜਿਸ ਨੂੰ ਪੰਜਾਬ ਦੀ ਕੈਪਟਨ ਸਰਕਾਰ ਵੀ ਲਾਗੂ ਕਰਨ ਲਈ ਯਤਨ ਕਰ ਰਹੀ ਹੈ। ਇਨ੍ਹਾਂ ਯਤਨਾ ਨੂੰ ਤੇਜ ਕਰਨ ਦੀ ਵੀ ਮੰਗ ਕੀਤੀ ਗਈ। ਇਹ ਗੱਲ ਵੀ ਕੀਤੀ ਗਈ ਕਿ ਬਰਗਾੜੀ ਮੋਰਚੇ ਦੀ ਤੀਸਰੀ ਮੰਗ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ ਦੀ ਰਿਹਾਈ ਹੈ। ਇਸ ਮੰਗ ਨੂੰ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਸੰਵਿਧਾਨ ਦੀ ਧਾਰਾ 161 ਤਹਿਤ ਗਵਰਨਰ ਪੰਜਾਬ ਨੂੰ ਲਿਖ ਕੇ ਫਾਉਰੀ ਤੌਰ ਤੇ ਰਿਹਾਅ ਕਰ ਸਕਦੀ ਹੈ। ਇਸੇ ਤਰ੍ਹਾਂ ਜੋ ਬੰਦੀ ਸਿੰਘਾਂ ਦੇਸ਼ ਦੇ ਵੱਖ ਵੱਖ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਸੈਂਟਰ ਦੀ ਬੀਜੇਪੀ-ਆਰ ਐਸ ਐਸ ਸਰਕਾਰ ਸੰਵਿਧਾਨ ਦੀ ਧਾਰਾ 72 ਤਹਿਤ ਦੇਸ਼ ਦੇ ਸਦਰ ਸ਼੍ਰੀ ਰਾਮ ਨਾਥ ਕੋਵਿੰਦ ਨੂੰ ਲਿਖ ਕੇ ਦੇਵੇ ਤਾਂ ਉਹ ਤੁਰੰਤ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਕਰ ਸਕਦੇ ਹਨ। ਪਰ ਪੰਜਾਬ ਸਰਕਾਰ ਨੂੰ ਅਜਿਹਾ ਕਰਨ ਲਈ ਇਮਾਨਦਾਰੀ ਨਾਲ ਚਾਰਾਜੋਈ ਕਰਨੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਵਿਚਾਰਾਂ ਨੂੰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਅੱਗੇ ਰੱਖਿਆ ਜਾਵੇਗਾ। ਜਿਸ ਦਾ ਮਤਲਬ ਹੈ ਕਿ ਉਹ ਹੀ ਅੰਤਿਮ ਫੈਸਲਾ ਕਰਨਗੇ। ਇਸ ਮੋਰਚੇ ਨੂੰ ਖਤਮ ਕਰਨ ਵਾਲੀ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ।

ਅਜਿਹੇ ਵਿਚਾਰ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ, ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਸ ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਸ ਗੁਰਦੀਪ ਸਿੰਘ ਬਠਿੰਡਾ, ਸ ਹਰਪਾਲ ਸਿੰਘ ਚੀਮਾ, ਸ ਬੂਟਾ ਸਿੰਘ, ਸ ਪਰਮਜੀਤ ਸਿੰਘ, ਸ ਜਸਕਰਨ ਸਿੰਘ, ਸ ਗੁਰਸੇਵਕ ਸਿੰਘ, ਪ੍ਰੋ ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ, ਸ ਜਸਵੀਰ ਸਿੰਘ ਖੰਡੂਰ, ਸ ਸਤਨਾਮ ਸਿੰਘ ਮਨਾਵਾਂ, ਸ ਹਰਭਜਨ ਸਿੰਘ ਕਸ਼ਮੀਰੀ, ਭਾਈ ਵਸਣ ਸਿੰਘ ਜਫਰਵਾਲ, ਸ ਬਹਾਦਰ ਸਿੰਘ, ਸ ਪਰਮਿੰਦਰ ਸਿੰਘ ਬਾਲਿਆਂਵਾਲੀ, ਸ ਗੁਰਜੰਟ ਸਿੰਘ ਕੱਟੂ ਅਤੇ ਨਵਦੀਪ ਸਿੰਘ ਬਾਜਵਾ ਨੇ ਭਾਗ ਲਿਆ ਇਹਨਾਂ ਸਾਰਿਆਂ ਨੇ ਇਕ ਜੁੱਟਤਾ ਨਾਲ ਮੋਰਚੇ ਦੀ ਚੜ੍ਹਦੀ ਕਲਾ ਲਈ ਵਿਚਰਣ ਦਾ ਅਹਿਦ ਕਰਦਿਆਂ ਬਾਦਲ ਦਲ ਵਲੋਂ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਝੂਠਾ ਸਾਬਿਤ ਕਰਨ ਲਈ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਵੀ ਚਿੰਤਾ ਜਾਹਿਰ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ ਵਿੱਚ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਗਿਆ ਕਿ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਉਤੇ ਆਈ ਐਸ ਆਈ ਦੇ ਦੋਸ਼ ਜੋ ਬਾਦਲ-ਬੀਜੇਪੀ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਲਗਾਏ ਜਾ ਰਹੇ ਹਨ ਇਹ ਸਭ ਬੇਬੁਨਿਆਦ ਤੇ ਦੁਸ਼ਣਬਾਜੀ ਵੱਧ ਕੁਝ ਵੀ ਨਹੀਂ ਹੈ। ਇਨ੍ਹਾਂ ਆਗੂਆਂ ਇਹ ਵੀ ਕਿਹਾ ਕੀ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਅਤੇ ਬੰਦੀ ਸਿਆਸੀ ਸਿੰਘਾਂ ਦੀ ਰਿਹਾਈ ਮੰਗ ਅਮਨ ਪੂਰਵਕ ਅਤੇ ਜਮਹੂਰੀਅਤ ਅਨੁਸਾਰ ਮੰਗਣਾ ਗੁਨਾਹ ਹੈ? ਉਪਰ ਦੱਸੀਆਂ ਇਹਨਾਂ ਸਾਰੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਪੱਤਰਕਾਰਤਾ ਤੇ ਵੀ ਕਈ ਸਵਾਲੀਆ ਚਿੰਨ੍ਹ ਲੱਗਦੇ ਹਨ। ਇਸ ਬਿਆਨ ਦੇ ਅਖੀਰ ਵਿੱਚ ਪਾਰਟੀ ਪੰਜਾਬੀ ਟ੍ਰਿਬਿਉਨ ਦੇ ਨਵੇਂ ਬਣੇ ਸੰਪਾਦਕ ਸਾਹਿਬ ਨੂੰ ਇਹ ਸੁਝਾਅ ਦਿੰਦੀ ਹੈ ਕਿ ਅਖ਼ਬਾਰ ਵਿੱਚ ਛਪੀ ਰਿਪੋਰਟ ਨੂੰ ਪੜ੍ਹ ਲੈਣ ਤੇ ਵੀਡੀਓ ਨੂੰ ਸੁਣ ਕੇ ਸੰਜੀਦਗੀ ਨਾਲ ਵਾਚਣ ਜਿਸ ਨਾਲ ਸਾਰੀ ਗੱਲ ਆਪਣੇ ਆਪ ਹੀ ਸਪੱਸ਼ਟ ਹੋ ਜਾਵੇਗੀ ਕਿ ਸੱਚਾਈ ਕੀ ਹੈ ਅੱਗੇ ਤੋਂ ਆਪਣੇ ਰਿਪੋਰਟ ਨੂੰ ਇਹ ਵੀ ਹਦਾਇਤ ਜਾਰੀ ਕਰਨ ਕੇ ਉਹ ਮਨਘੜਤ ਗੱਲਾਂ ਲਿਖ ਕੇ ਕਿਸੇ ਦੇ ਸਿਆਸੀ ਜਾਂ ਧਾਰਮਿਕ ਅਕਸ ਨੂੰ ਖ਼ਰਾਬ ਕਰਨ ਤੋਂ ਗੁਰੇਜ਼ ਕਰਨ।

About The Author

Related posts

Leave a Reply

Your email address will not be published. Required fields are marked *